Home » ਨਵੀਂ ਦਿੱਲੀ » ਕਾਲਕਾ ਸਿਰਸਾ ਟੀਮ ਨੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ ਖੁਲਣ ਦੇ ਡਰ ਤੋਂ ਤਿੰਨ ਸਾਬਕਾ ਪ੍ਰਧਾਨਾਂ ਦੀ ਮੈਂਬਰਸ਼ਿਪ ਖਾਰਿਜ ਕਰਣ ਦਾ ਰਚਿਆ ਢਕਵੰਜ: ਸਰਨਾ ???? ਦਿੱਲੀ ਕਮੇਟੀ ਪ੍ਰਬੰਧ ਵਿਚ ਵਧਦੀ ਸਰਕਾਰੀ ਦਖਲਅੰਦਾਜੀ ਪੰਥ ਲਈ ਚਿੰਤਾਜਨਕ

ਕਾਲਕਾ ਸਿਰਸਾ ਟੀਮ ਨੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ ਖੁਲਣ ਦੇ ਡਰ ਤੋਂ ਤਿੰਨ ਸਾਬਕਾ ਪ੍ਰਧਾਨਾਂ ਦੀ ਮੈਂਬਰਸ਼ਿਪ ਖਾਰਿਜ ਕਰਣ ਦਾ ਰਚਿਆ ਢਕਵੰਜ: ਸਰਨਾ ???? ਦਿੱਲੀ ਕਮੇਟੀ ਪ੍ਰਬੰਧ ਵਿਚ ਵਧਦੀ ਸਰਕਾਰੀ ਦਖਲਅੰਦਾਜੀ ਪੰਥ ਲਈ ਚਿੰਤਾਜਨਕ

SHARE ARTICLE

92 Views

 

