ਨਵੀਂ ਦਿੱਲੀ 9 ਅਗਸਤ (ਮਨਪ੍ਰੀਤ ਸਿੰਘ ਖਾਲਸਾ):- ਧਰਤੀ ਨੂੰ ਹਰਿਆ ਭਰਿਆ ਬਣਾਉਣ ਦੀ ਮੁਹਿੰਮ ਨੂੰ ਅੱਗੇ ਤੋਰਦਿਆਂ ਦਿੱਲੀ ਗੁਰਦੁਆਰਾ ਕਮੇਟੀ ਮੈਂਬਰ ਅਤੇ ਪ੍ਰਾਈਮ ਯੂਥ ਸੋਸਾਇਟੀ ਦੇ ਫਾਉਂਡਰ ਇੰਦਰਪ੍ਰੀਤ ਸਿੰਘ ਕੌਛੜ ਨੇ ਮੇਅਰ ਰਾਜਾ ਇਕਬਾਲ ਸਿੰਘ, ਡਿਪਟੀ ਮੇਅਰ ਜੈ ਭਗਵਾਨ ਯਾਦਵ, ਚੇਅਰਪ੍ਰਸਨ ਸ਼੍ਰੀਮਤੀ ਸਤਿਆ ਸ਼ਰਮਾ, ਐਮ ਸੀ ਡੀ ਕਮਿਸ਼ਨਰ ਸ਼੍ਰੀ ਅਸ਼ਵਨੀ ਕੁਮਾਰ ਦੇ ਨਾਲ ਮਿਲਕੇ ਵਡੀ ਗਿਣਤੀ ਵਿਚ ਰਾਜੌਰੀ ਗਾਰਡਨ ਦੇ ਬਿੰਦਰਾ ਪਾਰਕ ਵਿਚ ਪੌਦੇ ਲਗਾਏ । ਇਸ ਮੌਕੇ ਉਨ੍ਹਾਂ ਕਿਹਾ ਕਿ ਆਮ ਤੌਰ ਤੇ, ਵਿਗਿਆਨ ਦਾ ਨਾਮ ਜੋ ਵਿਸ਼ਵ ਦੀਆਂ ਸਾਰੀਆਂ ਜੀਵਿਤ ਚੀਜ਼ਾਂ ਦੇ ਆਪਸ ਵਿੱਚ ਸੰਬੰਧ ਰੱਖਦਾ ਹੈ ਅਤੇ ਉਨ੍ਹਾਂ ਦੇ ਵਾਤਾਵਰਣ ਨੂੰ ਵਾਤਾਵਰਣ ਕਿਹਾ ਜਾਂਦਾ ਹੈ । ਸਾਰੇ ਜਾਨਵਰ ਅਤੇ ਪੌਦੇ, ਖ਼ਾਸਕਰ ਮਨੁੱਖ, ਜੀਵਤ ਵਰਗ ਨਾਲ ਸਬੰਧਤ ਹਨ । ਇਨ੍ਹਾਂ ਸਾਰੇ ਜੀਵ-ਜੰਤੂਆਂ ਨੂੰ ਜੀਵਿਤ ਅਤੇ ਬਚਣ ਲਈ ਵਾਤਾਵਰਣ ਦੀ ਜ਼ਰੂਰਤ ਹੈ। ਵਾਤਾਵਰਣ ਦੀ ਢੁਕਵੀਂ ਸਥਿਤੀ ਨੂੰ ਬਣਾਈ ਰੱਖਣਾ ਅਤੇ ਕਾਇਮ ਰੱਖਣਾ ਵਾਤਾਵਰਣ ਦੇ ਮੁੱਖ ਉਦੇਸ਼ਾਂ ਵਿੱਚੋਂ ਇੱਕ ਹਨ । ਧਰਤੀ ਸਾਨੂੰ ਜੀਵਨ ਦੇਂਦੀ ਹੈ, ਪਰ ਜੇ ਅਸੀਂ ਇਸ ਦਾ ਸ਼ੋਸ਼ਣ ਕਰਾਂਗੇਂ ਤਾਂ ਜਲਦੀ ਹੀ ਅਸੀਂ ਵੀ ਇਸ ‘ਤੇ ਨਹੀਂ ਰਹਿ ਸਕਾਂਗੇ। ਸਾਡੇ ਦੇਸ਼ ਵਿੱਚ ਧਰਤੀ ਨੂੰ ਮਾਂ ਮੰਨਿਆ ਜਾਂਦਾ ਹੈ ਸਾਡੇ ਦੇਸ਼ ਦੇ ਮਹਾਂਪੁਰਸ਼ਾਂ ਨੇ ਕਿਸ ਤਰਾਂ ਧਰਤੀ ਨੂੰ ਬਚਾਉਣ ਲਈ ਸਮੇਂ ਸਮੇਂ ਤੇ ਜਾਗਰੂਕ ਅਭਿਆਨ ਚਲਾਏ। ਸਾਡੇ ਪੂਰਵਜ ਦਰਖਤਾਂ ਦੀ ਮਹੱਤਾ ਜਾਣਦੇ ਸਨ ਇਸ ਲਈ ਉਨਾਂ ਨੇ ਬੋਹੜ੍ਹ, ਪਿਪਲ, ਤੁਲਸੀ ਅਤੇ ਫਲਦਾਰ ਦਰਖਤ ਲਗਾਏ ਤਾਂ ਜੋ ਅਸੀਂ ਸੁਖਾਲੀ ਜਿੰਦਗੀ ਜੀ ਸਕੀਏ ਪਰ ਅਸੀਂ ਅਪਣੀ ਅਗਲੀ ਪੀੜ੍ਹੀ ਨੂੰ ਕੀ ਦੇ ਕੇ ਜਾ ਰਹੇ ਹਾਂ.? ਸਾਨੂੰ ਸੋਚਣਾ ਪਵੇਗਾ ਕਿ ਅਸੀਂ ਇਸ ਧਰਤੀ ਨੂੰ ਕਿਸ ਤਰ੍ਹਾਂ ਅਗਲੀ ਪੀੜ੍ਹੀ ਨੂੰ ਸਾਫ ਸੁਥਰਾ ਵਾਤਾਵਰਨ ਦੇਣਾ ਹੈ। ਉਨਾਂ ਨੇ ਕਿਹਾ ਕਿ ਸਾਨੂੰ ਅਜਿਹਾ ਕੋਈ ਵੀ ਕੰਮ ਨਹੀਂ ਕਰਣਾ ਚਾਹੀਦਾ ਜਿਸ ਨਾਲ ਵਾਤਾਵਰਨ ਨੂੰ ਨੁਕਸਾਨ ਹੋਵੇ। ਸਾਡੀ ਗਲਤੀਆਂ ਕਾਰਨ ਹੀ ਬਲੈਕ ਹੋਲ ਵੀ ਬਣ ਗਿਆ ਹੈ, ਜਿਸ ਕਾਰਨ ਸੂਰਜ ਦੀਆਂ ਅਲਟਰਾਵਾਇਲੇਟ ਕਿਰਨਾਂ ਧਰਤੀ ਤੇ ਪਹੁੰਚ ਰਹੀਆਂ ਹਨ। ਸਾਨੂੰ ਐਸੇ ਪੌਦੇ ਲਗਾਉਣੇ ਚਾਹੀਦੇ ਹਨ ਜਿੰਨ੍ਹਾ ਕਰਕੇ ਸਾਡਾ ਵਾਤਾਵਰਣ ਸਾਫ਼ ਰਹੇ ਅਤੇ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਸਾਫ ਸੁਥਰਾ ਵਾਤਾਵਰਣ ਮਿਲ ਸਕੇ।
ਉਨ੍ਹਾਂ ਕਿਹਾ ਕਿ ਇਹ ਦੱਸਣਾ ਗਲਤ ਨਹੀਂ ਹੋਵੇਗਾ ਕਿ ਵਾਤਾਵਰਣ ਦੇ ਹਾਲਾਤ ਅਜੋਕੇ ਸਮੇਂ ਵਿੱਚ ਤੇਜ਼ੀ ਨਾਲ ਵਿਗੜ ਚੁੱਕੇ ਹਨ ਅਤੇ ਵਿਸ਼ਵ ਦੇ ਭਵਿੱਖ ਲਈ ਇੱਕ ਗੰਭੀਰ ਸਮੱਸਿਆ ਬਣਦੇ ਹਨ। ਵਾਤਾਵਰਣ ਦੀਆਂ ਸਮੱਸਿਆਵਾਂ ਜਿਵੇਂ ਕੁਦਰਤੀ ਸਰੋਤਾਂ ਦੀ ਕਮੀ, ਵਾਤਾਵਰਣ ਪ੍ਰਦੂਸ਼ਣ, ਗਲੋਬਲ ਵਾਰਮਿੰਗ ਅਤੇ ਗਲੇਸ਼ੀਅਰਾਂ ਦੇ ਪਿਘਲਣਾ ਵਿਸ਼ਵ ਲਈ ਇੱਕ ਵੱਡਾ ਖ਼ਤਰਾ ਬਣਿਆ ਹੋਇਆ ਹੈ । ਵਾਤਾਵਰਣ ਦੇ ਵਿਗਾੜ ਕਈ ਕੁਦਰਤੀ ਘਟਨਾਵਾਂ ਦਾ ਕਾਰਨ ਵੀ ਬਣਦਾ ਹੈ। ਬਹੁਤ ਸਾਰੀਆਂ ਨਕਾਰਾਤਮਕ ਕੁਦਰਤੀ ਘਟਨਾਵਾਂ ਜਿਵੇਂ ਕਿ ਤੂਫਾਨ, ਹੜ੍ਹਾਂ ਅਤੇ ਹੋਰ ਬਹੁਤ ਸਾਰੀ ਕੁਦਰਤੀ ਆਫ਼ਤਾਂ ਦਾ ਸੰਸਾਰ ਵਿੱਚ ਵਾਧਾ ਹੋਣਾ ਸ਼ੁਰੂ ਹੋ ਗਿਆ ਹੈ । ਅੰਤ ਵਿਚ ਉਨ੍ਹਾਂ ਨੇ ਅਪੀਲ ਕਰਦਿਆਂ ਕਿਹਾ ਕਿ ਧਰਤੀ ਨੂੰ ਸੁੰਦਰ, ਹਰਿਆਵਲ ਭਰਪੂਰ ਅਤੇ ਰਹਿਣਯੋਗ ਬਣਾਉਣ ਲਈ ਸਾਨੂੰ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ ਅਤੇ ਇਸ ਨੇਕ ਕਾਰਜ ਲਈ ਹਰ ਵਿਅਕਤੀ ਨੂੰ ਅੱਗੇ ਆਉਣਾ ਚਾਹੀਦਾ ਹੈ।

Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।