Home » ਜੀਵਨ ਸ਼ੈਲੀ » ਅੱਜ ਦਾ ਦਿਹਾੜਾ, ਪਹਿਲੀ ਜਨਵਰੀ 1993, ਸ਼ਹੀਦ ਸਿੰਘ ਸਾਹਿਬ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਹੁਣਾ ਦੀ ਸ਼ਹਾਦਤ ਦਾ ਦਿਹਾੜਾ ਹੈ । – (ਲੇਖਕ – ਗੁਰਦੀਪ ਸਿੰਘ ਜਗਬੀਰ (ਡਾ.)

ਅੱਜ ਦਾ ਦਿਹਾੜਾ, ਪਹਿਲੀ ਜਨਵਰੀ 1993, ਸ਼ਹੀਦ ਸਿੰਘ ਸਾਹਿਬ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਹੁਣਾ ਦੀ ਸ਼ਹਾਦਤ ਦਾ ਦਿਹਾੜਾ ਹੈ । – (ਲੇਖਕ – ਗੁਰਦੀਪ ਸਿੰਘ ਜਗਬੀਰ (ਡਾ.)

SHARE ARTICLE

341 Views

ਸਿੰਘ ਸਾਹਿਬ ਜਥੇਦਾਰ ਸ਼ਹੀਦ ਗੁਰਦੇਵ ਸਿੰਘ ਕਾਉਂਕੇ ਹੁਣਾ ਦਾ ਜਨਮ 1949 ਵਿੱਚ ਲੁਧਿਆਣਾ ਜ਼ਿਲ੍ਹੇ ਦੀ ਸਬ-ਡਵੀਜ਼ਨ ਜਗਰਾਉਂ ਦੇ ਪਿੰਡ ਕਾਉਂਕੇ ਕਲਾਂ ਵਿਖੇ ਪਿਤਾ ਸਰਦਾਰ ਗੁਰਦਿਆਲ ਸਿੰਘ ਅਤੇ ਮਾਤਾ ਬੀਬੀ ਚੰਦ ਕੌਰ ਹੁਣਾ ਦੇ ਗ੍ਰਹਿ ਵਿਖੇ ਹੋਇਆ ਸੀ। ਉਹਨਾਂ ਦੇ ਬਾਬਾ ਜਥੇਦਾਰ ਤੋਤਾ ਸਿੰਘ ਨਾਨਕਸਰ ਦੇ ਬਾਬਾ ਨੰਦ ਸਿੰਘ ਦੇ ਸਾਥੀਆਂ ਵਿੱਚੋਂ ਦੱਸੇ ਜਾਂਦੇ ਹਨ।ਸਤ ਜਮਾਤਾਂ ਪਾਸ ਕਰਣ ਤੋਂ ਬਾਅਦ ਆਪ ਨੂੰ ਗਿਆਨੀ ਵੀਰ ਸਿੰਘ ਮੱਦੋਕੇ ਤੇ ਬਾਬਾ ਇੰਦਰ ਸਿੰਘ ਜੀ ਬਧਨੀ ਕਲਾਂ ਵਰਗੀਆਂ ਮਹਾਨ ਸ਼ਖ਼ਸੀਅਤਾਂ ਪਾਸੋਂ ਗੁਰਮਤਿ ਦੀ ਵਿਦਿਆ ਲੈਣ ਦਾ ਮਾਣ ਪ੍ਰਾਪਤ ਹੋਇਆ ਅਤੇ ਇੰਝ ਉਹ ਦਮਦਮੀ ਟਕਸਾਲ ਦਾ ਹਿਸਾ ਬਣੇ ਅਤੇ ਟਕਸਾਲ ਵਿਖੇ ਗੁਰਮਤਿ ਵਿੱਦਿਆ ਪ੍ਰਾਪਤ ਕੀਤੀ।ਸਿੰਘ ਸਾਹਿਬ ਜੀ ਦਾ ਅਨੰਦ ਕਾਰਜ ਬੀਬੀ ਗੁਰਮੇਲ ਕੌਰ ਜੀ ਦੇ ਨਾਲ ਸਨ ੧੯੭੧ ਵਿੱਚ ਹੋਇਆ। ਸਤਿਗੁਰਾਂ ਨੇ ਕ੍ਰਿਪਾ ਕੀਤੀ ਜੋ ਆਪ ਜੀ ਦੇ ਗ੍ਰਹਿ ਵਖੇ ਚਾਰ ਬੇਟੀਆ ਤੇ ਤਿੰਨ ਬੇਟਿਆਂ ਦੀ ਦਾਤ ਬਖਸ਼ੀ।

