Home » ਮਾਝਾ » ਘਰੇਲੂ ਵੰਡ ਨੂੰ ਲੈ ਕੇ ਔਰਤ ਦਾਣਾ ਮੰਡੀ ਖਾਲੜਾ ਦੀ ਟੈਂਕੀ ‘ਤੇ ਚੜ੍ਹੀ

ਘਰੇਲੂ ਵੰਡ ਨੂੰ ਲੈ ਕੇ ਔਰਤ ਦਾਣਾ ਮੰਡੀ ਖਾਲੜਾ ਦੀ ਟੈਂਕੀ ‘ਤੇ ਚੜ੍ਹੀ

SHARE ARTICLE

11 Views

ਥਾਣਾ ਖਾਲੜਾ ਅਧੀਨ ਆਉਂਦੇ ਪਿੰਡ ਅਮੀਸ਼ਾਹ ਵਿਖੇ ਘਰ ਦੀ ਵੰਡ ਨੂੰ ਲੈ ਕੇ ਥਾਣੇ ਤੋਂ ਇਨਸਾਫ਼ ਨਾ ਮਿਲਣ ਦਾ ਦੋਸ਼ ਲਗਾਉਂਦਿਆਂ ਇਕ ਵਿਆਹੁਤਾ ਔਰਤ ਵਲੋਂ ਦਾਣਾ ਮੰਡੀ ਖਾਲੜਾ ਵਿਖੇ ਬਣੀ ਪਾਣੀ ਦੀ ਟੈਂਕੀ ‘ਤੇ ਚੜਨ ਦੀ ਖਬਰ ਹੈ, ਜੋ ਕਰੀਬ ਦੁਪਹਿਰੇ 2 ਵਜੇ ਟੈਂਕੀ ‘ਤੇ ਚੜੀ ਅਤੇ ਸ਼ਾਮ ਕਰੀਬ 6 ਵਜੇ ਫੈਸਲਾ ਹੋਣ ਉਪਰੰਤ ਟੈਂਕੀ ਤੋਂ ਉਤਰੀ। ਕਰੀਬ ਚਾਰ ਘੰਟੇ ਚੱਲੇ ਇਸ ਡਰਾਮੇ ਦੌਰਾਨ ਦਾਣਾ ਮੰਡੀ ਖਾਲੜਾ ਵਿਖੇ ਲੋਕਾਂ ਦੀ ਬਹੁਤ ਵੱਡੀ ਭੀੜ ਜੁੜੀ ਰਹੀ ਅਤੇ ਟੈਂਕੀ ‘ਤੇ ਚੜੀ ਔਰਤ ਵਾਰ-ਵਾਰ ਪੁਲਿਸ ਨੂੰ ਗ਼ਲਤ ਸ਼ਬਦਾਵਲੀ ਵਰਤਦਿਆਂ ਉਥੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲੈਣ ਦਾ ਡਰਾਵਾ ਦਿੰਦੀ ਰਹੀ। ਪਾਣੀ ਦੀ ਟੈਂਕੀ ‘ਤੇ ਚੜੀ ਔਰਤ ਦੀ ਪਛਾਣ ਸ਼ਰਨਜੀਤ ਕੌਰ ਪਤਨੀ ਕੁਲਦੀਪ ਸਿੰਘ ਵਾਸੀ ਪਿੰਡ ਸਿਧਵਾਂ ਵਜੋਂ ਹੋਈ

 

 

 

ਹੈ, ਜਿਸ ਦਾ ਪੇਕਾ ਪਿੰਡ ਅਮੀਸ਼ਾਹ ਹੈ।

 

 

 

ਸ਼ਰਨਜੀਤ ਕੌਰ ਨੇ ਟੈਂਕੀ ‘ਤੇ ਚੜ ਕੇ ਉੱਚੀ ਆਵਾਜ਼ ਵਿਚ ਦੱਸਿਆ ਕਿ ਉਹ ਪਿੰਡ ਅਮੀਸ਼ਾਹ ਦੀ ਰਹਿਣ ਵਾਲੀ ਹੈ ਅਤੇ ਉਨ੍ਹਾਂ ਦੇ ਪਰਿਵਾਰ ਵਿਚ ਦੋ ਭੈਣਾਂ ਇਕ ਭਰਾ ਅਤੇ ਇਕ ਦਾਦੀ ਹੈ। ਉਸਨੇ ਦੱਸਿਆ ਕਿ ਉਹ ਦੋਵੇਂ ਭੈਣਾਂ ਵਿਆਹੀਆਂ ਹੋਈਆਂ ਹਨ ਜਦੋਂ ਕਿ ਉਨ੍ਹਾਂ ਦਾ ਭਰਾ ਵਿਦੇਸ਼ ਗਿਆ ਹੋਇਆ ਹੈ ਅਤੇ ਦਾਦੀ ਇਕ

