Home » ਪੰਜਾਬ » ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਧਾਰਮਿਕ ਅਤੇ ਨੈਤਿਕ ਪ੍ਰੀਖਿਆ 25 ਅਕਤੂਬਰ 2025 ਨੂੰ ਲਈ ਜਾਵੇਗੀ ਇਸ ਸਾਲ 84747 ਵਿਦਿਆਰਥੀ ਲੈਣਗੇ ਭਾਗ

ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਧਾਰਮਿਕ ਅਤੇ ਨੈਤਿਕ ਪ੍ਰੀਖਿਆ 25 ਅਕਤੂਬਰ 2025 ਨੂੰ ਲਈ ਜਾਵੇਗੀ ਇਸ ਸਾਲ 84747 ਵਿਦਿਆਰਥੀ ਲੈਣਗੇ ਭਾਗ

SHARE ARTICLE

178 Views

ਲੁਧਿਆਣਾ 23 ਅਕਤੂਬਰ (ਖਿੜਿਆ ਪੰਜਾਬ) ਸਿੱਖ ਮਿਸ਼ਨਰੀ ਕਾਲਜ (ਰਜਿ:)ਲੁਧਿਆਣਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਧਾਰਮਿਕ ਅਤੇ ਨੈਤਿਕ ਪ੍ਰੀਖਿਆ ਦਾ ਆਯੋਜਨ 25 ਅਕਤੂਬਰ 2025 ਦਿਨ ਸ਼ਨੀਵਾਰ ਸਵੇਰੇ 10 ਵਜੇ ਤੋਂ ਦੁਪਹਿਰ 12 ਵਜੇ ਤੱਕ ਕੀਤਾ ਜਾ ਰਿਹਾ ਹੈ। ਇਸ ਪ੍ਰੀਖਿਆ ਨੂੰ ਪੰਜ ਗਰੁੱਪਾਂ ਵਿੱਚ ਵੰਡਿਆ ਗਿਆ ਹੈ ਸਭ ਤੋਂ ਪਹਿਲਾਂ ਜ਼ੀਰੋ ਗਰੁੱਪ ਕੇਜੀ ਤੋਂ ਦੂਜੀ ਕਲਾਸ ਤੱਕ, ਪਹਿਲਾ ਗਰੁੱਪ ਤੀਜੀ ਤੋਂ ਪੰਜਵੀਂ ਕਲਾਸ ਤੱਕ , ਦੂਜਾ ਗਰੁੱਪ ਛੇਵੀਂ ਤੋਂ ਅੱਠਵੀਂ ਕਲਾਸ ਤੱਕ, ਤੀਜਾ ਗਰੁੱਪ ਨੌਵੀਂ ਤੋਂ ਬਾਹਰਵੀਂ ਕਲਾਸ ਤੱਕ ਅਤੇ ਚੌਥਾ ਗਰੁੱਪ ਸਰਬੱਤ ਸੰਗਤ ਲਈ ਬਣਾਇਆ ਗਿਆ ਹੈ ਇਹਨਾਂ ਵਿਸ਼ਿਆਂ ਦੀ ਸਿੱਖਿਆ ਵਿਦਿਆਰਥੀਆਂ ਨੂੰ ਵੱਖ ਵੱਖ ਜ਼ੋਨਾ ਰਾਹੀਂ ਸਕੂਲਾਂ ਅਤੇ ਗੁਰਦੁਆਰਿਆਂ ਵਿੱਚ ਕਲਾਸਾਂ ਲਗਾ ਕੇ ਦਿੱਤੀ ਜਾਂਦੀ ਹੈ ਤਾਂ ਜੋ ਬੱਚਿਆਂ ਵਿੱਚ ਨੈਤਿਕ ਅਤੇ ਧਾਰਮਿਕ ਕਦਰਾਂ ਕੀਮਤਾਂ ਦੀ ਪ੍ਰੇਰਨਾ ਪੈਦਾ ਹੋਵੇ ਅਤੇ ਉਹ ਚੰਗੇ ਇਨਸਾਨ ਬਣ ਸਕਣ ਇਹ ਕਲਾਸਾਂ ਆਨਲਾਈਨ ਵੀ ਉਪਲਬਧ ਹਨ। ਇਸ ਸਾਲ 84 ਹਜਾਰ 747 ਵਿਦਿਆਰਥੀ ਇਸ ਪ੍ਰੀਖਿਆ ਵਿੱਚ ਭਾਗ ਲੈਣਗੇ ਜਦਕਿ ਪਿਛਲੇ ਸਾਲ 75 