ਜਰਮਨੀ 29 ਦਸੰਬਰ (ਖਿੜਿਆ ਪੰਜਾਬ) ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਨਿਉਨਕਿਰਚਨ ਜਰਮਨੀ ਵਿਖੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਵਿਸ਼ੇਸ਼ ਦੀਵਾਨ ਸਜਾਏ ਗਏ, ਗੁਰੂ ਸਾਹਿਬ ਜੀ ਦਾ ਓਟ ਆਸਰਾ ਲਿਆ ਗਿਆ ਇਸ ਵਕਤ ਗੁਰਦੁਆਰਾ ਸਾਹਿਬ ਵਿਖੇ ਦੀਵਾਨ ਸਹਿਜਪਾਠ ਦੇ ਭੋਗ ਪਾਏ ਗਏ ਇਸ ਤੋਂ ਬਾਅਦ ਗੁਰਬਾਣੀ ਕੀਰਤਨ ਕਥਾ ਵਿਚਾਰ ਦਾ ਪ੍ਰਵਾਹ ਚੱਲਿਆ ਇਸ ਸਮੇਂ ਗੁਰਦੁਆਰਾ ਸਾਹਿਬ ਵਿਖੇ ਸਿੱਖ ਸੰਦੇਸ਼ਾ ਜਰਮਨੀ, ਗੁਰੂ ਗ੍ਰੰਥ ਸਾਹਿਬ ਗੁਰਮਤਿ ਅਕੈਡਮੀ ਜਰਮਨੀ , ਸਿੱਖ ਯੂਥ ਫੋਰਮ ਜਰਮਨੀ , ਸ਼ਬਦ ਸੁਰਤ ਪ੍ਰਚਾਰ ਵਹੀਰ ਜਰਮਨੀ ਵੱਲੋਂ ਤਿਆਰ ਕੀਤਾ ਹੋਇਆ ਮੂਲ ਨਾਨਕਸ਼ਾਹੀ ਕੈਲੰਡਰ ਸੰਮਤ 557, ਨਾਨਕਸ਼ਾਹੀ ਕੈਲੰਡਰ 2025, ਜੈਕਾਰਿਆਂ ਦੀ ਗੂੰਜ ਵਿੱਚ ਰਿਲੀਜ ਕੀਤਾ ਗਿਆ । ਇਸ ਕੈਲੰਡਰ ਨੂੰ ਤਿਆਰ ਕਰਨ ਵਿੱਚ ਵੱਡਾ ਸਹਿਯੋਗ ਭਾਈ ਜਗਦੀਸ਼ ਸਿੰਘ ਆਖਣ ਵੱਲੋਂ ਨਿਭਾਇਆ ਗਿਆ, ਅਤੇ ਉਹਨਾਂ ਦਾ ਸਹਿਯੋਗ ਵੱਖ ਵੱਖ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਦਿੱਤਾ ਗਿਆ ਜਿਨਾਂ ਵਿੱਚ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਨਿਊਨਬਰਗ, ਗੁਰਦੁਆਰਾ ਸਿੰਘ ਸਭਾ ਕੇਮਨਿਸਟ , ਗੁਰਦੁਆਰਾ ਦਸ਼ਮੇਸ਼ ਦਰਬਾਰ ਐਸਨ, ਗੁਰਦੁਆਰਾ ਸ੍ਰੀ ਨਾਨਕ ਸਭਾ ਮਿਊਨਚਨ, ਗੁਰਦੁਆਰਾ ਗੁਰੂ ਨਾਨਕ ਦਰਬਾਰ ਹਨੋਵਰ, ਗੁਰਦੁਆਰਾ ਗੁਰੂ ਨਾਨਕ ਦਰਬਾਰ ਨਿਉਨਕਿਰਚਨ , ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਕੋਲਨ , ਗੁਰਦੁਆਰਾ ਦਸ਼ਮੇਸ਼ ਸਿੰਘ ਸਭਾ ਕੋਲਨ, ਗੁਰਦੁਆਰਾ ਸਿੰਘ ਸਭਾ ਓਲਮ, ਗੁਰਦੁਆਰਾ ਗੋਬਿੰਦ ਸਾਗਰ ਵੁਰਸਬਰਗ, ਗੁਰਦੁਆਰਾ ਸਿੰਘ ਸਭਾ ਫਰੈਂਕਫੋਰਟ, ਗੁਰਦੁਆਰਾ ਨਾਨਕ ਨਿਵਾਸ ਸਟੁਟਗਾਟ , ਗੁਰਦੁਆਰਾ ਸਿੱਖ ਗੇਮਾਈਨਡੇ ਲਾਹਰ, ਗੁਰਦੁਆਰਾ ਗੁਰੂ ਨਾਨਕ ਦੇਵ ਜੀ ਜੋਇਸਟ , ਗੁਰਦੁਆਰਾ ਸਿੰਘ ਸਭਾ ਟੁਬਿੰਗਨ, ਗੁਰਦੁਆਰਾ ਗੁਰਮਤ ਪ੍ਰਚਾਰ ਲਾਈਪਸਿਗ, ਗੁਰਦੁਆਰਾ ਗੁਰੂ ਰਾਮਦਾਸ ਸਾਹਿਬ ਡਿਊਸਬਰਗ , ਗੁਰਦੁਆਰਾ ਸਿੰਘ ਸਭਾ ਇਜ਼ਰਲੋਹਨ , ਗੁਰਦੁਆਰਾ ਸਿੰਘ ਸਭਾ ਡਿਊਸਬਰਗ, ਗੁਰਦੁਆਰਾ ਸਿੰਘ ਸਭਾ ਆਓਸਬਰਗ ਇਸ ਮੌਕੇ ਸਰਦਾਰ ਜਗਦੀਸ਼ ਸਿੰਘ ਹੋਰਾ ਨੇ ਕਿਹਾ ਕਿ ਸਿੱਖ ਕੌਮ ਦੀ ਆਨ ਸ਼ਾਨ ਅਤੇ ਸਿੱਖ ਕੌਮ ਦੀ ਵੱਖਰੀ ਪਹਿਚਾਣ ਦਾ ਪ੍ਰਤੀਕ ਮੂਲ ਨਾਨਕਸ਼ਾਹੀ ਕੈਲੰਡਰ ਹਰ ਸਾਲ ਹੀ ਤਿਆਰ ਕੀਤਾ ਜਾਂਦਾ ਹੈ ਅਤੇ ਇਹ ਨਾਨਕਸ਼ਾਹੀ ਸੰਮਤ 557 ਹੈ, ਇਸ ਕੈਲੰਡਰ ਉੱਪਰ ਸਿੱਖ ਕੌਮ ਦੇ ਮਹਾਨ ਬਹਾਦਰ ਸੂਰਬੀਰ ਯੋਧੇ ਸ਼ਹੀਦ ਭਾਈ ਬੋਤਾ ਸਿੰਘ ਤੇ ਸ਼ਹੀਦ ਭਾਈ ਗਰਜਾ ਸਿੰਘ ਜੀ ਦੀਆਂ ਤਸਵੀਰਾਂ ਛਾਪੀਆਂ ਗਈਆਂ ਹਨ ਅਤੇ ਉਹਨਾਂ ਦੇ ਜੀਵਨ ਬਾਰੇ ਵਿਸ਼ੇਸ਼ ਅਤੇ ਸੰਖੇਪ ਜਾਣਕਾਰੀ ਪੇਸ਼ ਕੀਤੀ ਗਈ ਹੈ । ਅਤੇ ਨਾਲ ਹੀ ਹਰੇਕ ਘਰ ਵਿੱਚ ਸੰਦੇਸ਼ ਦੇਣ ਵਾਸਤੇ ਲਿਖਿਆ ਗਿਆ ਹੈ ਪੰਜਾਬੀ ਬੋਲੋ ਪੰਜਾਬੀ ਪੜੋ ਪੰਜਾਬੀ ਲਿਖੋ ਘਰ ਵਿੱਚ ਆਪਣੇ ਬੱਚਿਆਂ ਨਾਲ ਪੰਜਾਬੀ ਜਰੂਰ ਬੋਲੋ ਜੀ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।