Home » ਸੰਸਾਰ » ਸਵਿਟਜਰਲੈਡ ਵਿਖੇ ਮਨੁੱਖੀ ਅਧਿਕਾਰ ਦਿਵਸ ਮੌਕੇ ਕਾਨਫਰੰਸ ਵਿਚ ਪ੍ਰਿਤਪਾਲ ਸਿੰਘ ਖਾਲਸਾ ਨੇ ਹਾਜ਼ਿਰੀ ਭਰ ਕੇ ਚੁੱਕੇ ਗੰਭੀਰ ਮੁੱਦੇ

ਸਵਿਟਜਰਲੈਡ ਵਿਖੇ ਮਨੁੱਖੀ ਅਧਿਕਾਰ ਦਿਵਸ ਮੌਕੇ ਕਾਨਫਰੰਸ ਵਿਚ ਪ੍ਰਿਤਪਾਲ ਸਿੰਘ ਖਾਲਸਾ ਨੇ ਹਾਜ਼ਿਰੀ ਭਰ ਕੇ ਚੁੱਕੇ ਗੰਭੀਰ ਮੁੱਦੇ

SHARE ARTICLE

92 Views

ਨਵੀਂ ਦਿੱਲੀ 11 ਦਸੰਬਰ (ਮਨਪ੍ਰੀਤ ਸਿੰਘ ਖਾਲਸਾ):- ਸਵਿਟਜਰਲੈਡ ਦੀ ਰਾਜਧਾਨੀ ਬੈਰਨ ਵਿਖੇ ਮਨੁੱਖੀ ਅਧਿਕਾਰ ਦਿਵਸ ਮੌਕੇ ਯੂਨੀਵਰਸਲ ਪੀਸ ਫੈਡਰੇਸ਼ਨ ਵਲੋ ਦੁਨੀਆਂ ਦੇ ਵੱਖ ਵੱਖ ਦੇਸ਼ਾ ਦੇ ਐਨਜੀਓ ਦੀ ਇਕ ਕਾਨਫਰੰਸ ਆਯੋਜਿਤ ਕੀਤੀ ਗਈ। ਸਵਿਟਜਰਲੈਡ ਤੋ ਜਲਾਵਤਨੀ ਆਗੂ ਪ੍ਰਿਤਪਾਲ ਸਿੰਘ ਖਾਲਸਾ ਦਲ ਖਾਲਸਾ ਹਿਉਮਨ ਰਾਇਟਸ ਨੇ ਇਸ ਕਾਨਫਰੰਸ ਵਿਚ ਹਾਜ਼ਿਰੀ ਭਰ ਕੇ ਸਿੱਖ ਪੰਥ ਦੇ ਗੰਭੀਰ ਮੁਦਿਆਂ ਉਪਰ ਰੋਸ਼ਨੀ ਪਾਈ ਸੀ । ਉਨ੍ਹਾਂ ਦਸਿਆ ਕਿ 10 ਦਸੰਬਰ ਨੂੰ ਸਵਿਸ ਦੀ ਰਾਜਧਾਨੀ ਬੈਰਨ ਵਿਖੇ ਮਨੁੱਖੀ ਅਧਿਕਾਰ ਦਿਵਸ ਮੌਕੇ ਯੂਨੀਵਰਸਲ ਪੀਸ ਫੈਡਰੇਸ਼ਨ ਵਲੋ ਇਕ ਸੈਮੀਨਾਰ ਆਯੋਜਿਤ ਕੀਤਾ ਗਿਆ, ਜਿਸ ਵਿੱਚ ਵੱਖ ਵੱਖ ਦੇਸ਼ਾ ਦੇ ਐਨਜੀਓ ਨੇ ਸ਼ਿਰਕਤ ਕੀਤੀ ਸੀ । ਇਸ ਸੈਮੀਨਾਰ ਵਿਚ ਹਾਜਿਰ ਹੋਏ ਸਮੂਹ ਬੂਲਾਰਿਆ ਨੇੰ ਵਿਸ਼ਵ ਦੇ ਮੌਜੂਦਾ ਹਾਲਾਤਾਂ ਤੇ ਗਹਿਰੀ ਚਿੰਤਾ ਪ੍ਰਗਟ ਕੀਤੀ । ਖਾਸ ਕਰ ਕੇ ਲਮੇ ਸਮੇ ਤੋ ਚਲੀ ਆ ਰਹੀ ਰੂਸ ਅਤੇ ਯੂਕਰੇਨ ਦੀ ਜੰਗ ਦੌਰਾਨ ਹੋ ਰਹੀ ਮਨੁੱਖੀ ਅਧਿਕਾਰਾ ਉਲੰਘਣਾ ਜਿਸ ਵਿੱਚ ਹਜਾਰਾ ਬੇਗੂਨਾਹ ਲੋਕ ਮਾਰੇ ਗਏ ਅਤੇ ਓਥੇ ਹੋ ਰਹੇ ਭਾਰੀ ਮਾਲੀ ਨੂਕਸਾਨ ਤੇ ਲੰਮੀ ਵਿਚਾਰ ਚਰਚਾ ਹੋਈ ਸੀ । ਸੈਮੀਨਾਰ ਵਿਚ ਦਲ ਖਾਲਸਾ ਆਗੂ ਪ੍ਰਿਤਪਾਲ ਸਿਘ ਖਾਲਸਾ ਨੇ ਅਪਨੇ ਵਿਚਾਰਾ ਦੀ ਸ਼ੁਰੂਆਤ ਮਾਨਸ ਕੀ ਜਾਤਿ ਸਬੈ ਏਕੈ ਪਹਿਚਾਨਬੋ ਤੋ ਸ਼ੁਰੂ ਕਰਦਿਆਂ ਹਿੰਦੁਸਤਾਨ ਅੰਦਰ ਘੱਟ ਗਿਣਤੀ ਨਾਲ ਹੋ ਰਹੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਬਾਰੇ ਰੋਸ਼ਨੀ ਪਾਈ, ਉਨ੍ਹਾਂ ਵਿਦੇਸ਼ਾਂ ਅੰਦਰ ਭਾਰਤੀ ਦਖਲਅੰਦਾਜ਼ੀ ਨਾਲ ਸਿੱਖਾਂ ਦੇ ਕੀਤੇ ਜਾ ਰਹੇ ਕਤਲ ਅਤੇ ਕਤਲ ਦੀ ਕੋਸ਼ਿਸ਼ ਬਾਰੇ ਜਿਕਰ ਕਰਦਿਆਂ ਸਿੱਖਾਂ ਉਪਰ ਵੱਧ ਰਹੇ ਖ਼ਤਰਿਆ ਬਾਰੇ ਦਸਿਆ ਉਪਰੰਤ ਉਨ੍ਹਾਂ ਕਿਹਾ ਕਿ ਮਨੁੱਖੀ ਅਧਿਕਾਰ ਦਿਵਸ ਹਰ ਸਾਲ ਦਸ ਦਸੰਬਰ ਨੂੰ ਮਨਾਇਆ ਜਾਂਦਾ ਹੈ ਇਸ ਯਾਦ ਦਿਵਾਉਣ ਲਈ ਕਿ ਵਿਸ਼ਵ ਅੰਦਰ ਹੋ ਰਹੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨਾਲ ਕਿਸ ਤਰ੍ਹਾਂ ਨਜਿੱਠ ਕੇ ਮਨੁੱਖੀ ਜੀਵਨ ਨੂੰ ਸੁਰੱਖਿਅਤ ਬਣਾਇਆ ਜਾਏ ਜਿਸ ਨਾਲ ਸਯੂੰਕਤ ਰਾਸ਼ਟਰ ਦੀ ਆਸਾ ਅਨੁਸਾਰ ਦੇਸ਼ਾ ਅਤੇ ਸਮੂਹ ਵੱਖ ਵੱਖ ਕੌਮਾ ਵਿੱਚ ਆਪਸੀ ਪ੍ਰੇਮ ਪਿਆਰ ਅਤੇ ਸਦਭਾਵਨਾ ਵਧੇ ਅਤੇ ਸ਼ੰਸ਼ਾਰ ਵਿੱਚ ਸ਼ਾਤੀ ਹੋ ਸਕੇ । ਉਨ੍ਹਾਂ ਦੇ ਵਿਚਾਰਾਂ ਉਪਰੰਤ ਹਾਲ ਵਿੱਚ ਹਾਜਿਰ ਸ਼੍ਰੋਤਿਆਂ ਨੇ ਖੜੇ ਹੋ ਕੇ ਤਾੜੀਆਂ ਮਾਰ ਕੇ ਉਨ੍ਹਾਂ ਦੇ ਵਿਚਾਰਾਂ ਦੀ ਸ਼ਲਾਘਾ ਕੀਤੀ ਉਪਰੰਤ ਭਾਈ ਖਾਲਸਾ ਨੇ ਆਪਣੇ ਵਿਚਾਰਾਂ ਦੀ ਸਮਾਪਤੀ ਤੇਰੇ ਭਾਣੇ ਸਰਬੱਤ ਦਾ ਭਲਾ ਨਾਲ ਕਰਦਿਆਂ ਸਮੂਹ ਹਾਜ਼ਰੀਨ ਦਾ ਧੰਨਵਾਦ ਕੀਤਾ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

ਪੰਜਾਬ ਸਰਕਾਰ ਵੱਲੋਂ ਬੇਅਦਬੀਆਂ ਸਬੰਧੀ ਐਕਟ ਦੀ ਸ਼ਬਦਾਵਲੀ ਸਿੱਧੇ ਤੌਰ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੀ- ਗਿਆਨੀ ਅਮਰਜੀਤ ਸਿੰਘ 👉 ਐਕਟ ਗੁਰੂ ਗ੍ਰੰਥ ਅਤੇ ਗੁਰੂ ਪੰਥ ਨੂੰ ਚੁਣੌਤੀ ਦੇਣ ਵਾਲੀ ਸਿਆਸੀ ਸਾਜ਼ਿਸ਼-ਐਡਵੋਕੇਟ ਧਾਮੀ