ਖਾਲੜਾ 13 ਦਸੰਬਰ (ਖਿੜਿਆ ਪੰਜਾਬ) ਪਿੱਛਲੇ ਦਿਨੀ ਪਰਮਜੀਤ ਸਿੰਘ ਜੱਜ (ਖਾਲੜਾ) ਦੇ ਧਰਮ ਪਤਨੀ ਬੀਬੀ ਕੁਲਵਿੰਦਰ ਕੌਰ ਗੁਰੂ ਚਰਨਾ ਵਿੱਚ ਜਾ ਬਿਰਾਜੇ । ਪ੍ਰਾਪਤ ਜਾਣਕਾਰੀ ਅਨੁਸਾਰ ਓਹ ਹਾਰਟ ਅਟੈਕ ਕਾਰਨ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਜਿਸ ਨਾਲ ਇਲਾਕੇ ਅਤੇ ਪਰਿਵਾਰ ਵਿਚ ਸੋਗ ਦੀ ਲਹਿਰ ਦੌੜ ਗਈ। ਇਸ ਦੁੱਖ ਦੀ ਘੜੀ ਵਿਚ ਉਨ੍ਹਾਂ ਦੇ ਪਰਿਵਾਰ ਨਾਲ ਐਮ. ਐਲ. ਏ. ਸ੍ਰ ਸਰਵਨ ਸਿੰਘ ਧੁੰਨ,ਡਾਇਰੈਕਟਰ ਬਿਜਲੀ ਬੋਰਡ ਪੰਜਾਬ ਜਸਬੀਰ ਸਿੰਘ ਸੁਰਸਿੰਘ, ਪੀ ਏ ਹਰਜਿੰਦਰ ਸਿੰਘ ਬੁਰਜ, ਸਾਬਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ, ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ, ਸਾਬਕਾ ਚੇਅਰਮੈਨ ਤੇਜਪਰੀਤ ਸਿੰਘ, ਸਤਨਾਮ ਸਿੰਘ ਮਨਾਵਾਂ, ਚੈਅਰਮੈਨ ਮਹੰਤ ਰਮੇਸ਼ ਨੰਦ ਸਰਸਵਤੀ,ਜ ਸਕੱਤਰ ਅਜੇ ਕੁਮਾਰ ਚੀਨੂੰ, ਡਾ ਰਣਜੀਤ ਸਿੰਘ ਰਾਣਾ, ਮਨਜੀਤ ਸਿੰਘ ਖਾਲਸਾ ਯੂ ਐਸ ਏ, ਗੁਰਵਿੰਦਰ ਸਿੰਘ, ਬਲਵਿੰਦਰ ਸਿੰਘ, ਸਰਪੰਚ ਸੁਖਦੇਵ ਸਿੰਘ ਸੋਨੀ,ਸਰਪੰਚ ਗੁਰਜੀਤ ਸਿੰਘ, ਸਰਪੰਚ ਮਹਾਂਵੀਰ ਸਿੰਘ, ਸਰਪੰਚ ਅਰਸ਼ਦੀਪ ਸਿੰਘ, ਸਾਬਕਾ ਸਰਪੰਚ ਪਵਨਦੀਪ ਸਿੰਘ, ਬਿਟੂ ਸ਼ਰਮਾ, ਬੀ ਡੀ ਓ ਬਲਜਿੰਦਰ ਸਿੰਘ, ਮਨਜੀਤ ਸਿੰਘ ਨਗਰ ਪੰਚਾਇਤ, ਐਸ ਐਚ ਓ ਬਲਬੀਰ ਸਿੰਘ, ਹੈਪੀ ਦਿਲੀ, ਵਕੀਲ ਹਰਿੰਦਰ ਸਿੰਘ ਰਾੜੀਆ, ਸ਼ਿਗਾਰ ਸਿੰਘ ਨਾਰਲੀ, ਚਮਕੌਰ ਸਿੰਘ, ਵਿਸ਼ਾਲ, ਡਾ ਗੁਰਲਾਲ ਸਿੰਘ, ਪਤਰਕਾਰ ਚਾਨਣ ਸਿੰਘ, ਸਤਨਾਮ ਸਿੰਘ ਜੰਡ,ਸੰਦੀਪ ਸਿੰਘ ਖਾਲਸਾ ,ਗੁਰਪ੍ਰੀਤ ਸਿੰਘ ਸੰਧੂ, ਮਨਜੀਤ ਸਿੰਘ, ਜਸਵੰਤ ਸਿੰਘ, ਗੁਰਬਾਜ ਸਿੰਘ, ਬਲਜਿੰਦਰ ਸਿੰਘ, ਰੇਸ਼ਮ ਸਿੰਘ,ਜੈਮਲ ਸਿੰਘ, ਡਾ ਪ੍ਰਗਟ ਸਿੰਘ ਕੁਲਾ, ਡਾ ਹਰਿੰਦਰ ਸਿੰਘ, ਬਾਬਾ ਜੁਗਰਾਜ ਸਿੰਘ, ਬਾਬਾ ਸਮੁੰਦ ਸਿੰਘ, ਲੱਖਾ ਸਿੰਘ, ਬੂਟਾ ਸਿੰਘ, ਸੇਵਕ ਸਿੰਘ ਆਦਿ ਨੇ ਦੁਖ ਦਾ ਪ੍ਰਗਟਾਵਾ ਕੀਤਾ। ਹਰਪ੍ਰੀਤ ਸਿੰਘ ਸੋਨਾ ਤੇ ਪਰਮਿੰਦਰ ਸਿੰਘ ਹੀਰਾ ਨੇ ਦੱਸਿਆ ਕਿ ਸਵ ਬੀਬੀ ਕੁਲਵਿੰਦਰ ਕੌਰ ਜੀ ਦੀ ਆਤਮਿਕ ਸ਼ਾਂਤੀ ਲਈ ਸਹਿਜ ਪਾਠ ਦੇ ਭੋਗ ਅਤੇ ਅਰਦਾਸ ਗੁਰਦੁਆਰਾ ਪਹਿਲੀ ਪਾਤਸ਼ਾਹੀ ਪਿੰਡ ਖਾਲੜਾ ਵਿਖੇ ਮਿਤੀ 18 ਦਸੰਬਰ ਦੁਪਹਿਰ 12 ਤੋਂ 2 ਵਜੇ ਤੱਕ ਪਵੇਗਾ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।