ਨਵੀਂ ਦਿੱਲੀ 21 ਅਗਸਤ (ਮਨਪ੍ਰੀਤ ਸਿੰਘ ਖਾਲਸਾ):- ਹਿੰਦੁਸਤਾਨ ਜੋ ਕਿ ਇਕ ਵੱਡਾ ਲੋਕਤੰਤਰਿਕ ਦੇਸ਼ ਹੈ, ਵਿਚ ਆਜ਼ਾਦੀ ਪਸੰਦ ਲੋਕਾਂ ਦੀ ਆਵਾਜ਼ ਨੂੰ ਦਬਾਇਆ ਜਾਂਦਾ ਹੈ । ਇਸ ਮਾਮਲੇ ਵਿਚ ਖਾਸ ਕਰਕੇ ਸਿੱਖਾਂ ਉਪਰ ਕਾਨੂੰਨ ਦੀ ਇਕ ਸਖ਼ਤ ਧਾਰਾ ਯੂਆਪਾ ਦਾ ਬਹੁਤ ਨਾਜਾਇਜ ਇਸਤਮਾਲ ਕੀਤਾ ਜਾਂਦਾ ਹੈ ਜੋ ਕਿ ਬਹੁਤ ਹੀ ਗੰਭੀਰ ਤੇ ਚਿੰਤਾਜਨਕ ਹੈ । ਐਸਐਫਜੇ ਦੇ ਸਰਗਰਮ ਕਾਰਕੁਨ ਬਲਕਰਨਪ੍ਰੀਤ ਸਿੰਘ ਮੌਂਟਰੀਆਲ ਨੇ ਕਿਹਾ ਕਿ ਜ਼ੇਕਰ ਹਿੰਦੁਸਤਾਨ ਅੰਦਰ ਕੌਈ ਹਿੰਦੂ ਪ੍ਰਚਾਰਕ “ਹਿੰਦੂ ਰਾਸ਼ਟਰ” ਦੀ ਸਥਾਪਤੀ ਲਈ ਘੱਟ ਗਿਣਤੀਆਂ ਵਿਰੁੱਧ ਜ਼ਹਿਰੀਲਾ ਪ੍ਰਚਾਰ ਕਰੇ, ਭਾਜਪਾਈ ਨੇਤਾ ਸਰੇਆਮ ਨਫਰਤੀ ਭਾਸ਼ਣ ਦੇਣ, ਉਨ੍ਹਾਂ ਉਪਰ ਕੌਈ ਕਾਰਵਾਈ ਨਹੀਂ ਹੁੰਦੀ ਹੈ ਤੇ ਸਿੱਖ ਜਿਨ੍ਹਾਂ ਦੇਸ਼ ਨੂੰ ਆਜ਼ਾਦ ਕਰਵਾਉਣ ਵਿਚ 92% ਸ਼ਹੀਦੀਆਂ ਦਿਤੀਆਂ ਜੇਲ੍ਹਾਂ ਕੱਟੀਆਂ, ਕਿਸੇ ਕੰਧ ਉਤੇ ਖਾਲਿਸਤਾਨੀ ਨਾਹਰਾ ਲਿਖ ਦੇਵੇ ਉਸ ਉਪਰ ਯੂਆਪਾ ਲਗਾ ਕੇ ਜੇਲ੍ਹ ਡੱਕ ਦਿੱਤਾ ਜਾਂਦਾ ਹੈ । ਪਿੱਛੇ ਪਰਿਵਾਰ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ । ਪ੍ਰਗਯਾ ਠਾਕੁਰ, ਪੂਰੋਹਿਤ ਵਰਗੇ ਜੋ ਕਿ ਅਤਿ ਗੰਭੀਰ ਵਾਰਦਾਤਾਂ ਵਿਚ ਸ਼ਾਮਿਲ ਸਨ, ਨੂੰ ਜਮਾਨਤਾਂ ਦੇਣ ਉਪਰੰਤ ਸਬੂਤਾਂ ਦੀ ਘਾਟ ਦਸ ਕੇ ਬਰੀ ਕਰ ਦਿੱਤਾ ਜਾਂਦਾ ਹੈ ਪਰ ਸਿੱਖ ਬੰਦੀ ਸਿੰਘ ਜੋ ਕਿ ਹਿੰਦੁਸਤਾਨੀ ਕਨੂੰਨ ਤਹਿਤ ਬਣਦੀ ਸਜ਼ਾ ਤੋਂ ਵੀਂ ਵੱਧ ਸਮਾਂ ਜੇਲ੍ਹਾਂ ਵਿਚ ਗੁਜਾਰ ਚੁੱਕੇ ਹਨ, ਨੂੰ ਰਿਹਾਅ ਨਹੀਂ ਕੀਤਾ ਜਾਂਦਾ । ਜ਼ੇਕਰ ਹਿੰਦੁਸਤਾਨ ਵਿਚ ਸਭ ਧਰਮਾਂ ਨੂੰ ਬਰਾਬਰ ਦੇ ਅਧਿਕਾਰ ਹਨ ਫਿਰ ਬਹੁਗਿਣਤੀ ਤੇ ਘਟਗਿਣਤੀਆਂ ਵਿਚਕਾਰ ਫਰਕ ਕਿਉਂ ਕੀਤਾ ਜਾਂਦਾ ਹੈ..? ਕਿਉਂ ਉਨ੍ਹਾਂ ਦੇ ਹਕ਼ ਖੋਏ ਜਾਂਦੇ ਹਨ ਕਿਉਂ ਉਨ੍ਹਾਂ ਦੇ ਅਧਿਕਾਰਾਂ ਦੀ ਉਲੰਘਣਾ ਕੀਤੀ ਜਾਂਦੀ ਹੈ । ਉਨ੍ਹਾਂ ਕਿਹਾ ਕਿ ਮੇਰਾ ਭਰਾ ਜਸਕਰਨਪ੍ਰੀਤ ਸਿੰਘ ਅਤੇ ਚਚੇਰਾ ਭਰਾ ਜੋ ਕਿ ਖਾਲਿਸਤਾਨ ਦੀਆਂ ਗੱਲਾਂ ਕਰਦੇ ਸਨ ਨੂੰ ਚੱਕ ਕੇ ਜੇਲ੍ਹ ਅੰਦਰ ਬੰਦ ਕਰ ਦਿੱਤਾ ਗਿਆ, ਚੰਗੀ ਕਿਸਮਤ ਨਾਲ ਜਸਕਰਨਪ੍ਰੀਤ ਪੁਲਿਸ ਦੇ ਹੱਥ ਨਹੀਂ ਆਇਆ ਪਰ ਸੁਖਪਾਲ ਨੇ ਇਕ ਮਹੀਨਾ ਜੇਲ੍ਹ ਕੱਟੀ । ਪੁਲਿਸ ਵਲੋਂ ਵਾਰ ਵਾਰ ਪਰਿਵਾਰਿਕ ਮੈਂਬਰਾਂ ਨੂੰ ਤੰਗ ਪ੍ਰੇਸ਼ਾਨ ਕਰਣ ਕਰਕੇ ਇਹ ਦੋਨੋ ਨਿੱਜੀ ਵਸੀਲੇ ਵਰਤ ਹਿੰਦੁਸਤਾਨ ਛੱਡ ਕੇ ਵਿਦੇਸ਼ ਚਲੇ ਗਏ, ਹੁਣ ਜ਼ੇਕਰ ਓਹ ਵਾਪਿਸ ਪਰਤਦੇ ਹਨ ਤਦ ਮੁੜ ਜੇਲ੍ਹ ਅੰਦਰ ਜਿੰਦਗੀ ਖਰਾਬ ਹੋਣ ਦਾ ਵੱਡਾ ਖਦਸ਼ਾ ਹੈ । ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿਚ ਖਾਲਸਾ ਰਾਜ ਦੀ ਸਥਾਪਤੀ ਲਈ ਸੰਘਰਸ਼ ਕਰ ਰਹੇ ਕਾਰਕੁਨ੍ਹਾਂ ਵਿਰੁੱਧ ਉਨ੍ਹਾਂ ਦੇ ਸੰਘਰਸ਼ ਨੂੰ ਦਬਾਉਣ ਲਈ ਸਾਜ਼ਿਸ਼ਾ ਰਚੀਆਂ ਜਾਂਦੀਆਂ ਹਨ, ਭਾਈ ਨਿੱਝਰ, ਭਾਈ ਖੰਡਾ ਵਰਗਿਆਂ ਦਾ ਕਤਲ ਕਰਵਾ ਦਿੱਤਾ ਜਾਂਦਾ ਹੈ ਤੇ ਗੁਰਪਤਵੰਤ ਸਿੰਘ ਪਨੂੰ ਦਾ ਕਤਲ ਕਰਵਾਉਣ ਦੀ ਸਾਜ਼ਿਸ਼ ਕੀਤੀ ਜਾਂਦੀ ਹੈ । ਉਨ੍ਹਾਂ ਕਿਹਾ ਕਿ ਤੁਹਾਡੇ ਵਲੋਂ ਸਾਡੇ ਪਰਿਵਾਰਿਕ ਮੈਂਬਰਾਂ ਨੂੰ ਤੰਗ ਪ੍ਰੇਸ਼ਾਨ ਕੀਤੇ ਜਾਣ ਨਾਲ ਇਹ ਜੰਗ ਰੁਕਣੀ ਨਹੀਂ ਹੈ ਤੇ ਅਸੀਂ ਹਰ ਹਾਲਾਤ ਵਿਚ ਸਿੱਖਾਂ ਦੇ ਲਈ ਆਜ਼ਾਦ ਖਿਤਾ ਕਾਇਮ ਕਰਕੇ ਹੀ ਸਾਹ ਲੈਣਾ ਹੈ ਜਿਸ ਵਿਚ ਸਾਰੇ ਧਰਮਾਂ ਲਈ ਇਕਸੂਰਤਾ ਹੋਵੇਗੀ ਤੇ ਮੁੜ ਧਰਤੀ ਉਪਰ ਖਾਲਸਾ ਰਾਜ ਦਾ ਪ੍ਰਚਮ ਲਹਿਰਾਇਆ ਜਾਏਗਾ ।

Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।