Home » ਸੰਸਾਰ » ਜਰਮਨੀ » ਗੁਰਦੁਆਰਾ ਸਿੱਖ ਸੈਂਟਰ ਫਰੈਕਫੋਰਟ ਦੀਆਂ ਸੰਗਤਾਂ ਵੱਲੋ ਕੌਮੀ ਸ਼ਹੀਦ ਭਾਈ ਬੇਅੰਤ ਸਿੰਘ ਜੀ ਤੇ ਨਵੰਬਰ 84 ਦੇ ਸ਼ਹੀਦਾਂ ਦੀ ਯਾਦ ਵਿੱਚ ਕਰਵਾਇਆ ਸ਼ਹੀਦੀ ਸਮਾਗਮ । ਵਰਲਡ ਸਿੱਖ ਪਾਰਲੀਮੈਂਟ ਦੇ ਬੈਨਰ ਹੇਠ ਭਾਰਤੀ ਸਟੇਟ ਦੀ ਹੈਵਾਨੀਅਤ ਦਰਸਾਉਂਦੀ ਲਗਾਈ ਗਈ ਪ੍ਰਦਾਰਸ਼ਨੀ

ਗੁਰਦੁਆਰਾ ਸਿੱਖ ਸੈਂਟਰ ਫਰੈਕਫੋਰਟ ਦੀਆਂ ਸੰਗਤਾਂ ਵੱਲੋ ਕੌਮੀ ਸ਼ਹੀਦ ਭਾਈ ਬੇਅੰਤ ਸਿੰਘ ਜੀ ਤੇ ਨਵੰਬਰ 84 ਦੇ ਸ਼ਹੀਦਾਂ ਦੀ ਯਾਦ ਵਿੱਚ ਕਰਵਾਇਆ ਸ਼ਹੀਦੀ ਸਮਾਗਮ । ਵਰਲਡ ਸਿੱਖ ਪਾਰਲੀਮੈਂਟ ਦੇ ਬੈਨਰ ਹੇਠ ਭਾਰਤੀ ਸਟੇਟ ਦੀ ਹੈਵਾਨੀਅਤ ਦਰਸਾਉਂਦੀ ਲਗਾਈ ਗਈ ਪ੍ਰਦਾਰਸ਼ਨੀ

SHARE ARTICLE

297 Views

ਫਰੈਕਫੋਰਟ 4 ਨਵੰਬਰ (ਖਿੜਿਆ ਪੰਜਾਬ) ਗੁਰਦੁਆਰਾ ਸਿੱਖ ਸੈਂਟਰ ਫਰੈਂਕਫੋਰਟ ਦੀਆਂ ਸੰਗਤਾਂ ਨੇ ਸ਼੍ਰੀ ਦਰਬਾਰ ਸਾਹਿਬ ਤੇ ਹਮਲਾ ਕਰਕੇ ਖੂਨੀ ਘੱਲੂਘਾਰਾ ਵਰਤਾਉਣ ਵਾਲੀ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਖਾਲਸਾਈ ਰਵਾਇਤਾਂ ਅਨੁਸਾਰ ਸਜ਼ਾ ਦੇਣ ਵਾਲੇ ਮਹਾਨ ਸ਼ਹੀਦ ਭਾਈ ਬੇਅੰਤ ਸਿੰਘ ਜੀ ਦੇ 40ਵੇ ਸ਼ਹਾਦਤ ਦਿਹਾੜੇ ਤੇ ਨਵੰਬਰ 84 ਦੇ ਸਿੱਖ ਕਤਲੇਆਮ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਵਿਸ਼ੇਸ਼ ਦੀਵਾਨ ਸਜਾਏ ਗਏ । ਜਿਸ ਵਿੱਚ ਗੁਰਦੁਆਰਾ ਸਾਹਿਬ ਦੇ ਕੀਰਤਨੀ ਜਥਿਆਂ ਨੇ ਇਲਾਹੀ ਗੁਰਬਾਣੀ ਦਾ ਰਸ-ਭਿੰਨਾ ਕੀਰਤਨ ਕੀਤਾ । ਭਾਈ ਚਮਕੌਰ ਸਿੰਘ ਸਭਰਾ ਤੇ ਭਾਈ ਕੁਲਵਿੰਦਰ ਸਿੰਘ ਸਭਰਾ ਦੇ ਕਵੀਸ਼ਰੀ ਜਥੇ ਨੇ ਸ਼ਹੀਦਾਂ ਪ੍ਰਥਾਏ ਸ਼ਹੀਦੀ ਵਾਰਾਂ ਸਰਵਣ ਕਰਵਾਈਆਂ । ਸਟੇਜ ਦੀ ਸੇਵਾ ਭਾਈ ਹੀਰਾ ਸਿੰਘ ਮੱਤੇਵਾਲ ਪੰਥਕ ਵੀਚਾਰਾ ਦੀ ਸਾਂਝ ਭਾਈ ਜਗਤਾਰ ਸਿੰਘ ਮਾਹਲ , ਭਾਈ ਗੁਰਦੀਪ ਸਿੰਘ ਪ੍ਰਦੇਸੀ, ਗੁਰਦਿਆਲ ਸਿੰਘ ਲਾਲੀ , ਭਾਈ ਗੁਰਚਰਨ ਸਿੰਘ ਗੁਰਾਇਆ , ਭਾਈ ਨਰਿੰਦਰ ਸਿੰਘ ਘੋਤੜਾ ਭਾਈ ਬਲਕਾਰ ਸਿੰਘ ਨੇ ਆਪਣੇ ਵੀਚਾਰ ਰੱਖਦਿਆਂ ਹੋਇਆਂ ਕਿਹਾ ਕਿ ਦਿੱਲੀ ਵਿੱਚ ਹਕੂਮਤ ਕਿਸੇ ਦੀ ਵੀ ਬਣੇ ਉਸ ਨੇ ਘੱਟ ਗਿਣਤੀਆਂ ਤੇ ਖਾਸ ਕਰ ਕੇ ਸਿੱਖ ਕੌਮ ਤੇ ਸਿੱਧੇ ਜਾਂ ਅਸਿੱਧੇ ਤੌਰਤੇ ਜ਼ੁਲਮ ਢਾਉਣ ਤੋ ਗੁਰੇਜ ਨਹੀਂ ਕੀਤਾ ਅੱਜ ਕਈ ਲੋਕ ਕਹਿੰਦੇ ਹਨ ਕਿ ਸਿੱਖ ਗੁਲਾਮ ਕਿਵੇਂ ਹਨ ਉਹ ਕਿਉਂ ਭੁੱਲ ਜਾਂਦੇ ਹਨ ਕਿ ਇੰਦਰਾ ਗਾਂਧੀ ਦੇ ਮਰਨ ਤੇ ਸਿੱਖ ਕੌਮ ਦੀ ਨਸਲਕੁਸ਼ੀ ਕਰਨ ਲਈ ਭਾਰਤ ਦੇ ਵੱਖ ਵੱਖ ਸ਼ਹਿਰਾਂ ਵਿੱਚ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਜਦ ਕਿ ਕਰਮ ਚੰਦ ਗਾਂਧੀ ਨੂੰ ਮਾਰਨ ਵਾਲੇ ਗੌਡਸੇ ਤੇ ਰਾਜੀਵ ਗਾਂਧੀ ਨੂੰ ਉਸ ਦੇ ਗੁਨਾਹਾਂ ਦੀ ਸਜ਼ਾ ਤਾਮਿਲਾਂ ਨੇ ਦਿੱਤੀ ਤੇ ਕਿਸੇ ਵੀ ਤਾਮਿਲ ਦਾ ਕਤਲੇਆਮ ਨਹੀਂ ਹੋਇਆ ਕਿਉਂਕਿ ਉਹਨਾਂ ਦਾ ਧਰਮ ਹਿੰਦੂ ਸੀ ਪਰ ਸਿੱਖਾਂ ਨੂੰ ਸੋਚੀ ਸਮਝੀ ਸਕੀਮ ਤਹਿਤ ਨਸਲਕੁਸ਼ੀ ਕੀਤੀ ਗਈ ਜਿਸ ਦਾ ਇਨਸਾਫ਼ ਨਹੀਂ ਮਿਲਿਆ ਜਿੱਥੇ ਭਾਰਤ ਦੀ ਕੇਂਦਰ ਸਰਕਾਰ ਦੋਸ਼ੀ ਹੈ ਉੱਥੇ ਉਸੇ ਦਿੱਲੀ ਹਕੂਮਤ ਦੇ ਕੁਹਾੜੇ ਦਾ ਦਸਤਾ ਬਣ ਦੇਸ਼ ਪੰਜਾਬ ਦੀ ਸੂਬੇਦਾਰੀ ਦਾ ਸੁੱਖ ਭੋਗਣ ਤੇ ਸਿੱਖ ਕੌਮ ਦੀਆਂ ਸਿਰਮੌਰ ਸੰਸਥਾਵਾਂ ਨੂੰ ਕਮਜ਼ੋਰ ਕਰਨ ਲਈ ਬਾਦਲ ਕੰਪਨੀ ਵੀ ਬਰਾਬਰ ਦੀ ਜਿਮੇਵਾਰ ਹੈ । ਦੇਸ਼ ਪੰਜਾਬ ਨੂੰ ਘਸਿਆਰਾ ਬਣਾਉਣ ਲਈ ਆਰਥਿਕ , ਸਮਾਜਿਕ ਸੱਭਿਆਚਾਰ ਪੰਜਾਬੀ ਮਾਂ ਬੋਲੀ ਦਾ ਜਿੱਥੇ ਸ਼ੋਸ਼ਣ ਕੀਤਾ ਜਾ ਰਿਹਾ ਹੈ ਉੱਥੇ ਪੰਜਾਬੀਆਂ ਦਾ ਪ੍ਰਵਾਸ ਤੇ ਦੂਜਿਆਂ ਸੂਬਿਆਂ ਵਾਲਿਆਂ ਨੂੰ ਵਸਾਕੇ ਨੌਕਰੀਆਂ ਲਈ ਪਹਿਲ ਦੇ ਅਧਾਰ ਤੇ ਸਿੱਖਾਂ ਨੂੰ ਆਪਣੇ ਸੂਬੇ ਵਿੱਚ ਘੱਟ ਗਿਣਤੀ ਵਿੱਚ ਕਰਨ ਦੀਆਂ ਘਿਨਾਉਣੀਆਂ ਚਾਲਾਂ ਚੱਲੀਆਂ ਜਾ ਰਿਹੀਆਂ ਹਨ ਜਿਸ ਨੂੰ ਕਦੇ ਵੀ ਬੂਰ ਨਹੀਂ ਪਵੇਗਾ ਤੇ ਸ਼ਹੀਦਾਂ ਦਾ ਡੁੱਲਿਆ ਖੂਨ ਅਜਾਈ ਨਹੀਂ ਜਾਵੇਗਾ ਤੇ ਸ਼ਹੀਦਾਂ ਦੇ ਪਵਿੱਤਰ ਸੁਪਨੇ ਸਰਬੱਤ ਦੇ ਭਲੇ ਵਾਲੇ ਸਿੱਖ ਕੌਮ ਦੇ ਅਜ਼ਾਦ ਘਰ ਖਾਲਿਸਤਾਨ ਤੇ ਇਸ ਦੀ ਪ੍ਰਾਪਤੀ ਵਾਸਤੇ ਸ਼ਹੀਦ ਹੋਏ ਸਿੰਘਾਂ ਨੂੰ ਜਾਗਦੀ ਜ਼ਮੀਰ ਵਾਲੇ ਸਿੰਘਾਂ ਦੀਆਂ ਸਿਮਰਤੀਆਂ ਵਿੱਚੋਂ ਕੋਈ ਕੱਢ ਨਹੀਂ ਸਕਦਾ । ਮਹਾਨ ਸ਼ਹੀਦਾਂ ਨਾਲ ਪ੍ਰਣ ਹੈ ਕਿ ਰਹਿੰਦੇ ਸਵਾਸਾਂ ਤੱਕ ਉਹਨਾਂ ਦੇ ਪੱਵਿਤਰ ਸੁਪਨੇ ਸਿੱਖ ਕੌਮ ਦੇ ਅਜ਼ਾਦ ਘਰ ਖਾਲਿਸਤਾਨ ਦੀ ਅਜ਼ਾਦੀ ਵਾਸਤੇ ਅਵਾਜ ਬੁਲੰਦ ਕਰਦੇ ਰਹਾਂਗੇ ।ਵਰਲਡ ਸਿੱਖ ਪਾਰਲੀਮੈਟ ਦੇ ਬੈਨਰ ਹੇਠ ਭਾਈ ਗੁਰਚਰਨ ਸਿੰਘ ਗੁਰਾਇਆ ਨੇ ਭਾਾਰਤੀ ਸਟੇਟ ਦੀ ਸਰਪ੍ਰਸਤੀ ਹੇਠ ਹਿਦੂਤਵੀ ਭੀੜਾਂ ਦੀ ਹੈਵਾਨੀਅਤ ਦਾ ਕਰੂਪ ਚੇਹਰਾ ਦਰਸਾਉਂਦੀ ਲਗਾਈ ਗਈ ਤੇ ਜਰਮਨ ਵਿੱਚ ਤਿਆਰ ਕੀਤਾ ਲਿਟਰੇਚਰ ਤੇ ਸਲਾਈਡਾਂ ਦੁਆਰਾ ਨਵੰਬਰ ਦੇ ਸਿੱਖ ਕਤਲੇਆਮ ਨੂੰ ਯਾਦ ਕੀਤਾ ਗਿਆ ਤੇ ਭਾਈ ਅਨੂਪ ਸਿੰਘ ਪ੍ਰਧਾਨ ਪ੍ਰਬੰਧਕ ਕਮੇਟੀ ਨੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਅਰਪਣ ਕੀਤੇ ਅਤੇ ਸੰਗਤਾਂ ਦਾ ਧੰਨਵਾਦ ਕੀਤਾ

