ਮਾਰਬੁਰਗ ਜਰਮਨ 11 ਸਤੰਬਰ (ਅਰਪਿੰਦਰ ਸਿੰਘ) ਮਾਰਬੁਰਗ (ਜਰਮਨ) ਵਿਖੇ ਇਸ ਵਰ੍ਹੇ ਦਾ ਪੰਜਾਬੀ ਮੇਲਾ ਮਲਟੀ ਕਲਚਰਲ ਮੇਲਾ ਹੋ ਗੁਜ਼ਰਿਆ ! ਸਿੱਖਾਂ ਤੋਂ ਇਲਾਵਾ ਹਿੰਦੂ, ਇਸਾਈ, ਮੁਸਲਿਮ ਤੇ ਯਹੂਦੀਆਂ ਨੇ ਵੀ ਸ਼ਿਰਕਤ ਕੀਤੀ ! ਹੋਰਨਾਂ ਧਰਮਾਂ ਦੇ ਲੋਕਾਂ ਨੇ ਪੰਜਾਬੀ ਸੱਭਿਆਚਾਰ ਸੰਗੀਤ ਤੇ ਵੱਜਦੇ ਢੋਲ ਚ, ਖਾਸੀ ਦਿਲਚਸਪੀ ਵਿਖਾਈ ! ਠੰਡੇ ਮੌਸਮ ਤੇ ਲਗਾਤਾਰ ਹੋ ਰਹੀ ਬਾਰਸ਼ ਦੌਰਾਨ ਵੀ ਚਾਹ ਪਕੌੜਿਆਂ ਸਮੋਸਿਆਂ ਤੇ ਹੋਰ ਨਿੱਕ ਸੁੱਕ ਨੇ ਮੌਸਮ ਗਰਮਾਈ ਰੱਖਿਆ ! ਸਿਰਦਾਰ ਨਿਰਮਲ ਸਿੰਘ ਹੰਸਪਾਲ ਜੋ ਮਾਰਬਰਗ ਤੋਂ ਵਿਦੇਸ਼ੀ ਸਲਾਹਕਾਰ ਬੋਰਡ ਦੇ ਕੌੰਸਲਰ ਹਨ । ਮਾਰਬੁਰਗ ਵਿਖੇ ਹਰ ਸਾਲ ਪੰਜਾਬੀ ਮੇਲਾ ਕਰਵਾਉੰਦੇ ਹਨ । ਉਹਨਾਂ ਦਾ ਉਦੇਸ਼ ਹੈ ਕਿ ਨਵੀਂ ਜਨਰੇਸ਼ਨ ਪੀੜੀ ਰਾਂਹੀ ਪੰਜਾਬੀ ਸੱਭਿਆਚਾਰ ਨੂੰ ਪਰਮੋਟ ਕਰਨਾ ਤੇ ਹੋਰਨਾਂ ਕੌਮਾਂ ਨਾਲ ਸਾਂਝ ਪਵਾਉਣੀ ! ਨਵੀਂ ਪਨੀਰੀ ਨੂੰ ਸਿਆਸਤ ਵਾਲੇ ਪਾਸੇ ਪ੍ਰੇਰਤ ਕਰਨਾ ਤੇ ਇਸ ਵਿੱਚ ਉਹ ਕਾਮਯਾਬ ਵੀ ਹੋਏ ਹਨ ! ਜਿਸ ਸ਼ਹਿਰ ਵਿੱਚ ਦੋ ਢਾਈ ਦਰਜਨ ਵੱਖ ਵੱਖ ਕੌਮਾਂ ਮੁਲਕਾਂ ਦੀਆਂ ਸੱਭਿਆਚਾਰਕ ਸੰਸਥਾਵਾਂ ਹੋਣ ਓਥੇ ਪੰਜਾਬੀਆਂ ਨੂੰ ਵੀ ਆਪਣੀ ਹਾਜ਼ਰੀ ਲਵਾਉਣੀ ਬਣਦੀ ਹੈ । ਸੋ ਇਹ ਜਿਹੇ ਪੰਜਾਬੀ ਮੇਲੇ ਇੱਕ ਵਧੀਆ ਉਪਰਾਲਾ ਹਨ । ਪੰਜਾਬੀ ਸਭਿਆਚਾਰਕ ਮੇਲਿਆਂ ਦਾ ਇਕ ਫਾਇਦਾ ਇਹ ਹੁੰਦਾ ਕਿ ਰਾਜਨੀਤਿਕ ਲੋਕ ਤਾਹਡੇ ਵੱਲ ਖਿੱਚੇ ਆਂਉੰਦੇ ਹਨ । ਉਹਨਾਂ ਨੂੰ ਵੋਟਾਂ ਦਾ ਲਾਲਚ ਹੁੰਦਾ ਹੈ ਤੇ ਸਾਡਾ ਤਾਲਮੇਲ ਰਾਜਨੀਤਕ ਲੋਕਾਂ ਨਾਲ ਹੋ ਜਾਂਦਾ ਹੈ । ਜਿਸਦਾ ਲਾਭ ਸਾਡੀ ਆਉਣ ਵਾਲੀ ਪੀੜੀ ਨੂੰ ਮਿਲਣਾ ਹੈ। ਇਸ ਵਿਚ ਕੋਈ ਸ਼ੱਕ ਨਹੀ ਕਿ ਇੰਗਲੈਂਡ , ਅਮਰੀਕਾ, ਕਨੇਡਾ, ਅਸਟਰੇਲੀਆ ਆਦਿ ਮੁਲਕਾਂ ਦੇ ਮੁਕਾਬਲੇ ਜਰਮਨ ਦੇ ਪੰਜਾਬੀ ਰਾਜਨੀਤੀ ਵਾਲੇ ਪਾਸੇ ਬੜੇ ਪਿਛੜੇ ਹਨ , ਓਥੇ ਧੰਨਵਾਦ ਸਿਰਦਾਰ ਹੰਸਪਾਲ ਹੋਣਾ ਦਾ ਜਿੰਨਾ ਇਸ ਪਾਸੇ ਗੱਲ ਤੋਰੀ ਹੈ । ਇਹ ਵੀ ਦੱਸ ਦਈਏ ਕਿ ਜਰਮਨ ਦੇ ਜੰਮਪਲ ਪੰਜਾਬੀ ਬੱਚਿਆਂ ਵਿੱਚ ਟੈਲੈੰਟ ਦੀ ਕੋਈ ਕੋਈ ਕਮੀ ਨਹੀਂ, ਸਿਰਫ਼ ਹੱਲਾਸ਼ੇਰੀ ਦੀ ਲੋੜ ਹੈ ।
ਇਹ ਮਾਣ ਵਾਲੀ ਗੱਲ ਹੈ ਕਿ ਪੰਜਾਬੀ ਬੱਚੇ ਹਰ ਖੇਤਰ ਵਿੱਚ ਅਵੱਲ ਨੇ ਤੇ ਆਪਣੇ ਸਿੱਖ ਵਿਰਸੇ ਬਾਰੇ ਵੀ ਬਾਖੂਬੀ ਜਾਣਦੇ ਨੇ । ਇਸ ਦੌਰਾਨ ਲਾਅ ਦੀ ਵਿਦਿਆਰਥਣ ਬੱਚੀ ਜਸਮੀਤ ਕੌਰ ਨੇ ਸੰਤਾਲੀ ਦੀ ਵੰਡ, ਪੰਜਾਬ ਨਾਲ ਵਿਤਕਰਿਆਂ ਦੀ ਦਾਸਤਾਨ, ਚੁਰਾਸੀ ਦੇ ਘੱਲੂਘਾਰੇ ਤੇ ਨਸਲਕੁਸ਼ੀ ਬਾਰੇ ਜਰਮਨ ਭਾਸ਼ਾ ਵਿਚ ਤਰਕੀਰ ਕੀਤੀ ਜੋ ਬਾਕਮਾਲ ਸੀ । ਇਹੋ ਜਿਹੇ ਪਲੇਟਫਾਰਮ ਤੋਂ ਆਪਣੇ ਕੌਮੀ ਮੱਸਲਿਆਂ ਨੂੰ ਜਰਮਨ ਲੋਕਾਂ ਤੱਕ ਪਹੁੰਚਾਉਣਾ ਹੀ ਪ੍ਰੋਗਰਾਮ ਦੀ ਕਾਮਯਾਬੀ ਹੈ । ਕਾਨੂੰਨ ਦੀ ਪੜਾਈ ਪ੍ਰਾਪਤ ਬੱਚੇ ਅੱਜ ਨਹੀਂ ਤੇ ਕੱਲ ਇਹੋ ਅਵਾਜ਼ ਯੂਰਪੀਆਨ ਪਾਰਲੀਮੈਂਟ ਵਿੱਚ ਬੁਲੰਦ ਕਰਨਗੇ । ਬੱਸ ਲੋੜ ਹੈ ਤੇ ਵੱਢਿਆਂ ਦੀ ਹੱਲਾਸ਼ੇਰੀ ਦੀ ।
