*ਚੰਡੀਗੜ੍ਹ / ਨਵੀਂ ਦਿੱਲੀ, 19 ਸਤੰਬਰ 2025 ਗਲੋਬਲ ਸਿੱਖ ਕੌਂਸਲ (GSC) ਨੇ ਭਾਰਤ ਦੀ ਸ੍ਰੇਸ਼ਠ ਨਿਆਂਪਾਲਿਕਾ (ਸੁਪਰੀਮ ਕੋਰਟ) ਵੱਲੋਂ ਅਨੰਦ ਵਿਆਹ ਐਕਟ ਨੂੰ ਦੇਸ਼ ਭਰ ਵਿੱਚ ਪੂਰੀ ਤਰ੍ਹਾਂ ਲਾਗੂ ਕਰਨ ਸੰਬੰਧੀ ਜਾਰੀ ਕੀਤੇ ਇਤਿਹਾਸਕ ਫੈਸਲੇ ਦਾ ਤਹਿ ਦਿਲੋਂ ਸਵਾਗਤ ਕੀਤਾ ਹੈ। ਇਸ ਮਹੱਤਵਪੂਰਨ ਫੈਸਲੇ ਰਾਹੀਂ ਅਨੰਦ ਕਾਰਜ (ਲਾਂਵਾਂ) ਰਾਹੀਂ ਹੋਣ ਵਾਲੀਆਂ ਸਿੱਖ ਵਿਆਹ ਰਸਮਾਂ ਨੂੰ ਕਾਨੂੰਨੀ ਮਾਨਤਾ ਮਿਲੀ ਹੈ, ਜਿਸ ਨਾਲ ਸਿੱਖ ਪਹਿਚਾਣ ਅਤੇ ਪਰੰਪਰਾਵਾਂ ਨੂੰ ਸੰਵਿਧਾਨਕ ਮਜ਼ਬੂਤੀ ਮਿਲੀ ਹੈ। ਅਮ੍ਰਿਤਪਾਲ ਸਿੰਘ ਸਚਦੇਵਾ ਪ੍ਰਧਾਨ ਗਲੋਬਲ ਸਿੱਖ ਕੌਂਸਲ ਨੇ ਦੁਨੀਆ ਭਰ ਦੀ ਸਿੱਖ ਕੌਮ ਵੱਲੋਂ ਧੰਨਵਾਦ ਪ੍ਰਗਟਾਇਆ ਓਹਨਾਂ ਕਿਹਾ ਕਿ ਇਹ ਫੈਸਲਾ ਸਾਡੇ ਧਰਮ ਅਤੇ ਪਹਿਚਾਣ ਦੀ ਪੁਸ਼ਟੀ ਕਰਦਾ ਹੈ। ਬਹੁਤ ਸਮੇਂ ਤੋਂ ਸਿੱਖ ਜੋੜਿਆਂ ਨੂੰ ਉਹਨਾਂ ਦੇ ਧਾਰਮਿਕ ਰਿਵਾਜਾਂ ਦੇ ਉਲਟ, ਹੋਰ ਕਾਨੂੰਨਾਂ ਹੇਠ ਵਿਆਹ ਰਜਿਸਟਰ ਕਰਵਾਉਣ ਲਈ ਮਜਬੂਰ ਕੀਤਾ ਜਾਂਦਾ ਸੀ। ਅੱਜ ਸੁਪਰੀਮ ਕੋਰਟ ਨੇ ਅਨੰਦ ਕਾਰਜ ਦੀ ਪਵਿਤਰਤਾ ਨੂੰ ਸਵੀਕਾਰ ਕਰਦਿਆਂ, ਹਰ ਸਿੱਖ ਪਰਿਵਾਰ ਨੂੰ ਮਾਣ ਅਤੇ ਕਾਨੂੰਨੀ ਪਛਾਣ ਦਿਤੀ ਹੈ।
ਗਲੋਬਲ ਸਿੱਖ ਕੌਂਸਲ ਨੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਅਪੀਲ ਕੀਤੀ ਹੈ ਕਿ ਉਹ ਤੁਰੰਤ ਇਹ ਕਦਮ ਚੁੱਕਣ ਕਿ * ਅਨੰਦ ਵਿਆਹ ਐਕਟ ਅਧੀਨ ਰਜਿਸਟ੍ਰੇਸ਼ਨ ਲਈ ਨਿਯਮ ਤਿਆਰ ਕਰਕੇ ਜਾਰੀ ਕੀਤੇ ਜਾਣ।* ਸਥਾਨਕ ਪ੍ਰਸ਼ਾਸਨ ਨੂੰ ਅਨੰਦ ਕਾਰਜ ਦੀ ਰਜਿਸਟ੍ਰੇਸ਼ਨ ਲਈ ਲੋੜੀਂਦੇ ਸਾਧਨ ਉਪਲਬਧ ਕਰਵਾਏ ਜਾਣ।
* ਸਿੱਖ ਭਾਈਚਾਰੇ ਨੂੰ ਉਨ੍ਹਾਂ ਦੇ ਕਾਨੂੰਨੀ ਅਧਿਕਾਰਾਂ ਬਾਰੇ ਜਾਗਰੂਕ ਕਰਨ ਲਈ ਮੁਹਿੰਮ ਚਲਾਈ ਜਾਵੇ। ਸਚਦੇਵਾ ਜੀ ਨੇ ਇਹ ਵੀ ਕਿਹਾ ਕਿ: *“ਇਹ ਸਿਰਫ ਕਾਨੂੰਨੀ ਨਹੀਂ, ਸਾਂਸਕ੍ਰਿਤਿਕ ਤੇ ਆਤਮਕ ਮਾਨਤਾ ਵੀ ਹੈ। ਅਸੀਂ ਸਰਕਾਰਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਇਸ ਫੈਸਲੇ ਨੂੰ ਸਿਰਫ ਕਾਗਜ਼ੀ ਪੱਧਰ ‘ਤੇ ਨਹੀਂ, ਬਲਕਿ ਜਮੀਨੀ ਹਕੀਕਤ ਵਿੱਚ ਲਾਗੂ ਕਰਨ ਲਈ ਤੁਰੰਤ ਅਤੇ ਇਮਾਨਦਾਰੀ ਨਾਲ ਕਾਰਵਾਈ ਕਰਨ।” ਗਲੋਬਲ ਸਿੱਖ ਕੌਂਸਲ ਨੇ ਭਰੋਸਾ ਦਿਵਾਇਆ ਕਿ ਉਹ ਸਰਕਾਰੀ ਏਜੰਸੀਆਂ, ਸਿੱਖ ਸੰਸਥਾਵਾਂ ਅਤੇ ਨਾਗਰਿਕ ਸਮਾਜ ਨਾਲ ਮਿਲ ਕੇ ਨਿਗਰਾਨੀ ਕਰੇਗੀ ਅਤੇ ਸਿੱਖ ਪਰਿਵਾਰਾਂ ਨੂੰ ਉਨ੍ਹਾਂ ਦੇ ਹੱਕ ਲਾਗੂ ਕਰਵਾਉਣ ਵਿੱਚ ਪੂਰੀ ਮਦਦ ਦੇਵੇਗੀ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।









