Home » ਨਵੀਂ ਦਿੱਲੀ » ਭਾਰਤੀ ਰਾਜਦੁਤਾਂ ਦਾ ਕੈਨੇਡਾ ਦੇ ਓਟਵਾ, ਵੈਨਕੂਵਰ, ਸਰੀ ਅਤੇ ਹੋਰ ਥਾਵਾਂ ‘ਤੇ ਕੈਨੇਡੀਅਨ ਸਿੱਖਾਂ ਵੱਲੋਂ ਭਾਰੀ ਵਿਰੋਧ ???? ਖ਼ਰਾਬ ਮੌਸਮ ਅਤੇ ਪੁਲਿਸ ਬੈਰੀਗੇਡ ਦੇ ਬਾਵਜੂਦ ਵੱਡੇ ਪੱਧਰ ਤੇ ਹੋਇਆ ਇੱਕਠ ਅਤੇ ਰੋਸ-ਮੁਜਾਰਾ

ਭਾਰਤੀ ਰਾਜਦੁਤਾਂ ਦਾ ਕੈਨੇਡਾ ਦੇ ਓਟਵਾ, ਵੈਨਕੂਵਰ, ਸਰੀ ਅਤੇ ਹੋਰ ਥਾਵਾਂ ‘ਤੇ ਕੈਨੇਡੀਅਨ ਸਿੱਖਾਂ ਵੱਲੋਂ ਭਾਰੀ ਵਿਰੋਧ ???? ਖ਼ਰਾਬ ਮੌਸਮ ਅਤੇ ਪੁਲਿਸ ਬੈਰੀਗੇਡ ਦੇ ਬਾਵਜੂਦ ਵੱਡੇ ਪੱਧਰ ਤੇ ਹੋਇਆ ਇੱਕਠ ਅਤੇ ਰੋਸ-ਮੁਜਾਰਾ