ਸਿੰਘ ਸਾਹਿਬ ਗੁਰੂ ਸਿਧਾਂਤਾਂ ਨੂੰ ਅਰਪਣ ਹੋ ਕੇ ਪੂਰੀ ਸਾਦਗੀ ਅਤੇ ਸਿੱਖੀ ਲਗਨ ਨਾਲ ਆਪਣਾ ਜੀਵਨ ਬਤੀਤ ਕਰ ਰਹੇ ਸਨ ਜਦੋਂ 13 ਅਪ੍ਰੈਲ 1978 ਦੀ ਵਿਸਾਖੀ ਦਾ ਉਹ ਦਿਹਾੜਾ ਆਇਆ ਿਜਸ ਨੇ ਹਰ ਸਿੱਖ ਦੇ ਹਿਰਦੇ ਨੂੰ ਅੰਦਰੋਂ ਬਾਹਰੋਂ ਵਲੂੰਧਰ ਕੇ ਰੱਖ ਦਿੱਤਾ। ਸਿੱਖ ਇਤਿਹਾਸ ਵਿੱਚ ਇਸ ਦਿਨ ਬਹੁਤ ਵੱਡੀ ਅਤੇ ਇਕ ਅਸਹਿ ਘਟਨਾ ਵਾਪਰੀ।ਇਸ ਦਿਨ ਪੁਰ-ਅਮਨ ਸ਼ਾਂਤਮਈ ਢੰਗ ਦੇ ਨਾਲ ਵਾਹਿਗੁਰੂ ਵਾਹਿਗੁਰੂ ਸਿਮਰਨ ਜਾਪ ਕਰਦੀਆਂ ਸਿੱਖ ਸੰਗਤ ਉੱਤੇ ਨਕਲੀ ਨਿਰੰਕਾਰੀਆਂ ਨੇ ਆਪਣੇ ਮੁਖੀ ਗੁਰਬਚਨ ਦੇ ਹੁਕਮਾਂ ਮੁਤਾਬਕ ਗੋਲੀਆਂ ਵਰ੍ਹਾ ਕੇ 13 ਸਿੰਘਾਂ ਨੂੰ ਚਿੱਟੇ ਦਿਨ ਸ਼ਹੀਦ ਕਰ ਦਿੱਤਾ ਅਤੇ ਬਾਕੀ ਦੀ ਸੰਗਤ ਨੂੰ ਜਖਮੀ ਕਰ ਦਿੱਤਾ। ਇਹ ਉਹ ਘਟਨਾ ਸੀ ਜਿਸ ਨੇ ਖ਼ਾਲਸਾ ਪੰਥ ਨੂੰ ਸੋਚਣ ਤੇ ਮਜਬੂਰ ਕਰ ਦਿੱਤਾ ਕਿ ਕੀ ਿੲਹ ਉਹ ਧਰਤੀ ਹੈ ਜਿਸ ਨੂੰ ਅਸੀਂ ਪਹਿਲਾਂ ਮੁਗਲਾਂ ਤੇ ਫੇਰ ਗੋਰਿਆਂ ਹੱਥੋਂ ਅਜ਼ਾਦ ਕਰਵਾਇਆ ਸੀ। ਿੲਸ ਘਟਨਾਂ ਨੇ ਸਿੰਘ ਸਾਹਿਬ ਕਾਉਂਕੇ ਦੇ ਸ਼ਾਂਤ ਮਨ ਨੂ ਵੀ ਝੰਜੋੜ ਕੇ ਰੱਖ ਦਿੱਤਾ।

ਜੂਨ 1984 ਦੇ ਇੰਦਰਾ ਦੀ ਫੌਜ ਵਲੋਂ ਸ੍ਰੀ ਦਰਬਾਰ ਸਾਹਿਬ ਉਤੇ ਕੀਤੇ ਨਾਪਾਕ ਹਮਲੇ ਤੋਂ ਮਗਰੋਂ ਅਕਾਲੀਆਂ ਦੀ ਸਾਖ ਪੰਥਕ ਸਫਾਂ ਵਿੱਚ ਲਗਾਤਾਰ ਹੀ ਡਿੱਗਣੀ ਸ਼ੁਰੂ ਹੋ ਚੁੱਕੀ ਸੀ। ਪਰ ਮਹਾਂਪੁਰਖ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਆਪਣੇ ਸਾਥੀਆਂ ਸਣੇ ਿਦਤੀ ਸ਼ਹਾਦਤ ਨੇ ਮਹਾਂਪੁਰਖਾਂ ਦਾ ਕੌਮ ਵਿੱਚ ਸਤਿਕਾਰ ਹੋਰ ਬੁਲੰਦ ਕਰ ਦਿੱਤਾ ਸੀ। 31 ਅਕਤੂਬਰ 1984 ਨੂੰ ਭਾਈ ਬੇਅੰਤ ਸਿੰਘ ਅਤੇ ਭਾਈ ਸਤਵੰਤ ਸਿੰਘ ਵੱਲੋਂ ਇੰਦਰਾ ਨੂੰ ਸੋਧਣ ਤੋਂ ਬਾਅਦ ਸਿਖ ਸੰਘਰਸ਼ ਦੀ ਵਿਚਾਰਕ ਸੋਚ ਰਾਹੀਂ ਅਜ਼ਾਦੀ ਦਾ ਰਾਹ ਅਪਨਾਉਣ ਵਾਲਿਆਂ ਦੀ ਕਤਾਰ ਲਗਾਤਾਰ ਲੰਬੀ ਹੁੰਦੀ ਜਾ ਰਹੀ ਸੀ, ਨਵੰਬਰ 1984 ਦੀ ਨਸਲਕੁਸ਼ੀ ਨੇ ਪੰਥ ਦੇ ਰੋਸ ਅਤੇ ਗ਼ੁੱਸੇ ਨੂੰ ਹੋਰ ਹਵਾ ਦੇ ਦਿੱਤੀ।ਹਾਲਾਤ ਵਿਗਣਨੋ ਬਚਾਉਣ ਲਈ ਅਤੇ ਇੰਦਰਾ ਦੇ ਕਾਕੇ ਰਾਜੀਵ ਗਾਂਧੀ ਨੂੰ ਬਚਾਉਣ ਲਈ ਭਾਰਤ ਦੀਆ ਖੁਫੀਆ ਏਜੰਸੀਆਂ ਨੇ ਅਕਾਲੀਆਂ ਨੂੰ ਕੇਂਦਰ ਸਰਕਾਰ ਦਾ ਹੱਥ-ਠੋਕਾ ਬਣਾ ਕੇ ਰਾਹ ਪੱਧਰਾ ਕਰਣਾ ਚਾਹਿਆ,ਇਸ ਮਾਹੌਲ ਵਿਚ ਰਾਜੀਵ-ਲੌਂਗੋਵਾਲ ਸਮਝੌਤੇ ਦਾ ਡਰਾਮਾ ਰਚਣਾ ਮੁਢਲੇ ਤੌਰ ਤੇ ਜ਼ਰੂਰੀ ਸੀ ਤਾਂ ਜੋਂ ਸਿੱਖਾਂ ਵਿੱਚ ਇਕ ਭਰਮ ਪਾਇਆ ਜਾ ਸਕੇ ਕਿ ਕੇਂਦਰ ਸਰਕਾਰ ਨੇ ਸਿੱਖਾਂ ਦੀਆ ਹੱਕੀ ਮੰਗਾਂ ਮਨ ਲਈਆਂ ਹਨ।ਇਂਨ੍ਹਾ ਸਾਰੀਆਂ ਲੋਬੜ ਚਾਲਾ ਤੋਂ ਹੁਣ ਤੱਕ ਸਿੱਖ ਪੂਰੀ ਤਰ੍ਹਾਂ ਸੁਚੇਤ ਹੋ ਚੁੱਕੇ ਸਨ।

