ਗਿਆਨੀ ਹਰਪ੍ਰੀਤ ਸਿੰਘ ਹੋਰਾਂ ਵਲੋਂ ਅੱਜ ਆਪਣੇ ਫੇਸ ਬੁੱਕ ਤੋਂ ਜਾਣਕਾਰੀ ਸਾਂਝੀ ਕਰਦਿਆਂ, ਓਹਨਾ ਦੇ ਨਾਮ ਤੇ ਬਣਾਈਆਂ ਨਕਲੀ ਆਈ ਡੀ ਦਾ ਪਰਦਾਫਾਸ ਕਰਦਿਆਂ ਇਹ ਸ਼ਬਦ ਲਿਖੇ ਹਨ ਓਹਨਾ ਕਿਹਾ ਕਿ “ਇੰਨੀ ਗਿਰੀਆਂ ਤੇ ਨੀਚ ਹਰਕਤਾਂ ਤੇ ਉੱਤਰ ਆਉਗੇ ਕਦੇ ਕਿਸੇ ਸਿੱਖ ਦੇ ਚਿੱਤ ਚੇਤੇ ਵੀ ਨਹੀ ਹੋਣਾ। ਮੰਨਦੇ ਆ ਤੁਹਾਡੇ ਕੋਲ ਪੈਸਾ ਹੈ, ਇਕ ਪੂਰਾ ਨੈੱਟਵਰਕ ਸਿਸਟਮ ਹੈ, ਚਾਰ ਚਾਪਲੂਸ ਵੀ ਹਨ। ਇੰਨਾ ਗਿਰਨਾ ਨੈਤਿਕਤਾ ਤੋ ਹੀਣੇ ਹੋਣ ਦਾ ਸਬੂਤ ਹੈ। ਮਾਣਯੋਗ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੇ ਨਾਮ ਦਾ ਜਾਅਲੀ ਪੇਜ ਬਣਾ ਕੇ ਉਸ ਤੋਂ ਅਲੱਗ ਅਲੱਗ ਪੋਸਟਾਂ ਤੇ ਹਲਕੇ ਪੱਧਰ ਦੇ ਕੁਮੈਂਟ ਕੀਤੇ ਜਾ ਰਹੇ ਹਨ। ਇਨਾ ਥੱਲੇ ਤਾਂ ਸਮੁੰਦਰ ਚ ਟਾਇਟੈਨਿਕ ਨਹੀ ਡਿੱਗਿਆ ਜਿੰਨੇ ਤੁਸੀ ਡਿੱਗ ਪਏ। ਬੱਸ ਇਨਾ ਹੀ ਆਖਾਂਗੇ ਗੁਰੂ ਤੁਹਾਡਾ ਭਲਾ ਕਰੇ। ਗੁਰੂ ਪਿਆਰਿਓ ਇਨਾ ਨਕਲੀ ਪੇਜਾਂ ਤੋ ਸਾਵਧਾਨ ਰਹੋ।
ਵੱਲੋ: ਪੇਜ ਮੈਨੇਜਰ
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।