SHARE ARTICLE

98 Views

ਨਵੀਂ ਦਿੱਲੀ 9 ਨਵੰਬਰ (ਮਨਪ੍ਰੀਤ ਸਿੰਘ ਖਾਲਸਾ):- ਭਾਰਤੀ ਰਾਜਦੁਤ ਵਲੋਂ ਕੈਨੇਡਾ ਦੇ ਵੈਨਕੂਵਰ ਅਤੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਵੱਖ-ਵੱਖ ਥਾਵਾਂ ਤੇ ਜਾਕੇ ਲਾਇਫ਼ ਸਰਟੀਫਿਕੇਟ ਵੰਡੇ ਜਾ ਰਹੇ ਹਨ, ਇਸ ਦਾ ਪਤਾ ਲਗਦੇ ਹੀ ਜਿੱਥੇ-ਜਿੱਥੇ ਵੀ ਭਾਰਤੀ ਕੌਂਸਲੇਟ ਆਏ ਹਨ ਓਸ ਹਰ ਥਾਂ ਤੇ ਖਾਲਿਸਤਾਨੀ ਜਥੇਬੰਦੀਆਂ ਵਲੋਂ ਟੀਮ ਨਿੱਝਰ ਦੇ ਸਹਿਯੋਗ ਨਾਲ ਭਾਵੇਂ ਉਹ ਰੋਸ ਸਟ੍ਰੀਟ ਗੁਰੂ ਘਰ ਵੈਨਕੂਵਰ ਹੋਵੇ, ਰਿਵਰਸਾਈਡ ਬੈਂਕੁਏਟ ਹਾਲ, ਜਾਂ ਫਿਰ ਐਬਟਸਫੋਰਡ ਦਾ ਖਾਲਸਾ ਦੀਵਾਨ ਸੋਸਾਇਟੀ ਗੁਰਦੁਆਰਾ ਸਾਹਿਬ ਹੋਵੇ, ਮੂਹਰੇ ਭਾਰੀ ਧਰਨੇ-ਰੋਸ ਪ੍ਰਦਰਸ਼ਨ ਕਰਦਿਆਂ ਭਾਰਤੀ ਰਾਜਦੁਤਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ । ਇਸਦੇ ਨਾਲ ਹੀ ਜੀ 7 ਦੇ ਕੈਨੇਡਾ ਸੰਮੇਲਣ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਭਾਰਤ ਦੇ ਵਿਦੇਸ਼ ਮੰਤਰੀ ਜੈ ਸ਼ੰਕਰ ਦੇ ਖਿਲਾਫ ਵੀਂ ਜੰਮ ਕੇ ਵਿਰੋਧ ਅਤੇ ਨਾਅਰੇ ਬਾਜੀ ਕੀਤੀ ਗਈ ਅਤੇ ਓਸਦੇ ਪੁਤਲੇ ਨੂੰ ਗੱਡੀ ਦੇ ਪਿੱਛੇ ਪਾ ਕੇ ਘੜੀਸੇ ਜਾਣ ਉਪਰੰਤ ਭਾਰਤੀ ਝੰਡੇ ਦੀ ਬੇਹੂਰਮਤੀ ਕੀਤੀ ਗਈ । ਜਿਕਰਯੋਗ ਹੈ ਕਿ ਕਈ ਥਾਵਾਂ ਤੇ ਰੋਸ ਪ੍ਰਦਰਸ਼ਨ ਰੋਕਣ ਲਈ ਪੁਲਿਸ ਦੀ ਵਰਤੋਂ ਵੀ ਕੀਤੀ ਗਈ ਪਰ ਇਸ ਦੇ ਬਾਵਜੂਦ ਵੀ ਰੋਸ ਪ੍ਰਦਰਸ਼ਨ ਦੇ ਵਿੱਚ ਸੰਗਤ ਵੱਡੀ ਗਿਣਤੀ ਵਿੱਚ ਇੱਕਠੀ ਹੋਈ, ਨਾਲ ਨਾਲ ਦੱਸਣਯੋਗ ਹੈ ਕਿ ਮੌਸਮ ਦੀ ਖ਼ਰਾਬੀ ਦੇ ਬਾਵਜੂਦ ਸੰਗਤ ਦੀ ਗਿਣਤੀ ਧਰਨਿਆਂ ਵਿੱਚ ਬਰਕਰਾਰ ਰਹੀ ਅਤੇ ਭਾਰਤੀ ਰਾਜਦੂਤਾਂ ਅਤੇ ਦੂਤਾਵਾਸ ਦਾ ਵਿਰੋਧ ਵੱਡੇ ਪੱਧਰ ਤੇ ਹੋਇਆ ਸੀ । ਕੈਨੇਡਾ ਵਿਚ ਆਜ਼ਾਦੀਪਸੰਦ ਸਿੱਖਾਂ ਵਲੋਂ ਕੀਤੇ ਜਾਂਦੇ ਪ੍ਰਦਰਸ਼ਨਾਂ ਨੂੰ ਰੋਕਣ ਲਈ ਖ਼ਾਲਸਾ ਦੀਵਾਨ ਸੋਸਾਇਟੀ ਦੀ ਬੇਈਮਾਨ ਕਮੇਟੀਆਂ ਵੱਲੋਂ ਸਰਕਾਰੀ ਤੌਰ ਤੇ ਕੋਰਟ ਆਰਡਰ ਰਾਹੀਂ ਗੁਰਦੁਆਰੇ ਤੋਂ ਚਾਰੇ ਪਾਸੇ 100 ਮੀਟਰ ਦੀ ਦੂਰੀ ਤੇ ਬੈਰੀਅਰ ਬਣਾਏ ਗਏ ਤਾਂ ਜੋ ਪ੍ਰਦਰਸ਼ਨਕਾਰੀ ਭਾਈ ਨਿੱਝਰ ਟੀਮ ਦੇ ਮੈਂਬਰ ਅੰਦਰ ਨਾ ਆ ਸਕਣ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਸਕੱਤਰ ਭਾਈ ਗੁਰਮੀਤ ਸਿੰਘ ਤੂਰ ਅਤੇ ਮੈਂਬਰ ਭਾਈ ਨਰਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਇਹ ਭਾਰਤੀ ਕਰਿੰਦੇ ਭਾਈ ਹਰਦੀਪ ਸਿੰਘ ਨਿੱਝਰ ਦੇ ਕਾਤਿਲ ਹਨ, ਜਿੱਥੇ ਜਿੱਥੇ ਇਹ ਜਾਣਗੇ ਇਹਨਾਂ ਦਾ ਵਿਰੋਧ ਇਸੇ ਤਰਾਂ ਹੁੰਦਾ ਰਵੇਗਾ ਅਤੇ ਜੋ ਇਹਨਾਂ ਕਾਤਲਾਂ ਨੂੰ ਆਪਣੇ ਗੁਰੂ ਘਰ ਵਿੱਚ ਸੱਦਾ ਦੇ ਰਹੇ ਹਨ ਉਹ ਕੌਮ ਦੀ ਪਿੱਠ ਵਿੱਚ ਛੁਰਾ ਮਾਰ ਰਹੇ ਹਨ । ਉਹਨਾਂ ਕਿਹਾ ਕਿ ਜਦੋ ਤਕ ਕੈਨੇਡਾ ਅੰਦਰ ਭਾਰਤੀ ਐੱਬੇਸਿਆ ਬੰਦ ਨਹੀਂ ਹੁੰਦੀਆਂ ਸਾਡੇ ਇਹ ਵਿਰੋਧ, ਰੋਸ-ਪ੍ਰਦਰਸ਼ਨ ਨਿਰੰਤਰ ਜਾਰੀ ਰਹਿਣਗੇ ਅਤੇ ਇਹ ਜੰਗ ਖਾਲਿਸਤਾਨ ਦੀ ਪ੍ਰਾਪਤੀ ਨਾਲ ਹੀ ਖ਼ਤਮ ਹੋਵੇਗੀ । ਉਹਨਾਂ ਕਿਹਾ ਰੈਫਰੈਂਡਮ ਦੇ ਅਗਲੇ ਪੜਾਅ ਦੇ ਵੋਟ ਜੋ ਕਿ 23 ਨਵੰਬਰ ਨੂੰ ਓਟਵਾ ਦੀ ਧਰਤੀ ਤੇ ਹੋਣ ਜਾ ਰਹੇ ਹਨ ਉਥੇ ਵੱਧ ਤੋਂ ਵੱਧ ਪਹੁੰਚਕੇ ਵੱਡੀ ਗਿਣਤੀ ਵਿਚ ਏਕਤਾ ਅਤੇ ਅਜ਼ਾਦੀ ਲਈ ਚਿਣਗ ਦਾ ਸਬੂਤ ਦੇਣ ਦੀ ਲੋੜ ਹੈ । ਇਸ ਮੌਕੇ ਭਾਈ ਗੁਰਮੀਤ ਸਿੰਘ ਤੂਰ, ਭਾਈ ਨਰਿੰਦਰ ਸਿੰਘ ਰੰਧਾਵਾ, ਅਵਤਾਰ ਸਿੰਘ ਖਹਿਰਾ ਭਾਈ ਮਨਜਿੰਦਰ ਸਿੰਘ, ਭਾਈ ਜੈਗ ਸਿੰਘ, ਰਜਿੰਦਰ ਸਿੰਘ ਨੱਤ, ਭਾਈ ਅਜੈਪਾਲ ਸਿੰਘ ਭਾਈ ਦਲਜੀਤ ਸਿੰਘ ਭਾਈ ਰਜਿੰਦਰ ਸਿੰਘ, ਬਾਬਾ ਬੰਦਾ ਸਿੰਘ ਬਹਾਦਰ ਗੁਰਦੁਆਰਾ ਸਾਹਿਬ ਤੋਂ ਬਾਬਾ ਰਣਜੀਤ ਸਿੰਘ ਖ਼ਾਲਸਾ, ਕਰਨੈਲ ਸਿੰਘ ਟੁੱਟ, ਭਾਈ ਜਰਨੈਲ ਸਿੰਘ, ਮਨਦੀਪ ਸਿੰਘ, ਇੰਦਰਜੀਤ ਸਿੰਘ ਬੈਂਸ ਅਤੇ ਵਡੀ ਗਿਣਤੀ ਵਿਚ ਸੰਗਤਾਂ ਮੌਜੂਦ ਸਨ ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

