Home » ਸੰਸਾਰ » ਜਰਮਨੀ » ਯੂਥ ਪਾਰਲੀਮੈਂਟ ਹਾਈਡਲਬਰਗ ਤੋਂ ਬੇਟਾ ਕੰਵਰਸ਼ੇਰਪਾਲ ਸਿੰਘ ਰਾਠ (14 ਸਾਲ) ਨੇ ਸਭ ਤੋਂ ਜਿਆਦਾ ਵੋਟਾਂ ਪ੍ਰਾਪਤ ਕਰ ਪਰਿਵਾਰ ਅਤੇ ਪੰਜਾਬ ਦਾ ਨਾਮ ਰੋਸ਼ਨ ਕੀਤਾ।

ਯੂਥ ਪਾਰਲੀਮੈਂਟ ਹਾਈਡਲਬਰਗ ਤੋਂ ਬੇਟਾ ਕੰਵਰਸ਼ੇਰਪਾਲ ਸਿੰਘ ਰਾਠ (14 ਸਾਲ) ਨੇ ਸਭ ਤੋਂ ਜਿਆਦਾ ਵੋਟਾਂ ਪ੍ਰਾਪਤ ਕਰ ਪਰਿਵਾਰ ਅਤੇ ਪੰਜਾਬ ਦਾ ਨਾਮ ਰੋਸ਼ਨ ਕੀਤਾ।

