Home » ਸੰਸਾਰ » ਤੁੰਗ ਚੁੰਗ (ਹਾਂਗਕਾਂਗ) ਵਿਖੇ ਨਵੇਂ ਗੁਰਦੁਵਾਰਾ ਸਾਹਿਬ ਦਾ ਨੀਂਹ ਪੱਥਰ ਰੱਖਿਆ ਗਿਆ।

ਤੁੰਗ ਚੁੰਗ (ਹਾਂਗਕਾਂਗ) ਵਿਖੇ ਨਵੇਂ ਗੁਰਦੁਵਾਰਾ ਸਾਹਿਬ ਦਾ ਨੀਂਹ ਪੱਥਰ ਰੱਖਿਆ ਗਿਆ।

SHARE ARTICLE

80 Views

ਹਾਂਗਕਾਂਗ 17 ਦਸੰਬਰ, ਹਾਂਗਕਾਂਗ (ਖਿੜਿਆ ਪੰਜਾਬ) ਬੀਤੇ ਦਿਨੀਂ ਤੁੰਗ ਚੁੰਗ ਹਾਂਗਕਾਂਗ ਵਿਖੇ ਨਵੇਂ ਗੁਰੂ ਘਰ ਗੁਰ ਨਾਨਕ ਦਰਬਾਰ ਦਾ ਨੀਂਹ ਪੱਥਰ ਪੰਜ ਪਿਆਰਿਆ ਦੀ ਰਹਿਮਨੁਮਾਈ ਹੇਠ ਰੱਖਿਆ ਗਿਆ। ਗੁਰੂ ਨਾਨਕ ਦਰਬਾਰ ਅਰਦਾਸ ਕਰਕੇ ਸੰਗਤਾਂ ਦਾ ਕਾਫਲਾ ਉਸ ਸਥਾਨ ਤੇ ਪਹੁੰਚਿਆ ਜਿਥੇ ਗੁਰੂਘਰ ਲਈ ਜਗਾ ਮਿਲੀ ਹੈ, ਅਰਦਾਸ ਉਪਰੰਤ ਜੈਕਾਰਿਆਂ ਦੀ ਗੂੰਜ ਚ ਪੰਜ ਪਿਆਰਿਆਂ ਨੇ ਕਹੀ ਨਾਲ ਟੱਕ ਲਗਾ ਕੇ ਗੁਰੂਘਰ ਦਾ ਨੀਂਹ ਪੱਥਰ ਰੱਖਿਆ ਗਿਆ, ਤੁੰਗ ਚੁੰਗ ਦੀ ਸੰਗਤ ਦੀ ਆਸ ਨੂੰ ਕਾਫੀ ਦੇਰ ਬਾਅਦ ਬੂਰ ਪਿਆ, ਕਾਫੀ ਸਾਲ ਪਹਿਲਾ ਵੀ ਮੀਰੀ ਪੀਰੀ ਸੁਸਾਇਟੀ ਤੁੰਗ ਚੁੰਗ ਨਾਮ ਹੇਠ ਗੁਰੂ ਘਰ ਨੂੰ ਸਰਕਾਰ ਵੱਲੋਂ ਜਗਾ ਮਿਲੀ ਸੀ, ਪਰ ਕੁਝ ਕਾਰਨਾਂ ਕਰਕੇ ਉਹ ਨੇਪਰੇ ਨਹੀਂ ਚੜ ਸਕੀ ਸੀ, ਹੁਣ ਫਿਰ ਦੁਬਾਰਾ ਸ. ਸੱਤਪਾਲ ਸਿੰਘ ਮਾਲੂਵਾਲ ਤੇ ਹੋਰ ਸਾਥੀਆਂ ਦੇ ਉਦਮ ਸਦਕਾ ਸਰਕਾਰ ਵੱਲੋਂ ਥੋੜੇ ਜਿਹੇ ਕਿਰਾਏ ਉਪਰ ਗੁਰੂਘਰ ਲਈ ਜਗਾ ਅਲਾਟ ਹੋ ਗਈ ਹੈ, ਸਰਦਾਰ ਸਤਪਾਲ ਸਿੰਘ ਮਾਲੂਵਾਲ ਜਿਨਾਂ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਦੀ ਧਰਤੀ ਆਪਣੇ ਇਲਾਕੇ ਦੇ ਵਿੱਚ ਵੀ ਸਿੱਖੀ ਪ੍ਰਚਾਰ ਅਤੇ ਸਮਾਜ ਸੇਵਾ ਦੇ ਕਾਰਜਾਂ ਵਾਸਤੇ ਕਾਫੀ ਉਪਰਾਲੇ ਕੀਤੇ ਜਾ ਰਹੇ ਹਨ, ਹੁਣ ਸੰਗਤਾਂ ਦੀ ਹਿੰਮਤ ਸਕਦਾ ਉਸਾਰੀ ਦਾ ਪ੍ਰਬੰਧ ਹੋਵੇਗਾ। ਇਸ ਸਮਾਗਮ ਚ ਕਾਫੀ ਵੱਡੀ ਗਿਣਤੀ ਚ ਬੀਬੀਆਂ ਭੈਣਾਂ ਤੇ ਸਿੱਖ ਵੀਰ ਸ਼ਾਮਲ ਹੋਏ। ਕੁੱਝ ਵੀਰਾਂ ਉਗਰਾਹੀ ਦਾ ਕਾਰਜ ਵੀ ਸ਼ੁਰੂ ਕੀਤਾ ਹੈ ਤੇ ਸੰਗਤ ਦਾਨ ਦੇ ਵੀ ਰਹੀ, ਆਉਣ ਵਾਲੇ ਕੁਝ ਸਮੇਂ ਬਾਅਦ ਤੁੰਗ ਚੁੰਗ ਵਿਖੇ ਸੰਗਤਾਂ ਨੂੰ ਇੱਕ ਨਵੇਂ ਅਤੇ ਦੂਸਰੇ ਗੁਰੂ ਘਰ ਦੇ ਦਰਸ਼ਨ ਕਰਨ ਨੂੰ ਮਿਲਣਗੇ। ਜੌ ਕੇ ਏਅਰਪੋਰਟ ਦੇ ਕੋਲ ਬਣ ਕੇ ਤਿਆਰ ਹੋ ਜਾਵੇਗਾ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

ਖ਼ਾਲਸਈ ਜਾਹੋ-ਜਲਾਲ ਨਾਲ ਮਨਾਈ ਜਾਵੇਗੀ ਸ੍ਰੀ ਕੀਰਤਪੁਰ ਸਾਹਿਬ ਦੇ 400 ਸਾਲਾ ਸਥਾਪਨਾ ਦਿਵਸ ਦੀ ਸ਼ਤਾਬਦੀ-ਐਡਵੋਕੇਟ ਧਾਮੀ 29 ਅਪ੍ਰੈਲ ਤੋਂ 1 ਮਈ ਤੀਕ ਸ੍ਰੀ ਕੀਰਤਪੁਰ ਸਾਹਿਬ ਵਿਖੇ ਹੋਣਗੇ ਸ਼ਤਾਬਦੀ ਸਬੰਧੀ ਸਮਾਗਮ ਐਡਵੋਕੇਟ ਧਾਮੀ ਦੀ ਅਗਵਾਈ ’ਚ ਹੋਈ ਸ਼ਤਾਬਦੀ ਸਬੰਧੀ ਸਬ-ਕਮੇਟੀ ਦੀ ਇਕੱਤਰਤਾ