Home » ਨਵੀਂ ਦਿੱਲੀ » ਦਿੱਲੀ ਗੁਰਦੁਆਰਾ ਕਮੇਟੀ ਨੇ ਦੇਸ਼ ਦੇ ਕੋਨੇ-ਕੋਨੇ ਵਿਚ ਮਸਲਿਆਂ ਦੇ ਹੱਲ ਲਈ ਪਹੁੰਚ ਕਰਕੇ ਸਿੱਖਾਂ ਦੀ ਬਾਂਹ ਫੜੀ: ਕਾਲਕਾ, ਕਾਹਲੋਂ ???? ਜਸਪ੍ਰੀਤ ਸਿੰਘ ਵਿੱਕੀ ਮਾਨ ਅਤੇ ਹਰੀ ਨਗਰ ਦੀ ਸੰਗਤ ਵੱਲੋਂ ਕਾਲਕਾ ਤੇ ਕਾਹਲੋਂ ਦਾ ਸਨਮਾਨ

ਦਿੱਲੀ ਗੁਰਦੁਆਰਾ ਕਮੇਟੀ ਨੇ ਦੇਸ਼ ਦੇ ਕੋਨੇ-ਕੋਨੇ ਵਿਚ ਮਸਲਿਆਂ ਦੇ ਹੱਲ ਲਈ ਪਹੁੰਚ ਕਰਕੇ ਸਿੱਖਾਂ ਦੀ ਬਾਂਹ ਫੜੀ: ਕਾਲਕਾ, ਕਾਹਲੋਂ ???? ਜਸਪ੍ਰੀਤ ਸਿੰਘ ਵਿੱਕੀ ਮਾਨ ਅਤੇ ਹਰੀ ਨਗਰ ਦੀ ਸੰਗਤ ਵੱਲੋਂ ਕਾਲਕਾ ਤੇ ਕਾਹਲੋਂ ਦਾ ਸਨਮਾਨ

