ਹਲਕਾ ਖੇਮਕਰਨ ਦੀਆਂ ਸਰਪੰਚੀ ਚੋਣਾਂ ‘ਚ ਅਸੀਂ ਪੂਰੀ ਕੋਸ਼ਿਸ਼ ਕੀਤੀ ਕਿ ਪਿੰਡਾਂ ‘ਚ ਸਰਬ ਸੰਮਤੀਆਂ ਕਰਵਾਈਆਂ ਜਾਣ, ਜਿਸ ‘ਚ ਅਸੀਂ ਬੜੀ ਹੱਦ ਤੱਕ ਕਾਮਯਾਬ ਵੀ ਹੋਏ ਪਰ ਹਲਕੇ ਅੰਦਰ 38 ਪਿੰਡਾਂ ‘ਚ ਅਸੀਂ ਸਰਬਸੰਮਤੀ ਨਹੀਂ ਬਣਾ ਸਕੇ ਅਤੇ ਜਿਥੇ ਸਾਨੂੰ ਚੋਣਾਂ ਕਰਵਾਉਣੀਆਂ ਪਈਆਂ ਚੋਣਾਂ ‘ਚ ਦੋਵੇਂ ਧਿਰਾਂ ਹੀ ਮੇਰੀਆਂ ਸਨ। ਜਿੱਤਣ ਵਾਲੀ ਵੀ ਤੇ ਹਾਰਨ ਵਾਲੇ ਵੀ। ਇਹ ਪ੍ਰਗਟਾਵਾ ਹਲਕਾ ਵਿਧਾਇਕ ਸਰਵਣ ਸਿੰਘ ਧੁੰਨ ਨੇ ਸਰਪੰਚੀ ਚੋਣਾਂ ਤੋਂ ਬਾਅਦ ਸ਼ੁਕਰਾਨੇ ਵਜੋਂ ਗੁਰਦੁਆਰਾ ਜਨਮ ਸਥਾਨ ਸ਼ਹੀਦ ਬਾਬਾ ਦੀਪ ਸਿੰਘ ਜੀ ਪਹੂਵਿੰਡ ਵਿਖੇ ਕਰਵਾਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣ ਉਪਰੰਤ ਸਰਪੰਚਾਂ
ਤੇ ਪੰਚਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪਿੰਡਾਂ ਵਿਚ ਜ਼ਿਆਦਾਤਰ ਨੌਜਵਾਨ ਸਰਪੰਚ ਚੁਣ ਕੇ ਆਏ ਹਨ ਤੇ ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਤਜ਼ਰਬੇਕਾਰ ਪੰਚਾਂ ਅਤੇ ਦੂਜੀ ਧਿਰ ਦੇ ਵਿਅਕਤੀਆਂ ਨੂੰ ਨਾਲ ਪਿੰਡ ਦੇ ਕੰਮਾਂ ਨੂੰ ਵਧੀਆ ਤਰੀਕੇ ਨਾਲ ਚਲਾਉਣ ਤੇ ਜ਼ਿਆਦਾਤਰ ਮਸਲੇ ਪਿੰਡਾਂ ਵਿਚ ਹੀ ਬੈਠ ਕੇ ਹੱਲ ਕਰਨ। ਉਨ੍ਹਾਂ ਕਿਹਾ ਕਿ ਨਵੀਆਂ ਚੁਣੀਆਂ ਹੋਈਆਂ ਪੰਚਾਇਤਾਂ ਸਮਾਜਿਕ ਕੁਰੀਤੀਆਂ ਨੂੰ ਦੂਰ ਕਰਨ ਵਿਚ ਵੱਡਾ ਰੋਲ ਅਦਾ ਕਰ ਸਕਦੀਆਂ ਹਨ ਕਿਉਂਕਿ ਵਿਆਹ ਸਮਾਗਮਾਂ ਤੇ ਮਰਗ ਤੇ ਭੋਗਾਂ ‘ਤੇ ਕੀਤੇ ਜਾਣ ਵਾਲੇ ਖਰਚੇ ਨੂੰ ਘੱਟ ਕੀਤਾ ਜਾ ਸਕਦਾ ਹੈ। ਇਸ ਮੌਕੇ ਜਥੇਦਾਰ ਸਤਨਾਮ
