Home » ਮਾਲਵਾ » Akali Dal ਦੇ ਅੱਠ ਆਗੂਆਂ ਵੱਲੋ ਅਹੁਦਿਆ ਤੋ ਅਸਤੀਫਾ ਕਰਨੈਲ ਸਿੰਘ ਪੀਰਮੁਹੰਮਦ ਦੇ ਫੈਸਲੇ ਨਾਲ ਪੂਰਨ ਸਹਿਮਤੀ ਪ੍ਰਗਟਾਈ

Akali Dal ਦੇ ਅੱਠ ਆਗੂਆਂ ਵੱਲੋ ਅਹੁਦਿਆ ਤੋ ਅਸਤੀਫਾ ਕਰਨੈਲ ਸਿੰਘ ਪੀਰਮੁਹੰਮਦ ਦੇ ਫੈਸਲੇ ਨਾਲ ਪੂਰਨ ਸਹਿਮਤੀ ਪ੍ਰਗਟਾਈ 

SHARE ARTICLE

44 Views

ਮੱਖੂ 8 ਅਪ੍ਰੈਲ 2025

ਸ੍ਰੌਮਣੀ ਅਕਾਲੀ ਦਲ ਦੇ ਰਾਜਸੀ ਮਾਮਲਿਆ ਦੀ ਕਮੇਟੀ ਦੇ ਮੈਬਰ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਭਾਈ ਜਗੂਰਪ ਸਿੰਘ ਚੀਮਾ , ਰਾਜਸੀ ਮਾਮਲਿਆ ਦੇ ਮੈਬਰ ਸ੍ ਬਲਬੀਰ ਸਿੰਘ ਕੁਠਾਲਾ , , ਦੋ ਸਲਾਹਕਾਰਾ ਡਾਕਟਰ ਕਾਰਜ ਸਿੰਘ ਧਰਮਸਿੰਘ ਵਾਲਾ ਅਤੇ ਸ੍ ਗੁਰਮੁੱਖ ਸਿੰਘ ਸੰਧੂ, ਵਰਕਿੰਗ ਕਮੇਟੀ ਮੈਬਰ ਗਗਨਦੀਪ ਸਿੰਘ ਰਿਆੜ ਅਤੇ ਜਾਇੰਟ ਸਕੱਤਰ ਸੁਖਵਿੰਦਰ ਸਿੰਘ ਦੀਨਾਨਗਰ ਅਤੇ ਰਾਜਸੀ ਮਾਮਲਿਆ ਬਾਰੇ ਕਮੇਟੀ ਦੇ ਮੈਬਰਾ ਗੁਰਸਰਨ ਸਿੰਘ ਸੰਧੂ ਅਤੇ ਅਰਵਿੰਦਰ ਸਿੰਘ ਮਿੰਟੂ ਪਟਿਆਲਾ ਨੇ ਆਪਣੇ ਅਹੁਦਿਆ ਤੋ ਅਸਤੀਫਾ ਦਿੰਦਿਆ ਐਲਾਨ ਕੀਤਾ ਹੈ ਕਿ ਪਾਰਟੀ ਦੇ ਐਕਟਿੰਗ ਪ੍ਰਧਾਨ ਸ੍ ਬਲਵਿੰਦਰ ਸਿੰਘ ਭੂੰਦੜ ਸਾਡੇ ਅਸਤੀਫੇ ਤੁਰੰਤ ਪ੍ਰਵਾਨ ਕਰਨ । ਉਹਨਾਂ ਅਸਤੀਫੇ ਦਾ ਮੁੱਖ ਕਾਰਣ ਦੱਸਦਿਆ ਕਿਹਾ ਕਿ ਪਾਰਟੀ ਨੇ ਕਦੇ ਵੀ ਸਾਡੀ ਸਲਾਹ ਨਹੀ ਲਈ ਸਲਾਹਕਾਰ ਅਸੀ ਹਾ ਪਰ ਪਾਰਟੀ ਸਲਾਹਾ ਦਿੱਲੀ ਬੈਠੇ ਸਿੱਖ ਕਾਰਗਰਸੀਆ ਤੋ ਲੈਦੀ ਹੈ । ਦੋਹਾ ਅਕਾਲੀ ਨੇਤਾਵਾਂ ਨੇ ਪਾਰਟੀ ਦੇ ਇੱਕ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਅਤੇ ਉਪਰ ਗੰਭੀਰ ਦੋਸ਼ ਲਗਾਉਦਿਆ ਕਿਹਾ ਹੈ ਕਿ ਇਸ ਸਖਸ ਨੇ ਪਾਰਟੀ ਦੀਆ ਜੜਾ ਵਿੱਚ ਤੇਲ ਦੇ ਦਿੱਤਾ ਹੈ ਜਿਸ ਕਰਕੇ ਸ੍ਰੌਮਣੀ ਅਕਾਲੀ ਦਲ ਨੂੰ ਬੇਹੱਦ ਨੁਕਸਾਨ ਹੋਇਆ ਹੈ ਤੇ ਹੋ ਰਿਹਾ ਹੈ । ਸ੍ਰ ਜਗਰੂਪ ਸਿੰਘ ਚੀਮਾ , ਡਾਕਟਰ ਕਾਰਜ ਸਿੰਘ ਧਰਮਸਿੰਘ ਵਾਲਾ ਅਤੇ ਸ੍ ਗੁਰਮੁੱਖ ਸਿੰਘ ਸੰਧੂ ਨੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਰਪ੍ਰਸਤ ਸ੍ ਕਰਨੈਲ ਸਿੰਘ ਪੀਰਮੁਹੰਮਦ ਵੱਲੋ ਪਾਰਟੀ ਦੇ ਬੁਲਾਰੇ ਅਤੇ ਜਰਨਲ ਸਕੱਤਰ ਦੇ ਅਹੁਦਿਆ ਤੋ ਦਿੱਤੇ ਅਸਤੀਫੇ ਨਾਲ ਪੂਰਨ ਸਹਿਮਤੀ ਪ੍ਰਗਟਾਈ ਤੇ ਕਿਹਾ ਕਿ ਪਾਰਟੀ ਦੇ ਸਾਬਕਾ ਪ੍ਰਧਾਨ ਸ੍ ਸੁਖਬੀਰ ਸਿੰਘ ਬਾਦਲ ਨੂੰ ਆਪਣੇ ਗਲਤ ਸਲਾਹਕਾਰਾ ਤੋ ਬਚਣ ਦੀ ਬੇਹੱਦ ਲੋੜ ਹੈ ਨਹੀ ਤਾ ਇਹ ਲੋਕ ਉਹਨਾਂ ਦਾ ਰਾਜਨੀਤਕ ਖੇਤਰ ਵਿੱਚ ਪੂਰੀ ਤਰਾ ਭਵਿੱਖ ਬਰਬਾਦ ਕਰ ਦੇਣਗੇ । ਅਕਾਲੀ ਨੇਤਾਵਾ ਨੇ ਕਿਹਾ ਕਿ ਭਵਿੱਖ ਵਿੱਚ ਸ੍ ਕਰਨੈਲ ਸਿੰਘ ਪੀਰਮੁਹੰਮਦ ਜੋ ਵੀ ਫੈਸਲਾ ਪੰਥ ਪੰਜਾਬ ਅਤੇ ਪਾਰਟੀ ਦੇ ਭਵਿੱਖ ਵਿੱਚ ਲੈਣਗੇ ਅਸੀ ਉਹਨਾਂ ਦੀ ਅਗਵਾਈ ਵਿੱਚ ਪਹਿਲਾ ਦੀ ਤਰਾ ਤਨ ਮਨ ਧਨ ਨਾਲ ਪੂਰਨ ਸਹਿਯੋਗ ਕਰਾਗੇ । ਉਹਨਾਂ ਸ੍ਰੌਮਣੀ ਅਕਾਲੀ ਦਲ ਦੇ ਸਮੂਹ ਅਹੁਦੇਦਾਰਾ ਨੂੰ ਅਪੀਲ ਕੀਤੀ ਕਿ ਉਹ ਮੂਕ ਦਰਸ਼ਕ ਬਣਨ ਦੀ ਜਗਾ ਪਾਰਟੀ ਦੀ ਵਿਗੜਦੀ ਜਾ ਰਹੀ ਦਿਸਾ ਤੇ ਦਸਾ ਨੂੰ ਠੀਕ ਕਰਨ ਲਈ ਆਪਣੀ ਅਵਾਜ ਬੁਲੰਦ ਕਰਨ ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਮੌਕੇ ਵੱਡੀ ਗਿਣਤੀ ਸ਼ਰਧਾਲੂ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਸ਼ਰਧਾਲੂਆਂ ਵੱਲੋਂ ਪਾਵਨ ਸਰੋਵਰ ’ਚ ਇਸ਼ਨਾਨ; ਲੰਗਰ ਹਾਲ ’ਚ ਵਿਸ਼ੇਸ ਪਕਵਾਨਾਂ ਦਾ ਪ੍ਰਬੰਧ; ਲੋਕਾਂ ਨੇ ਵੀ ਸ਼ਹਿਰ ਵਿੱਚ ਵੱਖ ਵੱਖ ਥਾਈਂ ਲੰਗਰ ਲਾਏ

ਪੰਜਾਬ ਦੀਆਂ ਨਸਲਾਂ ਤੇ ਫ਼ਸਲਾਂ ਬਚਾਉਣ ਲਈ ਇੱਕਮੁੱਠ ਹੋਣ ਦੀ ਲੋੜ: ਮੁੱਖ ਮੰਤਰੀ ਪੀਏਯੂ ਵਿੱਚ ਸਰਕਾਰ-ਕਿਸਾਨ ਮਿਲਣੀ ਸਮਾਗਮ ਮੌਕੇ ਕੀਤਾ ਸੰਬੋਧਨ; ਮੁੱਖ ਮੰਤਰੀ ਅਤੇ ਖੇਤੀਬਾੜੀ ਮੰਤਰੀ ਨੇ ਕਿਸਾਨਾਂ ਦੀਆਂ ਮੁਸ਼ਕਲਾਂ, ਸ਼ਿਕਾਇਤਾਂ ਅਤੇ ਸੁਝਾਅ ਸੁਣੇ