Home » ਨਵੀਂ ਦਿੱਲੀ » ਕੈਨੇਡੀਅਨ ਵਿਦੇਸ਼ ਮੰਤਰੀ ਅਨੀਤਾ ਆਨੰਦ ਵਲੋਂ ਭਾਰਤ ਫੇਰੀ ਦੌਰਾਨ ਭਾਈ ਨਿੱਝਰ ਕਤਲ ਮਸਲਾ ਨਾ ਚੁੱਕਣ ਤੇ ਭਾਰਤੀ ਐੱਬੇਸੀ ਵੈਂਨਕੁਵਰ ਮੂਹਰੇ ਭਾਰੀ ਰੋਸ ਪ੍ਰਦਰਸ਼ਨ ???? ਓਟਵਾ ਵਿਖ਼ੇ ਭਾਰਤੀ ਹਾਈ ਕਮਿਸ਼ਨਰ ਦਿਨੇਸ਼ ਪਟਨਾਇਕ ਦੇ ਘਰ ਮੂਹਰੇ ਭਾਰੀ ਮੁਜਾਹਿਰਾ

ਕੈਨੇਡੀਅਨ ਵਿਦੇਸ਼ ਮੰਤਰੀ ਅਨੀਤਾ ਆਨੰਦ ਵਲੋਂ ਭਾਰਤ ਫੇਰੀ ਦੌਰਾਨ ਭਾਈ ਨਿੱਝਰ ਕਤਲ ਮਸਲਾ ਨਾ ਚੁੱਕਣ ਤੇ ਭਾਰਤੀ ਐੱਬੇਸੀ ਵੈਂਨਕੁਵਰ ਮੂਹਰੇ ਭਾਰੀ ਰੋਸ ਪ੍ਰਦਰਸ਼ਨ ???? ਓਟਵਾ ਵਿਖ਼ੇ ਭਾਰਤੀ ਹਾਈ ਕਮਿਸ਼ਨਰ ਦਿਨੇਸ਼ ਪਟਨਾਇਕ ਦੇ ਘਰ ਮੂਹਰੇ ਭਾਰੀ ਮੁਜਾਹਿਰਾ

SHARE ARTICLE

78 Views

ਨਵੀਂ ਦਿੱਲੀ 19 ਅਕਤੂਬਰ (ਮਨਪ੍ਰੀਤ ਸਿੰਘ ਖਾਲਸਾ):- ਸਿੱਖ ਕੌਮ ਦੀ ਆਜ਼ਾਦੀ ਲਈ ਚਲ ਰਹੇ ਮੌਜੂਦਾ ਸੰਘਰਸ਼ ਵਿਚ ਸ਼ਹੀਦ ਹੋਏ ਭਾਈ ਹਰਦੀਪ ਸਿੰਘ ਨਿੱਝਰ ਜਿੰਨਾਂ ਨੂੰ ਭਾਰਤੀ ਹਕੂਮਤ ਵੱਲੋਂ 18 ਜੂਨ 2023 ਨੂੰ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਦੇ ਵਿੱਚ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਗਿਆ ਸੀ, ਉਹਨਾਂ ਦੀ ਸ਼ਹਾਦਤ ਨੂੰ ਸਮਰਪਿਤ ਇੰਨਸਾਫ ਲਈ ਪਿਛਲੇ ਦੋ ਸਾਲਾਂ ਤੋਂ ਲਗਾਤਾਰ ਹਰ ਮਹੀਨੇ ਦੀ 18 ਤਰੀਕ ਨੂੰ ਵੈਨਕੂਵਰ ਵਿਖੇ ਭਾਰਤੀ ਅੰਬੈਸੀ ਵਿਖੇ ਭਾਰੀ ਰੋਸ-ਮੁਜਾਰਾ ਕੀਤਾ ਜਾ ਰਿਹਾ ਹੈ । ਬੀਤੇ ਦਿਨ ਭਾਈ ਨਿੱਝਰ ਦੀ ਸ਼ਹੀਦੀ ਨੂੰ 840 ਦਿਨ ਪੂਰੇ ਹੋ ਗਏ ਹਨ, ਉਸ ਨੂੰ ਸਮਰਪਿਤ ਕੈਨੇਡਾ ਦੀਆਂ ਸਿੱਖ-ਸੰਗਤਾਂ ਵੱਲੋਂ ਵੈਂਨਕੁਵਰ ਭਾਰਤੀ ਐੱਬੇਸੀ ਅਤੇ ਓਟਵਾ ਵਿਖ਼ੇ ਭਾਰਤੀ ਰਾਜਦੁਤ ਦਿਨੇਸ਼ ਪਟਨਾਇਕ ਦੇ ਘਰ ਦੇ ਬਾਹਰ 12 ਘੰਟਿਆਂ ਦਾ ਭਾਰੀ ਰੋਸ-ਪ੍ਰਦਰਸ਼ਨ ਕੀਤਾ ਗਿਆ। ਜਿਸ ਦੌਰਾਨ ਖਾਲਸਾਈ ਨਾਅਰਿਆਂ ਨਾਲ ਗੂੰਜਾਂ ਪਾਈਆਂ ਗਈਆਂ ਨਾਲ-ਨਾਲ ਕੈਨੇਡਾ ਸਰਕਾਰ ਕੋਲੋਂ ਭਾਰਤੀ ਕੌਂਸਲੇਟ ਨੂੰ ਬੰਦ ਕਰਨ ਅਤੇ ਭਾਰਤੀ ਰਾਜਦੂਤ ਜੋ ਕਿ ਭਾਈ ਹਰਦੀਪ ਸਿੰਘ ਜੀ ਦੀ ਸ਼ਹਾਦਤ ਵਿੱਚ ਸ਼ਾਮਲ ਅਤੇ ਭਗੌੜੇ ਹਨ ਉਹਨਾਂ ਨੂੰ ਕੈਨੇਡਾ ਲਿਆ ਕੇ ਕਟਹਿਰੇ ਵਿੱਚ ਖੜੇ ਕਰਨ ਦੀ ਵੀ ਮੰਗ ਵੀ ਜ਼ੋਰਾਂ ਨਾਲ ਕੀਤੀ ਗਈ ਹੈ । ਇਸ ਮੌਕੇ ਸਿੱਖ ਫਾਰ ਜਸਟਿਸ ਨੇ ਸੁਆਲ ਚੁਕਿਆ ਗਿਆ ਕਿ ਦਸਿਆ ਜਾਏ ਕਿ ਉਹ ਕਿਹੜੇ ਅਹਿਜੇ ਕਾਰਨ ਹਨ ਜਿਸ ਕਰਕੇ ਅਜੇ ਤੱਕ ਭਾਰਤੀ ਰਾਜਦੂਤਾਂ ਨੂੰ ਕੈਨੇਡਾ ਨਹੀਂ ਲਿਆਂਦਾ ਗਿਆ ਹੈ, ਰੋਸ ਪ੍ਰਦਰਸ਼ਨ ਵਿਚ ਬੁਲਾਰਿਆ ਵਲੋਂ ਸਰਕਾਰ ਨੂੰ ਭਾਈ ਨਿੱਝਰ ਮਾਮਲੇ ਦੀ ਤਹਿਕੀਕਾਤ ਲਈ ਹੋਰ ਠੋਸ ਅਤੇ ਸਖ਼ਤ ਕਦਮ ਚੁੱਕਣ ਦੀ ਮੰਗ ਕੀਤੀ ਗਈ ਹੈ । ਰੋਸ- ਪ੍ਰਦਰਸ਼ਨ ਦੌਰਾਨ ਹਾਜਿਰ ਸੰਗਤਾਂ ਵਲੋਂ ਖਾਲਸਾਈ ਨਾਹਰੇ ਲਗਾਂਦਿਆਂ ਭਾਰਤੀ ਝੰਡੇ ਦੀ ਬੇਹੂਰਮਤੀ ਕੀਤੀ ਗਈ ਸੀ । ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੈਂਬਰ ਭਾਈ ਨਰਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਦੁਨੀਆ ਭਰ ਦੀਆਂ ਸਰਕਾਰਾਂ ਤੁਹਾਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਭਾਰਤ ਸਰਕਾਰ ਅਤੇ ਖਾਸ ਕਰਕੇ ਮੋਦੀ ਸਰਕਾਰ ਤੁਹਾਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪਰ ਸੱਚ ਨੂੰ ਚੁੱਪ ਨਹੀਂ ਕਰਵਾਇਆ ਜਾ ਸਕਦਾ, ਅਸੀਂ ਇੰਨਸਾਫ ਲਈ ਮੁਜਾਹਿਰੇ ਕਰਾਂਗੇ ਓਹ ਸਾਨੂੰ ਕਿਸੇ ਵੀਂ ਹਾਲਾਤ ਵਿਚ ਰੋਕ ਨਹੀਂ ਸਕਦੇ ਹਨ । ਜਿਕਰਯੋਗ ਹੈ ਕਿ ਕੈਨੇਡਾ ਦੇ ਸਾਬਕਾ ਪੀਐਮ ਟਰੂਡੋ ਨੇ ਕਿਹਾ ਸੀ ਕਿ ਕੈਨੇਡਾ ਦੀ ਧਰਤੀ ‘ਤੇ ਕਿਸੇ ਕੈਨੇਡੀਅਨ ਨਾਗਰਿਕ ਦੀ ਹੱਤਿਆ ਵਿੱਚ ਕਿਸੇ ਵਿਦੇਸ਼ੀ ਸਰਕਾਰ ਦੀ ਸ਼ਮੂਲੀਅਤ ਸਾਡੀ ਪ੍ਰਭੂਸੱਤਾ ਦੀ ਅਸਵੀਕਾਰਯੋਗ ਉਲੰਘਣਾ ਹੈ। ਇਹ ਉਨ੍ਹਾਂ ਬੁਨਿਆਦੀ ਨਿਯਮਾਂ ਦੇ ਉਲਟ ਹੈ ਜਿਨ੍ਹਾਂ ਦੁਆਰਾ ਆਜ਼ਾਦ, ਖੁੱਲ੍ਹੇ ਅਤੇ ਲੋਕਤੰਤਰੀ ਸਮਾਜ ਆਪਣੇ ਆਪ ਨੂੰ ਚਲਾਉਂਦੇ ਹਨ। ਇਸ ਪ੍ਰਦਰਸ਼ਨ ਵਿਚ ਗੁਰੂ ਘਰ ਦੇ ਪ੍ਰਬੰਧਕ ਭਾਈ ਗੁਰਮੀਤ ਸਿੰਘ ਤੂਰ, ਭਾਈ ਨਰਿੰਦਰ ਸਿੰਘ ਰੰਧਾਵਾ, ਭਾਈ ਅਵਤਾਰ ਸਿੰਘ ਖਹਿਰਾ, ਟੀਮ ਨਿੱਜਰ ਤੋ ਭਾਈ ਦਲਜੀਤ ਸਿੰਘ, ਭਾਈ ਰਜਿੰਦਰ ਸਿੰਘ, ਜਗਸੀਰ ਸਿੰਘ ਸਿੱਧੂ, ਭਾਈ ਗਗਨ ਸਿੰਘ, ਐਬਟਸਫੋਰਡ ਤੋਂ ਭਾਈ ਮਨਜਿੰਦਰ ਸਿੰਘ, ਭਾਈ ਰਜਿੰਦਰ ਸਿੰਘ ਨੱਤ, ਬਾਬਾ ਬੰਦਾ ਸਿੰਘ ਬਹਾਦਰ ਗੁਰੂ ਘਰ ਤੋਂ ਬਾਬਾ ਰਣਜੀਤ ਸਿੰਘ, ਭਾਈ ਰਣਜੀਤ ਸਿੰਘ ਚਾਹਲ, ਭਾਈ ਕਰਨੈਲ ਸਿੰਘ ਟੁੱਟ ਦੇ ਨਾਲ ਵਡੀ ਗਿਣਤੀ ਵਿਚ ਸੰਗਤਾਂ ਹਾਜਿਰ ਸਨ । ਓਟਵਾ ਵਿਖ਼ੇ ਹੋਏ ਪ੍ਰਦਰਸ਼ਨ ਦੀ ਅਗਵਾਈ ਜਲਾਵਤਨੀ ਬਾਬਾ ਸੰਤੋਖ ਸਿੰਘ ਖੇਲਾ ਨੇ ਕੀਤੀ ਸੀ ਜਿਨ੍ਹਾਂ ਨਾਲ ਵਡੀ ਗਿਣਤੀ ਵਿਚ ਹਾਜਿਰ ਸੰਗਤਾਂ ਨੇ 12 ਘੰਟੇ ਚਲੇ ਰੋਸ ਪ੍ਰਦਰਸ਼ਨ ਵਿਚ ਹਿੱਸਾ ਲਿਆ ਸੀ ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

