Home » ਨਵੀਂ ਦਿੱਲੀ » ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਨੂੰ ਦੋ ਸਾਲ ਪੂਰੇ ਹੋਣ ਤੇ ਵੈਨਕੂਵਰ ਭਾਰਤੀ ਅੰਬੈਸੀ ਅੱਗੇ ਭਾਰੀ ਮੁਜਾਹਿਰਾ 👉 ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ ਦੇ ਪਰਿਵਾਰ ਨੂੰ ਕੀਤਾ ਗਿਆ ਸਨਮਾਨਿਤ

ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਨੂੰ ਦੋ ਸਾਲ ਪੂਰੇ ਹੋਣ ਤੇ ਵੈਨਕੂਵਰ ਭਾਰਤੀ ਅੰਬੈਸੀ ਅੱਗੇ ਭਾਰੀ ਮੁਜਾਹਿਰਾ 👉 ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ ਦੇ ਪਰਿਵਾਰ ਨੂੰ ਕੀਤਾ ਗਿਆ ਸਨਮਾਨਿਤ

SHARE ARTICLE

64 Views

ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਨੂੰ ਦੋ ਸਾਲ ਪੂਰੇ ਹੋਣ ਤੇ ਵੈਨਕੂਵਰ ਭਾਰਤੀ ਅੰਬੈਸੀ ਅੱਗੇ ਭਾਰੀ ਮੁਜਾਹਿਰਾ

👉 ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ ਦੇ ਪਰਿਵਾਰ ਨੂੰ ਕੀਤਾ ਗਿਆ ਸਨਮਾਨਿਤ

