ਨਵੀਂ ਦਿੱਲੀ, 31 ਜੁਲਾਈ (ਮਨਪ੍ਰੀਤ ਸਿੰਘ ਖਾਲਸਾ):- ਬਾਬਾ ਹਰਦੀਪ ਸਿੰਘ ਮਹਿਰਾਜ ਨੇ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਤੁਰੰਤ ਲੈਂਡ ਪੁਲਿੰਗ ਨੀਤੀ ਨੂੰ ਰੱਦ ਕਰੇ, ਨਹੀਂ ਤਾਂ ਪੰਜਾਬ ਭਰ ‘ਚ ਜ਼ੋਰਦਾਰ ਵਿਰੋਧ ਹੋਵੇਗਾ। ਉਨ੍ਹਾਂ ਦੋਸ਼ ਲਾਇਆ ਕਿ ਇਹ ਨੀਤੀ ਸੈਂਟਰ ਦੀ ਪੂਰੀ ਸਹਿਮਤੀ ਅਤੇ ਅਨੁਕੂਲਤਾ ਹੇਠ ਲਾਗੂ ਕੀਤੀ ਗਈ ਹੈ ਜੋ ਕਿ ਪੰਜਾਬ ਦੇ ਕਿਸਾਨਾਂ ਲਈ ਖਤਰਨਾਕ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਕਿਸਾਨ ਨੂੰ ਆਪਣੇ ਹੱਕ ਦੀ ਜ਼ਮੀਨ ਛੱਡਣ ਲਈ ਮਜਬੂਰ ਕਰਨਾ ਜਾਂ ਨੀਤੀਆਂ ਲਾਗੂ ਕਰਨਾ ਗਲਤ ਹੈ। ਬਾਬਾ ਹਰਦੀਪ ਸਿੰਘ ਮਹਿਰਾਜ ਨੇ ਕਿਹਾ ਕਿ,ਸਰ ਛੋਟੂ ਰਾਮ ਦੇ ਸਮੇਂ ਇਕ ਕਾਨੂੰਨ ਹੁੰਦਾ ਸੀ ਕੇ ਕੋਈ ਵੀ ਆੜਤੀਆਂ ਜਾ ਬਾਣੀਆ ਬਕਾਲ ਕਿਸਾਨ ਦੀ ਜਮੀਨ ਨਹੀਂ ਸੀ ਖਰੀਦ ਸਕਦਾ, ਇਸ ਤਰਾਂ ਦੇ ਕਾਨੂੰਨ ਬਣਾ ਕੇ ਲਾਗੂ ਕਰਨੇ ਚਾਹੀਦੇ ਆ ਸਰਕਾਰਾਂ ਨੂੰ,ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਚਲਾਕੀ ਨਾਲ ਭਾਜਪਾ ਲਈ ਪੰਜਾਬ ਦੇ ਪਿੰਡਾਂ ‘ਚ ਜੜ੍ਹਾਂ ਲਵਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਜਿਥੇ ਭਾਜਪਾ ਦੀ ਪਹੁੰਚ ਪਹਿਲਾਂ ਨਹੀਂ ਸੀ। ਉਨ੍ਹਾਂ ਦੱਸਿਆ ਕਿ ਇਕ ਪਾਸੇ ਭਾਜਪਾ ਲੈਂਡ ਪੂਲਿੰਗ ਦੇ ਵਿਰੋਧ ‘ਚ ਹਿੱਸਾ ਲੈ ਰਹੀ ਹੈ, ਜਦਕਿ ਦੂਜੇ ਪਾਸੇ ਉਸ ਦੀ ਹਮਦਰਦੀ ਸਰਕਾਰ ਨਾਲ ਦੱਸੀ ਜਾ ਰਹੀ ਹੈ। ਇਹ ਦੋਵਾਂ ਪਾਰਟੀਆਂ ਵਿਚਕਾਰ ਗੱਠਜੋੜ ਦਾ ਸੰਕੇਤ ਦਿੰਦਾ ਹੈ। ਉਨ੍ਹਾਂ ਆਖਿਆ ਕਿ ਜਿੱਥੇ ਭਾਜਪਾ ਦੀ ਪਿਛਲੇ ਚੋਣਾਂ ਦੌਰਾਨ ਪਿੰਡਾਂ ‘ਚ ਐਂਟਰੀ ਵੀ ਰੋਕੀ ਗਈ ਸੀ, ਉਥੇ ਹੀ ਹੁਣ ਉਸ ਦੀ ਹਮਦਰਦੀ ਨਾਲ ‘ਆਪ’ ਸਰਕਾਰ ਕਿਸਾਨਾਂ ਦੀ ਜ਼ਮੀਨ ਖੋਹਣ ਦੀ ਕੋਸ਼ਿਸ਼ ਕਰ ਰਹੀ ਹੈ।ਜੋ ਕੇ ਸਰਾਸਰ ਪੰਜਾਬੀ ਕਿਸਾਨਾਂ ਨਾਲ ਧੋਖਾ ਹੈ, ਉਹਨਾਂ ਬੋਲਦਿਆਂ ਕਿਹਾ ਕਿ ਡੀਪ ਸਰਕਾਰ ਦੀਆਂ ਇਹਨਾਂ ਚਾਲਾਂ ਤੋਂ ਬਚਨ ਲਈ ਪੰਜਾਬ ਕੋਲ,ਪੰਜਾਬ ਦੇ ਕਿਸਾਨ ਕੋਲ, ਮਜਦੂਰ, ਵਪਾਰੀ ਵਰਗ ਕੋਲ ਇਕੋ ਇਕ ਹੱਲ ਹੈ ਪੰਜਾਬ ਦੀ ਅਜਾਦੀ, ਜਦ ਤਕ ਅਸੀਂ ਅਜਾਦ ਨਹੀਂ ਹੋ ਜਾਦੇ, ਗੁਲਾਮਾਂ ਨਾਲ ਵੱਧ ਗਿਣਤੀ ਸਰਕਾਰਾਂ ਹਮੇਸ਼ਾਂ ਇਸ ਤਰਾਂ ਹੀ ਕਰਦੀਆਂ ਹੁੰਦੀਆਂ ਨੇ, ਉਹਨਾਂ ਨੇ ਅੱਗੇ ਗੱਲ ਕਰਦਿਆ ਕਿਹਾ ਕੇ ਦੂਸਰਾ ਜੋ ਪ੍ਰਵਾਸੀ ਮਜਦੂਰ ਪੰਜਾਬ ਚ ਆਉਂਦੇ ਹਨ, ਜੀ ਸਦਕੇ ਆਉਣ, ਮੇਹਨਤ ਮਜਦੂਰੀ ਕਰਨ, ਪਰ ਉਹਨਾਂ ਦੇ ਇਥੋਂ ਦੇ ਵਸਨੀਕ ਬਣਨਾ ਅਤੇ ਘਰ ਪਲਾਟ ਖਰੀਦਣ ਤੇ ਪੂਰਨ ਪਾਬੰਦੀ ਕਰਨੀ ਚਾਹੀਦੀ | ਪ੍ਰੈਸ ਨਾਲ ਗੱਲ ਕਰਨ ਸਮੇਂ ਉਹਨਾਂ ਨਾਲ ਭਾਈ ਜੀਵਨ ਸਿੰਘ ਗਿੱਲ ਕਲਾਂ, ਭਾਈ ਰਾਮ ਸਿੰਘ ਢਪਾਲੀ, ਬਾਬਾ ਭਗਵਾਨ ਸਿੰਘ ਸੰਧੂ ਖੁਰਦ, ਤੇਜਾ ਸਿੰਘ ਲਹਿਰਾ ਮੁਹੱਬਤ, ਪੱਤਰਕਾਰ ਬਲਜਿੰਦਰ ਸਿੰਘ ਕੋਟਭਾਰਾ, ਡਾ.ਬਲਜਿੰਦਰ ਸਿੰਘ ਪੂਹਲਾ, ਬਲਕਰਨ ਸਿੰਘ ਡੱਬਵਾਲੀ, ਪ੍ਰਦੀਪ ਸਿੰਘ ਭਾਗੀ ਬਾਂਦਰ, ਬਾਬਾ ਸੁਖਪਾਲ ਸਿੰਘ ਪਾਲਾ ਅਤੇ ਹੋਰ ਹਾਜ਼ਰ ਸਨ |

Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।