ਜਰਮਨੀ 31 ਮਈ (ਖਿੜਿਆ ਪੰਜਾਬ) ਅੱਜ ਆਪਣੇ ਬੱਚਿਆਂ ਨੂੰ ਜਿੱਥੇ ਡਾਕਟਰ ਇੰਜੀਨੀਅਰ ਜਾਂ ਹੋਰ ਉਪਰਲੀਆਂ ਪਦਵੀਆਂ ਤੇ ਪਹੁੰਚਾਣ ਵਾਸਤੇ ਚੰਗੀ ਵਿਦਿਆ ਦੀ ਲੋੜ ਪੈਂਦੀ ਹੈ ਉਥੇ ਨਾਲ ਹੀ ਚੰਗੇ ਗੁਰਸਿੱਖ ਬਣਾਉਣ ਦੇ ਵਾਸਤੇ ਗੁਰਬਾਣੀ ਦਾ ਪ੍ਰਚਾਰ ਪਸਾਰ ਬਹੁਤ ਹੀ ਜਰੂਰੀ ਹੈ ਇਸ ਲਈ ਹਰੇਕ ਮਾਂ ਪਿਓ ਦਾ ਫਰਜ਼ ਬਣਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਗੁਰਬਾਣੀ, ਇਤਿਹਾਸ, ਸਿੱਖ ਰਹਿਤ ਮਰਿਆਦਾ ਦੇ ਨਾਲ ਜੋੜ ਕੇ ਇਕ ਚੰਗੇ ਸਿੱਖ ਡਾਕਟਰ, ਵਕੀਲ, ਸਿੱਖ ਕਾਰੋਬਾਰੀ ਬਣਾਉਣ ਦਾ ਯਤਨ ਕਰਨ ਤਾਂ ਹੀ ਸਾਡੀਆਂ ਕੀਤੀਆਂ ਹੋਈਆਂ ਕਮਾਈਆਂ ਸਫਲ ਹੋ ਸਕਦੀਆਂ ਹਨ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪੰਥਕ ਪ੍ਰਚਾਰਕ ਭਾਈ ਸਰਬਜੀਤ ਸਿੰਘ ਧੂੰਦਾ ਹੋਰਾਂ ਵਲੋਂ ਕੀਤਾ ਗਿਆ। ਇਸ ਮੌਕੇ ਵਰਲਡ ਸਿੱਖ ਪਾਰਲੀਮੈਂਟ ਦੇ ਕੋ-ਕੋਆਡੀਨੇਟਰ ਸਰਦਾਰ ਗੁਰਚਰਨ ਸਿੰਘ ਗੁਰਾਇਆ ਦੇ ਗ੍ਰਹਿ ਵਿਖੇ ਗ੍ਰਹਿ ਪਰਵੇਸ਼ ਦੌਰਾਨ ਪਿਛਲੇ ਦਿਨਾਂ ਤੋਂ ਆਰੰਭ ਕੀਤੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਗੁਰਦੁਆਰਾ ਸਾਹਿਬ ਦੇ ਰਾਗੀ ਜਥੇ ਭਾਈ ਲਖਬੀਰ ਸਿੰਘ , ਭਾਈ ਚਮਕੌਰ ਸਿੰਘ ਸਭਰਾ ਅਤੇ ਬੱਚਿਆਂ ਦੇ ਵੱਲੋਂ ਗੁਰਬਾਣੀ ਕੀਰਤਨ ਦੇ ਨਾਲ ਸਾਂਝ ਪਾਈ ਗਈ ਇਸ ਉਪਰੰਤ ਪ੍ਰਸਿੱਧ ਕਥਾਵਾਚਕ ਭਾਈ ਸਰਬਜੀਤ ਸਿੰਘ ਧੂੰਦਾ ਹੋਰਾਂ ਨੇ ਸੰਗ਼ਤਾਂ ਦੇ ਨਾਲ ਗੁਰਬਾਣੀ ਸ਼ਬਦ ਵਿਚਾਰ ਦੀ ਸਾਂਝ ਪਾਉਂਦਿਆਂ ਕਿਹਾ ਕਿ ਗੁਰੂ ਦੀ ਬਾਣੀ ਪੜਦਿਆਂ ਸਾਨੂੰ ਬਾਣੀ ਬਣਨਾ ਚਾਹੀਦਾ ਹੈ ਜਿਸ ਦਾ ਭਾਵ ਹੈ ਕਿ ਗੁਰਬਾਣੀ ਦੇ ਨਾਲ ਪ੍ਰੀਤ ਪਾਇਆ ਸਾਡੇ ਅੰਦਰੋਂ ਈਰਖਾ ਦਵੈਸ਼ ਨਫਰਤ ਇਹ ਦੂਰ ਹੁੰਦੀ ਹੈ, ਉਨਾਂ ਨੇ ਕਿਹਾ ਕਿ ਅੱਜ ਹਰੇਕ ਸਿੱਖ ਨੂੰ ਆਪਣੇ ਘਰ ਦਾ ਮਾਹੌਲ ਗੁਰਬਾਣੀ ਦੇ ਵਿੱਚ ਢਾਲ ਕੇ ਆਪਣੇ ਬੱਚਿਆਂ ਦੇ ਨਾਲ ਬੈਠ ਕੇ ਸਿੱਖ ਇਤਿਹਾਸ ਦੀਆਂ ਵਿਚਾਰਾਂ ਕਰਨੀਆਂ ਚਾਹੀਦੀਆਂ ਹਨ। ਇਸ ਮੌਕੇ ਵੱਖ ਵੱਖ ਜਥੇਬੰਦੀਆਂ ਦੇ ਬੁਲਾਰਿਆਂ ਨੇ ਵੀ ਸੰਗਤਾਂ ਨਾਲ ਵਿਚਾਰਾਂ ਦੀ ਸਾਂਝ ਪਾਈ ਇਸ ਮੌਕੇ ਸਮੂਹ ਪਹੁੰਚੇ ਹੋਏ ਜਥੇਬੰਦੀਆਂ ਦੇ ਪਤਵੰਤਿਆਂ ਵੱਲੋਂ ਜਿੱਥੇ ਭਾਈ ਸਰਬਜੀਤ ਸਿੰਘ ਧੂੰਦਾ ਜੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ, ਉਥੇ ਭਾਈ ਗੁਰਚਰਨ ਸਿੰਘ ਗੁਰਾਇਆ ਹੋਰਾਂ ਨੂੰ ਵੀ ਸਨਮਾਨ ਚਿੰਨ ਦੇ ਕੇ ਸਨਮਾਨ ਕੀਤਾ। ਅਖੀਰ ਆਈਆਂ ਹੋਈਆਂ ਸੰਗਤਾਂ ਦਾ ਭਾਈ ਨਿਰਮਲ ਸਿੰਘ ਹੰਸਪਾਲ ਅਤੇ ਕਮਲਜੀਤ ਸਿੰਘ ਰਾਏ ਹੋਣਾਂ ਨੇ ਤਹਿ ਦਿਲੋਂ ਧੰਨਵਾਦ ਕੀਤਾ।

Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।