ਸਿੱਖ ਦੇਸ਼ ਦੀ ਸੁਪਰੀਮ ਕੋਰਟ ਅਤੇ ਪਾਰਲੀਮੈਂਟ ’ਚ ਕਕਾਰ ਧਾਰਣ ਕਰਕੇ ਜਾ ਸਕਦਾ ਫਿਰ ਪ੍ਰੀਖਿਆ ਕੇਂਦਰਾਂ ਵਲੋਂ ਬਚਿਆਂ ਨੂੰ ਕਿਸ ਤਾਕਤ ਅਤੇ ਆਦੇਸ਼ ਦੇ ਨਾਲ ਕਕਾਰ ਉਤਾਰਨ ਨੂੰ ਮਜਬੂਰ ਕੀਤਾ ਜਾਂਦਾ ਹੈ: ਪਰਮਜੀਤ ਸਿੰਘ ਵੀਰਜੀ 👉 ਕਕਾਰ ਅੰਮ੍ਰਿਤਧਾਰੀ ਸਿੱਖ ਪ੍ਰਾਣੀ ਲਈ ਧਾਰਮਿਕ ਵਿਸ਼ਵਾਸ ਦਾ ਪ੍ਰਤੀਕ ਅਤੇ ਸਿੱਖ ਦੀ ਰੋਜ਼ਾਨਾ ਜਿੰਦਗੀ ਦਾ ਹਨ ਅਨਖਿੜਵਾਂ ਅੰਗ

ਪੰਜਾਬ ਅੰਦਰ ਮੁੜ 90 ਦੇ ਦਹਾਕੇ ਵਾਂਗ ਜ਼ੁਲਮ, ਮਨੁੱਖੀ ਅਧਿਕਾਰਾਂ ਦਾ ਘਾਣ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਕੀਤਾ ਜਾ ਰਿਹਾ ਵਿਵਹਾਰ ਚਿੰਤਾਜਨਕ: ਪੰਥਕ ਜਥੇਬੰਦੀਆਂ ਜਰਮਨੀ 👉 ਝੂਠੇ ਪੁਲਿਸ ਮੁਕਾਬਲੇ ਵਿਚ ਮਾਰੇ ਗਏ ਰਣਜੀਤ ਸਿੰਘ ਦੇ ਪਰਿਵਾਰ ਨਾਲ ਕੀਤਾ ਹਮਦਰਦੀ ਦਾ ਇਜ਼ਹਾਰ