੨੮-੨੯ ਦਸੰਬਰ ੧੯੮੫ ਨੂੰ ਦਮਦਮੀ ਟਕਸਾਲ ਦੇ ਹੈੱਡ ਕਵਾਰਟਰ ਚੌਂਕ ਮਹਿਤੇ ਵਿਖੇ ਸਿੱਖ ਸੰਗਤਾਂ ਦੇ ਸੱਦੇ ਇਕੱਠ ਵਿੱਚ ਫ਼ੈਸਲਾ ਹੋਇਆ ਕਿ ਸੰਘਰਸ਼ ਦੀ ਅਗਲੀ ਰਣਨੀਤੀ ਘੜਨ ਦੇ ਲਈ ” ਸਰਬੱਤ ਖ਼ਾਲਸਾ ” ਸੱਦਿਆ ਜਾਵੇ ਅਤੇ ਸਰਕਾਰ ਵਲੋਂ ਸਰਕਾਰੀ ਸੇਵਾ ਨਾਲ ਬਣਾਏ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਇਮਾਰਤ ਬਾਰੇ ਵੀ ਫ਼ੈਸਲਾ ਸਰਬਤ ਖਾਲਸਾ ਵਿਚ ਲਿਆ ਜਾਵੇ।ਸਰਬੱਤ ਖਾਲਸਾ ਦੇ ਇਸ ਐਲਾਨ ਨੇ ਉਸ ਵਕਤ ਦੇ ਮੁੱਖ ਮੰਤਰੀ ਬਰਨਾਲੇ ਦੀ ਨੀਂਦ ਹਰਾਮ ਕਰ ਦਿੱਤੀ ਕਿਉਂਕਿ ਇਸ ਐਲਾਨ ਤੋਂ ਪਹਿਲਾ ਸ਼੍ਰੋਮਣੀ ਕਮੇਟੀ ੨੭ ਜਨਵਰੀ ਵਾਲੇ ਦਿਨ ਅਪਾਣਾ ਇਕੱਠ ਕਰਣਾ ਚਾਹੁੰਦੀ ਸੀ। ਬਰਨਾਲਾ ਆਪਣੇ ਅੰਦਰ ਇਹ ਭਰਮ ਪਾਲੀ ਬੈਠਾ ਸੀ ਕਿ ਸਮਝੌਤੇ ਦੇ ਮੁਤਾਬਿਕ ਰਾਜੀਵ ਗਾਂਧੀ ੨੬ ਜਨਵਰੀ ਭਾਵ ਭਾਰਤ ਦੀ ਅਜ਼ਾਦੀ ਵਾਲੇ ਦਿਨ ਚੰਡੀਗੜ੍ਹ ਪੰਜਾਬ ਨੂੰ ਦੇਣ ਦਾ ਐਲਾਨ ਕਰ ਦੇਵੇ ਗਾ, ਅਤੇ ਉਹ (ਬਰਨਾਲਾ) ਇਸ ਨੂੰ ਆਪਣੀ ਪ੍ਰਾਪਤੀ ਵੱਜੋਂ ਪ੍ਰਚਾਰੇ ਗਾ ਜਿਸ ਨੂੰ ਦਿਖਾਉਣ ਦੇ ਲਈ ਉਹ ਪੋਸਟਰ ਵੀ ਛਪਵਾਈ ਬੈਠਾ ਸੀ।ਭਾਂਵੇ ਐਸਾ ਤਾਂ ਨਹੀਂ ਹੋਇਆਂ ਪਰ ਇਸ ਤਰ੍ਹਾਂ ਜੂਝਾਰੂ, ਪੰਜਾਬ ਸਰਕਾਰ ਤੇ ਸ਼੍ਰੋਮਣੀ ਕਮੇਟੀ ਨਾਲ ਇੱਕੋ ਵਕਤ ਸਿੱਧੇ ਟਕਰਾ ਵਿੱਚ ਜ਼ਰੂਰ ਆ ਗਏ। ਇਸ ਤੋਂ ਪਹਿਲਾਂ ਕੇ ਅਕਾਲੀ ਕੁਝ ਕਰ ਸਕਣ ਦੀ ਪੋਜੀਸ਼ਨ ਵਿਚ ਆਂਦੇ, ਸਿੰਘਾਂ ਨੇ ਪਰਕਰਮਾ ਵਿੱਚ ਅਖੰਡ ਪਾਠ ਸਾਹਿਬ ਆਰੰਭ ਕਰਾ ਦਿੱਤੇ। ਜਿਸ ਤੋਂ ਖਿੱਝ ਬਰਨਾਲੇ ਦੇ ਕਾਕੇ ਗਗਨਦੀਪ ਸਿੰਘ ਅਤੇ ਪ੍ਰੋ.ਪ੍ਰੇਮ ਸਿੰਘ ਚੰਦੂਮਾਜਰਾ ਨੇ ਮਾਲਵੇ ਤੋਂ ਲਿਆਂਦੇ ਆਪਣੇ ਕੁਝ ਬੰਦਿਆਂ ਪਾਸੋਂ ਪਰਕਰਮਾ ਵਿੱਚ ਗੋਲੀ ਚਲਵਾ ਦਿੱਤੀ, ਪਰ ਉਹ ਭਾਰਤ ਸਰਕਾਰ ਨਾਲ ਲੋਹਾ ਲੈਣ ਵਾਲੇ ਸੂਰਮੇ ਸਨ ਜਿਨ੍ਹਾਂ ਦੇ ਜਲਾਲ ਮੂਹਰੇ ਗਗਨਦੀਪ ਦੇ ਭਾੜੇ ਤੇ ਲਿਆਂਦੇ ਬੰਦਿਆ ਦਾ ਟਿਕਣਾ ਅਸੰਭਵ ਸੀ।ਸਿੰਘਾਂ ਨੇ ਤਾਂ ਉਹਨਾਂ ਦੇ ਹਥਿਆਰ ਤੱਕ ਖੋਹ ਲਏ।

