Home » ਭਾਰਤ » ਧਰਮ ਦੇ ਨਾਂ ’ਤੇ ਟੈਕਸ? ਜਜ਼ੀਆ ਤੋਂ ਕਾਓਸੈਸ ਤੱਕ ਦਾ ਸਫ਼ਰ- ਗੁਰਜੀਤ ਸਿੰਘ ਅਜ਼ਾਦ

ਧਰਮ ਦੇ ਨਾਂ ’ਤੇ ਟੈਕਸ? ਜਜ਼ੀਆ ਤੋਂ ਕਾਓਸੈਸ ਤੱਕ ਦਾ ਸਫ਼ਰ- ਗੁਰਜੀਤ ਸਿੰਘ ਅਜ਼ਾਦ

SHARE ARTICLE

178 Views

ਅਨੰਦਪੁਰ ਸਾਹਿਬ 28 ਸਤੰਬਰ (ਖਿੜਿਆ ਪੰਜਾਬ) ਸਿੱਖ ਚਿੰਤਕ ਸ. ਗੁਰਜੀਤ ਸਿੰਘ ਅਜ਼ਾਦ ਨੇ ਪੰਜਾਬ ਸਰਕਾਰ ਨੂੰ ਸਿੱਧੀ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਗੈਰ-ਸੰਵਿਧਾਨਕ ਟੈਕਸਾਂ ਨੂੰ ਤੁਰੰਤ ਬੰਦ ਕੀਤਾ ਜਾਵੇ। ਉਨ੍ਹਾਂ ਦਾ ਕਹਿਣਾ ਹੈ ਕਿ ਮੁਗ਼ਲ ਕਾਲ ਦੇ ਜ਼ਜ਼ੀਆ ਟੈਕਸ ਦੀ ਤਰ੍ਹਾਂ ਹੀ ਅੱਜ ਕੁਝ ਰਾਜਾਂ ਵੱਲੋਂ ਲਗਾਇਆ ਜਾ ਰਿਹਾ “ਕਾਓਸੈਸ” (ਗੌ-ਸੈਸ) ਵੀ ਲੋਕਾਂ ਦੇ ਧਾਰਮਿਕ ਅਧਿਕਾਰਾਂ ਅਤੇ ਸੰਵਿਧਾਨੀ ਗਾਰੰਟੀਆਂ ਦੇ ਉਲਟ ਹੈ।

ਅਜ਼ਾਦ ਨੇ ਸਪੱਸ਼ਟ ਕੀਤਾ ਕਿ ਮੁਗ਼ਲ ਸ਼ਾਸਨ ਦੌਰਾਨ ਜ਼ਜ਼ੀਆ ਟੈਕਸ ਗੈਰ-ਮੁਸਲਿਮ ਲੋਕਾਂ ’ਤੇ ਥੋਪਿਆ ਜਾਂਦਾ ਸੀ ਜੋ ਕਿ ਧਰਮਕ ਅਜ਼ਾਦੀ ਦਾ ਉਲੰਘਣ ਸੀ। ਅੱਜ ਦੇ ਸਮੇਂ ਵਿੱਚ ਕਾਓਸੈਸ ਵੀ ਧਾਰਮਿਕ ਵਿਸ਼ਵਾਸਾਂ ਨਾਲ ਜੁੜੇ ਖ਼ਾਸ ਵਰਗ ਦੇ ਹਿਤਾਂ ਲਈ ਲਗਾਇਆ ਜਾ ਰਿਹਾ ਹੈ, ਜੋ ਕਿ ਭਾਰਤ ਦੇ ਧਰਮ-ਨਿਰਪੱਖ ਸੰਵਿਧਾਨ ਦੀ ਆਤਮਾ ਦੇ ਵਿਰੁੱਧ ਹੈ।