SHARE ARTICLE

134 Views

ਨਵੀਂ ਦਿੱਲੀ, 10 ਜੁਲਾਈ (ਮਨਪ੍ਰੀਤ ਸਿੰਘ ਖਾਲਸਾ): ਸ਼੍ਰੋਮਣੀ ਅਕਾਲੀ ਦਲ ਦਿਲੀ ਸਟੇਟ ਦੇ ਸੀਨੀਅਰ ਮੈਂਬਰ ਸਰਦਾਰ ਜਸਪ੍ਰੀਤ ਸਿੰਘ ਵਿੱਕੀ ਮਾਨ ਦੀ ਅਗਵਾਈ ਹੇਠ ਹਰੀ ਨਗਰ ਦੀ ਸੰਗਤ ਵੱਲੋਂ ਕਮੇਟੀ ਦਾ ਮੁੜ ਪ੍ਰਧਾਨ ਬਣਨ ’ਤੇ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਬਣਨ ’ਤੇ ਜਗਦੀਪ ਸਿੰਘ ਕਾਹਲੋਂ ਨੂੰ ਸਨਮਾਨਤ ਕੀਤਾ। ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸੀ ਬਲਾਕ ਹਰੀ ਨਗਰ ਵਿਖੇ ਹੋਏ ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਸਮੁੱਚੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਕਿਹਾ ਕਿ ਦਿੱਲੀ ਦੀ ਸੰਗਤ ਨੇ 2021 ਵਿਚ ਸਾਨੂੰ ਸੇਵਾ ਬਖਸ਼ੀ ਸੀ ਜਿਸਦੀ ਬਦੌਲਤ ਅਸੀਂ ਪਿਛਲੇ ਚਾਰ ਸਾਲਾਂ ਵਿਚ ਬਹੁਤ ਮਿਹਨਤ ਕਰ ਕੇ ਅਹਿਮ ਕਾਰਜ ਸੰਪੰਨ ਕੀਤੇ ਹਨ। ਉਹਨਾਂ ਕਿਹਾ ਕਿ ਬਾਬਾ ਹਰਬੰਸ ਸਿੰਘ ਜੀ ਕਾਰ ਸੇਵਾ ਵਾਲਿਆਂ ਦੀ ਇੱਛਾ ਸੀ ਕਿ ਬਾਲਾ ਸਾਹਿਬ ਹਸਪਤਾਲ ਬਣੇ ਅਤੇ ਅਸੀਂ ਉਹਨਾਂ ਦੀ ਇੱਛਾ ਦੀ ਪੂਰਤੀ ਕਰਦਿਆਂ ਬਾਲਾ ਸਾਹਿਬ ਹਸਪਤਾਲ ਸ਼ੁਰੂ ਕਰਵਾ ਦਿੱਤਾ ਹੈ। ਉਹਨਾਂ ਕਿਹਾ ਕਿ ਇਸੇ ਬਿਲਡਿੰਗ ਵਿਚ ਪਹਿਲਾਂ ਮੁਫਤ ਡਾਇਲਸਿਸ ਸੈਂਟਰ ਚਲ ਰਿਹਾ ਹੈ। ਇਸੇ ਤਰੀਕੇ ਗੁਰੂ ਹਰਿਕ੍ਰਿਸ਼ਨ ਪੋਲੀ ਕਲੀਨਿਕ ਵਿਚ ਜਿਥੇ ਪਹਿਲਾਂ 50 ਰੁਪਏ ਵਿਚ ਐਮ ਆਰ ਆਈ ਤੇ ਸੀ ਟੀ ਸਕੈਨ ਦੀ ਸਹੂਲਤ ਮਿਲ ਰਹੀ ਸੀ, ਉਥੇ ਹੁਣ ਬਜ਼ਾਰ ਨਾਲੋਂ ਸਸਤਾ ਪੈਟ ਸਕੈਨ ਵੀ ਹੋਣ ਲੱਗ ਪਿਆ ਹੈ। ਉਹਨਾਂ ਦੱਸਿਆ ਕਿ ਸਾਡੀ ਧਰਮ ਪ੍ਰਚਾਰ ਕਮੇਟੀ ਨੇ ਸਰਦਾਰ ਜਸਪ੍ਰੀਤ ਸਿੰਘ ਕਰਮਸਰ ਦੀ ਅਗਵਾਈ ਹੇਠ ਗਰਮੀ ਦੀਆਂ ਛੁੱਟੀਆਂ ਵਿਚ ਗੁਰਮਤਿ ਕੈਂਪ ਲਗਾਉਣ ਦੀ ਮੁਹਿੰਮ ਨੂੰ ਸਿਖ਼ਰਾਂ ’ਤੇ ਪਹੁੰਚਾਇਆ ਹੈ ਤੇ ਅੱਜ ਸਿਰਫ ਦਿੱਲੀ ਹੀ ਨਹੀਂ ਬਲਕਿ ਹਰਿਆਣਾ, ਰਾਜਸਥਾਨ ਤੇ ਉੱਤਰਾਖੰਡ ਸਮੇਤ ਵੱਖ-ਵੱਖ ਰਾਜਾਂ ਵਿਚ ਇਹ ਕੈਂਪ ਲਗਾਉਣ ਵਿਚ ਕਮੇਟੀ ਨੂੰ ਸਫਲਤਾ ਮਿਲੀ ਹੈ।
ਉਹਨਾਂ ਕਿਹਾ ਕਿ ਸਿਰਫ ਦਿੱਲੀ ਹੀ ਨਹੀਂ ਬਲਕਿ ਵੱਖ-ਵੱਖ ਰਾਜਾਂ ਵਿਚ ਬੈਠੇ ਸਿੱਖ ਆਪਣੇ ਮਸਲਿਆਂ ਦੇ ਹੱਲ ਲਈ ਦਿੱਲੀ ਗੁਰਦੁਆਰਾ ਕਮੇਟੀ ਕੋਲ ਪਹੁੰਚ ਕਰਦੇ ਹਨ ਤਾਂ ਅਸੀਂ ਤੁਰੰਤ ਟੀਮਾਂ ਭੇਜ ਕੇ ਮਸਲੇ ਹੱਲ ਕਰਵਾਉਂਦੇ ਹਾਂ। ਉਹਨਾਂ ਕਿਹਾ ਕਿ ਕਮੇਟੀ ਨੇ ਦੇਸ਼ ਦੇ ਕੋਨੇ-ਕੋਨੇ ਵਿਚ ਮਸਲਿਆਂ ਦੇ ਹੱਲ ਵਾਸਤੇ ਸਿੱਖਾਂ ਦੀ ਬਾਂਹ ਫੜੀ ਹੈ ਜਿਸ ਨਾਲ ਸਿੱਖ ਕੌਮ ਵਿਚ ਨਵਾਂ ਵਿਸ਼ਵਾਸ ਪੈਦਾ ਹੋਇਆ ਹੈ। ਸਰਕਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਕਿਹਾ ਕਿ ਹਰੀ ਨਗਰ ਦੀ ਸੰਗਤ ਨੇ ਵੀ 2021 ਵਿਚ ਸਰਦਾਰ ਜਸਪ੍ਰੀਤ ਸਿੰਘ ਵਿੱਕੀ ਮਾਨ ਦੀ ਝੋਲੀ ਸੇਵਾ ਪਾਈ ਸੀ ਤੇ ਉਹ ਵੀ ਪੂਰੇ ਸਮਰਪਣ ਭਾਵ ਨਾਲ ਸੰਗਤ ਦੀ ਸੇਵਾ ਕਰ ਰਹੇ ਹਨ। ਉਹਨਾਂ ਇਕ ਵਾਰ ਫਿਰ ਤੋਂ ਇਸ ਮਾਣ ਤੇ ਸਤਿਕਾਰ ਲਈ ਸੰਗਤਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਤੇ ਸ੍ਰ ਆਤਮਾ ਸਿੰਘ ਲੁਬਾਣਾ, ਬੀਬੀ ਰਣਜੀਤ ਕੌਰ, ਭੁਪਿੰਦਰ ਸਿੰਘ ਭੁੱਲਰ, ਗੁਰਮੀਤ ਸਿੰਘ ਭਾਟੀਆ, ਰਮਨਜੋਤ ਸਿੰਘ, ਰਮਨਜੀਤ ਸਿੰਘ ਥਾਪਰ, ਇੰਦਰ ਪ੍ਰੀਤ ਸਿੰਘ ਕੋਛੜ, ਜਗਜੀਤ ਸਿੰਘ ਗਾਂਧੀ, ਸੁਦੀਪ ਸਿੰਘ, ਕੰਵਲਜੀਤ ਸਿੰਘ ਡਰਬੀ, ਰਵਿੰਦਰ ਸਿੰਘ ਸੋਨੂੰ ਦਾ ਵੀ ਸਨਮਾਨ ਕੀਤਾ ਗਿਆ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