26 ਜਨਵਰੀ, 1986 ਨੂੰ ਜਦੋਂ ਭਾਰਤ ਦੇ ਵਸਨੀਕ ਆਪਣਾ ਗਣਤੰਤਰ ਦਿਹਾੜਾ ਮਨਾ ਰਹੇ ਸਨ ਉਸ ਦਿਨ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸਰਬੱਤ ਖ਼ਾਲਸਾ ਸੱਦਿਆ ਗਿਆ, ਜਿੱਥੇ ਵਕਤ ਦੇ ਹਲਾਤਾਂ ਮੁਤਾਬਿਕ ੨੩ ਗੁਰਮਤੇ ਪਾਸ ਕੀਤੇ ਗਏ। ਇੱਕ ਮਤੇ ਦੇ ਮੁਤਾਬਿਕ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਕਿਰਪਾਲ ਸਿੰਘ ਹੁਣਾ ਦੀ ਥਾਂ ਤੇ ਭਾਈ ਜਸਬੀਰ ਸਿੰਘ ਰੋਡੇ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਐਲਾਨਿਆ ਗਿਆ। ਭਾਈ ਰੋਡੇ ਹੁਣੀ ਉਸ ਵਕਤ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਨਜ਼ਰਬੰਦ ਸਨ, ਇਸ ਕਰਕੇ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਹੁਣਾ ਨੂੰ ਉਨ੍ਹਾਂ ਦੀ ਗ਼ੈਰਹਾਜ਼ਰੀ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦਾ ਕਾਰਜਕਾਰੀ ਜਥੇਦਾਰ ਥਾਪਿਆ ਗਿਆ। ਇਥੇ ਹੀ ਪੰਜ ਮੈਂਬਰੀ ਕਮੇਟੀ ਦਾ ਵੀ ਐਲਾਨ ਕੀਤਾ ਗਿਆ, ਜਿਸ ਵਿੱਚ ਭਾਈ ਧੰਨਾ ਸਿੰਘ, ਬਾਬਾ ਗੁਰਬਚਨ ਸਿੰਘ ਮਾਨੋਚਾਹਲ, ਭਾਈ ਗੁਰਦੇਵ ਸਿੰਘ ਉਸਮਾਨ ਵਾਲੇ, ਭਾਈ ਅਰੂੜ ਸਿੰਘ ਅਤੇ ਭਾਈ ਵੱਸਣ ਸਿੰਘ ਜਫ਼ਰਵਾਲ ਿੲਸ ਕਮੇਟੀ ਦੇ ਮੈਂਬਰ ਨਾਮਜ਼ਦ ਕੀਤੇ ਗਏ।