ਇਹ ਵੀ ਬੜੀ ਖੁਸ਼ੀ ਦੀ ਗੱਲ ਹੈ ਕਿ ਜਰਮਨ ਦੇ ਪੰਜਾਬੀ ਭਾਈਚਾਰੇ ਨਾਲ ਸਬੰਧਿਤ ਲੋਕ ਵੀ ਪਿੱਛਲੇ ਅਰਸੇ ਤੋ ਰਾਜਨੀਤੀ ਵਾਲੇ ਪਾਸੇ ਹੋਏ ਹਨ । ਜਿਵੇਂ ਕਿ ਕੌੰਸਲਰ ਸ. ਨਿਰਮਲ ਸਿੰਘ ਹੰਸਪਾਲ ਮਾਰਬਰਗ ਤੋਂ, ਕੌੰਸਲਰ ਸ. ਨਰਿੰਦਰ ਸਿੰਘ ਫਰੈੰਕਫੋਰਟ ਤੋਂ, ਕੌੰਸਲਰ ਬੀਬੀ ਹਰਪ੍ਰੀਤ ਕੌਰ ਕੈਲਕਹਾਇਮ ਤੋਂ, ਕੌਰ ਤਰਨਵੀਰ ਸਿੰਘ ਵੌਰਮਸ ਯੁੰਗਡ ਪਾਰਲੀਮੈੰਟ ਤੋਂ ਅਤੇ ਸੱਤਾਧਾਰੀ ਪਾਰਟੀ ਐਸ ਪੀ ਡੀ ਦੇ ਕੌੰਸਲਰ ਸ. ਜਸਵਿੰਦਰਪਾਲ ਸਿੰਘ ਰਾਠ ਹਾਈਡਲਬਰਗ ਤੋਂ ਰਾਜਨੀਤੀ ਵਿੱਚ ਸਰਗਰਮ ਨੇ । ਜਰਮਨੀ ਦੇ ਪੰਜਾਬੀ ਭਾਈਚਾਰੇ ਲਈ ਇਹ ਇੱਕ ਸ਼ੁੱਭ ਆਗਾਜ਼ ਹੈ । ਲੋਕ ਜਾਣਦੇ ਹਨ ਕਿ ਪੰਜਾਬੀ ਜਿਹੜੇ ਪਾਸੇ ਵਹੀਰ ਘੱਤ ਲੈਣ ਫੇਰ ਨਈਂ ਰੁੱਕਦੇ ,ਇਸ ਮੇਲੇ ਦੌਰਾਨ ਮਾਰਬਰਗ ਸ਼ਹਿਰ ਦੇ ਪਰਿਵਾਰਾਂ ਨੇ ਬਾਹਰੋ ਆਏ ਮੇਲਾ ਦੇਖਣ ਪਰੀਵਾਰਾਂ ਦੀ ਬਹੁਤ ਵਧੀਆ ਪ੍ਰਹੁਣਾਚਾਰੀ ਕੀਤੀ, ਪ੍ਰੋਗਰਾਮ ਦਾ ਸੋਹਣਾ ਸੰਚਾਲਨ ਕਰਨ ਲਈ ਜਸਮੀਨ ਸਿੰਘ ਅਤੇ ਜਾਸੀਕਾ ਸਿੰਘ ਨੇ ਵਧੀਆ ਭੂਮਿਕਾ ਨਿਭਾਈ , ਸਿੱਖ ਸੰਦੇਸ਼ਾ ਦੇ ਭਾਈ ਜਗਦੀਸ਼ ਸਿੰਘ ਦਾ ਜੋ ਬੱਚਿਆ ਨੂੰ ਪੰਜਾਬੀ ਪੜਾਉਣ ਵਿਸ਼ੇਸ਼ ਤੌਰ ਤੇ ਆਖਨ ਸ਼ਹਿਰ ਤੋਂ ਆਉਦੇ ਰਹੇ ਸਨ । ਬੀਬੀ ਭਜਨ ਕੌਰ ਵੱਲੋਂ ਮਿੱਠੇ ਨਮਕੀਨ ਬਦਾਨੇ ਦੀ ਸੇਵਾ ਲਈ ਕੀਤੀ, ਗੀਜ਼ਨ ਸ਼ਹਿਰ ਦੇ ਮਸ਼ਹੂਰ ਰੈਸਟੋਰੈੰਟ “ਮਿਰਚ ਮਸਾਲਾ” ਦੀ ਟੀਮ ਜਿੰਨਾ ਮੋਹਲੇਧਾਰ ਮੀੰਹ ਚ, ਐਸਾ ਜ਼ਾਇਕਾ ਬੰਨਿਆ ਕਿ ਲੋਕਾਂ ਨਿੱਠ ਕੇ ਗੱਫੇ ਛੱਕੇ ! ਏਥੇ ਜ਼ਿਕਰਯੋਗ ਹੈ ਕੇ ਹੰਸਪਾਲ ਪਰਿਵਾਰ “ਮਿਰਚ ਮਸਾਲਾ” ਨਾਂ ਦੇ ਰੈਸਟੋਰੈਂਟ ਨੂੰ ਕਈ ਸਾਲਾਂ ਤੋਂ ਚਲਾ ਰਹੇ ਹਨ ! ਜੋ ਇਲਾਕੇ ਵਿੱਚ ਬਹੁਤ ਮਸ਼ਹੂਰ ਹੈ !
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।