ਹਜਾਰ 893 ਵਿਦਿਆਰਥੀ ਸ਼ਾਮਿਲ ਹੋਏ ਸਨ। ਕੁੱਲ 28 ਜ਼ੋਨਾਂ ਤੋਂ ਵਿਦਿਆਰਥੀ ਭਾਗ ਲੈਣਗੇ ਜਿਨਾਂ ਦੀ ਪ੍ਰੀਖਿਆ ਸੰਚਾਲਣਾ ਲਈ ਲਗਭਗ 7 ਹਜਾਰ ਸੁਪਰਵਾਈਜ਼ਰ ਅਤੇ ਸੁਪਰਡੈਂਟ ਨਿਸ਼ਕਾਮ ਸੇਵਾ ਨਿਭਾਉਣਗੇ ਇਸ ਪ੍ਰੀਖਿਆ ਵਿੱਚ ਪੰਜਾਬ ਤੋਂ ਇਲਾਵਾ ਝਾਰਖੰਡ, ਉੱਤਰਾਖੰਡ, ਉੱਤਰ ਪ੍ਰਦੇਸ਼, ਜੰਮੂ ਕਸ਼ਮੀਰ, ਦਿੱਲੀ, ਰਾਜਸਥਾਨ ,ਹਿਮਾਚਲ ਪ੍ਰਦੇਸ਼ , ਮਹਾਰਾਸ਼ਟਰ, ਹਰਿਆਣਾ, ਛੱਤੀਸਗੜ੍ਹ ਅਤੇ ਪਛਮੀ ਬੰਗਾਲ ਵਰਗੇ ਪ੍ਰਾਂਤਾਂ ਦੇ ਵਿਦਿਆਰਥੀ ਵੀ ਭਾਗ ਲੈਣਗੇ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਹਨ ਅਤੇ ਵਿਦਿਆਰਥੀਆਂ ਲਈ 950 ਪ੍ਰੀਖਿਆ ਕੇਂਦਰਾਂ ਦੀ ਸਥਾਪਨਾ ਕੀਤੀ ਗਈ ਹੈ ਜਿਸ ਵਿੱਚ 1500 ਤੋਂ ਵੱਧ ਸਕੂਲ ਸ਼ਾਮਿਲ ਹਨ। ਸੰਸਥਾ ਵੱਲੋਂ ਨਕਦ ਇਨਾਮ ਸਹਿਤ ਲਗਭਗ 20 ਲੱਖ ਰੁਪਏ ਦੇ ਇਨਾਮ ਵੀ ਭਾਗੀਦਾਰਾਂ ਵਿੱਚ ਵੰਡੇ ਜਾਂਦੇ ਹਨ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ 1980 ਤੋਂ ਗੁਰਮਤ ਦੇ ਪ੍ਰਚਾਰ ਪ੍ਰਸਾਰ ਲਈ ਸੇਵਾ ਕਰ ਰਹੀ ਸੰਸਥਾ ਹੈ ਵਰਤਮਾਨ ਵਿੱਚ ਕਾਲਜ ਦੇ 460 ਸਰਕਲ ਸਰਗਰਮ ਹਨ ਸੰਸਥਾ ਵੱਲੋਂ ਮਾਸਿਕ ਪੱਤਰ ਸਿੱਖ ਫੁਲਵਾੜੀ ਅਤੇ ਦੋ ਸਾਲਾ ਧਾਰਮਿਕ ਕੋਰਸ ਰਾਹੀਂ ਵੀ ਨੈਤਿਕ ਅਤੇ ਧਾਰਮਿਕ ਸਿੱਖਿਆ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

ਖ਼ਾਲਸਈ ਜਾਹੋ-ਜਲਾਲ ਨਾਲ ਮਨਾਈ ਜਾਵੇਗੀ ਸ੍ਰੀ ਕੀਰਤਪੁਰ ਸਾਹਿਬ ਦੇ 400 ਸਾਲਾ ਸਥਾਪਨਾ ਦਿਵਸ ਦੀ ਸ਼ਤਾਬਦੀ-ਐਡਵੋਕੇਟ ਧਾਮੀ 29 ਅਪ੍ਰੈਲ ਤੋਂ 1 ਮਈ ਤੀਕ ਸ੍ਰੀ ਕੀਰਤਪੁਰ ਸਾਹਿਬ ਵਿਖੇ ਹੋਣਗੇ ਸ਼ਤਾਬਦੀ ਸਬੰਧੀ ਸਮਾਗਮ ਐਡਵੋਕੇਟ ਧਾਮੀ ਦੀ ਅਗਵਾਈ ’ਚ ਹੋਈ ਸ਼ਤਾਬਦੀ ਸਬੰਧੀ ਸਬ-ਕਮੇਟੀ ਦੀ ਇਕੱਤਰਤਾ