ਸਿੱਖ ਦੇਸ਼ ਦੀ ਸੁਪਰੀਮ ਕੋਰਟ ਅਤੇ ਪਾਰਲੀਮੈਂਟ ’ਚ ਕਕਾਰ ਧਾਰਣ ਕਰਕੇ ਜਾ ਸਕਦਾ ਫਿਰ ਪ੍ਰੀਖਿਆ ਕੇਂਦਰਾਂ ਵਲੋਂ ਬਚਿਆਂ ਨੂੰ ਕਿਸ ਤਾਕਤ ਅਤੇ ਆਦੇਸ਼ ਦੇ ਨਾਲ ਕਕਾਰ ਉਤਾਰਨ ਨੂੰ ਮਜਬੂਰ ਕੀਤਾ ਜਾਂਦਾ ਹੈ: ਪਰਮਜੀਤ ਸਿੰਘ ਵੀਰਜੀ 👉 ਕਕਾਰ ਅੰਮ੍ਰਿਤਧਾਰੀ ਸਿੱਖ ਪ੍ਰਾਣੀ ਲਈ ਧਾਰਮਿਕ ਵਿਸ਼ਵਾਸ ਦਾ ਪ੍ਰਤੀਕ ਅਤੇ ਸਿੱਖ ਦੀ ਰੋਜ਼ਾਨਾ ਜਿੰਦਗੀ ਦਾ ਹਨ ਅਨਖਿੜਵਾਂ ਅੰਗ

ਪੰਜਾਬ ਅੰਦਰ ਮੁੜ 90 ਦੇ ਦਹਾਕੇ ਵਾਂਗ ਜ਼ੁਲਮ, ਮਨੁੱਖੀ ਅਧਿਕਾਰਾਂ ਦਾ ਘਾਣ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਕੀਤਾ ਜਾ ਰਿਹਾ ਵਿਵਹਾਰ ਚਿੰਤਾਜਨਕ: ਪੰਥਕ ਜਥੇਬੰਦੀਆਂ ਜਰਮਨੀ 👉 ਝੂਠੇ ਪੁਲਿਸ ਮੁਕਾਬਲੇ ਵਿਚ ਮਾਰੇ ਗਏ ਰਣਜੀਤ ਸਿੰਘ ਦੇ ਪਰਿਵਾਰ ਨਾਲ ਕੀਤਾ ਹਮਦਰਦੀ ਦਾ ਇਜ਼ਹਾਰ