Home » ਸੰਸਾਰ » ਯੂਰਪ » ਗੁਰਦੁਆਰਾ ਸਿੰਘ ਸਭਾ ਅਸਟਰੀਆ ਵਿਖੇ ਲਗਾਏ ਗਏ ਸਲਾਨਾ 15 ਰੋਜ਼ਾ ਬੱਚਿਆਂ ਦੇ ਗੁਰਮਤਿ ਕੈਂਪ ਦਾ ਸਮਾਪਤੀ ਸਮਾਰੋਹ

ਗੁਰਦੁਆਰਾ ਸਿੰਘ ਸਭਾ ਅਸਟਰੀਆ ਵਿਖੇ ਲਗਾਏ ਗਏ ਸਲਾਨਾ 15 ਰੋਜ਼ਾ ਬੱਚਿਆਂ ਦੇ ਗੁਰਮਤਿ ਕੈਂਪ ਦਾ ਸਮਾਪਤੀ ਸਮਾਰੋਹ

SHARE ARTICLE

143 Views

ਆਸਟਰੀਆ 15 ਜੁਲਾਈ ( ਜਗਦੀਸ਼ ਸਿੰਘ ) ਬੱਚਿਆ ਨੂੰ ਸਿੱਖੀ ਨਾਲ ਜੋੜਨ ਲਈ ਅਤੇ ਗੁਰਮਤਿ ਦੀ ਸਿਖਿਆ ਦੇਣ ਲਈ ਗੁਰਦੁਆਰਾ ਪ੍ਰਬੰਧਕ ਕਮੇਂਟੀ ਨੇ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸਿੰਘ ਸਭਾ ਵਿਆਨਾ ਅਸਟਰੀਆ ਵਿਖੇ ਸਲਾਨਾ 15 ਰੋਜ਼ਾ ਬੱਚਿਆਂ ਦਾ ਗੁਰਮਤਿ ਕੈਂਪ ਲਗਾਇਆ ਗਿਆ ਸੀ। ਜਿਸ ਵਿਚ ਬੱਚਿਆਂ ਅਤੇ ਵੱਡਿਆਂ ਨੇ ਕੈਂਪ ਵਿਚ ਭਾਗ ਲੈਕੇ ਗੁਰਮਤਿ ਦੀ ਜਾਣਕਾਰੀ ਪ੍ਰਾਪਤ ਕੀਤੀ। ਬੱਚਿਆਂ ਨੂੰ ਪੰਜਾਬੀ ਪੜ੍ਹਾਉਣ ਦੀ ਸੇਵਾ ਭੈਣ ਕੁਲਦੀਪ ਕੌਰ ਅਤੇ ਭੈਣ ਸਰਬਜੀਤ ਕੌਰ ਨੇ ਨਿਭਾਈਆ । ਛੋੱਟੇ ਬੱਚਿਆਂ ਨੂੰ ਪੰਜਾਬੀ ਪੂਜਲਾ ਨਾਲ ਖਿਡਾਉਣ ਦੀਆ ਅਤੇ ਸ਼ਹੀਦ ਸਿੰਘਾਂ ਦੀਆ ਤਸਵੀਰਾ ਬਣਾਉਣ ਦੀਆ ਸੇਵਾਵਾਂ ਭੈਣ ਖੁਸ਼ੀ ਕੌਰ ਨੇ ਨਿਭਾਈਆ ।ਕੀਰਤਨ ਸਿਖਾਉਣ ਦੀ ਸੇਵਾ ਮਾਤਾ ਰਣਜੀਤ ਕੋਰ ਨੇ ਨਿਭਾਈ।
ਤਬਲਾ ਸਿਖਾਉਣ ਦੀਆ ਸੇਵਾਵਾਂ ਤਬਲਾ ਸਿਖੇ ਬੱਚਿਆਂ ਅਤੇ ਭਾਈ ਹਰਵਿੰਦਰ ਸਿੰਘ ਗਗਨ ਨੇ ਨਿਭਾਈਆ । ਗੁਰਮਤਿ ਅਤੇ ਗੁਰਬਾਣੀ ਵਿਆਕਰਣ ਦੀਆ ਜਮਾਤਾਂ ਭਾਈ ਜਗਦੀਸ਼ ਸਿੰਘ ਸਿੱਖ ਸੰਦੇਸਾ ਜਰਮਨੀ ਵਾਲਿਆ ਨੇ ਲਗਾਈਅ। ਕੈਂਪ ਵਿਚ ਗੁਰਬਾਣੀ ਦੀ ਸੰਥਿਆਂ ਲੈਕੇ ਨੌਜਵਾਨਾਂ ਨੇ ਆਪਣੇ ਆਪਣੇ ਸਹਿਜ ਪਾਠ ਰੱਖੇ। ਬੱਚਿਆਂ ਅਤੇ ਵੱਡਿਆਂ ਦੇ ਗੁਰਮਤਿ ਦੇ ਲਿਖਤੀ ਇਮਤਹਿਾਨ ਲਏ ਗਏ। ਪਹਿਲਾ ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਸੁਨਹਿਰੀ ਮੈਡਲਾ ਨਾਲ ਸਨਮਾਨਿਤ ਕੀਤਾ ਗਿਆ । ਕੈਂਪ ਵਿਚ ਹਿਸਾ ਲੈਣ ਵਾਲੇ ਅਤੇ ਕੈਂਪਵਿਚ ਸੇਵਾ ਕਰਨ ਵਾਲੇ ਸੇਵਾਦਾਰ ਵੀਰਾਂ ਅਤੇ ਭੈਣਾਂ ਦਾ ਵੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋ ਸਨਮਾਨ ਕੀਤਾ ਗਿਆ ।ਕੈਂਪ ਵਿਚ ਪੜ੍ਹਾਉਣ ਵਾਲੇ ਅਧਆਿਪਕਾਂ ਦਾ ਵੀ ਸਨਮਾਨ ਕੀਤਾ ਗਿਆਂ ।ਸਟੇਜ਼ ਦੀ ਸੇਵਾ ਭਾਈ ਹਰਪਾਲ ਸਿੰਘ ਚੀਮਾ ਜੀ ਨੇ ਬਹੁਤ ਵਧੀਆ ਤਰੀਕੇ ਨਾਲ ਨਭਿਾਈ । ਸਾਰੇ ਕੈਂਪ ਵਿਚਪ੍ਰਧਾਨ ਹਰਬੰਸ ਸਿੰਘ ਜੀ ਅਤੇ ਗੋਕਲ ਚੋਪੜਾ ਜੀ ਹਰਰੋਜ਼ ਸਵੇਰੇ ਆ ਕੇ ਸ਼ਾਮ ਨੂੰ ਜਾਂਦੇ ਸਨ ਤੇ ਪੂਰੀ ਨਿਗਰਾਨੀ ਰਖਦੇ ਸਨ । ਅਤੇ ਕੈਂਪ ਦੋਰਾਨ ਕਿਸੇ ਚੀਜ ਦੀ ਘਾਟ ਨਹੀ ਹੋਣ ਦਿਤੀ ।ਕੈਂਪ ਵਚਿ ਬੱਚਿਆਂ ਦੇ ਖਾਣ ਪੀਣ ਦਾ ਪੂਰਾ ਧਿਆਂਨ ਰਖਿਆ ਗਆਿਂ। ਇਸ ਕੈਂਪ ਦੀ ਵਿਸ਼ੇਸ਼ਤਾ ਸੀ ਕਿ ਹਰਰੋਜ਼ ਨਾਨੀਆਂ ਅਤੇ ਦਾਦੀਆਂ ਨੇ ਵੀ ਕੈਂਪ ਵਚਿ ਬੱਚਿਆਂ ਦਾ ਖਆਿਲ ਰਖਿਆ। ਗੁਰਮਤ ਿਕੈਂਪ ਵਚਿ ਜੋ-ਜੋ ਪ੍ਰਾਪਤੀਆਂ ਹੋਈਆ ਉਸ ਦੀ ਵਿਸ਼ੇਸ ਰਿਪੋਟ ਅਤੇ ਲਿਖਤੀ ਪ੍ਰੀਖਿਆ ਦਾ ਨਤੀਜਾ ਇਸ ਹਫਤੇ ਜਾ ਅਗਲੇ ਹਫਤੇ ਮੀਡੀਆ ਵਿਚ ਆਵੇਗਾ। ਤਸਵੀਰਾਂ ਖਿਚਣ ਦੀ ਸੇਵਾ ਭਾਈ ਗੁਰਦੇਵ ਸਿੰਘ ਖੇਹਰਾ ਜੀ ਨੇ ਨਿਭਾਈ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

ਖ਼ਾਲਸਈ ਜਾਹੋ-ਜਲਾਲ ਨਾਲ ਮਨਾਈ ਜਾਵੇਗੀ ਸ੍ਰੀ ਕੀਰਤਪੁਰ ਸਾਹਿਬ ਦੇ 400 ਸਾਲਾ ਸਥਾਪਨਾ ਦਿਵਸ ਦੀ ਸ਼ਤਾਬਦੀ-ਐਡਵੋਕੇਟ ਧਾਮੀ 29 ਅਪ੍ਰੈਲ ਤੋਂ 1 ਮਈ ਤੀਕ ਸ੍ਰੀ ਕੀਰਤਪੁਰ ਸਾਹਿਬ ਵਿਖੇ ਹੋਣਗੇ ਸ਼ਤਾਬਦੀ ਸਬੰਧੀ ਸਮਾਗਮ ਐਡਵੋਕੇਟ ਧਾਮੀ ਦੀ ਅਗਵਾਈ ’ਚ ਹੋਈ ਸ਼ਤਾਬਦੀ ਸਬੰਧੀ ਸਬ-ਕਮੇਟੀ ਦੀ ਇਕੱਤਰਤਾ