ਲਵਪ੍ਰੀਤ ਸਿੰਘ ਢਿੱਲੋਂ ਦੇ ਅੰਤਿਮ ਅਰਦਾਸ ਤੇ ਵੱਡੀ ਗਿਣਤੀ ਵਿੱਚ ਰਾਜਨੀਤਿਕ ਧਾਰਮਿਕ ਅਤੇ ਪੰਥਕ ਸ਼ਖਸ਼ੀਅਤਾਂ ਪੁੱਜੀਆਂ l
ਸਮੁੱਚਾ ਪੱਤਰਕਾਰ ਭਾਈਚਾਰਾ ਅੰਤਿਮ ਅਰਦਾਸ ਵਿੱਚ ਪੁੱਜਾ l
ਪਿੰਡ ਬਲੇਹਰ ਦੇ ਨੌਜਵਾਨ ਲਵਪ੍ਰੀਤ ਸਿੰਘ ਢਿੱਲੋਂ ਜਿਨਾਂ ਦੀ ਬੀਤੇ ਕੁਝ ਦਿਨ ਪਹਿਲਾਂ ਬੇਵਕਤੀ ਮੋਤ ਹੋ ਗਈ ਸੀ l ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਪਰਸੋ ਤੋਂ ਓਹਨਾ ਦੇ ਗ੍ਰਹਿ ਪਿੰਡ ਬਲੇਹਰ ਵਿਖੇ ਰੱਖੇ ਸ਼੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ l ਉਪਰੰਤ ਰਾਗੀ ਜੱਥੇ ਵੱਲੋਂ ਵੈਰਾਗਮਈ ਗੁਰਬਾਣੀ ਦਾ ਕੀਰਤਨ ਸਰਵਣ ਕਰਵਾਇਆ l ਇਸ ਅੰਤਿਮ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਰਾਜਨੀਤਿਕ, ਧਾਰਮਿਕ,ਸਮਾਜਿਕ,ਪੰਥਕ ਅਤੇ ਪੱਤਰਕਾਰ ਭਾਈਚਾਰੇ ਨੇ ਹਾਜਰੀ ਭਰੀ ਅਤੇ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ l ਅੰਤਿਮ ਅਰਦਾਸ ਸਮਾਗਮ ਵਿੱਚ ਪੁੱਜੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਸਿਤਾਰਾ ਸਿੰਘ ਡਲੀਰੀ, ਸ਼੍ਰੋਮਣੀ ਅਕਾਲੀ ਦਲ ਦੇ ਯੂਥ ਆਗੂ ਗੌਰਵਦੀਪ ਸਿੰਘ ਵਲਟੋਹਾ, ਖੇਮਕਰਨ ਦੀ ਆਮ ਆਦਮੀ ਪਾਰਟੀ ਦੀ ਹਲਕਾ ਵਿਧਾਇਕ ਸਰਵਨ ਸਿੰਘ ਧੁੰਨ, ਹਲਕਾ ਖੇਮਕਰਨ ਦੇ ਸਾਬਕਾ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਭੁੱਲਰ , ਸਾਬਕਾ ਚੇਅਰਮੈਨ ਰਾਜ ਸਿੰਘ ਸੰਧੂ ਪਹੂਵਿੰਡ , ਦਿਲਬਾਗ ਸਿੰਘ ਸਰਪੰਚ ਸਿੱਧਵਾਂ, ਸਰਪੰਚ ਬੋਹੜ ਸਿੰਘ ਬਲੇਰ, ਦਲਵੀਰ ਸਿੰਘ ਅਲਗੋ ਬੀਜੇਪੀ ਆਗੂ , ਸਰਪੰਚ ਗੁਰਪ੍ਰੀਤ ਸਿੰਘ, ਚਮਕੌਰ ਸਿੰਘ ਬੈਂਕਾ, ਕਰਤਾਰ ਸਿੰਘ ਨੰਬਰਦਾਰ, ਪੱਤਰਕਾਰ ਯੂਨੀਅਨ ਦੇ ਪ੍ਰਧਾਨ ਪ੍ਰਧਾਨ ਜਸਵੀਰ ਸਿੰਘ ਪੱਟੀ, ਸੁਖਪਾਲ ਸਿੰਘ ਗਾਬੜੀਆ, ਠਾਕੁਰ ਪ੍ਰਸ਼ਾਦ ਖਾਲੜਾ,ਸਾਬਕਾ ਸਰਪੰਚ ਅਮਰਜੀਤ ਸਿੰਘ ਪਹੂਵਿੰਡ ,ਸਾਬਕਾ ਸਰਪੰਚ ਗੁਰਸੇਵਕ ਸਿੰਘ ਬੱਬੂ ਮਾੜੀ ਮੇਘਾ, ਚੈਅਰਮੈਨ ਵਰਿੰਦਰਬੀਰ ਸਿੰਘ ਵਿੰਦਾ ਕਾਜੀ ਚੱਕ , ਗੋਲਡੀ ਸੰਧੂ ਟਰਾਂਸਪੋਰਟਰ ਡਲੀਰੀ ਵਾਲੇ, ਹਰਪਾਲ ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ, ਅਤੇ ਸਮੂਹ ਪੱਤਰਕਾਰ ਭਾਈਚਾਰਾ ਜਿਸ ਵਿੱਚ ਸੰਦੀਪ ਉੱਪਲ , ਸਰਬਜੀਤ ਸਿੰਘ ਛੀਨਾ, ਚਾਨਣ ਸਿੰਘ ਮਾੜੀ ਮੇਘਾ, ਗੁਰਪ੍ਰੀਤ ਸਿੰਘ ਸੈਡੀ,ਹੈਪੀ ਸਭਰਾ ,ਮਨਜੀਤ ਸਿੰਘ ਝਬਾਲ ,,ਹੈਪੀ ਦਿੱਲੀ ਵਾਲੇ , ਜਗਜੀਤ ਸਿੰਘ ਡੱਲ ,ਸੁਰਿੰਦਰ ਕੁਮਾਰ ਨੀਟੂ ਅਰੋੜਾ, ਜਗਤਾਰ ਸਿੰਘ,ਰਾਜਨ ਚੌਪੜਾ, ਬੌਬੀ ਭਿੱਖੀਵਿੰਡ,ਅਮਨ ਸੰਧੂ ,ਸੁਖਚੈਨ ਭੁੱਲਰ ,ਰਣਜੀਤ ਬੱਬੂ ਭਿੱਖੀਵਿੰਡ, ਰਜੇਸ਼ ਸ਼ਰਮਾ,ਅਮਨ ਪੱਪੀ,ਆਦਿ ਵੱਡੀ ਗਿਣਤੀ ਵਿੱਚ ਸੰਗਤਾਂ ਇਸ ਅੰਤਿਮ ਅਰਦਾਸ ਵਿੱਚ ਪੁੱਜੀਆਂ l ਪਿਤਾ ਕੁਲਵੰਤ ਸਿੰਘ,ਚਾਚਾ ਸਵਿੰਦਰ ਸਿੰਘ ਬਲੇਹਰ ਨੇ ਅੰਤਿਮ ਅਰਦਾਸ ਵਿੱਚ ਸ਼ਾਮਲ ਸੰਗਤਾ ਦਾ ਧੰਨਵਾਦ ਕੀਤਾ l

Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।