ਨਵੀਂ ਦਿੱਲੀ, 30 ਅਕਤੂਬਰ (ਮਨਪ੍ਰੀਤ ਸਿੰਘ ਖਾਲਸਾ):- ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ, 350 ਸਾਲਾ ਸ਼ਹੀਦੀ ਨਗਰ ਕੀਰਤਨ ਵਿਚ ਅੜਿਕੇ ਪਾਉਣ, ਤਿੰਨ ਸਾਬਕਾ ਪ੍ਰਧਾਨਾਂ ਦੀ ਮੈਂਬਰੀ ਖਾਰਜ ਕਰਨ, ਸ੍ਰੀ ਅਕਾਲ ਤਖਤ ਸਾਹਿਬ ਨੂੰ ਪਿੱਠ ਦਿਖਾਉਣ ਅਤੇ ਕਮੇਟੀ ਪ੍ਰਬੰਧ ਵਿਚ ਵਧਦੀ ਸਰਕਾਰੀ ਦਖਲਅੰਦਾਜੀ ਦਾ ਦੋਸ਼ ਲਗਾ ਕੇ ਦਿੱਲੀ ਕਮੇਟੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਉਨ੍ਹਾਂ ਦੇ ਸਿਆਸੀ ਆਕਾ ਮਨਜਿੰਦਰ ਸਿੰਘ ਸਿਰਸਾ ਤੇ ਪ੍ਰਵੇਸ਼ ਵਰਮਾ ‘ਤੇ ਕੀਤੀ ਗਈ ਕਾਨਫਰੰਸ ਵਿਚ ਜ਼ੋਰਦਾਰ ਹਮਲਾ ਬੋਲਿਆ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਜਿਸ ਕਮੇਟੀ ਐਕਟ ਦੀ ਜਿਸ ਧਾਰਾ ਦੀ ਵਰਤੋਂ ਕਰਕੇ ਉਨ੍ਹਾਂ ਤਿੰਨ ਸਾਬਕਾ ਪ੍ਰਧਾਨਾਂ ਦੀ ਮੈਂਬਰਸ਼ਿਪ ਖਾਰਿਜ ਕਰਣ ਦਾ ਢਕਵੰਜ ਕੀਤਾ ਹੈ ਓਹ ਧਾਰਾ ਇਕ ਕਮੇਟੀ ਬਣਾ ਕੇ ਪ੍ਰਪੋਜ਼ਲ ਦੇਣ ਲਈ ਦਸਦੀ ਹੈ ਨਾਂ ਕਿ ਕਿਸੇ ਦੀ ਮੈਂਬਰਸ਼ਿਪ ਖਾਰਿਜ ਕਰਣ ਦਾ ਹਕ਼ ਦੇਂਦੀ ਹੈ । ਉਨ੍ਹਾਂ ਕਿਹਾ 2022 ਤੋਂ ਦਿੱਲੀ ਪੁਲਿਸ ਦੇ ਏਸੀਬੀ ਕੋਲ ਕਾਲਕਾ, ਸਿਰਸਾ, ਵਿਰਕ ਅਤੇ ਵਿਕਰਮਜੀਤ ਸਿੰਘ ਉਪਰ ਭ੍ਰਿਸ਼ਟਾਚਾਰ ਦੀ ਸ਼ਿਕਾਇਤ ਲੰਬਿਤ ਹੈ। ਉਨ੍ਹਾਂ ਦਸਿਆ ਕਿ ਤਾਰੀਖ 18 ਅਗਸਤ ਦੇ ਨੋਟਿਸ ਸਬੰਧੀ ਡਾਇਰੀ ਨੰਬਰ 1031 ਹੇਠ 12 ਨਵੰਬਰ ਨੂੰ ਦਿੱਤੀ ਗਈ ਅੰਤਰਿਮ ਪ੍ਰਤੀਕਿਰਿਆ ਵਿੱਚ, ਮਨਜਿੰਦਰ ਸਿੰਘ ਸਿਰਸਾ, ਪਰਮਜੀਤ ਸਿੰਘ ਚੰਢੋਕ, ਵਿਕਰਮਜੀਤ ਸਿੰਘ, ਹਰਮੀਤ ਸਿੰਘ ਕਾਲਕਾ, ਜਗਦੀਪ ਸਿੰਘ ਕਾਹਲੋ, ਸਰਬਜੀਤ ਸਿੰਘ ਵਿਰਕ, ਮੋਹਿੰਦਰ ਪਾਲ ਸਿੰਘ ਚੱਢਾ ਵਿਰੁੱਧ ਭ੍ਰਿਸ਼ਟਾਚਾਰ ਸਬੰਧੀ ਦਸਤਾਵੇਜ਼ਾਂ ਦੀ ਫਿਰ ਤੋਂ ਜਾਂਚ ਦੀ ਮੰਗ ਕੀਤੀ ਗਈ । ਉਨ੍ਹਾਂ ਕਿਹਾ ਜਦਕਿ ਜਿਨ੍ਹਾਂ ਮੈਂਬਰਾਂ ਨੇ ਕਮੇਟੀ ਐਕਟ ਦੀ ਦੁਰਵਰਤੋਂ ਕੀਤੀ ਉਨ੍ਹਾਂ ਤੇ ਕਿਸੇ ਕਿਸਮ ਦੀ ਕੌਈ ਕਾਰਵਾਈ ਨਹੀਂ ਹੋਈ ਪਰ ਸਾਡੇ ਵਲੋਂ ਉਨ੍ਹਾਂ ਵਿਰੁੱਧ ਭ੍ਰਿਸ਼ਟਾਚਾਰ ਦੀ ਜਾਂਚ ਦੀ ਮੰਗ ਕਰਦਿਆਂ ਹੀ ਸਾਡੇ ਵਿਰੁੱਧ ਕਾਰਵਾਈ ਕਰ ਦਿੱਤੀ । ਸਰਨਾ ਨੇ ਕਿਹਾ ਕਿ ਜਦੋਂ ਨਗਰ ਕੀਰਤਨ ਵਿਚ ਅੜਿਕੇ ਡਾਹੁਣ ਦੇ ਸਾਰੇ ਹੱਥਕੰਡੇ ਫੇਲ ਹੁੰਦੇ ਨਜ਼ਰ ਆਏ ਤਾਂ ਕਾਲਕਾ ਟੀਮ ਨੇ ਨਗਰ ਕੀਰਤਨ ਦੌਰਾਨ ਹੀ ਜਨਰਲ ਇਜਲਾਸ ਸੱਦ ਕੇ ਤਿੰਨ ਸਾਬਕਾ ਪ੍ਰਧਾਨਾਂ ਦੀ ਮੈਂਬਰੀ ਖਾਰਜ ਕਰਨ ਦਾ ਢੱਕਵੰਜ ਰਚਿਆ ਅਤੇ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਨੇ ਇਸ ਜਨਰਲ ਇਜਲਾਸ ‘ਤੇ ਰੋਕ ਲਗਾਉਣ ਦਾ ਹੁਕਮ ਦਿੱਤਾ ਤਾਂ ਕਾਲਕਾ ਟੀਮ ਨੇ ਆਪਣੇ ਹੰਕਾਰ ਨੂੰ ਪੱਠੇ ਪਾਉਂਦੇ ਹੋਏ ਸਿੱਧੇ ਤੌਰ ‘ਤੇ ਸ੍ਰੀ ਅਕਾਲ ਤਖਤ ਨੂੰ ਵੀ ਪਿੱਠ ਦਿਖਾਉਣ ਤੋਂ ਸ਼ਰਮ ਮਹਿਸੂਸ ਨਹੀਂ ਕੀਤੀ। ਦਿੱਲੀ ਕਮੇਟੀ ਪ੍ਰਬੰਧ ਵਿਚ ਵਧਦੀ ਸਰਕਾਰੀ ਦਖਲਅੰਦਾਜੀ ਦਾ ਜ਼ਿਕਰ ਕਰਦਿਆਂ ਸਰਨਾ ਨੇ ਕਿਹਾ ਕਿ ਤਿੰਨ ਸਾਬਕਾ ਪ੍ਰਧਾਨਾਂ ਦੀ ਮੈਂਬਰੀ ਖਾਰਜ ਕਰਨ ਦੇ ਢੱਕਵੰਜ ਤੋਂ ਬਾਅਦ ਕਾਲਕਾ ਨੇ ਮੀਡੀਆ ਸਾਹਮਣੇ ਖੁੱਦ ਮੰਨਿਆ ਕਿ ਅਜਿਹੇ ਫੈਸਲੇ ਲਈ ਉਸ ਉੱਤੇ ਸਰਕਾਰ ਦਾ ਬਹੁਤ ਦਬਾਅ ਸੀ । ਉਨ੍ਹਾਂ ਕਿਹਾ ਕਿ ਕੈਬਨਿਟ ਮੰਤਰੀ ਮਨਜਿੰਦਰ ਸਿੰਘ ਸਿਰਸਾ ਤੇ ਪ੍ਰਵੇਸ਼ ਵਰਮਾ ਰਾਹੀਂ ਦਿੱਲੀ ਕਮੇਟੀ ਪ੍ਰਬੰਧ ਵਿਚ ਹਰ ਤਰ੍ਹਾਂ ਦੀ ਸਰਕਾਰੀ ਦਖਲਅੰਦਾਜੀ ਕੀਤੀ ਜਾ ਰਹੀ ਹੈ। ਤਿੰਨ ਸਾਬਕਾ ਪ੍ਰਧਾਨਾਂ ਦੀ ਮੈਂਬਰੀ ਖਾਰਜ ਕਰਨ ਦੇ ਫੈਸਲੇ ਪਿੱਛੇ ਇੱਕ ਹੋਰ ਵੱਡੇ ਕਾਰਨ ਦਾ ਜ਼ਿਕਰ ਕਰਦਿਆਂ ਸਰਨਾ ਨੇ ਕਿਹਾ ਕਿ ਦਰਅਸਲ ਨੇੜਲੇ ਭਵਿੱਖ ਵਿਚ ਗੁਰਦੁਆਰਾ ਚੋਣਾਂ ਹੋਣ ਵਾਲੀਆਂ ਹਨ ਅਤੇ ਕਾਲਕਾ-ਸਿਰਸਾ ਟੀਮ ਨੂੰ ਚਿੱਟੇ ਦਿਨ ਵਾਂਗ ਇਹ ਨਜ਼ਰ ਆ ਚੁੱਕਾ ਹੈ ਕਿ ਹੁਣ ਇਨ੍ਹਾਂ ਦਾ ਮੁਕੰਮਲ ਸਫਾਇਆ ਹੋ ਜਾਏਗਾ । ਇਸੇ ਕਰਕੇ ਜਿਥੇ ਇੱਕ ਪਾਸੇ ਗੁਰਦੁਆਰਾ ਚੋਣਾਂ ਲਮਕਾਉਣ ਲਈ ਹਰ ਹੱਥਕੰਡਾ ਵਰਤਿਆ ਜਾ ਰਿਹਾ ਹੈ, ਉੱਥੇ ਹੀ ਨਾਲ ਨਾਲ ਦੂਜੇ ਪਾਸੇ ਸਾਡੀ ਮੈਂਬਰੀ ਰੱਦ ਕਰਵਾਉਣ ਦਾ ਢਕਵੰਜ ਰੱਚਿਆ ਗਿਆ । ਇਸ ਮੌਕੇ ਭਾਈ ਪਰਮਜੀਤ ਸਿੰਘ ਵੀਰਜੀ, ਕਰਤਾਰ ਸਿੰਘ ਚਾਵਲਾ, ਜਤਿੰਦਰ ਸਿੰਘ ਸੋਨੂੰ, ਅਮਰੀਕ ਸਿੰਘ ਵਿਕਾਸਪੁਰੀ ਸਮੇਤ ਪਾਰਟੀ ਦੇ ਮੈਂਬਰ ਵਡੀ ਗਿਣਤੀ ਵਿਚ ਹਾਜਿਰ ਸਨ ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News