Home » ਸੰਸਾਰ » ਜਰਮਨੀ » 15 ਅਗਸਤ, ਸਿੱਖਾਂ ਨੂੰ ਕਾਲ਼ੇ ਦਿਨ ਵਜੋਂ ਮਨਾਉਣ ਦੀ ਅਪੀਲ: ਪੰਥਕ ਜਥੇਬੰਦੀਆਂ ਜਰਮਨੀ 👉 ਫਰੈਂਕਫੋਰਟ (ਜਰਮਨੀ) ਭਾਰਤੀ ਕੌਸਲਖਾਨੇ ਸਾਹਮਣੇ ਕੀਤਾ ਜਾਵੇਗਾ ਰੋਹ ਪ੍ਰਦਰਸ਼ਨ

15 ਅਗਸਤ, ਸਿੱਖਾਂ ਨੂੰ ਕਾਲ਼ੇ ਦਿਨ ਵਜੋਂ ਮਨਾਉਣ ਦੀ ਅਪੀਲ: ਪੰਥਕ ਜਥੇਬੰਦੀਆਂ ਜਰਮਨੀ 👉 ਫਰੈਂਕਫੋਰਟ (ਜਰਮਨੀ) ਭਾਰਤੀ ਕੌਸਲਖਾਨੇ ਸਾਹਮਣੇ ਕੀਤਾ ਜਾਵੇਗਾ ਰੋਹ ਪ੍ਰਦਰਸ਼ਨ

SHARE ARTICLE

57 Views

ਨਵੀਂ ਦਿੱਲੀ 6 ਅਗਸਤ (ਮਨਪ੍ਰੀਤ ਸਿੰਘ ਖਾਲਸਾ):- ਬਰਤਾਨੀ ਗੋਰਿਆ ਤੋ 15 ਅਗਸਤ 1947 ਨੂੰ ਭਾਰਤ ਤੇ ਪਾਕਿਸਤਾਨ ਨੂੰ ਮਿਲੀ ਅਜ਼ਾਦੀ ਸਮੇਂ ਸਿੱਖਾਂ ਦੇ ਭਾਰਤ ਨਾਲ ਜਾਣ ਦਾ ਫੈਸਲਾ ਇਸ ਕਰਕੇ ਲਿਆ ਸੀ ਕਿ ਉਸ ਸਮੇਂ ਦੀ ਗਾਂਧੀ, ਨਹਿਰੂ ਦੀ ਲੀਡਰਸਿੱਪ ਨੇ ਸਿੱਖਾਂ ਨੂੰ ਇਹ ਵਿਸ਼ਵਾਸ ਦਿਵਾਇਆ ਸੀ ਕਿ ਸਿੱਖਾਂ ਨੂੰ ਇੱਕ ਇਸ ਤਰਾਂ ਦਾ ਅਜ਼ਾਦ ਖਿੱਤਾ ਦਿੱਤਾ ਜਾਵੇਗਾ ਜਿੱਥੇ ਸਿੱਖ ਵੀ ਅਪਣੀ ਅਜ਼ਾਦੀ ਦਾ ਨਿੱਘ ਮਾਣ ਸਕਣਗੇ। ਭਾਰਤ ਦਾ ਸਵਿਧਾਨ ਵੀ ਸਿੱਖਾਂ ਨੂੰ ਵਿਸ਼ਵਾਸ ਵਿੱਚ ਲੈਅ ਕੇ ਹੀ ਬਣੇਗਾ। ਪਰ ਜਦੋਂ ਭਾਰਤ ਨੂੰ ਅਜ਼ਾਦੀ ਮਿਲੀ ਤਾਂ ਉਸ ਗਲਾਮ ਲੀਡਰ ਸ਼ਿਪ ਦਾ ਅਜ਼ਾਦ ਮੁਲਕ ਦੀ ਵਾਂਗਡੋਰ ਸੰਭਾਲ਼ਦਿਆਂ ਹੀ ਸੁਰਾਂ ਬਦਲ ਗਈਆਂ। ਓਹ ਆਪਣੇ ਕੀਤੇ ਵਾਅਦਿਆਂ ਤੋਂ ਮੁਕਰੇ ਤਾਂ ਹੀ, ਰਾਜ ਦੀ ਕੁਰਸੀ ਸੰਭਾਲ਼ਦਿਆਂ ਸਿੱਖਾਂ ਨੂੰ ਜਰਾਇਮ ਪੇਸ਼ਾ ਕੌਮ ਦਾ ਫ਼ਤਵਾ ਦੇ ਦਿੱਤਾ। ਸਿੱਖ ਨੁਮਾਇੰਦਿਆਂ ਦੇ ਭਾਰਤੀ ਸੰਵਿਧਾਨ ਤੇ ਸਹਿਮਤੀ ਨਾਂ ਹੋਣ ਦੇ ਬਾਵਜੂਦ ਵੀ ਸਿੱਖਾਂ ਨੂੰ ਹਿੰਦੂਆਂ ਦਾ ਕੇਸਾਧਾਰੀ ਅੰਗ ਲਿੱਖ ਸਿਰ ਮੜ ਦਿੱਤਾ। ਦਿੱਲੀ ਦਰਬਾਰ ਦੇ ਬਣੇ ਨਵੇਂ ਹੁਕਮਰਾਨਾਂ ਨੂੰ ਜਦੋਂ ਕੀਤੇ ਵਾਅਦਿਆਂ ਬਾਰੇ ਸਿੱਖਾਂ ਨੇ ਪੁੱਛਿਆ ਤਾਂ ਅਕਿ੍ਰਤਘਣ ਲ਼ੀਡਰਸਿੱਪ ਨੇ ਘੜਿਆ ਘੜਾਇਆ ਜਵਾਬ ਦੇ ਦਿੱਤਾ “ਵੋਹ ਬਕਤ ਔਰ ਥਾਂ ਅਭ ਵਕਤ ਔਰ ਹੈ” ਸਿੱਖਾਂ ਨਾਲ ਅਪਣੇ ਕੀਤੇ ਵਾਅਦਿਆਂ ਤੋਂ ਓਹ ਸਾਫ ਮੁੱਕਰ ਗਏ। ਇਹ ਮੁਕਰਨਾ ਇਸ ਮੌਕਾਪ੍ਰਸਤ ਲੀਡਰਸਿੱਪ ਲਈ ਪਹਿਲੀ ਜਾਂ ਆਖਰੀ ਵਾਰੀ ਨਹੀਂ ਹੈ। ਸਿੱਖਾਂ, ਪੰਜਾਬ, ਪੰਜਾਬੀਅਤ ਨਾਲ ਦਿੱਲੀ ਦਰਬਾਰ ਦੇ ਦੋਹਰੇ ਮਾਪ- ਦੰਡ ਦੀਆਂ ਕਰਤੂਤਾਂ ਦਾ ਵੱਡਾ ਚਿੱਠਾ ਹੈ। ਜਿਸ ਦਾ ਵਿਖਿਆਨ ਕਰਨਾ ਲੰਮੀਆਂ ਲਿਖਤਾ ਦਾ ਮੋਹਤਾਜ ਹੈ। ਪੰਜਾਬੀ ਸੂਬਾ ਬਣਾਉਣ ਸਮੇਂ ਬੋਲੀ ਦੇ ਅਧਾਰ ਤੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਨਾਂ ਦੇਣੇ, ਪਾਣੀ ਦੀ ਲ਼ੁੱਟ ਖਸੂੱਟ, ਫ਼ਸਲਾਂ ਦੇ ਸਹੀ ਭਾਅ ਨਾ ਦੇਣੇ, ਸਿੱਖਾਂ ਦਾ ਕਈ ਦੂਸਰੇ ਰਾਜਾਂ ਚ ਅਪਣੀ ਜ਼ਮੀਨ ਜਾਇਦਾਦ ਨਾਂ ਖਰੀਦ ਸਕਣਾ , ਸਿੱਖ ਧਰਮ ਨੂੰ ਢਾਅ ਲਾਉਣ ਲਈ ਵੱਖ ਵੱਖ ਡੇਰਿਆਂ ਨੂੰ ਉਤਸਾਹਿਤ ਕਰਨਾ, ਦਰਬਾਰ ਸਾਹਿਬ ਸਮੇਤ ਹੋਰ ਗੁਰਧਾਮਾਂ ਨੂੰ ਢਹਿ-ਢੇਰੀ ਕਰਨਾ, ਸਿੱਖ ਨੌਜਵਾਨੀ ਨੂੰ ਝੂਠੇ ਪੁਲਿਸ ਮੁਕਾਬਲਿਆਂ ਚ ਸ਼ਹੀਦ ਕਰਨਾ ਅਤੇ ਕਈ ਦਹਾਕਿਆਂ ਬੱਧੀ ਜੇਲ੍ਹਾਂ ਦੀਆਂ ਕਾਲ-ਕੋਠੜੀਆ ਚ ਨਜ਼ਰਬੰਦ ਰੱਖਣਾ, ਪੰਜਾਬ ਨੂੰ ਨਸ਼ੇ ਦੇ ਦਲਦਲ ਚ ਧੱਕਣਾ, ਮੌਜੂਦਾ ਹਾਲਤਾਂ ਚ ਸਿੱਖ ਨੌਜਵਾਨੀ ਨੂੰ ਗੈਗਸਟਰਾਂ ਦੀ ਦੁਨੀਆ ‘ਚ ਧੱਕਣ ਦੇ ਮਨਸੂਬੇ ਘੜੇ ਜਾ ਰਹੇ ਹਨ। ਮੌਜੂਦਾ ਹਾਲਾਤਾਂ ਨੂੰ ਦੇਖਦਿਆਂ ਸਮੁੱਚੇ ਸਿੱਖ ਜਗਤ ਨੂੰ ਦਿੱਲੀ ਦਰਬਾਰ ਦੀ ਅਕ੍ਰਿਤਘਣ ਸਿਆਸੀ ਜਮਾਤ ਤੋ ਸੂਚੇਤ ਹੋ ਅਪਣੇ ਖੁੱਸੇ ਰਾਜ ਦੀ ਪ੍ਰਾਪਤੀ ਲਈ ਯਤਨਸ਼ੀਲ ਹੋਣਾ ਚਾਹੀਦਾ ਹੈ। ਸਮੁੱਚੇ ਸੰਸਾਰ ਭਰ ਚ ਬੈਠਾ ਸਿੱਖ ਜਗਤ ਭਾਰਤ ਦੀ ਅਜ਼ਾਦੀ ਦੇ ਜਸ਼ਨਾਂ ਦਾ ਬਾਈਕਾਟ ਕਰਦੇ ਹੋਏ ਕਾਲੀਆਂ ਦਸਤਾਰਾਂ, ਦੁਮਾਲੇ ਅਤੇ ਦੁਪੱਟੇ ਸਜਾਉਣ । ਜਰਮਨੀ ਦੀਆਂ ਸਮੂੱਹ ਪੰਥਕ ਜਥੇਬੰਦੀਆਂ ਵੱਲੋਂ 15 ਅਗਸਤ ਵਾਲੇ ਦਿਨ ਜਰਮਨੀ ਦੇ ਸ਼ਹਿਰ ਫਰੈਕਫੋਰਟ ਭਾਰਤੀ ਸਫ਼ਾਰਤਖ਼ਾਨੇ ਸਾਹਮਣੇ ਦੁਪਹਿਰ 12 ਵਜੇ ਤੋਂ 15 ਵਜੇ ਤੱਕ ਰੋਹ ਪ੍ਰਦਰਸ਼ਨ ਕੀਤਾ ਜਾਵੇਗਾ। ਜਰਮਨੀ ਦੀਆਂ ਸਮੁੱਚੀਆਂ ਸੰਗਤਾਂ, ਗੁਰਦੁਆਰਾ ਸਹਿਬਾਨਾ, ਸੰਸਥਾਵਾਂ ਅਤੇ ਕਲੱਬਾਂ ਨੂੰ ਇਸ ਪ੍ਰਦਰਸ਼ਨ ਚ ਵੱਧ ਤੋਂ ਵੱਧ ਸਮੂਹਲੀਅਤ ਕਰਨ ਦੀ ਬੇਨਤੀ ਕੀਤੀ ਜਾਂਦੀ ਹੈ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਪੂਰਨ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ 👉 ਅਮਰੀਕਾ ’ਚ ਗ੍ਰਿਫਤਾਰ ਸਿੱਖ ਨੌਜਵਾਨ ਦੇ ਹੱਕ ’ਚ ਸੋਸ਼ਲ ਮੀਡੀਆ ’ਤੇ ਲਹਿਰ ਸਿਰਜਣ ਦਾ ਸੱਦਾ