ਪ੍ਰਧਾਨ ਦੀ ਚੋਣ ਲਈ ਆਖਰੀ ਫੈਸਲਾ ਪੂਰਨ ਲੋਕਤੰਤਰਿਕ ਤਰੀਕੇ ਜ਼ਰੀਏ ਡੈਲੀਗੇਟ ਕਰਨਗੇ – ਭਰਤੀ ਕਮੇਟੀ
ਕਿਸੇ ਵੀ ਆਗੂ ਦੇ ਨਿੱਜੀ ਬਿਆਨ ਸੁਝਾਅ ਦਾ ਰੂਪ ਹੋ ਸਕਦੇ ਹਨ, ਪਰ ਆਖਰੀ ਫੈਸਲਾ ਚੁਣੇ ਡੈਲੀਗੇਟ ਹੀ ਕਰਨਗੇ
ਚੰਡੀਗੜ 10 ਅਗਸਤ (ਗੁਰਪ੍ਰੀਤ) ਪੰਜ ਮੈਂਬਰੀ ਭਰਤੀ ਕਮੇਟੀ ਮੈਬਰਾਂ ਸਰਦਾਰ ਮਨਪ੍ਰੀਤ ਸਿੰਘ ਇਯਾਲੀ, ਜੱਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ, ਜੱਥੇਦਾਰ ਇਕਬਾਲ ਸਿੰਘ ਝੂੰਦਾਂ, ਜੱਥੇਦਾਰ ਸੰਤਾ ਸਿੰਘ ਉਮੈਦਪੁਰੀ ਅਤੇ ਬੀਬੀ ਸਤਵੰਤ ਕੌਰ ਨੇ ਮੀਡੀਆ ਹਵਾਲੇ ਦੀਆਂ ਓਹਨਾ ਸਾਰੀਆਂ ਚਰਚਾਵਾਂ ਤੇ ਵਿਰਾਮ ਲਗਾਉਂਦੇ ਕਿਹਾ ਕਿ,ਜਿਸ ਵਿੱਚ ਪ੍ਰਧਾਨਗੀ ਦੇ ਨਾਮ ਬਾਰੇ ਦਾਅਵੇ ਕੀਤੇ ਜਾ ਰਹੇ ਹਨ, ਇਹ ਪ੍ਰਸੰਗਿਕ ਕਲਪਨਾ ਤੱਕ ਸੀਮਤ ਹੋ ਸਕਦਾ ਪਰ ਆਖਰੀ ਫੈਸਲਾ ਜਨਰਲ ਇਜਲਾਸ ਵਿੱਚ ਚੁਣੇ ਗਏ ਡੈਲੀਗੇਟ ਪੂਰਨ ਲੋਕਤੰਤਰਿਕ ਵਿਧੀ ਵਿਧਾਨ ਜ਼ਰੀਏ ਕਰਨਗੇ।
ਇਸ ਦੇ ਨਾਲ ਭਰਤੀ ਕਮੇਟੀ ਮੈਬਰਾਂ ਨੇ ਕਿਹਾ ਦੋ ਦਸੰਬਰ ਨੂੰ ਜਾਰੀ ਹੁਕਮਨਾਮਾ ਸਾਹਿਬ ਵਿੱਚ ਬੜਾ ਸਪੱਸ਼ਟ ਦਰਜ਼ ਹੈ ਕਿ, ਨਵੀਂ ਲੀਡਰਸ਼ਿਪ ਦੀ ਚੋਣ ਪੂਰਨ ਵਿਧੀ ਵਿਧਾਨ ਮੁਤਾਬਕ ਕੀਤੀ ਜਾਵੇ। ਇਸ ਲਈ ਮੀਡੀਆ ਵਿੱਚ ਉੱਠ ਰਹੇ ਸਵਾਲ ਦਾ ਜਵਾਬ ਬਿਲਕੁਲ ਸਪੱਸ਼ਟ ਅਤੇ ਸਾਫ ਹੈ ਕਿ ਇਹ ਭਰਤੀ ਸ਼੍ਰੋਮਣੀ ਅਕਾਲੀ ਦਲ ਲਈ ਹੋਈ ਹੈ, ਪ੍ਰਧਾਨ ਸਮੇਤ ਬਾਕੀ ਅਹੁਦੇਦਾਰਾਂ ਦੀ ਚੋਣ ਪੂਰਨ ਵਿਧੀ ਵਿਧਾਨ ਅਨੁਸਾਰ ਚੁਣੇ ਗਏ ਡੈਲੀਗੇਟ ਕਰਨਗੇ। ਇਸ ਲਈ ਭਰਤੀ ਕਮੇਟੀ ਕੋਲ ਕਈ ਨਾਮ ਸਾਹਮਣੇ ਆਏ ਨੇ ਪਰ ਆਖਰੀ ਫੈਸਲਾ ਡੈਲੀਗੇਟ ਕਰਨਗੇ, ਜਿਸ ਦਾ ਉਹ ਅਧਿਕਾਰ ਰੱਖਦੇ ਹਨ।
ਭਰਤੀ ਕਮੇਟੀ ਮੈਬਰਾਂ ਨੇ ਕਿਹਾ ਕਿ ਕਿਸੇ ਵੀ ਆਗੂ ਵੱਲੋ ਦਿੱਤੇ ਜਾ ਰਹੇ ਬਿਆਨਾਂ ਨੂੰ ਨਿੱਜੀ ਸਮਝਿਆ ਜਾਵੇ , ਕਿਸੇ ਵੀ ਆਗੂ ਦਾ ਆਪਣਾ ਸੁਝਾਅ ਅਤੇ ਪੱਖ ਹੋ ਸਕਦਾ ਹੈ ਪਰ ਆਖਰੀ ਫੈਸਲਾ ਚੁਣੇ ਗਏ ਡੈਲੀਗੇਟ ਦਾ ਹੋਵੇਗਾ।

Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।