ਕੈਨੇਡਾ 6 ਅਗਸਤ (ਮਨਪ੍ਰੀਤ ਸਿੰਘ ਖਾਲਸਾ):- ਕੈਨੇਡਾ, ਮੌਂਟਰੀਆਲ ਦੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਲਸਾਲ ਦੇ ਗ੍ਰਾਉੰਡ ਅੰਦਰ ਬੀਤੇ ਐਤਵਾਰ ਨੂੰ ਯੰਗ ਕਬੱਡੀ ਕਲਬ ਅਤੇ ਸ਼ਾਨ-ਏ-ਪੰਜਾਬ ਐਸੋਸੀਏਸਨ ਮੌਂਟਰੀਆਲ ਵੱਲੋ ਕਬੱਡੀ ਕੱਪ ਕਰਵਾਇਆ ਗਿਆ। ਜਿਸ ਵਿੱਚ ਨਾਮੀ ਖਿਡਾਰੀਆਂ ਹਿੱਸਾ ਲੈ ਕੇ ਟੂਰਨਾਮੈਂਟ ਨੂੰ ਯਾਦਗਾਰੀ ਬਣਾ ਦਿੱਤਾ । ਇਸ ਟੂਰਨਾਮੈਂਟ ਨੂੰ ਦੇਖਣ ਲਈ ਹਜਾਰਾਂ ਦੀ ਗਿਣਤੀ ਵਿੱਚ ਸਰੋਤਿਆਂ ਨੇ ਸ਼ਮੂਲੀਅਤ ਕੀਤੀ ਸੀ । ਟੂਰਨਾਮੈਂਟ ਦੀ ਸ਼ੁਰੂਆਤ ਗੁਰੂ ਸਾਹਿਬ ਅੱਗੇ ਅਰਦਾਸ ਨਾਲ ਕੀਤੀ ਗਈ ਜਿਸ ਉਪਰੰਤ ਖਾਲਸਾ ਨੈਸਨਲ ਐਨਥਮ ਤੇ ਕੈਨੇਡੀਅਨ ਨੈਸਨਲ ਐਨਥਮ ਦਾ ਗਾਇਨ ਕੀਤਾ ਗਿਆ । ਗੁਰਦੁਆਰਾ ਸਾਹਿਬ ਦੇ ਸਕੱਤਰ ਸਰਦਾਰ ਜਸਵਿੰਦਰ ਸਿੰਘ ਨੇ ਦਸਿਆ ਕਿ ਇਹ ਟੂਰਨਾਮੈਂਟ ਸਹੀਦ ਸਿੰਘਾ ਨੂੰ ਸਮਰਪਿਤ ਕੀਤਾ ਗਿਆ ਤੇ ਟੂਰਨਾਮੈਂਟ ਕਮੇਟੀ ਵੱਲੋ ਬਹੁਤ ਹੀ ਸੁਚਜੇ ਤਰੀਕੇ ਨਾਲ ਪ੍ਰਬੰਧ ਕੀਤੇ ਗਏ ਸਨ ਜਿਸਦੀ ਸਰੋਤਿਆਂ ਵੱਲੋ ਬਹੁਤ ਪਰਸੰਸਾ ਕੀਤੀ ਗਈ ਤੇ ਜੈਕਾਰਿਆਂ ਦੀ ਗੂੰਜ ਵਿੱਚ ਪ੍ਰਬੰਧਕਾ ਦਾ ਹੌਂਸਲਾ ਵਧਾਇਆ ਗਿਆ । ਇਸ ਕੱਪ ਦੀ ਜੇਤੂ ਟੀਮ ਯੂਨਾਈਟਡ ਕਲੱਬ ਬਰੰਪਟਨ ਤੇ ਦੂਜੇ ਨੰਬਰ ਤੇ ਉਨਟਾਰੀਓ ਕਲੱਬ ਰਹੀ । ਜੇਤੂ ਟੀਮ ਨੂੰ ਪਹਿਲਾ ਇਨਾਮ ਨਿਸ਼ਾਨ ਟਰਾਂਸਪੋਰਟ ਦੇ ਮਾਲਕ ਰਾਜਵਿੰਦਰ ਸਿੰਘ ਅਤੇ ਓ ਟੀ ਟੀ ਦੇ ਮਾਲਕ ਪਰਮਿੰਦਰ ਸਿੰਘ ਪਾਗਲੀ ਵੱਲੋ ਦਿੱਤਾ ਗਿਆ ਤੇ ਦੂਜੇ ਨੰਬਰ ਵਾਲੀ ਟੀਮ ਨੂੰ ਕੈਰੋ ਟਰਾਂਸਪੋਰਟ ਤੇ ਜੇ ਬੀ ਐਮ ਟਰਾਂਸਪੋਰਟ ਦੇ ਬਲਰਾਜ ਸਿੰਘ ਢਿੱਲੋ ਤੇ ਜਤਿੰਦਰ ਸਿੰਘ ਮੁਲਤਾਨੀ ਵੱਲੋ ਦਿੱਤਾ ਗਿਆ । ਨਰਿੰਦਰ ਸਿੰਘ ਮਿਨਹਾਸ ਵੱਲੋ ਸੰਦੀਪ ਲੱਲੀਆ ਤੇ ਮਾਣੇ ਲੱਲੀਆਂ ਨੂੰ ਵਧੀਆ ਕਬੱਡੀ ਖੇਡ ਖੇਡਣ ਕਰਕੇ ਗੋਲਡ ਮੈਡਲ ਦਿੱਤਾ ਗਿਆ ਤੇ ਸੁਖਮਿੰਦਰ ਸਿੰਘ ਹੰਸਰਾ ਦੇ ਸਿੱਖ ਕੋਮ ਲਈ ਕੀਤੇ ਕਾਰਜਾਂ ਦੇ ਸਨਮਾਨ ਵਿੱਚ ਉਹਨਾ ਦੇ ਸਪੁੱਤਰਾਂ ਹਰਪ੍ਰੀਤ ਸਿੰਘ ਹੰਸਰਾ ਜੱਸੀ ਹੰਸਰਾ ਦਾ ਗੋਲਡ ਮੈਡਲ ਨਾਲ ਸਨਮਾਨ ਕੀਤਾ ਗਿਆ। ਇਸ ਟੂਰਨਾਮੈਂਟ ਵਿੱਚ ਗਿਆਨੀ ਹਰਿੰਦਰ ਸਿੰਘ ਅਲਵਰ ਦਾ ਵੀਂ ਵਿਸ਼ੇਸ਼ ਸਨਮਾਨ ਕੀਤਾ ਗਿਆ ਸੀ। ਇਸ ਟੂਰਨਾਮੈਂਟ ਵਿੱਚ ਮਿਸਲ ਮੌਂਟਰੀਆਲ ਦੇ ਬੱਚਿਆ ਵੱਲੋ ਗੱਤਕੇ ਦੇ ਜੋਹਰ ਵਿਖਾਏ ਗਏ ਜੋ ਖਿੱਚ ਦਾ ਕੇਦਰ ਬਣੇ ਸਨ। ਟੂਰਨਾਮੈਂਟ ਕਮੇਟੀ ਤੇ ਗੁਰੂ ਘਰ ਦੀ ਕਮੇਟੀ ਵੱਲੋਂ ਬੱਚਿਆਂ ਦਾ ਵਿਸੇਸ ਸਨਮਾਨ ਕੀਤਾ ਗਿਆ ਨਾਲ ਹੀ ਸੁਰਜੀਤ ਸਿੰਘ ਭਾਊ ਵੱਲੋ ਬੱਚਿਆਂ ਨੂੰ ਵੈਨਕੁਵਰ ਗਤਕਾ ਕੱਪ ਜਿੱਤਣ ਤੇ ਵਧਾਈ ਦਿੱਤੀ ਗਈ । ਸ਼ਾਨ ਏ ਪੰਜਾਬ ਦੇ ਪ੍ਰਧਾਨ ਨਰਿੰਦਰ ਸਿੰਘ ਮਿਨਹਾਸ ਕਬੱਡੀ ਪਰਮੋਟਰ ਪਰਮਿੰਦਰ ਸਿੰਘ ਪਾਗਲੀ, ਬਲਰਾਜ ਸਿੰਘ ਢਿੱਲੋ, ਜਤਿੰਦਰ ਸਿੰਘ ਮੁਲਤਾਨੀ, ਗਰਦੀਪ ਜੰਡੂ, ਰਾਜਵੀਰ ਸਿੰਘ ਮਿਨਹਾਸ, ਸਰਬਜੀਤ ਸਿੰਘ ਮਿਨਹਾਸ ਵੱਲੋ ਸਾਰੇ ਸਪਾਂਸਰ ਵੀਰਾ ਦਾ ਧੰਨਵਾਦ ਕੀਤਾ ਗਿਆ ਤੇ ਵਿਸੇਸ ਤੋਰ ਤੋ ਗੁਰਦੁਆਰਾ ਪਰਬੰਧਕ ਕਮੇਟੀ ਜਿਹਨਾ ਦੇ ਸਹਿਯੋਗ ਸਦਕਾ ਟੂਰਨਾਮੈਂਟ ਸਫਲ ਹੋ ਸਕਿਆ ਦਾ ਧੰਨਵਾਦ ਕੀਤਾ ਗਿਆ । ਅੰਤ ਵਿਚ ਟੂਰਨਾਮੈਂਟ ਦੇ ਯਾਦਗਾਰੀ ਨਿੱਬੜਨ ਤੇ ਪ੍ਰਬੰਧਕ ਵੀਰਾ ਵੱਲੋ ਗੁਰੂ ਸਾਹਿਬ ਦਾ ਕੋਟਾਨ ਕੋਟਿ ਧੰਨਵਾਦ ਕੀਤਾ ਗਿਆ।

Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।