29 ਅਪ੍ਰੈਲ, 1986 ਨੂੰ ਪੰਥਕ ਕਮੇਟੀ ਨੇ ਹਰਿਮੰਦਰ ਸਾਹਿਬ ਵਿਖੇ ਬਕਾਇਦਾ ਇਕ ਪ੍ਰੈਸ ਕਾਨਫ਼ਰੰਸ ਸੱਦੀ, ਜਿਸ ਵਿੱਚ ਖ਼ਾਲਿਸਤਾਨ ਦਾ ਬਾਕਾਇਦਾ ਐਲਾਨ ਕਰ ਦਿੱਤਾ ਗਿਆ। ਐਲਾਨ ਕਰਣ ਤੋਂ ਝਟ ਮਗਰੋਂ ਪੰਥਕ ਕਮੇਟੀ ਦੇ ਸਾਰੇ ਮੈਂਬਰ ਉਥੋਂ ਚਲੇ ਗਏ।ਸਰਕਾਰ ਲਈ ਖਾਲਿਸਤਾਨ ਦਾ ਐਲਾਨ ਇਕ ਬਹੁਤ ਵੱਡੀ ਚਣੌਤੀ ਬਣ ਗਿਆ ਸੀ। ਦੂਜੇ ਪਾਸੇ ਪੰਜਾਬ ਦੀ ਜਨਤਾ ਦਾ ਖਾਲਿਸਤਾਨ ਦੀ ਅਜ਼ਾਦੀ ਦੇ ਸੰਘਰਸ਼ ਵਿੱਚ ਖਾੜਕੂ ਪ੍ਰਵਾਨਿਆਂ ਦਾ, ਿੲਕ ਤਰ੍ਹਾਂ ਦੇ ਨਾਲ ਸੰਘਰਸ਼ ਲੋਕ ਲਹਿਰ ਦਾ ਰੂਪ ਅਖਤਿਆਰ ਕਰਦਾ ਜਾ ਰਿਹਾ ਸੀ।ਦੂਜੇ ਪਾਸੇ ਬਰਨਾਲਾ ਸਰਕਾਰ ਦਾ ਜ਼ੋਰ, ਸਿੰਘਾਂ ਦਾ ਅਕਸ ਜਨਤਾ ਵਿੱਚ ਵਿਗਾੜਨ ਪ੍ਰਤੀ ਲਗਾ ਹੋਇਆਂ ਸੀ ।

ਥੋੜੇ ਦਿਨਾਂ ਬਾਅਦ ” ਅਪਰੇਸ਼ਨ ਬਲੈਕ ਥੰਡਰ ” ਕਰਵਾਇਆ ਗਿਆ, ਜਿਸ ਵਿੱਚ ਸਿੰਘ ਸਾਹਿਬ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ, ਛੇ ਮਹੀਨੇ ਬਾਅਦ ਰਿਹਾਈ ਮਗਰੋਂ ਉਹ ਆਪਣੇ ਪਿੰਡ ਕਾਉਂਕੇ ਵਾਪਸ ਆ ਗਏ। ਭਾਈ ਸਾਹਿਬ ਨੇ ਪਿੰਡ ਰਹਿੰਦੇ ਹੋਏ ਹੀ ਸਿੱਖੀ ਦਾ ਪ੍ਰਚਾਰ ਆਰੰਭ ਦਿੱਤਾ।

੨੦ ਦਸੰਬਰ ੧੯੯੨ ਦੀ ਅੱਧੀ ਰਾਤ ਵੇਲੇ ਸਿੰਘ ਸਾਹਿਬ ਦੀ ਵੱਡੀ ਬੇਟੀ ਬੀਬੀ ਪਰਮਜੀਤ ਕੌਰ ਜਿਸਦਾ ਅਨੰਦ ਕਾਰਜ ਮੰਡੀ ਅਹਿਮਦਗੜ੍ਹ ਵਿਖੇ ਹੋਇਆ ਸੀ ਦਾ ਨਵਜਨਮਿਆ ਬੇਟਾ ਅਕਾਲ ਚਲਾਣਾ ਕਰ ਗਿਆ। ਉਸੇ ਹੀ ਦਿਨ ਸਵੇਰ ਤੜਕਸਾਰ ੪ ਵਜੇ ਪੁਲਿਸ ਨੇ ਸਿੰਘ ਸਾਹਿਬ ਦੇ ਘਰ ਨੂੰ ਘੇਰਾ ਪਾ ਲਿਆ। ਸਿੰਘ ਸਾਹਿਬ ਦੀ ਸਿੰਘਣੀ ਬੀਬੀ ਗੁਰਮੇਲ ਕੌਰ ਜੀ ਨੇ ਪੁਲਿਸ ਵਾਲਿਆਂ ਨੂੰ ਘਰ ਵਾਪਰੇ ਭਾਣੇ ਬਾਰੇ ਦੱਸਦਿਆਂ ਕਿਹਾ ਕਿ ਸਾਨੂੰ ਬੱਚੇ ਦਾ ਸਸਕਾਰ ਕਰ ਲੈਣ ਦਿਉ ਫੇਰ ਜੋ ਚਾਹੇ ਕਰ ਲੈਣਾ।ਪਰ ਜਦੋਂ ਪੁਲਸ ਨਾ ਮੰਨੀ ਤਾਂ ਸਿੰਘ ਸਾਹਿਬ ਨੇ ਕਿਹਾ ਕਿ ਘਰ ਦੇ ਬਾਕੀ ਜੀਆਂ ਨੂੰ ਸਸਕਾਰ ਕਰ ਲੈਣ ਦਿਓ ਮੈਂ ਤੁਹਾਡੇ ਨਾਲ ਚੱਲਦਾ ਹਾਂ। ਜਦੋਂ ਪੁਲਸ ਦੇ ਹੱਥ ਪੱਲੇ ਕੁਝ ਨਾ ਪਾਇਆ ਤਾਂ ਸ਼ਾਮ ਵਕਤ ਸਿੰਘ ਸਾਹਿਬ ਨੂੰ ਛੱਡ ਦਿੱਤਾ ਗਿਆ।