15 ਮਾਰਚ ਦਿਨ ਐਤਵਾਰ ਫਰੈਂਕਫੋਰਟ ਚੋਣਾਂ ਵਿੱਚ ਸਰਦਾਰ ਨਰਿੰਦਰ ਸਿੰਘ ਘੋਤੜਾ ਨੂੰ ਆਪਣਾ ਕੀਮਤੀ ਵੋਟ ਪਾ ਕੇ ਕਾਮਯਾਬ ਕਰੋ- ਸਰਦਾਰ ਅਨੂਪ ਸਿੰਘ ਪ੍ਰਧਾਨ ਗੁਰਦੁਆਰਾ ਸਿੱਖ ਸੈਂਟਰ ਫਰੈਂਕਫਰਟ। – ਸ੍ਰ: ਨਰਿੰਦਰ ਸਿੰਘ ਘੋਤੜਾ ਵਿਦੇਸ਼ੀ ਸਿਟੀ ਕੌਂਸਲ ਅਤੇ ਸ਼ਹਿਰ ਦੀ ਪਾਰਲੀਮੈਂਟ ਚੋਣਾਂ ਲਈ ਉਮੀਦਵਾਰ ਹਨ ।

ਪਹਿਲੀ ਚੇਤ (14ਮਾਰਚ) ਨਾਨਕਸ਼ਾਹੀ ਨਵਾਂ ਵਰ੍ਹਾਂ 558 ਦੀ ਅਰੰਭਤਾ ਦੀਆਂ ਸਮੂਹ ਸਿੱਖ ਸੰਗਤਾਂ ਨੂੰ ਲੱਖ ਲੱਖ ਵਧਾਈਆਂ ! ਨਵੇਂ ਵਰ੍ਹੇ ਦੀ ਅਰੰਭਤਾ ਤੇ ਸਰਬੱਤ ਦੇ ਭਲੇ ਵਾਲੇ ਸਿੱਖ ਰਾਜ ਦੀ ਸਿਰਜਣਾ ਵਿੱਚ ਆਪਣਾ ਬਣਦਾ ਯੋਗਦਾਨ ਪਾਉਣ ਦਾ ਪ੍ਰਣ ਕਰੀਏ :- ਗੁਰਚਰਨ ਸਿੰਘ ਗੁਰਾਇਆ