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

ਸਿੱਖ ਦੇਸ਼ ਦੀ ਸੁਪਰੀਮ ਕੋਰਟ ਅਤੇ ਪਾਰਲੀਮੈਂਟ ’ਚ ਕਕਾਰ ਧਾਰਣ ਕਰਕੇ ਜਾ ਸਕਦਾ ਫਿਰ ਪ੍ਰੀਖਿਆ ਕੇਂਦਰਾਂ ਵਲੋਂ ਬਚਿਆਂ ਨੂੰ ਕਿਸ ਤਾਕਤ ਅਤੇ ਆਦੇਸ਼ ਦੇ ਨਾਲ ਕਕਾਰ ਉਤਾਰਨ ਨੂੰ ਮਜਬੂਰ ਕੀਤਾ ਜਾਂਦਾ ਹੈ: ਪਰਮਜੀਤ ਸਿੰਘ ਵੀਰਜੀ 👉 ਕਕਾਰ ਅੰਮ੍ਰਿਤਧਾਰੀ ਸਿੱਖ ਪ੍ਰਾਣੀ ਲਈ ਧਾਰਮਿਕ ਵਿਸ਼ਵਾਸ ਦਾ ਪ੍ਰਤੀਕ ਅਤੇ ਸਿੱਖ ਦੀ ਰੋਜ਼ਾਨਾ ਜਿੰਦਗੀ ਦਾ ਹਨ ਅਨਖਿੜਵਾਂ ਅੰਗ

ਪੰਜਾਬ ਅੰਦਰ ਮੁੜ 90 ਦੇ ਦਹਾਕੇ ਵਾਂਗ ਜ਼ੁਲਮ, ਮਨੁੱਖੀ ਅਧਿਕਾਰਾਂ ਦਾ ਘਾਣ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਕੀਤਾ ਜਾ ਰਿਹਾ ਵਿਵਹਾਰ ਚਿੰਤਾਜਨਕ: ਪੰਥਕ ਜਥੇਬੰਦੀਆਂ ਜਰਮਨੀ 👉 ਝੂਠੇ ਪੁਲਿਸ ਮੁਕਾਬਲੇ ਵਿਚ ਮਾਰੇ ਗਏ ਰਣਜੀਤ ਸਿੰਘ ਦੇ ਪਰਿਵਾਰ ਨਾਲ ਕੀਤਾ ਹਮਦਰਦੀ ਦਾ ਇਜ਼ਹਾਰ