Home » ਸੰਸਾਰ » ਜਰਮਨੀ » ਗੁਰਦੁਆਰਾ ਗੁਰਮਤਿ ਪ੍ਰਚਾਰ ਲਾਇਪਸ਼ਿਗ ਜਰਮਨੀ ਵੱਲੋ 24 ਮਾਰਚ ਦਿਨ ਸੋਮਵਾਰ ਨੂੰ ਸਜਾਏ ਜਾ ਰਹੇ ਮਹਾਨ ਨਗਰ ਕੀਰਤਨ ਪ੍ਰਤੀ ਸਾਧ ਸੰਗਤ ਵਿੱਚ ਭਰੀ ਉਤਸ਼ਾਹ।

ਗੁਰਦੁਆਰਾ ਗੁਰਮਤਿ ਪ੍ਰਚਾਰ ਲਾਇਪਸ਼ਿਗ ਜਰਮਨੀ ਵੱਲੋ 24 ਮਾਰਚ ਦਿਨ ਸੋਮਵਾਰ ਨੂੰ ਸਜਾਏ ਜਾ ਰਹੇ ਮਹਾਨ ਨਗਰ ਕੀਰਤਨ ਪ੍ਰਤੀ ਸਾਧ ਸੰਗਤ ਵਿੱਚ ਭਰੀ ਉਤਸ਼ਾਹ।

SHARE ARTICLE

341 Views

ਲਾਇਪਸ਼ਿਗ 21 ਮਾਰਚ ਗੁਰਦੁਆਰਾ ਗੁਰਮਤਿ ਪ੍ਰਚਾਰ ਲਾਈਪਸ਼ਿਗ ਵਿਖੇ ਨਗਰ ਕੀਰਤਨ ਪੰਜ ਪਿਆਰੇ ਸਾਹਿਬਾਨ ਦੀ ਅਗਵਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਛੱਤਰ ਛਾਇਆ ਹੇਠ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ 24 ਮਾਰਚ ਦਿਨ ਸੋਮਵਾਰ ਨੂੰ ਸਜਾਇਆ ਜਾ ਰਿਹਾ ਹੈ। ਜਿਸ ਦਾ ਮੁੱਖ ਮਕਸਦ ਹੈ ਸਿੱਖ ਕੌਮ ਦੇ ਮਹਾਨ ਵਿਰਸੇ ਤੇ ਪਰੰਪਰਾ ਤੋ ਵਿਦੇਸ਼ੀਆਂ ਨੂੰ ਜਾਣੂੰ ਕਰਵਾਉਣਾ ਹੈ, ਇਸ ਪ੍ਰੋਗਰਾਮ ਨੂੰ ਹਰ ਪੱਖ ਤੋੰ ਸਫਲ ਬਣਾਉਣ ਲਈ ਸਮੂਹ ਸਾਧ ਸੰਗਤ ਵਲੋ ਬਹੁਤ ਹੀ ਤਨਦੇਹੀ ਨਾਲ ਸੇਵਾ ਨਿਭਾਈ ਜਾ ਰਹੀ ਹੈ। ਇਸ ਨਗਰ ਕੀਰਤਨ ਨੂੰ ਉਲੀਕਣ ਅਤੇ ਸਫਲ ਬਣਾਉਣ ਲਈ ਜਰਮਨੀ ਦੇ ਸਰਕਾਰੀ ਦਫ਼ਤਰਾਂ ਤੋੰ ਆਗਿਆ ਆਦਿ ਲੈਣ ਦੀ ਜਿੰਮੇਵਾਰੀ ਸ. ਜਸਇੰਦਰ ਸਿੰਘ ਢਿੱਲੋਂ ਵੱਲੋ ਲਈ ਗਈ ਹੈ। ਸਮੂਹ ਸਾਧ ਸੰਗਤ ਨੂੰ ਜੋੜਨ, ਸਮੁਚੀ ਜਾਣਕਾਰੀ ਲਿਟਰੇਚਰ ਤਿਆਰ ਕਰਨਾ ਬੱਚਿਆ ਨੂੰ ਵੱਖ ਵੱਖ ਧਾਰਮਿਕ ਵਿਸ਼ਿਆ ਦੀ ਤਿਆਰੀ ਕਰਵਾਉਣ ਦੀ ਸੇਵਾ ਬੀਬੀ ਗੁਰਦੀਸ਼ਪਾਲ ਕੋਰ ਬਾਜਵਾ ਮੁੱਖ ਸੰਪਾਦਕ ਮੀਡੀਆ ਪੰਜਾਬ ਵੱਲੋ ਨਿਭਾਈ ਜਾ ਰਹੀ ਹੈ , ਸ. ਬਲਦੇਵ ਸਿੰਘ ਬਾਜਵਾ ਪ੍ਰਧਾਨ
ਗੁਰਦੁਆਰਾ ਗੁਰਮਤਿ ਪ੍ਰਚਾਰ ਲਾਇਪਸ਼ਿਗ ਜਰਮਨੀ ਅਤੇ ਸਮੂਹ ਪ੍ਰਬੰਧਕਾਂ ਵੱਲੋ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਇਸ ਨਗਰ ਕੀਰਤਨ ਦੀ ਸਮੂਹ ਸਾਧ ਸੰਗਤ ਲਾਇਪਸ਼ਿਗ , ਹਾਲੇ , ਮੈਗਡੇਬਰਗ, ਗਰੀਮਾ ਇਲਾਕਾ ਨਿਵਾਸੀ ਸੰਗਤ ਅਤੇ ਗੁਰਦੁਆਰਾ ਸਾਹਿਬ ਡਰੈਸਡਨ, ਕੈਮਨਿਸ਼ਟ, ਏਰਫੋਰਟ ਅਤੇ ਫਰਾਈਟਾਲ ਆਦਿ ਸ਼ਹਿਰਾਂ ਦੇ ਪ੍ਰਬੰਧਕ ਸਾਹਿਬਾਨ ਅਤੇ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਬਹੁਤ ਹੀ ਉਤਸ਼ਾਹ ਅਤੇ ਸ਼ਰਧਾ ਪੂਰਵਕ ਤਿਆਰੀ ਕੀਤੀ ਗਈ ਹੈ। ਇਹ ਨਗਰ ਕੀਰਤਨ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਲਾਇਪਸ਼ਿਗ ਸੈਂਟਰ ਸ਼ਹਿਰ ਵਿੱਚ ਸਜਾਇਆ ਜਾ ਰਿਹਾ ਹੈ। ਇਸ ਨਗਰ ਕੀਰਤਨ ਸਮਾਗਮ ਵਿੱਚ ਪੰਜਾਬ ਤੋ ਵਿਸ਼ੇਸ਼ ਤੌਰ ਆਏ ਹੋਏ ਪੰਥ ਪ੍ਰਸਿੱਧ ਇੰਟਰਨੈਸ਼ਨਲ ਢਾਡੀ ਭਾਈ ਹਰਜਿੰਦਰ ਸਿੰਘ ਪ੍ਰਵਾਨਾ ਦਾ ਜੱਥਾ ਸਾਧ ਸੰਗਤ ਨੂੰ ਗੁਰ ਇਤਿਹਾਸ ਸਰਵਣ ਕਰਵਾਏਗਾ , ਕਵੀਸ਼ਰ ਜੱਥਾ ਭਾਈ ਜਗਜੀਤ ਸਿੰਘ ਡਰੈਸਡਨ , ਕੀਰਤਨੀ ਜੱਥਾ ਭਾਈ ਭੁਪਿੰਦਰ ਸਿੰਘ ਸ਼ਬਦ ਕੀਰਤਨ ਕਰਨਗੇ । ਉਥੇ ਇਸ ਨਗਰ ਕੀਰਤਨ ਵਿੱਚ ਵਿਸ਼ੇਸ਼ ਤੌਰ ਤੇ ਬੱਚਿਆ ਵੱਲੋ ਜਰਮਨੀ ਭਾਸ਼ਾ ਵਿੱਚ ਸਿੱਖ ਧਰਮ ਨਾਲ ਸੰਬੰਧਿਤ ਜਾਣਕਾਰੀ ਸਾਂਝੀ ਕੀਤੀ ਜਾਵੇਗੀ । ਸੋ ਆਪ ਜੀ ਨੂੰ ਬੇਨਤੀ ਹੈ ਆਓ ਇਸ ਮਹਾਨ ਨਗਰ ਕੀਰਤਨ ਸਮਾਗਮ ਸਾਮਲ ਹੋ ਕੇ ਗੁਰੂ ਸਾਹਿਬ ਦੀਆ ਬਖਸ਼ਿਸ਼ ਪ੍ਰਾਪਤ ਕਰੀਏ ।
ਨਗਰ ਕੀਰਤਨ ਸੰਬੰਧੀ ਕੋਈ ਜਾਣਕਾਰੀ ਲੈਣ ਲਈ ਫੋਨ ਨੰਬਰ 01729801371 ਤੇ ਆਪ ਜੀ ਸੰਪਰਕ ਕਰ ਸਕਦੇ ਹੋ ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

