Home » ਨਵੀਂ ਦਿੱਲੀ » ਭਾਈ ਲੱਖੀ ਸ਼ਾਹ ਵਣਜਾਰਾ ਹਾਲ ਦੀ ਤਰਜ਼ ’ਤੇ ਗੁਰਦੁਆਰਾ ਮਾਤਾ ਸੁੰਦਰੀ ਕੰਪਲੈਕਸ ਵਿਚ ਬਣੇਗਾ ਏਅਰ ਕੰਡੀਸ਼ਨਲ ਹਾਲ

ਭਾਈ ਲੱਖੀ ਸ਼ਾਹ ਵਣਜਾਰਾ ਹਾਲ ਦੀ ਤਰਜ਼ ’ਤੇ ਗੁਰਦੁਆਰਾ ਮਾਤਾ ਸੁੰਦਰੀ ਕੰਪਲੈਕਸ ਵਿਚ ਬਣੇਗਾ ਏਅਰ ਕੰਡੀਸ਼ਨਲ ਹਾਲ

SHARE ARTICLE

145 Views

ਭਾਈ ਲੱਖੀ ਸ਼ਾਹ ਵਣਜਾਰਾ ਹਾਲ ਦੀ ਤਰਜ਼ ’ਤੇ ਗੁਰਦੁਆਰਾ ਮਾਤਾ ਸੁੰਦਰੀ ਕੰਪਲੈਕਸ ਵਿਚ ਬਣੇਗਾ ਏਅਰ ਕੰਡੀਸ਼ਨਲ ਹਾਲ

ਨਵੀਂ ਦਿੱਲੀ, 27 ਜੂਨ (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫੈਸਲਾ ਕੀਤਾ ਹੈ ਕਿ ਸੰਗਤ ਦੀ ਮੰਗ ’ਤੇ ਗੁਰਦੁਆਰਾ ਮਾਤਾ ਸੁੰਦਰੀ ਕੰਪਲੈਕਸ ਵਿਖੇ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਦੀ ਤਰਜ਼ ’ਤੇ ਇਕ ਵਿਸ਼ਾਲ ਏਅਰ ਕੰਡੀਸ਼ਨਲ ਹਾਲ ਤਿਆਰ ਕੀਤਾ ਜਾਵੇਗਾ। ਇਹ ਪ੍ਰਗਟਾਵਾ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕੀਤਾ, ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਦੱਸਿਆ ਕਿ ਇਸ ਹਾਲ ਦਾ ਯਮੁਨਾ ਪਾਰ ਦੀ ਸੰਗਤ ਨੂੰ ਵੱਡਾ ਲਾਭ ਮਿਲੇਗਾ। ਉਹਨਾਂ ਦੱਸਿਆ ਕਿ ਦਿੱਲੀ ਕਮੇਟੀ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਕਾਰ ਸੇਵਾ ਪੰਥ ਰਤਨ ਬਾਬਾ ਹਰਬੰਸ ਸਿੰਘ ਜੀ ਵਲੋਂ ਵਰੋਸਾਏ ਬਾਬਾ ਬਚਨ ਸਿੰਘ ਜੀ, ਬਾਬਾ ਸੁਰਿੰਦਰ ਸਿੰਘ ਜੀ ਅਤੇ ਬਾਬਾ ਸਤਨਾਮ ਸਿੰਘ ਜੀ ਤੇ ਹੋਰ ਮਹਾਂਪੁਰਖ ਸੰਭਾਲਦੇ ਹਨ। ਇਸ ਕਾਰ ਸੇਵਾ ਵਾਸਤੇ ਅੱਜ ਸੰਗਤ ਵੱਲੋਂ ਦਿੱਤਾ ਗਿਆ ਸੋਨਾ ਤੇ ਚਾਂਦੀ ਅਸੀਂ ਬਾਬਾ ਜੀ ਦੇ ਸਪੁਰਦ ਕੀਤੇ ਹਨ। ਉਹਨਾਂ ਦੱਸਿਆ ਕਿ ਅੱਜ 4 ਕਿਲੋ 153 ਗ੍ਰਾਮ ਤੇ 313 ਮਿਲੀਗ੍ਰਾਮ ਸੋਨਾ ਅਤੇ 12 ਕਿਲੋ 86 ਗ੍ਰਾਮ ਤੇ 91 ਮਿਲੀਗ੍ਰਾਮ ਚਾਂਦੀ ਬਾਬਾ ਜੀ ਦੇ ਸੁਪਰਦ ਕੀਤੇ ਗਏ ਹਨ। ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾਂ 14 ਮਾਰਚ 2023 ਨੂੰ ਸੋਨਾ ਤੇ ਚਾਂਦੀ ਅਸੀਂ ਦਿੱਤੀ ਸੀ। ਹੁਣ 15 ਮਾਰਚ 2023 ਤੋਂ 26 ਜੂਨ 2025 ਤੱਕ ਸੋਨਾ ਚਾਂਦੀ ਜਾਂ ਕੋਈ ਹੋਰ ਕੀਮਤੀ ਚੀਜ਼ ਜੋ ਵੀ ਨਿਕਲਦੀ ਹੈ, ਉਸਦਾ ਪੂਰਾ ਰਿਕਾਰਡ ਰੱਖਿਆ ਜਾਂਦਾ ਹੈ, ਉਹ ਬਾਬਾ ਜੀ ਨੂੰ ਸੌਂਪੇ ਹਨ। ਉਹਨਾਂ ਦੱਸਿਆ ਕਿ ਇਸ ਵੇਲੇ ਕਮੇਟੀ ਵੱਲੋਂ ਜੋ ਬਾਲਾ ਸਾਹਿਬ ਹਸਪਤਾਲ ਸ਼ੁਰੂ ਕੀਤਾ ਗਿਆ ਹੈ, ਉਸਦੇ ਅਗਲੇ ਪੜਾਅ ਦੀ ਸੇਵਾ ਹੋਣੀ ਹੈ। ਉਸ ਤੋਂ ਇਲਾਵਾ ਗੁਰਮਤਿ ਕਾਲਜ ਦੀ ਮਲਟੀ ਸਟੋਰੀ ਬਿਲਡਿੰਗ, ਮਾਤਾ ਸੁੰਦਰੀ ਗਰਲਜ਼ ਹੋਸਟਲ ਤੇ 125 ਸਟਾਫ ਕੁਆਰਟਰ ਬਣਾਉਣ ਦੀ ਸੇਵਾ ਚਲ ਰਹੀ ਹੈ। ਇਸਦੇ ਨਾਲ ਹੀ ਗੁਰਮਤਿ ਵਿਦਿਆਲਿਆ ਦੀ ਮਲਟੀ ਸਟੋਰੀ ਇਮਾਰਤ ਦੀ ਸੇਵਾ ਚਲ ਰਹੀ ਹੈ। ਉਹਨਾਂ ਦੱਸਿਆ ਕਿ ਬਾਕੀ ਕਾਰਜ ਵੱਖਰੇ ਤੌਰ ’ਤੇ ਚਲ ਰਹੇ ਹਨ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News