ਨਵੀਂ ਦਿੱਲੀ 2 ਅਗਸਤ (ਮਨਪ੍ਰੀਤ ਸਿੰਘ ਖਾਲਸਾ):- ਸਿੱਖ ਵਿਰਾਸਤ ਸਿਫਨੀ, ਅਮਰੀਕਾ ਤੋਂ ਡਾ. ਲੀਨਾ ਸਿੰਘ ਆਪਣੇ ਰਾਗੀ ਜਥੇ ਦੇ ਨਾਲ ਤੰਤੀ ਸਾਜਾਂ ਦੇ ਨਾਲ ਕੀਰਤਨ ਕਰਨ ਲਈ ਵਿਸੇਸ ਤੌਰ ਤੇ ਇੰਡੀਆ ਦੇ ਦੌਰੇ ਤੇ ਹਨ । ਉਨ੍ਹਾਂ ਨੇ ਦਿੱਲੀ ਵਿਚ ਉਚੇਚੇ ਤੌਰ ਤੇ ਇਤਿਹਾਸਿਕ ਗੁਰਦੁਆਰਾ ਸਾਹਿਬਾਨ ਗੁਰਦੁਆਰਾ ਬੰਗਲਾ ਸਾਹਿਬ ਅਤੇ ਗੁਰਦੁਆਰਾ ਸੀਸ ਗੰਜ ਸਾਹਿਬ ਵਿਖ਼ੇ ਤੰਤੀ ਸਾਜਾਂ ਨਾਲ ਕੀਰਤਨੀ ਹਾਜ਼ਿਰੀ ਭਰ ਕੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ ਸੀ । ਉਨ੍ਹਾਂ ਵਲੋਂ ਕੀਤੇ ਗਏ ਗੁਰਬਾਣੀ ਕੀਰਤਨ ਨੂੰ ਸੰਗਤਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ ਸੀ । ਡਾ. ਲੀਨਾ ਸਿੰਘ ਨੇ ਦਸਿਆ ਕਿ ਡਾ. ਗੁਰਨਾਮ ਸਿੰਘ ਜੀ ਦੀ ਪ੍ਰੇਰਨਾ ਸਦਕਾ ਤੰਤੀ ਸਾਜਾਂ ਨਾਲ ਕੀਰਤਨ ਕਰਣ ਅਤੇ ਬੱਚਿਆਂ ਨੂੰ ਸਿਖਾਉਣ ਦੀ ਸੋਚ ਮੰਨ ਵਿਚ ਆਈ ਸੀ ਤੇ ਸਾਡੀ ਅਕਾਦਮੀ ਅੰਦਰ ਅਮਰੀਕਾ ਵਿਚ ਤਕਰੀਬਨ 100 ਬੱਚੇ ਇਸ ਸਮੇਂ ਤੰਤੀ ਸਾਜਾਂ ਨਾਲ ਕੀਰਤਨ ਕਰਣ ਦੀ ਸਿੱਖਿਆ ਲੈ ਰਹੇ ਹਨ । ਉਨ੍ਹਾਂ ਦਸਿਆ ਕਿ ਸਾਡਾ ਮਨੋਰਥ ਇਹੋ ਹੈ ਕਿ ਸਾਡੀ ਨਵੀਂ ਪੀੜੀ ਵੱਧ ਤੋਂ ਵੱਧ ਗੁਰੂ ਸਾਹਿਬ ਸਮੇਂ ਵਰਤੇ ਜਾਂਦੇ ਕੀਰਤਨੀ ਸਾਜ਼ ਤੰਤੀ ਸਾਜਾਂ ਨਾਲ ਕੀਰਤਨ ਕਰਣਾ ਸਿੱਖ ਕੇ ਆਪਣੇ ਪੁਰਾਤਨ ਵਿਰਸੇ ਨੂੰ ਸੰਭਾਲਣ । ਆਪਣੀ ਫੇਰੀ ਦੌਰਾਨ ਡਾ. ਲੀਨਾ ਸਿੰਘ ਨੇ ਆਪਣੇ ਰਾਗੀ ਜਥੇ ਦੇ ਨਾਲ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਅਤੇ ਤਖਤ ਸ਼੍ਰੀ ਦਮਦਮਾ ਸਾਹਿਬ ਵਿਖ਼ੇ ਵੀਂ ਕੀਰਤਨੀ ਹਾਜ਼ਿਰੀ ਭਰ ਕੇ ਸੰਗਤਾਂ ਨੂੰ ਇਲਾਹੀ ਬਾਣੀ ਨਾਲ ਜੋੜਿਆ ਸੀ । ਇਸ ਮੌਕੇ ਗੁਰਦੁਆਰਾ ਬੰਗਲਾ ਸਾਹਿਬ ਦੇ ਹੈਡ ਗ੍ਰੰਥੀ ਨੇ ਵੀਂ ਪ੍ਰੋਗਰਾਮ ਕਰਵਾਣ ਵਿਚ ਪੂਰਨ ਸਹਿਯੋਗ ਦੇਂਦਿਆਂ ਕਿ ਡਾ. ਲੀਨਾ ਸਿੰਘ ਅਤੇ ਉਨ੍ਹਾਂ ਦੇ ਜੱਥੇ ਵਲੋਂ ਤੰਤੀ ਸਾਜਾਂ ਨਾਲ ਕੀਤੇ ਗਏ ਕੀਰਤਨ ਦੀ ਭਰਪੂਰ ਸ਼ਲਾਘਾ ਕੀਤੀ ।

Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।