Home » ਮਾਝਾ » ਪੁਲਿਸ ਨੇ ਬੀਤੇ ਦਿਨੀ 16 ਲੜਕੇ ਦਾ ਕਤਲ ਕਰਨ ਵਾਲੇ 3 ਮੁੱਖ ਦੋਸ਼ੀਆਂ ਨੂੰ 24 ਘੰਟਿਆਂ ਵਿੱਚ ਕੀਤਾ ਗ੍ਰਿਫਤਾਰ

 ਪੁਲਿਸ ਨੇ ਬੀਤੇ ਦਿਨੀ 16 ਲੜਕੇ ਦਾ ਕਤਲ ਕਰਨ ਵਾਲੇ 3 ਮੁੱਖ ਦੋਸ਼ੀਆਂ ਨੂੰ 24 ਘੰਟਿਆਂ ਵਿੱਚ ਕੀਤਾ ਗ੍ਰਿਫਤਾਰ 

SHARE ARTICLE

100 Views

ਪੁਲਿਸ ਨੇ ਬੀਤੇ ਦਿਨੀ 16 ਲੜਕੇ ਦਾ ਕਤਲ ਕਰਨ ਵਾਲੇ 3 ਮੁੱਖ ਦੋਸ਼ੀਆਂ ਨੂੰ 24 ਘੰਟਿਆਂ ਵਿੱਚ ਕੀਤਾ ਗ੍ਰਿਫਤਾਰ

 

 

 

 

ਥਾਣਾ ਸਰਹਾਲੀ ਨੇ ਇੱਕ ਆਪਰੇਸ਼ਨ ਦੌਰਾਨ ਪਿੰਡ ਸਰਹਾਲੀ ਦੇ ਦਾਣਾ ਮੰਡੀ ਵਿਖੇ ਹੋਏ ਇੱਕ ਜੂਵਨਾਇਲ ਦਾ ਕਿਰਚਾ ਮਾਰ ਕੇ ਕਤਲ ਕਰਨ ਵਾਲੇ ਤਿੰਨ ਮੁੱਖ ਦੋਸ਼ੀਆਂ ਨੂੰ ਗਿਰਫ਼ਤਾਰ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੀਪਕ ਪਾਰੀਕ ਐਸ.ਐਸ.ਪੀ ਤਰਨ ਤਾਰਨ ਨੇ ਦੱਸਿਆ ਕਿ ਬੀਤੇ ਦਿਨ ਮੁੱਦਈ ਨੇ ਥਾਣਾ ਸਰਹਾਲੀ ਹਾਜ਼ਰ ਆ ਕੇ ਆਪਣਾ ਬਿਆਨ

ਦਰਜ਼ ਕਰਵਾਇਆ ਕਿ ਉਸਦਾ ਜੂਵਨਾਇਲ ਬੇਟਾ ਜੋ ਕਿ ਦੁਪਹਿਰ 03:51 ਤੇ ਆਪਣੀ ਐਕਟਿਵਾ ਤੇ ਸਵਾਰ ਹੋ ਕੇ ਸਰਹਾਲੀ ਵਿਖੇ ਕੱਪੜੇ ਖ੍ਰੀਦਣ ਲਈ ਗਿਆ ਸੀ । ਇੰਨੇ ਨੂੰ ਜੂਵਨਾਇਲ, ਜਗਲੀਨ ਸਿੰਘ ਉਰਫ ਹਰਨੂਰ ਪੁੱਤਰ ਦਵਿੰਦਰ ਸਿੰਘ ਉਰਫ ਸੁਰਜਨ ਸਿੰਘ ਵਾਸੀ ਭਿੱਖੀਵਿੰਡ ਅਤੇ ਕੁੱਝ ਅਣਪਛਾਤੇ ਵਿਅਕਤੀਆਂ ਅਤੇ ਵੱਲੋਂ ਉਸਦੇ ਬੇਟੇ ਪਰ ਮਾਰ ਦੇਣ ਦੀ ਨੀਅਤ ਨਾਲ ਅੰਨੇ ਵਾਹ ਕਿਰਚਾ ਦੇ ਵਾਰ ਕਰ ਦਿੱਤੇ ਅਤੇ ਉਸਦੇ ਬੇਟੇ ਦੀ ਕਿਰਚਾ ਲੱਗਣ ਕਾਰਨ ਮੌਕੇ ਤੇ ਮੌਤ ਹੋ ਗਈ। ਜਿਸਤੇ ਥਾਣਾ ਸਰਹਾਲੀ ਦੀ ਪੁਲਿਸ ਵੱਲੋਂ ਮੁੱਕਦਮਾ ਨੰਬਰ 73 ਮਿਤੀ 17-06-2025 ਜੁਰਮ 103/191(3)/190 ਬੀ.ਐੱਨ.ਐੱਸ ਥਾਣਾ ਸਰਹਾਲੀ ਦਰਜ਼ ਰਜਿਸਟਰ ਕਰਕੇ ਦੋਸ਼ੀਆਂ ਦੀ ਭਾਲ ਕਰਨ ਲਈ ਵੱਖ-ਵੱਖ ਟੀਮਾਂ ਬਣਾਕੇ ਭਾਲ ਕਰਨੀ ਸ਼ੁਰੂ ਕਰ ਦਿੱਤੀ ਗਈ।

 

