ਫਰੈਂਕਫੋਰਟ – 26 ਜਨਵਰੀ ਨੂੰ ਭਾਰਤ ਦੇ ਗਣਤੰਤਰ ਦਿਵਸ ਦੀ 75ਵੀ ਵਰ੍ਹੇਗੰਢ ਤੇ ਅਜ਼ਾਦ ਵਤਨ ਖਾਲਿਸਤਾ ਵਾਸਤੇ ਸੰਘਰਸ਼ਸ਼ੀਲ ਸਿੱਖਾਂ ਵੱਲੋ ਭਾਰਤੀ ਕੌਸਲੇਟ ਫਰੈਕਫੋਰਟ ਦੇ ਸਾਹਮਣੇ ਰੋਹ ਮੁਜ਼ਾਹਰਾ ਕਰਕੇ ਮਨਾਇਆ ਕਾਲਾ ਦਿਵਸ ਜਿਸ ਵਿੱਚ ਵਰਲਡ ਸਿੱਖ ਪਾਰਲੀਮੈਂਟ , ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਜਰਮਨੀ, ਦਲ ਖਾਲਸਾ , ਬੱਬਰ ਖਾਲਸਾ ਇੰਟਰਨੈਸ਼ਨਲ ਤੇ ਵਾਰਿਸ ਪੰਜਾਬ ਜਥੇਬੰਦੀ ਦੇ ਸਮਰਥਿਕ ਨੌਜਵਾਨਾਂ ਨੇ ਸ਼ਾਮਲ ਹੋ ਕੇ ਭਾਰਤ ਦੇ ਜਬਰਤੰਤਰ ਦੇ ਖ਼ਿਲਾਫ਼ ਆਪਣੀ ਅਵਾਜ ਬਲੰਦ ਕਰਦਿਆਂ ਹੋਇਆਂ ਤੇ ਸਿੱਖ ਕੌਮ ਦੇ ਅਜ਼ਾਦ ਵਤਨ ਖਾਲਿਸਤਾਨ ਦੀ ਅਜ਼ਾਦੀ ਤੱਕ ਸੰਘਰਸ਼ ਜਾਰੀ ਰੱਖਣ ਦਾ ਪ੍ਰਣ ਦੁਹਰਾਇਆ ਤੇ ਦੇਸ਼-ਵਿਦੇਸ਼ ਵਿੱਚ ਸਿੱਖ ਕਾਰਕੁਨਾਂ ਦੀਆਂ ਟਾਰਗੇਟ ਕਿਲਿੰਗਜ਼, ਪੀਲੀਭੀਤ ਵਿਖੇ ਵਾਪਰਿਆ ਝੂਠਾ ਪੁਲਿਸ ਮੁਕਾਬਲਾ, ਯੂ.ਏ.ਪੀ.ਏ. ਅਤੇ ਐਨ.ਐਸ.ਏ. ਵਰਗੇ ਕਾਲੇ ਕਨੂੰਨਾਂ ਰਾਹੀ ਕੀਤੀਆਂ ਨਜ਼ਾਇਜ਼ ਨਜ਼ਰਬੰਦੀਆਂ, ਸਵੈ-ਰਾਜ ਦੀ ਇੱਛਾ ਰੱਖਣ ਵਾਲੀਆਂ ਨਸਲੀ ਘੱਟ ਗਿਣਤੀਆਂ ਨੂੰ ਸਵੈ-ਨਿਰਣੇ ਦੇ ਅਧਿਕਾਰ ਤੋਂ ਇਨਕਾਰ ਕਰਨ ਅਤੇ ਭਾਰਤ ਸਰਕਾਰ ਦੀਆਂ ਕਿਸਾਨ-ਵਿਰੋਧੀ ਅਤੇ ਕਾਰਪੋਰੇਟ-ਪੱਖੀ ਨੀਤੀਆਂ ਦੇ ਵਿਰੋਧ ਤੇ ਭਾਰਤੀ ਹਕੂਮਤ ਵੱਲੋਂ ਮਨੁੱਖੀ ਅਧਿਕਾਰਾਂ ਦੀ ਹੋ ਰਹੀ ਉਲ਼ੰਘਣਾ ਦੇ ਖਿਲਾਫ ਤੇ ਅੱਜ ਜੋ ਭਾਰਤ 26 ਜਨਵਰੀ 1950 ਨੂੰ ਸੰਵਿਧਾਨ ਲਾਗੂ ਕਰਨ ਦੀ 75ਵੀਂ ਵਰ੍ਹੇਗੰਢ ਦੇ ਜਸ਼ਨਾਂ ਨੂੰ ਮਨਾ ਰਿਹਾ ਹੈ । ਇਹਨਾਂ ਜਸ਼ਨਾਂ ਦਾ ਹੱਕ ਸਿੱਖ ਕੌਮ ਨੇ 82% ਕੁਰਬਾਨੀਆਂ ਕਰਕੇ ਅੰਗਰੇਜ਼ਾਂ ਤੋਂ ਭਾਰਤ ਨੂੰ ਅਜ਼ਾਦ ਕਰਵਾਕੇ ਦੁਆਇਆ ਸੀ ਤੇ ਉਸ ਸਮੇਂ ਦੇ ਸਿੱਖ ਆਗੂਆਂ ਨਾਲ ਬ੍ਰਾਹਮਣਵਾਦੀ ਸੋਚ ਦੇ ਧਾਰਨੀ ਆਗੂਆਂ ਨੇ ਸਿੱਖ ਕੌਮ ਨੂੰ ਭਾਰਤ ਅੰਦਰ ਇੱਕ ਅਜ਼ਾਦ ਖਿੱਤਾ ਦੇਣ ਦਾ ਜੋ ਵਾਇਦਾ ਕੀਤਾ ਕਿ ਜਿੱਥੇ ਸਿੱਖ ਅਜ਼ਾਦੀ ਦਾ ਨਿੱਘ ਮਾਣ ਸਕਣ ਪਰ ਇਸ ਤੋਂ ਮੁਨਕਰ ਹੋ ਕੇ ਸਿੱਖਾਂ ਨੂੰ ਸੰਵਿਧਾਨ ਦੀ ਧਾਰਾ 25 (ਬੀ) ਵਿੱਚ ਵੱਖਰੀ ਕੌਮ ਮੰਨਣ ਤੋਂ ਹੀ ਇਨਕਾਰੀ ਹੋ ਕੇ ਸਿੱਖਾਂ ਨਾਲ ਧੋਖਾ ਤੇ ਵਿਸ਼ਵਾਸਘਾਤ ਕੀਤਾ ਗਿਆ ।
ਭਾਰਤੀ ਸੰਵਿਧਾਨ ਨੂੰ ਲਾਗੂ ਕਰਨ ਵਾਲੀ ਮੰਨੂਵਾਦੀ ਸੋਚ ਨੇ ਘੱਟਗਿਣਤੀਆਂ, ਆਦਿ-ਵਾਸੀਆਂ ਤੇ ਖਾਸ ਕਰਕੇ ਸਿੱਖ ਕੌਮ ਨਾਲ ਦੂਜੇ ਦਰਜੇ ਦੇ ਸ਼ਹਿਰੀ ਤੇ ਗੁਲਾਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ । ਅੱਜ ਮੰਨੂਵਾਦੀ ਸੋਚ ਦੀ ਧਾਰਨੀ ਭਾਜਪਾਈ ਮੋਦੀ ਸਰਕਾਰ ਕਸਮ ਤਾਂ ਸੰਵਿਧਾਨ ਦੀ ਚੁੱਕਦੇ ਹਨ ਪਰ ਇਹਨਾਂ ਦੇ ਅਮਲ ਮੰਨੂਸਿਮਰਤੀ ਨੂੰ ਲਾਗੂ ਕਰਨ ਵੱਲ ਵੱਧ ਰਹੇ ਹਨ ਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ਾਂ ਤੇ ਸਿੱਖੀ ਸਿਧਾਤਾਂ ਤੇ ਪਹਿਰਾਂ ਦੇਣ ਵਾਲੇ ਜਾਗਦੀ ਜ਼ਮੀਰ ਤੇ ਸਿੱਖ ਕੌਮ ਦੇ ਅਜ਼ਾਦ ਘਰ ਖਾਲਿਸਤਾਨ ਵਾਸਤੇ ਆਪਾ ਵਾਰ ਗਏ ਸਮੂਹ ਸ਼ਹੀਦਾਂ ਦੇ ਪਵਿੱਤਰ ਸੁਪਨੇ ਲਈ ਜਰਮਨ ਦੇ ਕਾਨੂੰਨ ਵਿੱਚ ਰਹਿੰਦੇ ਹੋਏ ਆਖ਼ਰੀ ਸੁਆਸਾਂ ਤੱਕ ਹਿੰਦੂਵਾਦੀਆਂ ਦੇ ਜ਼ੁਲਮਾਂ ਖਿਲਾਫ ਤੇ ਆਪਣੇ ਅਜ਼ਾਦ ਦੇਸ਼ ਖਾਲਿਸਤਾਨ ਦੀ ਅਜ਼ਾਦੀ ਲਈ ਅਵਾਜ ਬੁਲੰਦ ਕਰਦੇ ਰਹਾਂਗੇ ।