ਨਵੀਂ ਦਿੱਲੀ 30 ਜੁਲਾਈ (ਮਨਪ੍ਰੀਤ ਸਿੰਘ ਖਾਲਸਾ):- ਸਿੱਖ ਰਿਕਵਰੀ ਨੈੱਟਵਰਕ ਜੋ ਕਿ ਇੰਗਲੈਂਡ ਵਿੱਚ ਨਸ਼ੇ ਛੁਡਾਉਣ ਲਈ ਸਥਾਪਿਤ ਕੀਤੀ ਹੋਈ ਸੰਸਥਾ ਹੈ ਬੀਤੇ ਦਿਨੀ ਕੈਨੇਡਾ ਦਾ ਬਹੁਤ ਹੀ ਸਫਲਤਾਪੂਰਵਕ ਦੌਰਾ ਕੀਤਾ ਗਿਆ। ਸੰਸਥਾ ਵੱਲੋਂ ਅਯੋਜਿਤ ਕੈਂਪਾਂ ਵਿੱਚ 21 ਤੋਂ 77 ਸਾਲ ਦੀ ਉਮਰ ਵਾਲਿਆਂ ਦੇ ਭਰਵੇਂ ਇਕੱਠ ਹੋਏ। ਅਸੀਂ ਉਮੀਦ ਕਰਦੇ ਹਾਂ ਕਿ ਭਵਿੱਖ ਵਿੱਚ ਵੀ ਕੈਨੇਡਾ ਟੀਮ ਨਾਲ ਸੰਪਰਕ ਬਣਿਆ ਰਹੇਗਾ ਅਤੇ ਇਕ ਟੀਮ ਦੀ ਤਰ੍ਹਾਂ ਕੰਮ ਕਰਦੇ ਹੋਏ ਕੈਨੇਡਾ ਅਤੇ ਹੋਰ ਦੇਸ਼ਾਂ ਵਿੱਚ ਨਸ਼ਿਆ ਦੀ ਆਦਤ ਤੋਂ ਪੀੜਤ ਵਿਅਕਤੀਆਂ ਦੀ ਮੱਦਦ ਕਰਨ ਦੀ ਕੋਸ਼ਿਸ਼ ਕਰਦੇ ਰਹਾਂਗੇ। ਜਿਕਰਯੋਗ ਹੈ ਕਿ ਸਿੱਖ ਰਿਕਵਰੀ ਨੈੱਟਵਰਕ ਸੰਸਥਾ ਇੰਗਲੈਂਡ ਵਿੱਚ ਸੰਨ 2016 ਵਿੱਚ ਸਥਾਪਤ ਕੀਤੀ ਗਈ ਹੈ। ਸੰਨ 2023 ਤੋਂ ਲੈ ਕੇ ਹੁਣ ਤੱਕ 7 ਨਸ਼ਾ ਛੁਡਾਊ ਕੈਂਪ ਲਗਾਏ ਗਏ ਹਨ ਇਨ੍ਹਾ ਵਿੱਚ ਨਸ਼ਿਆਂ ਦੀ ਆਦਤ ਤੋਂ ਛੁਟਕਾਰਾ ਪਾਉਣ ਲਈ ਧਰਮ ਅਧਾਰਿਤ ਹੱਲ ਪ੍ਰਦਾਨ ਕੀਤਾ ਜਾਂਦਾ ਹੈ । ਸੰਸਥਾ ਦਾ ਅਗਲਾ ਕੈਂਪ ਸਿਤੰਬਰ ਮਹੀਨੇ ਟੈਲਫੋਰਡ ਸ਼ਹਿਰ ਵਿੱਚ ਲਗਾਇਆ ਜਾਵੇਗਾ। ਉਨ੍ਹਾਂ ਦਸਿਆ ਕਿ ਨਸ਼ਾ ਛੁਡਾਉਣ ਦੇ ਖੇਤਰ ਵਿੱਚ ਉਨ੍ਹਾਂ ਦੀ ਸੰਸਥਾ ਸਿੱਖ ਰਿਕਵਰੀ ਨੈੱਟਵਰਕ ਇੰਗਲੈਂਡ ਯੂਕੇ ਦੀ ਸਰਕਾਰ ਵੱਲੋਂ ਵੀ ਮਾਨਤਾ ਪ੍ਰਾਪਤ ਹੈ। ਅੰਤ ਵਿਚ ਉਨ੍ਹਾਂ ਕਿਹਾ ਕਿ ਅਸੀਂ ਸ਼ੇਅਰ ਚੈਰਿਟੀ ਯੂਕੇ, ਨੈਸ਼ਨਲ ਸਿੱਖ ਪੁਲਿਸ ਐਸੋਸੀਏਸ਼ਨ ਯੂਕੇ, ਸਿੱਖ ਅਲਾਇੰਸ ਫਾਊਂਡੇਸ਼ਨ, ਖਾਲਸਾ ਸੈਂਟਰ ਮਿਰਾਕਲ ਵੈਲੀ ਕਨੇਡਾ, ਵਾਪਸੀ ਰਿਕਵਰੀ ਹਾਊਸ ਕੈਨੇਡਾ, ਸੁੱਖ ਸਾਗਰ ਗੁਰਦਵਾਰਾ ਸਾਹਿਬ, ਗੁਰਦਵਾਰਾ ਦੁੱਖ ਨਿਵਾਰਨ ਸਾਹਿਬ ਸਰੀ ਬੀਸੀ, ਅਖੰਡ ਕੀਰਤਨੀ ਜਥਾ, ਖਾਲਸਾ ਸਕੂਲ ਨਿਊਟਨ, ਰੈੱਡ ਐਫਐਮ, ਕੁਨੈਕਟ, ਸ਼ੇਰੇ ਪੰਜਾਬ ਰੇਡੀਓ ਸਟੇਸ਼ਨ, ਅਨੰਦ ਫਾਊਂਡੇਸ਼ਨ ਅਤੇ ਭਾਈ ਬਲਦੀਪ ਸਿੰਘ ਜੀ ਦੇ ਸੁਹਿਰਦ ਸਹਿਯੋਗ ਲਈ ਅਤਿ ਧੰਨਵਾਦੀ ਹਾਂ।

Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।