ਜਿਸਤੇ ਤਰਨ ਤਾਰਨ ਪੁਲਿਸ ਨੂੰ ਹੋਊਮਨ ਇੰਨਟੈਲੀਜੈਂਸ ਅਤੇ ਤਕਨੀਕੀ ਇੰਨਟੈਲੀਜੈਂਸ ਰਾਹੀਂ ਇਹ ਪਤਾ ਲੱਗਾ ਕਿ ਉਕਤ ਮੁੱਕਦਮਾ ਵਿੱਚ ਜਿਸ ਅਣਪਛਾਤੇ ਵਿਅਕਤੀਆਂ ਵੱਲੋਂ 16 ਸਾਲਾ ਜੂਵਨਾਇਲ ਦਾ ਕਿਰਚਾ ਮਾਰ ਕੇ ਕਤਲ ਕੀਤਾ ਗਿਆ ਸੀ, ਉਸਦੇ 2 ਜੂਵਨਾਇਲ ਦੋਸ਼ੀ ਅਤੇ ਇੱਕ ਦੋਸ਼ੀ ਜਿਸਦਾ ਨਾਮ ਜਗਲੀਨ ਸਿੰਘ ਉਰਫ ਹਰਨੂਰ ਉਰਫ ਨੂਰ ਗੋਲਣ ਪੁੱਤਰ ਸੁਰਜਨ ਸਿੰਘ ਵਾਸੀ ਭਿੱਖੀਵਿੰਡ, ਜੋ ਤਿੰਨੇ ਸਰਹਾਲੀ ਤੋਂ ਪੱਟੀ ਰੋਡ ਤੇ ਪੈਦਲ ਘੁੰਮ ਰਹੇ ਹਨ।ਜਿਸਤੇ ਥਾਣਾ ਸਰਹਾਲੀ ਦੀ ਪੁਲਿਸ ਟੀਮ ਨੇ ਸਰਹਾਲੀ ਤੋਂ ਪੱਟੀ ਰੋਡ ਤੇ ਗਸ਼ਤ ਦੌਰਾਨ 2 ਜੂਵਨਾਇਲ ਦੋਸ਼ੀ ਅਤੇ ਜਗਲੀਨ ਸਿੰਘ ਉਰਫ ਹਰਨੂਰ ਉਕਤ ਨੂੰ ਕਾਬੂ ਕਰਕੇ ਪੁੱਛ-ਗਿੱਛ ਅਮਲ ਵਿੱਚ ਲਿਆਂਦੀ ਗਈ। ਜੋ ਪੁੱਛ-ਗਿੱਛ ਦੌਰਾਨ ਉਕਤ ਦੋਸ਼ੀਆਂ ਨੇ ਦੱਸਿਆ ਕਿ ਅਸੀਂ ਹੀ 16 ਸਾਲਾ ਜੂਵਨਾਇਲ ਦਾ ਕਿਰਚਾ ਅਤੇ ਦਾਤਰ ਮਾਰਕੇ ਕਤਲ ਕਰ ਦਿੱਤਾ ਸੀ। ਜੋ ਪੁੱਛ-ਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਇਹਨਾਂ ਵਿੱਚੋਂ 2 ਜੂਵਨਾਇਲ ਅਤੇ ਮ੍ਰਿਤਕ ਇਹਨਾਂ ਦੀ ਆਪਸੀ ਸਕੂਲੀ ਲੜਾਈ ਸੀ,ਜੋ ਕਿ ਮ੍ਰਿਤਕ ਅਤੇ ਦੋਵੇਂ ਜੂਵਨਾਇਲ ਪਹਿਲਾਂ ਇੱਕਠੇ ਖਾਲਸਾ ਪਬਲਿਕ ਸਕੂਲ ਸਰਹਾਲੀ ਵਿਖੇ 10ਵੀ ਕਲਾਸ ਵਿੱਚ ਪੜਦੇ ਸੀ। ਜੋ ਪਹਿਲਾਂ ਵੀ ਇਹਨਾਂ ਦੀ ਸਕੂਲ ਵਿੱਚ ਆਪਸੀ ਲੜਾਈ ਹੁੰਦੀ ਰਹਿੰਦੀ ਸੀ। ਜਿਸ ਕਾਰਣ ਇਹਨਾਂ ਨੇ 16 ਸਾਲਾਂ ਜੂਵਨਾਇਲ ਦਾ ਕਿਰਚਾ ਅਤੇ ਦਾਤਰ ਮਾਰਕੇ ਕਤਲ ਕਰ ਦਿੱਤਾ ਸੀ । ਇਹਨਾਂ ਪਾਸੋਂ ਵਾਰਦਾਤ ਸਮੇਂ ਵਰਤੀ ਗਈ ਕਿਰਚ ਅਤੇ ਦਾਤਰ ਵੀ ਬ੍ਰਾਮਦ ਕਰ ਲਈ ਗਈ ਹੈ। ਜਿਸਤੇ ਤਰਨ ਤਾਰਨ ਪੁਲਿਸ ਨੇ ਇਸ ਕਤਲ ਕੇਸ ਨੂੰ 24 ਘੰਟਿਆਂ ਵਿੱਚ ਹੱਲ ਕਰਕੇ 03 ਮੁੱਖ ਦੋਸ਼ੀਆਂ ਗ੍ਰਿਫਤਾਰ ਕਰ ਲਿਆ ਹੈ। ਮੁੱਕਦਮਾ ਹਜਾ ਵਿੱਚ ਪੁੱਛ-ਗਿੱਛ ਜਾਰੀ ਹੈ,ਇਸ ਮੁੱਕਦਮੇ ਵਿੱਚ ਹੋਰ ਖੁਲਾਸੇ ਅਤੇ ਹੋਰ ਗ੍ਰਿਫਤਾਰੀਆਂ ਹੋਣ ਦੀ ਸੰਭਾਵਨਾ ਹੈ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News