ਪਿੰਡ ਕੋਟ ਬੁੱਢਾ ਚ ਹੜ ਪੀੜਿਤ ਲੋਕਾਂ ਦੇ ਰਹਿਣ ਲਈ ਕੀਤਾ ਗਿਆ ਹਰ ਇੱਕ ਪ੍ਰਬੰਧ. ਸਰਪੰਚ ਰਣਜੀਤ ਸਿੰਘ ਵਿਰਕ
ਵਿਧਾਨ ਸਭਾ ਹਲਕਾ ਪੱਟੀ ਅਧੀਨ ਆਉਂਦੇ ਪਿੰਡ ਕੋਟ ਬੁੱਢਾ ਚ ਹੜਾਂ ਦੀ ਮਾਰ ਝੱਲ ਰਹੇ ਲੋਕਾਂ ਦੇ ਲਈ ਆਮ ਆਦਮੀ ਪਾਰਟੀ ਦੇ ਸਰਪੰਚ ਰਣਜੀਤ ਸਿੰਘ ਵਿਰਕ ਦੇ ਵੱਲੋਂ ਉਹਨਾਂ ਦੇ ਰਹਿਣ ਬਸੇਰੇ ਦੇ ਲਈ ਕੀਤਾ ਗਿਆ ਹਰ ਇੱਕ ਪ੍ਰਬੰਧ ਇਸ ਮੌਕੇ ਗੱਲਬਾਤ ਕਰਦਿਆਂ ਸਰਪੰਚ ਰਣਜੀਤ ਸਿੰਘ ਨੇ ਕਿਹਾ ਕਿ ਜਿੱਥੇ ਲਗਾਤਾਰ ਆਮ ਆਦਮੀ ਪਾਰਟੀ ਦੀ ਸਰਕਾਰ ਹੜ ਪੀੜਤ ਲੋਕਾਂ ਦੇ ਨਾਲ ਖੜੀ ਹੈ ਉੱਥੇ ਹੀ ਹੁਣ ਪਿੰਡਾਂ ਦੇ ਵਿੱਚ ਪੰਚ ਸਰਪੰਚ ਹੜ ਪੀੜਤ ਲੋਕਾਂ ਦੇ ਲਈ ਵੀ ਚਟਾਨ ਵਾਂਗ ਖੜੇ ਹਨ ਉਹਨਾਂ ਕਿਹਾ ਕੀ ਹੜਾਂ ਦੀ ਮਾਰ ਝੱਲ ਰਹੇ ਲੋਕਾਂ ਦੇ ਲਈ ਹੁਣ ਪਿੰਡ ਕੋਟ ਬੁੱਢਾ ਚ ਪੁਖਤਾ ਪ੍ਰਬੰਧ ਕੀਤੇ ਗਏ ਹਨ ਉਹਨਾਂ ਕਿਹਾ ਕਿ ਉਹਨਾਂ ਦੇ ਰਹਿਣ ਖਾਣ ਪੀਣ ਅਤੇ ਬੱਚਿਆਂ ਦੇ ਰਹਿਣ ਅਤੇ ਪਸ਼ੂਆਂ ਦੇ ਰਹਿਣ ਲਈ ਹਰ ਇੱਕ ਪੁਖਤਾ ਪ੍ਰਬੰਧ ਕੀਤੇ ਗਏ ਹਨ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਦਿੱਤੀਆਂ ਗਈਆਂ ਹਰ ਇੱਕ ਸਹੂਲਤਾਂ ਲੋਕਾਂ ਨੂੰ ਦਿੱਤੀਆਂ ਜਾਣਗੀਆਂ ਜਿਵੇਂ ਕਿ ਮੈਡੀਕਲ ਸਹੂਲਤ ਪਸ਼ੂਆਂ ਦੇ ਲਈ ਚਾਰਾ ਅਤੇ ਹੜ ਪੀੜਤ ਲੋਕਾਂ ਦੇ ਲਈ ਖਾਣ ਦਾ ਪ੍ਰਬੰਧ ਅਤੇ ਉਨਾਂ ਦੇ ਰਹਿਣ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਉਨਾਂ ਨੇ ਕਿਹਾ ਕਿ ਹੜ ਪੀੜਤ ਲੋਕਾਂ ਨੂੰ ਕਿਸੇ ਵੀ ਤਰਹਾਂ ਦੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਰਣਜੀਤ ਸਿੰਘ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਪੱਟੀ ਦੇ ਸਮੂਹ ਗ੍ਰਾਮ ਪੰਚਾਇਤਾਂ ਦੇ ਵੱਲੋਂ ਹੜ ਪੀੜਿਤ ਲੋਕਾਂ ਦਾ ਸੰਯੋਗ ਕੀਤਾ ਜਾ ਰਿਹਾ ਹੈ ਅਤੇ ਉਹਨਾਂ ਦੇ ਲਈ ਰਾਹਤ ਕੈਂਪ ਵੀ ਲਗਾਏ ਜਾ ਰਹੇ ਹਨ ਇਸ ਮੌਕੇ ਸਰਪੰਚ ਰਣਜੀਤ ਸਿੰਘ ਕੋਟ ਬੁੱਢਾ ਮੈਂਬਰ ਪੰਚਾਇਤ ਅਵਤਾਰ ਸਿੰਘ ਕੋਟ ਬੁੱਢਾ ਗੁਰਜੀਤ ਸਿੰਘ ਸਰਪੰਚ ਡੂਮਣੀ ਵਾਲਾ ਜੁਗਰਾਜ ਸਿੰਘ ਸਰਪੰਚ ਭਉ ਵਾਲਾ ਦਵਿੰਦਰ ਸਿੰਘ ਮੈਂਬਰ ਪੰਚਾਇਤ ਕੋਟ ਬੁੱਢਾ ਜਗਜੀਤ ਸਿੰਘ ਚੇਅਰਮੈਨ ਕੋਟ ਬੁੱਢਾ ਗੁਰਪਿੰਦਰ ਪਾਲ ਸਿੰਘ ਮੈਂਬਰ ਪੰਚਾਇਤ ਨਿਸ਼ਾਨ ਸਿੰਘ ਮੈਂਬਰ ਪੰਚਾਇਤ ਮਨਪ੍ਰੀਤ ਸਿੰਘ ਮੈਂਬਰ ਪੰਚਾਇਤ ਮਨਦੀਪ ਸਿੰਘ ਮੈਂਬਰ ਜਸਬੀਰ ਸਿੰਘ ਮੈਂਬਰ ਮੰਗਲ ਸਿੰਘ ਮੈਂਬਰ ਤਿਆਰ ਸਿੰਘ ਸਰਪੰਚ ਬਾਬਾ ਮਨਜੀਤ ਸਿੰਘ
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।