ਅੱਜ ਜੋ ਸਿੱਖਾਂ ਦੇ ਘਰ ਜਨਮ ਲੈ ਕੇ ਜਾ ਸ਼ਕਲੋ ਸੂਰਤੋ ਲੱਗ ਰਹੇ ਸਿੱਖ , ਜੋ ਸਰਬੱਤ ਦੇ ਭਲੇ ਵਾਲੇ ਸਿੱਖ ਰਾਜ ਵਾਸਤੇ ਸੰਘਰਸ਼ ਕਰ ਰਹੇ ਸੰਘਰਸ਼ਕਾਰੀਆਂ ਦੇ ਖਿਲਾਫ ਭਾਰਤੀ ਹਕੂਮਤਾਂ ਦੇ ਭੌਂਕੇ ਬਣਕੇ ਜ਼ਹਿਰ ਉਘਲਦੇ ਹਨ ਇਹ ਉਹਨਾਂ ਡੋਗਰਿਆਂ ਦੀ ਅਨਸ ਬੰਸ ਵਿੱਚੋ ਹਨ ਜਿਹਨਾਂ ਨੇ ਸਿੱਖ ਰਾਜ ਨਾਲ ਗਦਾਰੀ ਕੀਤੀ ਸੀ । ਅੱਜ ਭਾਰਤੀ ਕਾਨੂੰਨ ਸਿੱਖਾਂ ਤੇ ਘੱਟ ਗਿਣਤੀ ਲਈ ਹੋਰ ਤੇ ਬਹੁ-ਗਿਣਤੀਆਂ ਵਾਸਤੇ ਹੋਰ ਹਨ ਜਿਸ ਦੀਆਂ ਅਨੇਕਾਂ ਮਿਸਾਲਾਂ ਵਿੱਚੋਂ ਇੱਕ ਸਿੱਖ ਕੌਮ ਦੇ ਸਿਆਸੀ ਕੈਦੀ ਹਨ ਜੋ ਇਸ ਦੇ ਕਾਲੇ ਕਾਨੂੰਨਾਂ ਤਹਿਤ ਉਮਰ ਕੈਦ ਦੀਆਂ ਦਿੱਤੀਆਂ ਸਜ਼ਾਵਾਂ ਪੂਰੀਆਂ ਹੋਣ ਤੋ ਬਾਅਦ ਵੀ ਉਹਨਾਂ ਦੀ ਰਿਹਾਈ ਲਈ ਸਿੱਖਾਂ ਤੋਂ ਤਰਲੇ ਤੇ ਲੇਲੜੀਆਂ ਕਢਾਈਆਂ ਜਾ ਰਹੀਆਂ ਹਨ ।ਭਾਈ ਅੰਮ੍ਰਿਤਪਾਲ ਸਿੰਘ ਤੇ ਸਾਥੀਆਂ ਤੇ ਯੂਏਪੀਏ ਵਾਗੇ ਕਾਲੇ ਕਾਨੂੰਨਾਂ ਤਹਿਤ ਜੇਲਾ ਵਿੱਚ ਬੰਦ ਰੱਖਣ ਦੇ ਖਿਲਾਫ ਰੋਹ ਮੁਜ਼ਾਹਰੇ ਵਿੱਚ ਸ਼ਾਮਲ ਸਮੂਹ ਸਿੱਖਾਂ ਵੱਲੋਂ ਸਾਂਝੇ ਤੌਰ ਤੇ ਅਵਾਜ਼ ਬੁਲੰਦ ਕੀਤੀ ਕਿ ਭਾਰਤ ਸਰਕਾਰ ਦੀਆਂ ਬੇਇਨਸਾਫ਼ੀਆਂ ਤੇ ਧੱਕਿਆਂ ਧੋਖਿਆਂ ਦਾ ਹੱਲ ਸਿੱਖ ਕੌਮ ਦਾ ਅਜ਼ਾਦ ਘਰ ਖਾਲਿਸਤਾਨ ਹੈ । ਹੱਕ ਸੱਚ ਇਨਸਾਫ਼ ਦੇ ਹਾਮੀਆਂ ਨੂੰ ਅਪੀਲ ਹੈ ਕਿ ਸਰਬੱਤ ਦੇ ਭਲੇ ਵਾਲੇ ਸਿੱਖ ਰਾਜ ਦੀ ਪ੍ਰਾਪਤੀ ਵਾਸਤੇ ਆਪਣਾ ਯੋਗਦਾਨ ਪਾਈਏ । ਰੋਹ ਮੁਜ਼ਾਹਰੇ ਵਿੱਚ ਸ਼ਾਮਲ ਸਮੂਹ ਬੁਲਾਰਿਆਂ ਵੱਲੋਂ ਇੱਕਜੁੱਟ ਹੋ ਕੇ ਭਾਰਤੀ ਏਜੰਸੀਆਂ ਵੱਲੋਂ ਸਿੱਖ ਆਗੂਆਂ ਨੂੰ ਸ਼ਹੀਦ ਕਰਕੇ ਵਿਦੇਸ਼ਾਂ ਵਿੱਚੋਂ ਅਜ਼ਾਦੀ ਦੀਆਂ ਉਠਦੀਆਂ ਅਵਾਜ਼ਾਂ ਦਬਾਉਣ ਤੇ ਡਰ ਸਹਿਮ ਪੈਦਾ ਕਰਨ ਦੇ ਘਿਨਾਉਣੇ ਚੇਹਰੇ ਨੂੰ ਅਮਰੀਕਾ ਕਨੇਡਾ ਤੇ ਸਹਿਯੋਗੀ ਦੇਸ਼ਾਂ ਵੱਲੋਂ ਨੰਗਾ ਕਰਨ ਦੀ ਸ਼ਲਾਘਾ ਕੀਤਾ ਤੇ ਯਾਦ ਕਰਵਾਇਆ ਕਿ ਜਰਮਨ ਦੀਆਂ ਖਫੀਆਂ ਏਜੰਸੀਆਂ ਪਹਿਲਾਂ ਹੀ ਭਾਰਤੀ ਜਾਸੂਸਾਂ ਦੀ ਨਿਸ਼ਾਨਦੇਹੀ ਕਰ ਚੁੱਕੀਆਂ ਹਨ ।ਬੁਲਾਰਿਆਂ ਨੇ ਐਲਾਨ ਕੀਤਾ ਕਿ ਜਾਗਦੀ ਜ਼ਮੀਰ ਵਾਲੇ ਸਿੱਖ ਖਾਲਿਸਤਾਨ ਦੀ ਅਜ਼ਾਦੀ ਤੱਕ ਆਪਣੀ ਅਵਾਜ ਬੁਲੰਦ ਕਰਦੇ ਰਹਿਣਗੇ । ਰੋਹ ਮੁਜ਼ਾਹਰੇ ਵਿੱਚ ਭਾਈ ਗੁਰਚਰਨ ਸਿੰਘ ਗੁਰਾਇਆ ਕੋ-ਕੋਅਰਡੀਨੇਟਰ ਵਰਲਡ ਸਿੱਖ ਪਾਰਲੀਮੈਂਟ , ਭਾਈ ਲਖਵਿੰਦਰ ਸਿੰਘ ਮੱਲੀ ਪ੍ਰਧਾਨ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਜਰਮਨੀ, ਭਾਈ ਹਰਮੀਤ ਸਿੰਘ ਦਲ ਖਾਲਸਾ ਭਾਈ ਗੁਰਪਾਲ ਸਿੰਘ ਪਾਲਾ ਬੱਬਰ ਖਾਲਸਾ ਇੰਟਰਨੈਸ਼ਨਲ ,ਭਾਈ ਜਤਿੰਦਰ ਸਿੰਘ, ਵਾਰਿਸ ਪੰਜਾਬ ਦੇ ਭਾਈ ਜਗਰਾਜ ਸਿੰਘ ਭਾਈ ਅੰਗਰੇਜ਼ ਸਿੰਘ ਰਾਮਪਾਲ ਸਿੰਘ ਭਾਈ ਕੁਲਦੀਪ ਸਿੰਘ ਤੇ ਕਸ਼ਮੀਰੀ ਆਗੂ ਅਨਸਰ ਬੱਟ ਕਸ਼ਮੀਰ ਕੌਸਲ ਦੇ ਸਦਰ ਅਕਰਮ ਅਲੀ ਨੇ ਸ਼ਮੂਲੀਅਤ ਕੀਤੀ ਤੇ ਵਿਚਾਰਾਂ ਦੀ ਸਾਂਝ ਪਾਈ । ਅਖੀਰ ਵਿੱਚ ਪ੍ਰਬੰਧਕਾਂ ਵੱਲੋਂ ਰੋਹ ਮੁਜ਼ਾਹਰੇ ਵਿੱਚ ਪੰਹੁਚਣ ਵਾਲਿਆਂ ਦਾ ਧੰਨਵਾਦ ਕੀਤਾ ਗਿਆ ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।









