Home » ਨਵੀਂ ਦਿੱਲੀ » ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ੍ਹਾਂ ਵਿਰੁੱਧ ਕੀਤੀ ਕਾਰਵਾਈ ਸ਼ਤਾਬਦੀ ਪ੍ਰੋਗਰਾਮਾਂ ਨੂੰ ਖਰਾਬ ਕਰਨ ਅਤੇ ਪੰਥਕ ਮਸਲਿਆਂ ਤੋਂ ਸੰਗਤਾਂ ਦਾ ਧਿਆਨ ਭਟਕਾਉਣ ਵਾਲੀ ਹਰਕਤ: ਜੀਕੇ ???? ਦਿੱਲੀ ਸਰਕਾਰ ਦੇ ਦਬਾਅ ਅਧੀਨ ਤਿੰਨ ਸਾਬਕਾ ਪ੍ਰਧਾਨਾਂ ਦੀ ਕਥਿਤ ਤੌਰ ‘ਤੇ ਮੁੱਢਲੀ ਮੈਂਬਰਸ਼ਿਪ ਕੀਤੀ ਗਈ ਖਤਮ

ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ੍ਹਾਂ ਵਿਰੁੱਧ ਕੀਤੀ ਕਾਰਵਾਈ ਸ਼ਤਾਬਦੀ ਪ੍ਰੋਗਰਾਮਾਂ ਨੂੰ ਖਰਾਬ ਕਰਨ ਅਤੇ ਪੰਥਕ ਮਸਲਿਆਂ ਤੋਂ ਸੰਗਤਾਂ ਦਾ ਧਿਆਨ ਭਟਕਾਉਣ ਵਾਲੀ ਹਰਕਤ: ਜੀਕੇ ???? ਦਿੱਲੀ ਸਰਕਾਰ ਦੇ ਦਬਾਅ ਅਧੀਨ ਤਿੰਨ ਸਾਬਕਾ ਪ੍ਰਧਾਨਾਂ ਦੀ ਕਥਿਤ ਤੌਰ ‘ਤੇ ਮੁੱਢਲੀ ਮੈਂਬਰਸ਼ਿਪ ਕੀਤੀ ਗਈ ਖਤਮ

SHARE ARTICLE

80 Views

ਨਵੀਂ ਦਿੱਲੀ 25 ਅਕਤੂਬਰ (ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਇਜਲਾਸ ਦੌਰਾਨ ਤਿੰਨ ਸਾਬਕਾ ਪ੍ਰਧਾਨਾਂ ਦੀ ਕਥਿਤ ਤੌਰ ‘ਤੇ ਮੁੱਢਲੀ ਮੈਂਬਰਸ਼ਿਪ ਖਤਮ ਕਰਨ ਦੇ ਆਏ ਫੈਸਲੇ ਉਤੇ ਸਿਆਸਤ ਭੱਖ ਗਈ ਹੈ। ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਇਸ ਮਸਲੇ ਉਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਦਿੱਲੀ ਕਮੇਟੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਦੀ ਇਸ ਮਸਲੇ ਨੂੰ ਲੈਕੇ ਨੀਅਤ, ਨੀਤੀ ਅਤੇ ਕਾਨੂੰਨੀ ਨਾਸਮਝੀ ਉਤੇ ਜ਼ਬਰਦਸਤ ਸ਼ਬਦੀ ਹਮਲਾ ਬੋਲਿਆ ਹੈ। ਜੀਕੇ ਨੇ ਕਿਹਾ ਕਿ ਕਾਲਕਾ ਨੂੰ ਇਹ ਪਤਾ ਸੀ ਕਿ ਕਿਸੇ ਚੁਣੇ ਹੋਏ ਮੈਂਬਰ ਦੀ ਮੈਂਬਰੀ ਖਤਮ ਕਰਨ ਦਾ ਦਿੱਲੀ ਕਮੇਟੀ ਐਕਟ ‘ਚ ਕੋਈ ਪ੍ਰਾਵਧਾਨ ਨਹੀਂ ਹੈ। ਇਸ ਲਈ ਉਸਨੇ ਅੱਜ ਮੀਡੀਆ ਅੱਗੇ ਮੰਨਿਆ ਕਿ ਇਸ ਕਾਰੇ ਲਈ ਉਸ ਉਤੇ ਦਿੱਲੀ ਸਰਕਾਰ ਦਾ ਦਬਾਅ ਸੀ। ਇਸ ਗੈਰ ਕਾਨੂੰਨੀ ਤੇ ਗੈਰ ਇਖਲਾਕੀ ਕੰਮ ਨੂੰ ਸਿਰੇ ਚਾੜ੍ਹਨ ਤੇ ਆਪਣੀ ਕੁਰਸੀ ਦੀ ਸਲਾਮਤੀ ਲਈ ਕਾਲਕਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਜਨਰਲ ਇਜਲਾਸ ਉਤੇ ਲਗਾਈ ਰੋਕ ਦੀ ਪਰਵਾਹ ਨਹੀਂ ਕਰਦਿਆਂ ‘ਡੀਪ ਸਟੇਟ’ ਦੇ ਕਰਿੰਦੇ ਦੀ ਭੁਮਿਕਾ ਨਿਭਾਉਣ ਨੂੰ ਆਪਣੇ ਸਿਆਸੀ ਕਰਿਅਰ ਲਈ ਫਾਇਦੇ ਦਾ ਸੌਦਾ ਸਮਝਿਆ। ਜੀਕੇ ਨੇ ਕਾਲਕਾ ਨੂੰ ਚੁਨੌਤੀ ਦਿੱਤੀ ਕਿ ਉਹ ਸਰਨਾ ਭਰਾਵਾਂ ਤੇ ਮੇਰੀ ਮੈਂਬਰੀ ਖਤਮ ਹੋਣ ਦਾ ਸਰਕਾਰੀ ਗਜ਼ਟ ਨੋਟਿਫਿਕੇਸਨ ਦਿਖਾਵੇ। ਜਦਕਿ ਆਪਣੇ ਆਕਾ ਨੂੰ ਖੁਸ਼ ਕਰਨ ਲਈ ਕਾਲਕਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਨੂੰ ਬਦਨਿਯਤ ਨਾਲ ਪ੍ਰਪੰਚ ਕਰਨ ਲਈ ਵਰਤਿਆ ਹੈ। ਇੱਥੇ ਹੀ ਬਸ ਨਹੀਂ ਹਰਮੀਤ ਸਿੰਘ ਕਾਲਕਾ ਤਾਂ ‘ਡੀਪ ਸਟੇਟ’ ਦੇ ਕਰਿੰਦੇ ਵਜੋਂ ਆਪਣੇ ਦਾਦਾ ਜਸਵੰਤ ਸਿੰਘ ਕਾਲਕਾ ਤੋਂ ਵੀ ਅੱਗੇ ਵੱਧ ਗਿਆ ਹੈ। ਦਾਦਾ ਨੇ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਚੁਨੌਤੀ ਦਿੱਤੀ ਸੀ, ਪਰ ਪੋਤਰਾ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਹਿਮੀਅਤ ਅਤੇ ਸ਼ਰਧਾ ਨਾਲ ਵੀ ਖਿਲਵਾੜ ਕਰ ਗਿਆ ਹੈ। ਕਿਉਂਕਿ ਕਥਿਤ ਤੌਰ ‘ਤੇ ਮੇਰੀ ਮੈਂਬਰੀ ਖਤਮ ਕਰਨ ਪਿੱਛੇ ਕੌਮ ਲਈ ਗੂੰਜਦੀ ਮੇਰੀ ਅਵਾਜ਼ ਨੂੰ ਬੰਦ ਕਰਵਾਉਣ ਦੀ ਸਾਜ਼ਿਸ਼ ਘੜੀ ਗਈ ਹੈ। ਜੀਕੇ ਨੇ ਐਲਾਨ ਕੀਤਾ ਕਿ ਉਹ ਦਿੱਲੀ ਕਮੇਟੀ ਵੱਲੋਂ ਕੀਤੇ ਗਏ ਇਸ ਢਕੋਸਲੇ ਦੇ ਦੋਸ਼ਿਆਂ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦੀ ਆਪਰਾਧਿਕ ਸ਼ਿਕਾਇਤ, ਮਾਨਹਾਨੀ ਦੀ ਕਾਨੂੰਨੀ ਕਾਰਵਾਈ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਧਾਰਮਿਕ ਅਵਗਿਆ ਦੀ ਸ਼ਿਕਾਇਤ ਕਰਨਗੇ। ਜੀਕੇ ਨੇ ਕਾਲਕਾ ਨੂੰ ਬੇਵਕੂਫ ਦਸਦਿਆਂ ਕਿਹਾ ਕਿ ਕਰਮਚਾਰੀਆਂ ਨੂੰ ਜਾਰੀ ਹੋਣ ਵਾਲਾ ਮੇਮੋਰੰਡਮ ਸੰਗਤਾਂ ਵੱਲੋਂ ਚੁਣੇ ਹੋਏ ਸਾਬਕਾ ਪ੍ਰਧਾਨਾਂ ਤੇ ਹਮਰੁਤਬਾ ਮੈਂਬਰਾਂ ਨੂੰ ਜਾਰੀ ਕਰਕੇ ਇਸ ਨੇ ਆਪਣੀ ਨਾਸਮਝੀ ਤੇ ਪ੍ਰਬੰਧਕੀ ਕਾਬਲਿਅਤ ਨੂੰ ਨੰਗਾ ਕਰ ਦਿੱਤਾ ਹੈ। ਜੀਕੇ ਨੇ ਦੋਸ਼ ਲਾਇਆ ਕਿ ਸਾਡੇ ਖਿਲਾਫ ਕੀਤੀ ਗਈ ਇਹ ਕਾਰਵਾਈ ਸ਼ਹੀਦੀ ਸ਼ਤਾਬਦੀ ਦੇ ਪ੍ਰੋਗਰਾਮਾਂ ਨੂੰ ਖਰਾਬ ਕਰਨ ਅਤੇ ਹੋਰ ਮਹੱਤਵਪੂਰਨ ਪੰਥਕ ਮਸਲਿਆਂ ਤੋਂ ਸੰਗਤਾਂ ਦਾ ਧਿਆਨ ਭਟਕਾਉਣ ਦੀ ਕਵਾਇਦ ਹੈ। ਕਿਉਂਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਇਜਲਾਸ ਨੂੰ ਮੁਲਤਵੀ ਕਰਨ ਅਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਇਜਲਾਸ ਉਥੇ ਰੋਕ ਲਗਾਉਣ ਦੀਆਂ ਭੇਜੀਆਂ ਚਿੱਠੀਆਂ ਨੂੰ ਨਕਾਰਦਿਆਂ ਕਾਲਕਾ ਨੇ ਸਰਕਾਰੀ ਮਜਬੂਰੀ ਨੂੰ ਅੱਗੇ ਰੱਖਿਆ ਹੈ। ਜੀਕੇ ਨੇ ਕਾਲਕਾ ਨੂੰ ਚੁਣੋਤੀ ਦਿੰਦਿਆਂ ਕਿਹਾ ਕਿ ਉਹ ਕੱਲ੍ਹ ਵੀ ਮੈਂਬਰ ਸਨ, ਅੱਜ ਵੀ ਮੈਂਬਰ ਹਨ ਤੇ ਕੱਲ੍ਹ ਵੀ ਮੈਂਬਰ ਹੋਣਗੇ। ਕਿਉਂਕਿ ਮੇਰੀ ਮੈਂਬਰੀ ਸਿਰਫ ਮੇਰੇ ਅਸਤੀਫ਼ੇ, ਮੌਤ ਜਾਂ ਚੌਣ ਨਾਲ ਹੀ ਖਤਮ ਹੋ ਸਕਦੀ ਹੈ। ਇਸ ਮੌਕੇ ਐਡਵੋਕੇਟ ਨਗਿੰਦਰ ਬੇਨੀਪਾਲ ਨੇ ਕਾਨੂੰਨੀ ਧਰਾਤਲ ਉਤੇ ਦਿੱਲੀ ਕਮੇਟੀ ਦੀ ਸਾਰੀ ਕਾਰਵਾਈ ਨੂੰ ਗਲਤ ਅਤੇ ਬਣਾਵਟੀ ਕਰਾਰ ਦਿੰਦਿਆਂ ਇਸ ਨੂੰ ਦਿੱਲੀ ਕਮੇਟੀ ਐਕਟ ਅਤੇ ਨਿਯਮਾਂ ਦੀ ਤੌਹੀਨ ਵਜੋਂ ਪਰਿਭਾਸ਼ਿਤ ਕੀਤਾ। ਕਿਉਂਕਿ ਦਿੱਲੀ ਡਾਇਰੈਕਟਰ ਚੋਣ ਡਾਇਰੈਕਟੋਰੇਟ ਨੇ ਸਮੂਹ ਮਾਮਲੇ ਅਦਾਲਤ ‘ਚ ਬਾਕੀ ਹੋਣ ਕਰਕੇ ਇਨ੍ਹਾਂ ਦੀ ਸ਼ਿਕਾਇਤਾਂ ਉਤੇ ਅਧਿਕਾਰਿਕ ਤੌਰ ‘ਤੇ ਟਿੱਪਣੀ ਨਹੀਂ ਕਰਨ ਦੀ ਗੱਲ ਕਰਦਿਆਂ ਆਪਣੇ ਆਦੇਸ਼ ਦਾ ਉਤਾਰਾ ਜੀਕੇ ਨੂੰ ਭੇਜਿਆ ਸੀ। ਇਸ ਮੌਕੇ ਦਿੱਲੀ ਕਮੇਟੀ ਮੈਂਬਰ ਪਰਮਜੀਤ ਸਿੰਘ ਰਾਣਾ, ਜਤਿੰਦਰ ਸਿੰਘ ਸੋਨੂੰ, ਸਤਨਾਮ ਸਿੰਘ, ਮਹਿੰਦਰ ਸਿੰਘ, ਸੁਰਿੰਦਰ ਸਿੰਘ ਦਾਰਾ ਅਤੇ ਅਕਾਲੀ ਆਗੂ ਡਾਕਟਰ ਪਰਮਿੰਦਰ ਪਾਲ ਸਿੰਘ, ਰਮਨਦੀਪ ਸਿੰਘ ਸੋਨੂੰ, ਗੁਣਜੀਤ ਸਿੰਘ ਬਖਸ਼ੀ, ਸੁਖਮਨ ਸਿੰਘ ਸਾਹਨੀ, ਬਖਸ਼ਿਸ਼ ਸਿੰਘ, ਮਨਜੀਤ ਸਿੰਘ ਤੇ ਰਾਜਾ ਸਿੰਘ ਚਾਵਲਾ ਆਦਿਕ ਮੌਜੂਦ ਸਨ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News