ਤਉ ਪ੍ਰੇਮ ਖੇਲਣ ਕਾ ਚਾਉ ॥ ਸਿਰ ਧਰਿ ਤਲੀ ਗਲੀ ਮੇਰੀ ਆਉ ॥
ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਦਾ 342 ਵਾਂ ਜਨਮ ਦਿਹਾੜਾ ਨਗਰ ਪਹੁਵਿੰਡ ਸਾਹਿਬ ਵਿਖੇ 25 ਜਨਵਰੀ ਤੋਂ 28 ਜਨਵਰੀ ਤੱਕ ਮਨਾਇਆ ਜਾ ਰਿਹਾ ਹੈ
ਪ੍ਰੋਗਰਾਮ ਦਾ ਵੇਰਵਾ :
25 ਜਨਵਰੀ 2024 ਨੂੰ ਸਵੇਰੇ 10:30 ਵਜੇ ਸ੍ਰੀ ਅਖੰਡ ਪਾਠ ਸਾਹਿਬ ਅਰੰਭ ਹੋਵੇਗਾ।
ਸਵੇਰੇ 11 ਵਜੇ ਨਗਰ ਕੀਰਤਨ ਅਰੰਭ ਹੋਵੇਗਾ ।
ਰਾਤ ਸਮੇਂ 8 ਵਜੇ ਕੀਰਤਨ ਹਜ਼ੂਰੀ ਰਾਗੀ ਗੁਰਦੁਆਰਾ ਜਨਮ ਅਸਥਾਨ ਬਾਬਾ ਦੀਪ ਸਿੰਘ ਜੀ ਸ਼ਹੀਦ ਵੱਲੋਂ ਕੀਰਤਨ
8:30 ਵਜੇ ਢਾਡੀ ਭਾਈ ਮਨਬੀਰ ਸਿੰਘ ਬੀ ਐ ਪਹੂਵਿੰਡ
10 ਵਜੇ ਭਾਈ ਮਿਲਖਾ ਸਿੰਘ ਮੌਜੀ, 11:30 ਵਜੇ ਸਮਾਪਤੀ।
26 ਜਨਵਰੀ -10 ਵਜੇ ਸਵੇਰੇ ਹਜ਼ੂਰੀ ਰਾਗੀ ਜਨਮ ਅਸਥਾਨ ਬਾਬਾ ਦੀਪ ਸਿੰਘ ਜੀ ਸ਼ਹੀਦ
11 ਵਜੇ ਕਥਾ ਭਾਈ ਗੁਰਬਚਨ ਸਿੰਘ ਕਲਸੀਆਂ ਅਤੇ ਗੁਰਲਾਲ ਸਿੰਘ ਉਧੋਕੇ
12 ਵਜੇ ਕਥਾ ਬਾਬਾ ਬੰਤਾ ਸਿੰਘ ਮੁੰਡਾ ਪਿੰਡ ਵਾਲੇ
1:30 ਵਜੇ ਢਾਡੀ ਭਾਈ ਮਨਬੀਰ ਸਿੰਘ ਬੀ.ਏ. ਪਹੂਵਿੰਡ
2:45 ਵਜੇ ਢਾਡੀ ਭਾਈ ਮਿਲਖਾ ਸਿੰਘ ਮੌਜੀ ਸ਼ਾਮ 4:30 ਵਜੇ ਤੱਕ
8 ਵਜੇ ਰਾਤ ਕਵੀ ਦਰਬਾਰ ਹੋਵੇਗਾ ਜਿਸ ਵਿਚ 5 ਪ੍ਰਸਿੱਧ ਕਵੀ ਹਾਜ਼ਰੀ ਭਰਨਗੇ ।
10 ਵਜੇ ਰਾਤ ਢਾਡੀ ਪੂਰਨ ਸਿੰਘ ਅਰਸ਼ੀ, 11:30 ਵਜੇ ਸਮਾਪਤੀ।
27 ਜਨਵਰੀ 2024 ਨੂੰ 9 ਵਜੇ ਸਵੇਰੇ ਭੋਗ ਸ੍ਰੀ ਅਖੰਡ ਪਾਠ ਸਾਹਿਬ।
10 ਵਜੇ ਕੀਰਤਨ ਹਜ਼ੂਰੀ ਰਾਗੀ ਦਰਬਾਰ ਸਾਹਿਬ, ਅੰਮ੍ਰਿਤਸਰ ।
11 ਵਜੇ ਭਾਈ ਗੁਰਇਕਬਾਲ ਸਿੰਘ ਜੀ ਹਾਜ਼ਰੀ ਭਰਨਗੇ ।
12 ਵਜੇ ਕਥਾਵਾਚਕ ਭਾਈ ਪਿੰਦਰਪਾਲ ਸਿੰਘ ਹਾਜ਼ਰੀ ਭਰਨਗੇ ।
1 ਵਜੇ ਸੰਗੀਤ ਮੁਕਾਬਲੇ ਹੋਣਗੇ ।
2:30 ਵਜੇ ਢਾਡੀ ਭਾਈ ਹਰਪਾਲ ਸਿੰਘ ਢੰਡ ।
4:30 ਸਮਾਪਤੀ।
ਮਿਤੀ 27 ਅਤੇ 28 ਜਨਵਰੀ 2024 ਨੂੰ 11 ਵਜੇ ਭਾਰੀ ਅੰਮ੍ਰਿਤ ਸੰਚਾਰ ਹੋਵੇਗਾ।
28 ਜਨਵਰੀ ਨੂੰ 10 ਵਜੇ ਸਵੇਰੇ ਜਪ ਤਪ ਚੁਪਿਹਰਾ ਸਮਾਗਮ ਹੋਵੇਗਾ।
9 ਵਜੇ ਸ਼ਹੀਦ ਬਾਬਾ ਦੀਪ ਸਿੰਘ ਜੀ ਇੰਟਰਨੇਸ਼ਨਲ ਕਬੱਡੀ ਕੱਪ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।