ਸਿੱਖ ਦੇਸ਼ ਦੀ ਸੁਪਰੀਮ ਕੋਰਟ ਅਤੇ ਪਾਰਲੀਮੈਂਟ ’ਚ ਕਕਾਰ ਧਾਰਣ ਕਰਕੇ ਜਾ ਸਕਦਾ ਫਿਰ ਪ੍ਰੀਖਿਆ ਕੇਂਦਰਾਂ ਵਲੋਂ ਬਚਿਆਂ ਨੂੰ ਕਿਸ ਤਾਕਤ ਅਤੇ ਆਦੇਸ਼ ਦੇ ਨਾਲ ਕਕਾਰ ਉਤਾਰਨ ਨੂੰ ਮਜਬੂਰ ਕੀਤਾ ਜਾਂਦਾ ਹੈ: ਪਰਮਜੀਤ ਸਿੰਘ ਵੀਰਜੀ 👉 ਕਕਾਰ ਅੰਮ੍ਰਿਤਧਾਰੀ ਸਿੱਖ ਪ੍ਰਾਣੀ ਲਈ ਧਾਰਮਿਕ ਵਿਸ਼ਵਾਸ ਦਾ ਪ੍ਰਤੀਕ ਅਤੇ ਸਿੱਖ ਦੀ ਰੋਜ਼ਾਨਾ ਜਿੰਦਗੀ ਦਾ ਹਨ ਅਨਖਿੜਵਾਂ ਅੰਗ

ਪੰਜਾਬ ਅੰਦਰ ਮੁੜ 90 ਦੇ ਦਹਾਕੇ ਵਾਂਗ ਜ਼ੁਲਮ, ਮਨੁੱਖੀ ਅਧਿਕਾਰਾਂ ਦਾ ਘਾਣ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਕੀਤਾ ਜਾ ਰਿਹਾ ਵਿਵਹਾਰ ਚਿੰਤਾਜਨਕ: ਪੰਥਕ ਜਥੇਬੰਦੀਆਂ ਜਰਮਨੀ 👉 ਝੂਠੇ ਪੁਲਿਸ ਮੁਕਾਬਲੇ ਵਿਚ ਮਾਰੇ ਗਏ ਰਣਜੀਤ ਸਿੰਘ ਦੇ ਪਰਿਵਾਰ ਨਾਲ ਕੀਤਾ ਹਮਦਰਦੀ ਦਾ ਇਜ਼ਹਾਰ