Home » ਨਵੀਂ ਦਿੱਲੀ » ਸਾਹਿਬਜਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਮਨਾਉਣ ਲਈ ਬਾਲ ਦਿਵਸ ਨਹੀਂ ਸਾਹਿਬਜਾਦੇ ਸ਼ਹੀਦੀ ਦਿਹਾੜੇ ਨਾਮ ਵਰਤੇ ਜਾਣ: ਸਰਨਾ ???? ਕੇਂਦਰ ਅਤੇ ਰਾਜ ਸਰਕਾਰ ਦੇ ਨੇਤਾ ਸਰਕਾਰ ਨੂੰ ਇਹ ਸਮਝਾਉਣ ਵਿਚ ਅਸਫਲ ਰਹੇ ਹਨ ਕਿ ਸਿੱਖ ਪੰਥ “ਬਾਲ ਦਿਵਸ ਨਾਮ” ਦਾ ਵਿਰੋਧ ਕਰਦਾ ਹੈ

ਸਾਹਿਬਜਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਮਨਾਉਣ ਲਈ ਬਾਲ ਦਿਵਸ ਨਹੀਂ ਸਾਹਿਬਜਾਦੇ ਸ਼ਹੀਦੀ ਦਿਹਾੜੇ ਨਾਮ ਵਰਤੇ ਜਾਣ: ਸਰਨਾ ???? ਕੇਂਦਰ ਅਤੇ ਰਾਜ ਸਰਕਾਰ ਦੇ ਨੇਤਾ ਸਰਕਾਰ ਨੂੰ ਇਹ ਸਮਝਾਉਣ ਵਿਚ ਅਸਫਲ ਰਹੇ ਹਨ ਕਿ ਸਿੱਖ ਪੰਥ “ਬਾਲ ਦਿਵਸ ਨਾਮ” ਦਾ ਵਿਰੋਧ ਕਰਦਾ ਹੈ

SHARE ARTICLE

49 Views

ਨਵੀਂ ਦਿੱਲੀ 15 ਦਸੰਬਰ (ਮਨਪ੍ਰੀਤ ਸਿੰਘ ਖਾਲਸਾ):- ਭਾਜਪਾ ਸਰਕਾਰ ਵਲੋਂ ਸਾਹਿਬਜਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਮੁੜ ਬਾਲ ਦਿਵਸ ਦੇ ਰੂਪ ਵਿਚ ਮਨਾਏ ਜਾਣ ਦੀ ਗੱਲ ਕੀਤੀ ਜਾ ਰਹੀ ਹੈ ਜੋ ਕਿ ਸਿੱਖ ਪੰਥ ਨੂੰ ਮੰਜੂਰ ਨਹੀਂ ਹੈ ਤੇ ਇਸ ਦਾ ਸਮੂਹ ਪੰਥ ਵਲੋਂ ਭਾਰੀ ਵਿਰੋਧ ਕੀਤਾ ਜਾਂਦਾ ਹੈ । ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਸਰਦਾਰ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਭਾਜਪਾਈ ਮੈਂਬਰ ਭਾਵੇਂ ਓਹ ਸੈਂਟਰ ਵਿਚ ਹਨ ਭਾਵੇਂ ਰਾਜ ਵਿਚ ਆਪਣੀ ਪਾਰਟੀ ਨੂੰ, ਸਰਕਾਰ ਨੂੰ ਅਤੇ ਦੇਸ਼ ਦੇ ਪੀਐਮ ਨੂੰ ਇਹ ਸਮਝਾਉਣ ਵਿਚ ਅਸਫਲ ਰਹੇ ਹਨ ਕਿ ਸਿੱਖ ਪੰਥ ਬਾਲ ਦਿਵਸ ਨਾਮ ਦਾ ਵਿਰੋਧ ਕਰਦਾ ਹੈ ਤੇ ਇਸ ਕਰਕੇ ਸਿੱਖ ਭਾਜਪਾ ਤੋਂ ਦੂਰ ਹੁੰਦੇ ਜਾ ਰਹੇ ਹਨ । ਉਨ੍ਹਾਂ ਕਿਹਾ ਕਿ ਸਿੱਖਾਂ ਨੇ ਕਦੇ ਵੀਂ ਸਾਹਿਬਜਾਦਿਆਂ ਨੂੰ ਬਾਲ ਨਹੀਂ ਕਿਹਾ । ਉਨ੍ਹਾਂ ਕਿਹਾ ਕਿ ਸਾਹਿਬਜਾਦਿਆਂ ਦੀ ਉਮਰ ਭਾਵੇਂ ਘੱਟ ਸੀ ਪਰ ਉਨ੍ਹਾਂ ਦੇ ਕੰਮ ਬਹੁਤ ਵੱਡੇ ਸਨ ਇਸੇ ਕਰਕੇ ਇਤਿਹਾਸ ਵਿਚ ਉਨ੍ਹਾਂ ਦਾ ਸਾਹਿਬਜਾਦੇ ਜਾਂ ਬਾਬਾ ਦੇ ਨਾਮ ਨਾਲ ਜਿਕਰ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਸਾਹਿਬਜਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਬਾਲ ਦਿਵਸ ਦੇ ਰੂਪ ਵਿਚ ਮਨਾਂ ਕੇ ਤੁਸੀਂ ਆਪਣਾ ਪੈਸਾ ਅਤੇ ਸਮਾਂ ਬਰਬਾਦ ਕਰ ਰਹੇ ਹੋ ਇਸ ਲਈ ਤੁਹਾਡੇ ਵਲੋਂ ਕੀਤੀ ਜਾ ਰਹੀ ਗਲਤੀ ਨੂੰ ਸੁਧਾਰਨ ਲਈ ਸਾਹਿਬਜਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਾਹਿਬਜਾਦੇ ਸ਼ਹੀਦੀ ਦਿਹਾੜੇ ਦੇ ਨਾਮ ਨਾਲ ਮਨਾਇਆ ਜਾਏ ਅਤੇ ਇੰਨ੍ਹਾ ਦਿਹਾੜਿਆਂ ਲਈ ਹੋਰ ਕੌਈ ਵੀਂ ਨਾਮ ਵਰਤਣ ਦੀ ਲੋੜ ਨਹੀਂ ਹੈ ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News