ਆਖਰ ਇੰਸਪੈਕਟਰ ਗੁਰਮੀਤ ਸਿੰਘ ਦੀ ਅਗਵਾਈ ਵਾਲੀ ਪੰਜਾਬ ਪੁਲਿਸ ਨੇ 25 ਦਸੰਬਰ, 1992 ਸਿੰਘ ਸਾਹਿਬ ਨੂੰ ਉਹਨਾਂ ਦੇ ਕਾਉਂਕੇ ਕਲਾਂ ਵਿਖੇ ਉਨ੍ਹਾਂ ਦੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ।28 ਦਸੰਬਰ 1995 ਨੂੰ ਉਹਨਾਂ ਦੀ ਧਰਮ ਪਤਨੀ ਬੀਬੀ ਗੁਰਮੇਲ ਕੌਰ ਜਦੋਂ ਸੀ.ਆਈ.ਏ ਪੁੱਛਗਿੱਛ ਕੇਂਦਰ ਜਗਰਾਉਂ ਵਿਖੇ ਉਹਨਾਂ ਲਈ ਖਾਣਾ ਲੈ ਕੇ ਪੁਜੀ ਤਾਂ ਉਹ ਤਸੀਹਿਆਂ ਕਾਰਨ ਖਾਣਾ ਖਾ ਸਕਣ ਦੀ ਹਾਲਤ ਵਿੱਚ ਨਹੀਂ ਸਨ। ਇਸ ਤੱਥ ਦੀ ਪੁਸ਼ਟੀ 30 ਦਸੰਬਰ ਨੂੰ ਉੱਥੋਂ ਛੁਟਣ ਵਾਲੇ ਇੱਕ ਵਿਅਕਤੀ ਨੇ ਅਤੇ ਹਿਰਾਸਤ ਵਿੱਚ ਉਹਨਾਂ ਨੂੰ ਦੇਖ ਚੁੱਕੇ ਇੱਕ ਡਾਕਟਰ ਨੇ ਵੀ ਕੀਤੀ।