ਸਿੰਘ ਮਨਾਵਾਂ, ਕਸ਼ਮੀਰ ਸਿੰਘ ਸੰਘਾ, ਕਿੱਕਰ ਸਿੰਘ ਖੇਮਕਰਨ, ਗੁਰਿੰਦਰ ਸਿੰਘ ਬਹਿੜਵਾਲ ਡਾਇਰੈਕਟਰ ਗੁਰਦੇਵ ਸਿੰਘ ਲਾਖਨਾ ਅਤੇ ਜਸਬੀਰ ਸਿੰਘ ਸੁਰਸਿੰਘ ਡਾਇਰੈਕਟਰ ਪ੍ਰਬੰਧਕ ਪੀ. ਐਸ. ਪੀ. ਸੀ. ਐਲ. ਨੇ ਹਲਕਾ ਵਿਧਾਇਕ ਸਰਵਣ ਸਿੰਘ ਧੁੰਨ ਵਲੋਂ ਵਧੀਆ ਤਰੀਕੇ ਨਾਲ ਕਰਵਾਈਆਂ ਗਈਆਂ ਸਰਪੰਚੀ ਚੋਣਾਂ ਸਬੰਧੀ ਵਧਾਈ ਦਿੰਦਿਆਂ ਕਿਹਾ ਕਿ ਜਿਸ ਤਰ੍ਹਾਂ ਦੀ ਟੀਮ ਵਿਧਾਇਕ ਨੇ ਹਲਕੇ ਅੰਦਰ ਸਰਪੰਚਾਂ ਦੀ ਬਣਾਈ ਹੈ, ਉਹ ਆਉਣ ਵਾਲੇ ਸਮੇਂ ‘ਚ ਹਲਕੇ ਦੇ ਪਿੰਡਾਂ ਦੀ ਨੁਹਾਰ ਬਦਲ ਕੇ ਰੱਖ ਦੇਵੇਗੀ। ਇਸ ਮੌਕੇ ਹਰਜਿੰਦਰ ਸਿੰਘ ਬੁਰਜ, ਕਰਤਾਰ ਸਿੰਘ ਨੰਬਰਦਾਰ ਬਲੇਅਰ, ਬੋਹੜ ਸਿੰਘ ਸਰਪੰਚ ਬਲੇਹਰ ਖੁਰਦ, ਸਕੱਤਰ ਸਿੰਘ ਡਲੀਰੀ
ਪ੍ਰਧਾਨ ਨਗਰ ਪੰਚਾਇਤ ਭਿੱਖੀਵਿੰਡ, ਜਸਵਿੰਦਰ ਸਿੰਘ ਸਰਪੰਚ ਡਲੀਰੀ, ਜੱਸਾ ਸਿੰਘ ਸਰਪੰਚ ਸਾਧਰਾ, ਭੁਪਿੰਦਰ ਸਿੰਘ ਭਿੰਦਾ ਸਰਪੰਚ ਸਾਂਡਪੁਰਾ, ਰਣਜੀਤ ਸਿੰਘ ਫੌਜੀ ਸਰਪੰਚ ਅਕਬਰਪੁਰਪੁਰਾ, ਪਰਮਜੀਤ ਸਿੰਘ ਸਰਪੰਚ ਕਲਸੀਆਂ ਕਲਾਂ, ਨਿੰਦਰ ਸਿੰਘ ਸਰਪੰਚ ਕਲਸੀਆਂ ਕਲਾਂ, ਸੁਖਰਾਜ ਸਿੰਘ ਬੀ. ਏ., ਦਿਲਬਾਗ ਸਿੰਘ ਸਰਪੰਚ ਸੁਰ ਸਿੰਘ, ਸੰਦੀਪ ਸਿੰਘ ਸਰਪੰਚ ਮਾੜੀ – ਮੇਘਾ, ਦਿਲਬਾਗ ਸਿੰਘ ਸਰਪੰਚ ਪਹੂਵਿੰਡ, ਸੁਖਦੇਵ ਸਿੰਘ ਸਰਪੰਚ ਬੂੜ ਚੰਦ, ਗੁਰਜੀਤ ਸਿੰਘ ਜੰਡ ਸਰਪੰਚ ਖਾਲੜਾ, ਸੁਖਦੇਵ ਸਿੰਘ ਸਰਪੰਚ ਖਾਲੜਾ, ਸੁਖਦੇਵ ਸਿੰਘ ਸਰਪੰਚ ਨਾਰਲੀ ਸਮੇਤ ਵੱਡੀ ਗਿਣਤੀ ਇਲਾਕੇ ਦੇ ਸਰਪੰਚ ਅਤੇ ਪੰਚ ਹਾਜ਼ਰ ਸਨ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।