SHARE ARTICLE

211 Views

ਜਰਮਨੀ 11 ਦਸੰਬਰ (ਸੰਦੀਪ ਸਿੰਘ ਖਾਲੜਾ) ਜਰਮਨੀ ਦੇ ਸ਼ਹਿਰ ਹਾਈਡਲਬਰਗ ਦੇ ਪਹਿਲੇ ਪੰਜਾਬੀ ਕੌਂਸਲਰ ਜਸਵਿੰਦਰਪਾਲ ਸਿੰਘ ਰਾਠ ਜੋ ਕਿ ਪੰਜਾਬ ਦੇ ਜਿਲਾ ਹੁਸ਼ਿਆਰਪੁਰ ਵਿਚਲੇ ਪਿੰਡ ਘੋੜੇ ਚੱਕ ਦੇ ਵਸਨੀਕ ਹਨ ਦੇ ਪੁੱਤਰ ਅਤੇ ਕਪਤਾਨ ਕੈਪਟਨ ਮਹਿੰਦਰ ਸਿੰਘ ਦੇ ਪੋਤਰੇ ਅਤੇ ਗੁਰਪੁਰ ਵਾਸੀ ਸਿੰਘ ਸਾਹਿਬ ਗਿਆਨੀ ਚੇਤ ਸਿੰਘ ਜੀ ਅੰਮ੍ਰਿਤਸਰ ਵਾਲਿਆਂ ਦੇ ਪੜਦੋਤਰੇ ਸਾਬਤ ਸੂਰਤ ਪੁੱਤਰ ਸਰਦਾਰ ਕੰਵਰਸ਼ੇਰਪਾਲ ਸਿੰਘ ਰਾਠ (14 ਸਾਲ) ਨੇ ਯੂਥ ਪਾਰਲੀਮੈਂਟ ਹਾਈਡਲਬਰਗ ਦੀ ਚੋਣ ਵਿੱਚ ਸਭ ਤੋਂ ਜਿਆਦਾ ਵੋਟਾਂ ਪ੍ਰਾਪਤ ਕਰਕੇ ਜਿੱਤ ਪ੍ਰਾਪਤ ਕਰਦਿਆਂ ਦੇਸ਼ ਪੰਜਾਬ ਪੰਜਾਬੀਅਤ ਅਤੇ ਪਰਿਵਾਰ ਦਾ ਨਾਮ ਰੌਸ਼ਨ ਕੀਤਾ ਹੈ, ਇਸ ਸਬੰਧੀ ਗੱਲ ਕਰਦਿਆਂ ਕੌਂਸਲਰ ਜਸਵਿੰਦਰ ਪਾਲ ਸਿੰਘ ਰਾਠ ਨੇ ਕਿਹਾ ਕਿ ਮੇਰਾ ਪੁੱਤਰ ਹਾਈਡਲਬਰਗ ਦੀ ਰਾਜਨੀਤਿਕ ਪਾਰਟੀ ਸੋਸ਼ਲ ਡੈਮੋਕਰੇਟਿਕ ਪਾਰਟੀ ਵਿੱਚ ਪੂਰੇ ਜਰਮਨੀ ਵਿੱਚੋ ਸਭ ਤੋਂ ਘੱਟ ਉਮਰ ਦਾ ਮੈਂਬਰ ਵੀ ਹੈ ਅਤੇ ਇਹ ਦੂਜੀ ਗੱਲ ਹੈ ਕਿ ਇਹ ਬੱਚਾ ਪਹਿਲਾ ਸਿੱਖੀ ਸਰੂਪ ਦੇ ਵਿੱਚ ਹੈ ਅਤੇ ਹਾਕੀ ਵੀ ਖੇਡਦਾ ਹੈ ਜਿਸ ਨੇ ਹਾਕੀ ਦੇ ਵਿੱਚ ਚਾਂਦੀ ਦਾ ਮੈਡਲ ਜਿੱਤਿਆ ਤੇ ਫਿਰ ਗੋਲਡ ਮੈਡਲ ਹਾਕੀ ਚ ਵੀ ਜਿੱਤ ਪ੍ਰਾਪਤ ਕੀਤੀ , ਇਹ ਬੱਚਾ ਆਪਣੇ ਸਕੂਲ ਵਿੱਚ ਹੈਡ ਬੁਆਏ ਵੀ ਹੈ ਅਤੇ ਮਜੋਰਟੀ ਦੀਆਂ ਵੋਟਾਂ ਦੇ ਨਾਲ ਵੀ ਇਸ ਨੇ ਬਹੁਮਤ ਭਾਵ ਕਿ ਸਭ ਤੋਂ ਜਿਆਦਾ ਵੋਟਾਂ ਲੈ ਕੇ ਨੌਵੀਂ ਕਲਾਸ ਵਿੱਚ ਜਿੱਤ ਪ੍ਰਾਪਤ ਕੀਤੀ ਹੈ, ਜੌ ਕੇ ਜਿਮਨੇਜੀਅਮ ਸਕੂਲ ਦਾ ਵਿਦਿਆਰਥੀ ਹੈ, ਰਾਠ ਨੇ ਦੱਸਿਆ ਕਿ ਤਿੰਨ ਦਸੰਬਰ ਤੋਂ ਲੈ ਕੇ 9 ਦਸੰਬਰ ਤੱਕ ਸ਼ਹਿਰ ਵੱਲੋਂ ਆਨਲਾਈਨ 9000 ਚਿੱਠੀਆਂ ਪਾਈਆਂ ਗਈਆਂ ਸਨ, ਜਿਨਾਂ ਦੇ ਆਧਾਰ ਤੇ 60 ਕੈਂਡੀਡੇਟ ਚੁਣਣੇ ਸਨ , ਇਸ ਦੌਰਾਨ ਜੌ 30 ਮੈਂਬਰ ਚੁਣੇ ਗਏ ਉਹਨਾਂ ਵਿਚੋਂ ਬੇਟਾ ਕੰਵਰਸ਼ਰਪਾਲ ਸਿੰਘ ਵਲੋਂ ਸਤਵੇਂ ਨੰਬਰ ਤੇ ਸਭ ਤੋਂ ਜਿਆਦਾ ਵੋਟਾਂ ਪ੍ਰਾਪਤ ਕੀਤੀਆਂ ਗਈਆਂ ਹਨ। ਭਾਈ ਰਾਠ ਨੇ ਗੱਲ ਕਰਦਿਆਂ ਕਿਹਾ ਕਿ ਮੇਰੀ ਵਾਹਿਗੁਰੂ ਅੱਗੇ ਅਰਦਾਸ ਹੈ ਕਿ ਮੇਰਾ ਪੁੱਤਰ ਸਿੱਖੀ ਸਰੂਪ ਦੇ ਵਿੱਚ ਹੈ ਅਤੇ ਅਸੀਂ ਇਹੀ ਅਰਦਾਸ ਕਰਦੇ ਹਾਂ ਕਿ ਅਕਾਲ ਪੁਰਖ ਦਸਤਾਰ ਅਤੇ ਸਿੱਖੀ ਦਾ ਮਾਣ ਵਧਾਵੇ ਅਤੇ ਜੋ ਕੰਮ ਮੇਰੇ ਕੋਲੋਂ ਅਧੂਰੇ ਰਹਿ ਗਏ ਹਨ ਉਹ ਮੇਰਾ ਪੁੱਤਰ ਸਿੱਖੀ ਸਰੂਪ ਦੇ ਵਿੱਚ ਜਰੂਰ ਪੂਰੇ ਕਰੇਗਾ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

ਖ਼ਾਲਸਈ ਜਾਹੋ-ਜਲਾਲ ਨਾਲ ਮਨਾਈ ਜਾਵੇਗੀ ਸ੍ਰੀ ਕੀਰਤਪੁਰ ਸਾਹਿਬ ਦੇ 400 ਸਾਲਾ ਸਥਾਪਨਾ ਦਿਵਸ ਦੀ ਸ਼ਤਾਬਦੀ-ਐਡਵੋਕੇਟ ਧਾਮੀ 29 ਅਪ੍ਰੈਲ ਤੋਂ 1 ਮਈ ਤੀਕ ਸ੍ਰੀ ਕੀਰਤਪੁਰ ਸਾਹਿਬ ਵਿਖੇ ਹੋਣਗੇ ਸ਼ਤਾਬਦੀ ਸਬੰਧੀ ਸਮਾਗਮ ਐਡਵੋਕੇਟ ਧਾਮੀ ਦੀ ਅਗਵਾਈ ’ਚ ਹੋਈ ਸ਼ਤਾਬਦੀ ਸਬੰਧੀ ਸਬ-ਕਮੇਟੀ ਦੀ ਇਕੱਤਰਤਾ