ਨਵੀਂ ਦਿੱਲੀ 20 ਜੂਨ (ਮਨਪ੍ਰੀਤ ਸਿੰਘ ਖਾਲਸਾ):- ਬੀਸੀ ਦੇ ਗੁਰਦੁਆਰਾ ਆਗੂ ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੀ ਦੂਜੀ ਬਰਸੀ ਮੌਕੇ ਵੈਨਕੂਵਰ ਵਿੱਚ ਭਾਰਤੀ ਕੌਂਸਲੇਟ ਦੇ ਬਾਹਰ ਸੈਕੜੇ ਖਾਲਿਸਤਾਨ ਪੱਖੀ ਸਿੱਖ ਕਾਰਕੁਨਾਂ ਨੇ ਭਾਰੀ ਵਿਰੋਧ ਪ੍ਰਦਰਸ਼ਨ ਕੀਤਾ। ਖਾਲਿਸਤਾਨ ਲਹਿਰ ਇੱਕ ਸਿੱਖ ਵੱਖਵਾਦੀ ਲਹਿਰ ਨੂੰ ਦਰਸਾਉਂਦੀ ਹੈ ਜੋ ਉੱਤਰੀ ਭਾਰਤ ਦੇ ਕੁਝ ਹਿੱਸਿਆਂ ਵਿੱਚ ਇੱਕ ਸੁਤੰਤਰ ਸਿੱਖ ਰਾਜ ਬਣਾਉਣ ਦੀ ਕੋਸ਼ਿਸ਼ ਕਰਦੀ ਹੈ। ਸ਼ਹੀਦ ਭਾਈ ਨਿੱਝਰ, ਜੋ ਕਿ ਖਾਲਿਸਤਾਨ ਬਾਰੇ ਇੱਕ ਅਣਅਧਿਕਾਰਤ ਵਿਦੇਸ਼ੀ ਜਨਮਤ ਸੰਗ੍ਰਹਿ ਲਈ ਕੈਨੇਡਾ ਵਿਚ ਇੱਕ ਮੁੱਖ ਪ੍ਰਬੰਧਕ ਸੀ, ਨੂੰ 18 ਜੂਨ, 2023 ਨੂੰ ਸਰੀ, ਬੀਸੀ ਦੇ ਗੁਰੂ ਨਾਨਕ ਸਿੱਖ ਗੁਰਦੁਆਰੇ ਦੀ ਪਾਰਕਿੰਗ ਵਿੱਚ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਸੀ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਸਕੱਤਰ ਭਾਈ ਗੁਰਮੀਤ ਸਿੰਘ ਤੂਰ ਅਤੇ ਮੈਂਬਰ ਭਾਈ ਨਰਿੰਦਰ ਸਿੰਘ ਰੰਧਾਵਾ ਅਤੇ ਹੋਰ ਸੰਗਤਾਂ ਵਲੋਂ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਪਿੱਛੇ ਕੈਨੇਡਾ ਸਰਕਾਰ ਕੋਲੋਂ ਭਾਰਤੀ ਹਕੂਮਤ ਅਤੇ ਉਸ ਦੇ ਕਰਿੰਦਿਆਂ ਤੇ ਸਖਤ ਤੋਂ ਸਖ਼ਤ ਕਾਰਵਾਈ ਕਰਣ ਦੇ ਨਾਲ ਭਾਰਤੀ ਐੱਬੇਸੀਆਂ ਨੂੰ ਬੰਦ ਕਰਣ ਦੀ ਮੰਗ ਜੋਰਾ ਨਾਲ ਚੁਕੀ ਗਈ ਸੀ । ਇਸ ਮੌਕੇ ਭਾਈ ਤੂਰ ਨੇ ਕਿਹਾ ਕਿ ਕੈਨੇਡੀਅਨ ਪ੍ਰਧਾਨ ਮੰਤਰੀ ਮੋਦੀ ਹਕੂਮਤ ਨਾਲ ਭਾਈ ਨਿਝਰ ਮਾਮਲੇ ਵਿਚ ਕਿਸੇ ਵੀ ਤਰਾਂ ਦੀ ਨਰਮਾਈ ਨਾ ਵਰਤੇ । ਸੰਗਤ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਨਵੀਂ ਬਣੀ ਮਾਰਕ ਕਾਰਨੀ ਦੀ ਸਰਕਾਰ ਨੇ ਕੈਨੇਡਾ ਦੇ ਵਿਚ ਹੋਣ ਵਾਲੇ ਜੀ -7 ਸੰਮੇਲਨ ਵਿਚ ਨਰਿੰਦਰ ਮੋਦੀ ਨੂੰ ਸੱਦਾ ਦੇਣਾ ਸਿੱਖਾਂ ਦੇ ਨਾਲ ਧੱਕਾ ਹੈ ਅਤੇ ਮੋਦੀ ਦੇ ਨਾਲ ਕਿਸੇ ਵੀ ਰਿਸ਼ਤੇ ਦੀ ਸਰਕਾਰ ਨਾਲ ਸਾਂਝ ਬਰਦਾਸ਼ਤ ਤੋਂ ਬਾਹਰ ਹੈ। ਇਸ ਮੌਕੇ ਸੰਗਤਾਂ ਵੱਲੋਂ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰਿਆਂ ਨੇ ਗੂੰਜਾਂ ਪਾ ਦਿੱਤੀਆਂ ਅਤੇ ਕਿਹਾ ਕਿ ਖਾਲਸਾ ਰਾਜ ਦੀ ਸਥਾਪਨਾ ਦੀ ਪ੍ਰਾਪਤੀ ਤੱਕ ਸੰਘਰਸ਼ ਜਾਰੀ ਰਹੇਗਾ । ਭਾਰਤੀ ਦੁਤਾਵਾਸ ਅੱਗੇ ਕੀਤੇ ਗਏ ਮੁਜਾਹਿਰੇ ਅੰਦਰ ਭਾਈ ਗੁਰਮੀਤ ਸਿੰਘ ਤੂਰ, ਭਾਈ ਨਰਿੰਦਰ ਸਿੰਘ ਰੰਧਾਵਾ, ਭਾਈ ਗੁਰਮੀਤ ਸਿੰਘ ਗਿੱਲ, ਭਾਈ ਅਵਤਾਰ ਸਿੰਘ ਖਹਿਰਾ, ਭਾਈ ਮਨਜਿੰਦਰ ਸਿੰਘ ਖਾਲਸਾ, ਭਾਈ ਅਜੈਪਾਲ ਪਾਲ ਸਿੰਘ ਸਮੇਤ ਸੈਕੜਿਆ ਦੀ ਤਾਦਾਦ ਅੰਦਰ ਸੰਗਤਾਂ ਮੌਜੂਦ ਸਨ । ਇਸ ਮੌਕੇ ਵਿਸ਼ੇਸ਼ ਤੌਰ ਤੇ ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ ਦੇ ਪਰਿਵਾਰ ਦਾ ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਡੈਲਟਾ ਵਿਖੇ ਸ਼ਹੀਦੀ ਸਮਾਗਮ ਵਿੱਚ ਸਨਮਾਨ ਕੀਤਾ ਗਿਆ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News