ਨਵੀਂ ਦਿੱਲੀ 17 ਅਗਸਤ (ਮਨਪ੍ਰੀਤ ਸਿੰਘ ਖਾਲਸਾ):- ਕੈਨੇਡੀਅਨ ਸਿੱਖ਼ਾ ਨੇ ਭਾਰਤ ਦੇ ਅਜ਼ਾਦੀ ਦਿਵਸ ਨੂੰ ਕਾਲਾ ਦਿਨ ਐਲਾਨ ਕਰਦੇ ਹੋਏ ਇਸ ਦੇ ਖਿਲਾਫ ਰੋਸ ਜ਼ਾਹਿਰ ਕੀਤਾ ਅਤੇ ਭਰਤੀ ਝੰਡਾ ਸਾੜਿਆ । ਇਸ ਮੌਕੇ ਭਾਰਤੀ ਐਂਬੈਸੀ ਦੇ ਬਾਹਰ ਬਹੁਤ ਵੱਡਾ ਇਕੱਠ ਰੱਖਿਆ ਗਿਆ ਜਿਸ ਵਿਚ ਸੰਗਤ ਨੇ ਵੱਡੀ ਗਿਣਤੀ ਵਿਚ ਪੁੱਜਕੇ ਭੂਮਿਕਾ ਨਿਭਾਈ ਅਤੇ ਖਾਲਿਸਤਾਨ ਦੇ ਨਾਅਰਿਆਂ ਨਾਲ ਗੂੰਜਾਂ ਪਾ ਦਿੱਤੀਆਂ । ਦੱਸਣਯੋਗ ਹੈ ਕਿ ਭਾਰਤੀ ਐੱਬੇਸੀ ਦੇ ਬਾਹਰ ਇਹ ਰੋਸ-ਮੁਜਾਰਾ ਕੌਮ ਦੇ ਸ਼ਹੀਦ ਅਤੇ ਗੁਰੂ ਨਾਨਕ ਸਿੱਖ ਗੁਰਦਵਾਰਾ ਸਾਹਿਬ ਦੇ ਸਾਬਕਾ ਮੁੱਖ ਸੇਵਾਦਾਰ ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ ਨੇ ਸ਼ੁਰੂ ਕਰਵਾਏ ਸਨ ਜੋ ਕਿ ਹੁਣ ਕੈਨੇਡਾ ਭਰ ਦੇ ਵਿਚ ਪੂਰੇ ਜੋਸ਼ ਤੇ ਉਤਸ਼ਾਹ ਨਾਲ ਕਾਲੇ ਦਿਨ ਵੱਜੋਂ ਮਨਾਏ ਜਾਂਦੇ ਹਨ ਅਤੇ ਅਤੇ ਭਾਰਤੀ ਸਵਿਧਾਨ ਅਤੇ ਝੰਡੇ ਸਾੜੇ ਜਾਂਦੇ ਹਨ । ਰੋਸ ਮੁਜਾਹਿਰੇ ਵਿਚ ਵੈਨਕੂਵਰ ਵਿਖੇ ਗੁਰਦੁਆਰਾ ਸਾਹਿਬ ਦੇ ਜਨਰਲ ਸਕੱਤਰ ਭਾਈ ਗੁਰਮੀਤ ਸਿੰਘ ਤੂਰ ਨੇ ਭਾਸ਼ਣ ਦੋਰਾਨ ਕਿਹਾ ਕੇ ਕਿਸੇ ਵੀ ਸਿੱਖ ਦਾ ਭਾਰਤੀ ਅਜ਼ਾਦੀ ਨਾਲ ਕੋਈ ਰਿਸ਼ਤਾ ਨਹੀਂ ਹੈ ਅਸੀਂ ਸੰਘਰਸ਼ ਜਾਰੀ ਰੱਖਗੇ ਅਤੇ ਸਿੱਖ ਪੰਥ ਦੀ ਆਜ਼ਾਦ ਹੋਂਦ ਦੀ ਸਥਾਪਤੀ ਲਈ ਅਸੀਂ ਸਾਰੇ ਵਚਨਬੱਧ ਹਾਂ। ਉਹਨਾਂ ਦੱਸਿਆ ਕਿ ਭਾਰਤੀ ਹਕੂਮਤ ਸਦਾ ਹੀ ਸਿੱਖ ਵਿਰੋਧੀ ਹੈ ਅਤੇ ਹੁਣ ਵਿਦੇਸ਼ਾਂ ਦੀਆਂ ਧਰਤੀ ਤੇ ਸਿੱਖਾ ਨੂੰ ਨਿਸ਼ਾਨੇ ਤੇ ਲੈਣਾ ਭਾਰਤੀ ਹਕੂਮਤ ਦਾ ਨਿਸ਼ਾਨਾ ਬਣ ਚੁਕਿਆ ਹੈ । ਇਸ ਦੇ ਨਾਲ-ਨਾਲ ਓਟਵਾ ਅਤੇ ਮੌਂਟਰੀਅਲ ਵਿਖੇ ਵੀ ਭਾਰੀ ਇਕੱਠ ਕੀਤਾ ਗਿਆ ਅਤੇ ਇਸ ਮੌਕੇ ਵੱਖ ਵੱਖ ਬੁਲਾਰਿਆਂ ਵਲੋਂ ਭਾਰਤੀ ਸਰਕਾਰ ਵੱਲੋ ਸਮੇ ਸਮੇ ਤੇ ਕੀਤੇ ਗਏ ਅਤੇ ਕੀਤੇ ਜਾ ਰਹੇ ਵਿਸ਼ਵਾਸਘਾਤ ਤੇ ਸਿੱਖ ਕੌਮ ਨਾਲ ਕੀਤੇ ਜਾ ਰਹੇ ਧਕੇਆਂ ਬਾਰੇ ਖੁੱਲ ਕੇ ਵੀਚਾਰ ਪੇਸ਼ ਕੀਤੇ ਗਏ। ਮੁਜਾਹਰੇ ਵਿੱਚ ਵਿਸ਼ੇਸ਼ ਤੋਰ ਤੇ ਜਲਾਵਤਨੀ ਆਗੂ ਜੱਥੇਦਾਰ ਬਾਬਾ ਸੰਤੋਖ ਸਿੰਘ ਖੇਲਾ, ਚਤਰ ਸਿੰਘ, ਜਸਵਿੰਦਰ ਸਿੰਘ ਮੌਂਟਰੀਆਲ ਸਕੱਤਰ ਗੁਰਦੁਆਰਾ ਸਾਹਿਬ ਲਸਾਲ, ਜਸਵੰਤ ਸਿੰਘ, ਸੁਖਵਿੰਦਰ ਸਿੰਘ, ਰਣਜੀਤ ਸਿੰਘ, ਪਰਮਜੀਤ ਸਿੰਘ ਤੇ ਹਰਵਿੰਦਰ ਸਿੰਘ ਸਮੂਲੀਅਤ ਕੀਤੀ। ਵੈਂਕੁਵਰ ਵਿਖ਼ੇ ਭਾਈ ਗੁਰਮੀਤ ਸਿੰਘ ਤੂਰ, ਭਾਈ ਨਰਿੰਦਰ ਸਿੰਘ ਰੰਧਾਵਾ, ਭਾਈ ਮਨਿੰਦਰ ਸਿੰਘ ਬੀਸੀ ਕੌਂਸਿਲ, ਭਾਈ ਅਵਤਾਰ ਸਿੰਘ ਖਹਿਰਾ, ਭਾਈ ਰਣਜੀਤ ਸਿੰਘ ਅਤੇ ਭਾਈ ਮਨਜਿੰਦਰ ਸਿੰਘ ਅਤੇ ਸੈਂਕੜਿਆਂ ਸੰਗਤਾਂ ਦਾ ਇਕੱਠ ਸ਼ਾਮਲ ਸੀ।

Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।