‘ਟੈਰਰ ਇਨ ਪੰਜਾਬ ‘ ਦੇ ਪੰਨਾ ੬੧ ਉੱਤੇ ਮਨੁੱਖੀ ਅਧਿਕਾਰਾਂ ਦੇ ਸਾਬਕਾ ਆਗੂ ਸ਼੍ਰੀ ਰਾਮ ਨਰਾਇਣ ਕੁਮਾਰ ਨੇ ਲਿਖਿਆ ਹੈ ਕਿ ” ਲੁਧਿਆਣੇ ਦੇ ਉਸ ਵੇਲੇ ਦੇ ਐੱਸ. ਐੱਸ. ਪੀ. ਸੁਮੇਧ ਸੈਣੀ ਨੇ ਭਾਈ ਸਾਹਿਬ ਨੂੰ ਨੰਗਿਆਂ ਕਰਕੇ ਪੁੱਠਾ ਲਟਕਾ ਕੇ ਅਤੇ ਬੇਕਿਰਕੀ ਨਾਲ ਖ਼ੁਦ ਆਪਣੇ ਹੱਥੀਂ ਤਸ਼ੱਦਦ ਕੀਤਾ। ਤਸ਼ੱਦਦ ਕਰਦੇ ਵਕ਼ਤ ਸੈਣੀ ਨੇ ਸਿਗਰਟ ਦਾ ਧੂੰਆਂ ਭਾਈ ਸਾਹਿਬ ਦੇ ਮੂੰਹ ਉੱਤੇ ਛੱਡਕੇ ਭਾਈ ਨੂੰ ਲਗਾਤਾਰ ਜ਼ਲੀਲ ਕੀਤਾ। ਭਾਈ ਸਾਹਿਬ ਨੇ ਜਦ ਸੈਣੀ ਨੂੰ ਕਿਹਾ ਕਿ ਸਿਗਰਟ ਸੇਵਨ ਸਿੱਖ-ਧਰਮ ਦੇ ਖਿਲਾਫ ਹੈ ਇਸ ਲਈ ਤੂੰ ਐਸਾ ਨਾ ਕਰ ਤਾਂ ਹਉਮੈ ਦਾ ਮਾਰਿਆ ਸੈਣੀ ਅੱਗੋ ਮਖੌਲ ਬਣਾਕੇ ਕਹਿੰਣ ਲਗਾ ‘ ਤੇਰੇ ਚ ਦਮ ਹੈ ਤਾਂ ਮੈਨੂੰ ਹਟਾ ਲੈ ?’ ਤਾਂ ਸਿੰਘ ਸਾਹਿਬ ਨੇ ਜਖਮੀ ਹਾਲਤ ਵਿੱਚ ਵੀ ਇੱਕ ਕਰਾਰਾ ਥੱਪੜ ਸੈਣੀ ਦੇ ਮੂੰਹ ਤੇ ਅਜੇਹਾ ਜੜਿਆ ਕਿ ਉਹ ਬੁੜ੍ਹਕ ਕੇ ਪਰ੍ਹਾਂ ਜਾ ਡਿਗਾ ਇਸ ਮਗਰੋਂ ਤਾਂ ਉਹਨੇ ਤਸ਼ੱਦਦ ਦੀ ਇੰਤਹਾ ਹੀ ਕਰ ਹੀ ਦਿੱਤੀ!
ਭੁੱਲਾਂ ਦੀ ਖਿਮਾ
ਗੁਰਦੀਪ ਸਿੰਘ ਜਗਬੀਰ

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

ਸੰਯੁਕਤ ਕਿਸਾਨ ਮੋਰਚਾ ਵਲੋਂ 4 ਫਰਵਰੀ ਤੋਂ 11 ਫਰਵਰੀ ਤੱਕ ਮੋਦੀ ਅਤੇ ਟਰੰਪ ਦੇ ਪੁਤਲੇ ਸਾੜਨ ਦੀ ਅਪੀਲ 👉 ਮੋਦੀ ਸਰਕਾਰ ਦੇ ਸਾਮਰਾਜਵਾਦ ਅੱਗੇ ਪੂਰੀ ਤਰ੍ਹਾਂ ਸਮਰਪਣ ਦੀ ਸਖ਼ਤ ਨਿੰਦਾ 👉 ਅਮਰੀਕਾ ਨਾਲ ਵਪਾਰ ਸਮਝੌਤਾ ਭਾਰਤੀ ਕਿਸਾਨਾਂ ਨੂੰ ਕਰ ਦੇਵੇਗਾ ਤਬਾਹ

ਮੋਦੀ ਅਤੇ ਸ਼ਾਹ ਪੰਜਾਬੀਆਂ ਤੇ ਸਿੱਖਾਂ ਵਿਚ ਜ਼ੇਕਰ ਵਿਚਰਣਾ ਲੋੜਦੇ ਹਨ, ਤਾਂ ਪਹਿਲਾਂ ਆਪਣੇ ਕੀਤੇ ਗੁਨਾਹਾਂ ਨੂੰ ਪ੍ਰਵਾਨ ਕਰਕੇ ਉਸਦੀ ਸਜ਼ਾ ਭੁਗਤਣ: ਮਾਨ 👉 8 ਹਜਾਰ ਪੁਲਿਸ ਮੁਲਾਜਮਾਂ ਦੀ ਸੁਰੱਖਿਆ ਵਿਚ ਪੰਜਾਬ ਅੰਦਰ ਵਿਚਰਨਾ ਮਨੁੱਖਤਾ ਵਿਰੋਧੀ ਕਾਲੇ ਕਾਰਨਾਮਿਆ ਬਦੌਲਤ ਵੱਡਾ ਡਰ