ਉਨ੍ਹਾਂ ਨੇ ਯਾਦ ਦਿਵਾਇਆ ਕਿ ਸੰਵਿਧਾਨ ਦਾ Article 14 ਸਭ ਲਈ ਕਾਨੂੰਨ ਅੱਗੇ ਸਮਾਨਤਾ ਦੀ ਗਾਰੰਟੀ ਦਿੰਦਾ ਹੈ, Article 15 ਧਰਮ ਦੇ ਆਧਾਰ ’ਤੇ ਭੇਦਭਾਵ ਕਰਨ ਤੋਂ ਰੋਕਦਾ ਹੈ ਅਤੇ Article 27 ਕਿਸੇ ਵੀ ਨਾਗਰਿਕ ਨੂੰ ਧਰਮਕ ਪ੍ਰਚਾਰ ਜਾਂ ਸੰਭਾਲ ਲਈ ਟੈਕਸ ਦੇਣ ਲਈ ਮਜਬੂਰ ਕਰਨ ਨੂੰ ਸਖ਼ਤ ਮਨਾਹੀ ਕਰਦਾ ਹੈ।

ਸਿੱਖ ਚਿੰਤਕ ਨੇ ਸਾਫ਼ ਕਿਹਾ ਕਿ ਜਜ਼ੀਆ ਹੋਵੇ ਜਾਂ ਕਾਓਸੈਸ—ਦੋਹਾਂ ਹੀ ਟੈਕਸਾਂ ਵਿੱਚ ਲੋਕਾਂ ਦੀ ਚੋਣ ਦੀ ਆਜ਼ਾਦੀ ਅਤੇ ਸਮਾਨਤਾ ਦੇ ਸਿਧਾਂਤਾਂ ਦੀ ਉਲੰਘਣਾ ਕੀਤੀ ਗਈ। ਇਸ ਲਈ ਪੰਜਾਬ ਸਰਕਾਰ ਨੂੰ ਤੁਰੰਤ ਧਾਰਮਿਕ ਜਾਂ ਤਬਕਾ ਅਧਾਰਿਤ ਟੈਕਸ ਰੱਦ ਕਰਨੇ ਚਾਹੀਦੇ ਹਨ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

ਜਰਮਨੀ ਦੀ ਧਰਤੀ ’ਤੇ ਪੰਜਾਬੀ ਧੀਆਂ ਦਾ ਮਾਣ: ਹਰਪ੍ਰੀਤ ਕੌਰ ਤੇ ਕੌਮਲਪ੍ਰੀਤ ਕੌਰ ‘Movers of Tomorrow Award’ ਲਈ ਨਾਮਜ਼ਦ ਜਰਮਨੀ ਦੇ ਬਿਹਤਰ ਭਵਿੱਖ ਲਈ ਯੋਗਦਾਨ ਪਾ ਰਹੀਆਂ ਦੋ ਪੰਜਾਬੀ ਨੌਜਵਾਨੀਆਂ ਨੂੰ ਮਿਲਿਆ ਵੱਡਾ ਸਨਮਾਨ — ਹੁਣ ਪੰਜਾਬੀ ਭਾਈਚਾਰੇ ਦੀ ਵਾਰੀ

ਅੱਜ 20 ਸਤੰਬਰ ਪਿੰਡ ਭੁੱਚਰ ਖੁਰਦ ਵਿੱਚ ਆਜ਼ਾਦੀ ਘੁਲਾਟੀਏ ਜਥੇਦਾਰ ਤੇਜਾ ਸਿੰਘ ਭੁੱਚਰ ਦੀ 2 ਅਕਤੂਬਰ ਨੂੰ ਮਨਾਈ ਜਾ ਰਹੀ ਸਾਲਾਨਾ ਬਰਸੀ ਸਮਾਗਮ ਸੰਬੰਧੀ ਤਿਆਰੀਆਂ ਦਾ ਜਾਇਜਾ ਲੈਂਦੇ ਜਥੇਦਾਰ ਤੇਜਾ ਸਿੰਘ ਭੁੱਚਰ ਦੇ ਪੋਤਰੇ ਭੁਪਿੰਦਰ ਸਿੰਘ ਭੁੱਚਰ, ਸੁਰਜੀਤ ਸਿੰਘ ਭੁੱਚਰ ਅਤੇ ਰਘੁਬੀਰ ਸਿੰਘ ਭੁੱਚਰ