 

ਉਨ੍ਹਾਂ ਦੇ ਪਿੰਡ ਅਮੀਸ਼ਾਹ ਵਿਚ ਬਣੇ ਘਰ ਨੂੰ ਇਕੱਲਾ ਹੀ 10 ਲੱਖ ਰੁਪਏ ਦਾ ਵੇਚ ਗਿਆ ਹੈ, ਜਦੋਂ ਕਿ ਉਸ ਘਰ ਵਿਚ ਉਨ੍ਹਾਂ ਦਾ ਵੀ ਹਿੱਸਾ ਬਣਦਾ ਹੈ ਅਤੇ ਇਸ ਸੰਬੰਧੀ ਉਨ੍ਹਾਂ ਮਗਰਲੇ ਦਿਨੀਂ ਥਾਣਾ ਖਾਲੜਾ ਵਿਖੇ ਦਰਖਾਸਤ ਦਿੱਤੀ ਸੀ, ਜਿਸ ਦੌਰਾਨ ਫ਼ੈਸਲਾ ਹੋਇਆ ਸੀ ਕਿ ਮਕਾਨ ਦੀ ਖਰੀਦ ਕਰਨ ਵਾਲਾ ਵਿਅਕਤੀ ਤਿੰਨ ਹਿੱਸੇ ਉਨ੍ਹਾਂ ਨੂੰ ਅਤੇ ਇਕ ਹਿੱਸਾ ਉਨ੍ਹਾਂ ਦੇ ਭਰਾ ਨੂੰ ਦੇਵੇਗਾ, ਜਦੋਂ ਕਿ ਅੱਜ ਥਾਣਾ ਖਾਲੜਾ ਵਿਖੇ ਪੰਚਾਇਤ ਇਕੱਠੀ ਹੋਈ ਤਾਂ ਉਨ੍ਹਾਂ ਨੂੰ ਬਣਦਾ ਹਿੱਸਾ ਨਹੀਂ ਦਿੱਤਾ ਗਿਆ ਅਤੇ ਜਦੋਂ

 

 

 

ਵੀ ਥਾਂ ਦੇ ਖਰੀਦਦਾਰ ਨੇ ਉਨ੍ਹਾਂ ਨਾਲ ਧੱਕਾ ਮੁੱਕੀ ਕੀਤੀ। ਉਸ ਨੇ ਕਿਹਾ ਕਿ ਉਹ ਮਜ਼ਬੂਰ ਹੋ ਕੇ ਟੈਂਕੀ ‘ਤੇ ਚੜੀ ਹੈ ਅਤੇ ਜੇਕਰ ਉਸ ਨੂੰ ਉਸ ਦਾ ਬਣਦਾ ਹਿੱਸਾ ਨਾ ਦਿੱਤਾ ਗਿਆ ਤਾਂ ਉਹ ਛਾਲ ਮਾਰ ਕੇ ਖੁਦਕੁਸ਼ੀ ਕਰ ਲਵੇਗੀ। ਕਰੀਬ ਚਾਰ ਘੰਟੇ ਦੀ ਕਸ਼ਮਕਸ਼ ਦੌਰਾਨ ਪੁਲਿਸ ਅਤੇ ਪਿੰਡ ਦੇ ਮੁਹਤਬਰਾਂ ਨੇ ਇਹ ਫ਼ੈਸਲਾ ਕੀਤਾ ਕਿ ਥਾਂ ਦੀ ਖ਼ਰੀਦ ਕਰਨ ਵਾਲਾ

 

 

 

ਜਦੋਂ ਕਿ 3 ਹਿੱਸੇ ਦੋ ਭੈਣਾਂ ਤੇ ਦਾਦੀ ਦੇਵੇਗਾ ਅਤੇ ਇਸ ਦੀ ਲਿਖਤ ਹੋਣ ‘ਆਸ’ ਪੰਜਾਬ ਪਾਰਟੀ ਦੇ ਚੇਅਰਮੈਨ ਅਜੈ ਕੁਮਾਰ ਚੀਨੂੰ, ਰੇਸ਼ਮ ਸਿੰਘ ਅਤੇ ਸਤਨਾਮ ਸਿੰਘ ਜੰਡ ਟੈਂਕੀ ਉੱਪਰ ਚੜ ਕੇ ਲੜਕੀ ਨੂੰ ਥੱਲੇ ਲੈ ਕੇ ਆਏ। ਇਸ ਦੌਰਾਨ ਡੀ.ਐਸ.ਪੀ. ਭਿੱਖੀਵਿੰਡ ਪ੍ਰੀਤਇੰਦਰ ਸਿੰਘ ਵੀ ਪਹੁੰਚੇ, ਪ੍ਰੰਤੂ ਉਨ੍ਹਾਂ ਕੋਲ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News