ਕਲੋਨ 1 ਜੂਨ (ਖਿੜਿਆ ਪੰਜਾਬ) ਜੂਨ 1984 ਅਕਾਲ ਤਖਤ ਸਾਹਿਬ ਤੇ ਅਟੈਕ ਗੁਰੂ ਅਰਜਨ ਸਾਹਿਬ ਜੀ ਦਾ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਸੀ ਇਹ ਪਹਿਲੀ ਵਾਰ ਸੀ ਕੇ ਬਾਹਰੋਂ ਨਹੀਂ ਬਲਕਿ ਦੇਸ਼ ਦੀ ਆਰਮੀ ਵੱਲੋਂ ਅੰਦਰੋਂ ਹੀ ਹਮਲਾ ਕੀਤਾ ਗਿਆ ਤੇ ਬਹਾਨਾ ਬਣਾਇਆ ਗਿਆ ਕਿ ਦਰਬਾਰ ਸਾਹਿਬ ਦੇ ਅੰਦਰ ਸਿੰਘ ਲੁਕੇ ਹੋਏ ਹਨ ਪਰ ਕੀ ਹੋਰ ਗੁਰਦੁਆਰਾ ਸਾਹਿਬ ਤੇ ਅੰਦਰ ਵੀ ਇਹੀ ਕਾਰਨ ਸੀ ਉੱਥੇ ਵੀ ਹਮਲਾ ਕੀਤਾ ਗਿਆ ਅਕਾਲ ਤਖਤ ਤੇ ਕਿੰਨੇ ਗੋਲੀਆਂ ਦੇ ਨਿਸ਼ਾਨ ਲੱਗੇ , ਉਹ ਅੱਜ ਮੌਜੂਦ ਨਹੀਂ ਹਨ, ਪਰ ਜਲਿਆਂਵਾਲਾ ਬਾਗ ਸਾਕਾ 1919 ਜੋ ਵਾਪਰਿਆ ਉਹ ਨਿਸ਼ਾਨ ਅੱਜ ਤੱਕ ਉਥੇ ਲੱਗੇ ਹੋਏ ਹਨ ਮਿਟਾਏ ਨਹੀਂ, ਅਕਾਲ ਤਖਤ ਸਾਹਿਬ ਦਾ ਇੱਕ ਵੀ ਨਿਸ਼ਾਨ ਸਾਹਮਣੇ ਨਹੀਂ ਹੈ, ਜਿਨਾਂ ਨੇ ਸੇਵਾ ਦੇ ਨਾਮ ਉੱਤੇ ਜੌ ਕੀਤਾ ਓਹ ਝੋਲੀ ਚੁੱਕ ਜੋ ਲੋਕ ਸਨ ਉਹਨਾਂ ਨੂੰ ਸਰਬ ਪ੍ਰਵਾਨਤ ਪੰਥ ਦੇ ਖਿਤਾਬ ਦਿੱਤੇ ਜਾ ਰਹੇ ਹਨ, ਪਰ ਜੋ ਪੰਥਕ ਮਰਿਆਦਾ ਦੀ ਗੱਲ ਕਰਦੇ ਹਨ ਉਹਨਾਂ ਨੂੰ ਦੁਰਕਾਰਿਆ ਜਾ ਰਿਹਾ ਹੈ , ਹਰੇਕ ਸਿੱਖ ਚਾਹੁੰਦਾ ਹੈ ਕਿ ਸਾਡੇ ਕੋਲ ਰਾਜਭਾਗ ਹੋਵੇ ਪਰ ਉਹ ਰਾਜਭਾਗ ਜੁਗੋ ਜੁਗ ਅਟੱਲ ਤਾ ਹੀ ਹੋਵੇਗਾ ਜੇ ਸਾਡਾ ਬੇਸ ਗੁਰਬਾਣੀ ਹੋਵੇਗੀ, ਤੁਹਾਡੇ ਪਾਸ ਸਿਧਾਂਤ ਦੇ ਵਿਚਾਰਧਾਰਾ ਮੌਜੂਦ ਰਹੇਗੀ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪ੍ਰਸਿੱਧ ਪ੍ਰਚਾਰਕ ਭਾਈ ਸਰਬਜੀਤ ਸਿੰਘ ਧੁੰਦਾ ਹੋਰਾਂ ਦੇ ਵੱਲੋਂ ਗੁਰਦੁਆਰਾ ਦਸ਼ਮੇਸ਼ ਦਰਬਾਰ ਕਲੋਨ ਵਿਖੇ ਸੰਗਤਾਂ ਦੇ ਨਾਲ ਸਾਂਝ ਕਰਦਿਆਂ ਕੀਤਾ ਇਸ ਵਕਤ ਸੋਦਰ ਰਹਿਰਾਸ ਸਾਹਿਬ ਜੀ ਦੇ ਦੀਵਾਨ ਤੋਂ ਉਪਰੰਤ ਭਾਰੀ ਦੀਵਾਨ ਸਜਾਏ ਗਏ ਜਿਸ ਵਿੱਚ ਸੰਗਤਾਂ ਨੇ ਦੂਰੋਂ ਨੇੜਿਓ ਪਹੁੰਚ ਕੇ ਹਾਜ਼ਰੀਆਂ ਭਰੀਆਂ ਅਤੇ ਗੁਰੂ ਸ਼ਬਦ ਦਾ ਆਨੰਦ ਮਾਣਿਆ ਇਸ ਵਕਤ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਭਾਈ ਸਰਬਜੀਤ ਸਿੰਘ ਧੁੰਦਾ ਜੀ ਦਾ ਵਿਸ਼ੇਸ਼ ਸਨਮਾਨ ਕਰਦਿਆਂ ਅਗਾਂਹ ਫਿਰ ਗੁਰਦੁਆਰਾ ਸਾਹਿਬ ਦੇ ਦੀਵਾਨ ਦੇ ਵਿੱਚ ਹਾਜਰੀ ਭਰਨ ਲਈ ਬੇਨਤੀ ਕੀਤੀ ਗਈ।

Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।