ਖਾਲੜਾ 18 ਅਗਸਤ (ਖਿੜਿਆ ਪੰਜਾਬ) ਗੁਰੂ ਰਾਮਦਾਸ ਜੀ ਦੇ ਗੁਰਗੱਦੀ ਦਿਵਸ, ਗੁਰੂ ਅਮਰਦਾਸ ਜੀ ਦੇ ਜੋਤੀ ਜੋਤ 450 ਸਾਲਾ ਸ਼ਤਾਬਦੀ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੂਹ ਨਗਰ ਨਿਵਾਸੀਆਂ , ਗੁਰਦੁਆਰਾ ਪ੍ਰਬੰਧਕ ਕਮੇਟੀ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਗੁਰਦੁਆਰਾ ਮੰਜੀ ਸਾਹਿਬ ਪਿੰਡ ਨਾਰਲੀ ਵਿਖੇ 24 ਅਗਸਤ ਨੂੰ ਬੱਚਿਆਂ ਦੇ ਦਸਤਾਰ ਦੁਮਾਲਾ, ਗੁਰਬਾਣੀ ਕੰਠ ਅਤੇ ਸੁੰਦਰ ਲਿਖਾਈ ਮੁਕਾਬਲੇ ਕਰਵਾਏ ਜਾਣਗੇ। ਇਨਾ ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਗੁਰਦੁਆਰਾ ਮੰਜੀ ਸਾਹਿਬ ਵਿਖੇ ਪਹੁੰਚੇ ਸੁਸਾਇਟੀ ਦੇ ਕਨਵੀਨਰ, ਭਾਈ ਸੰਦੀਪ ਸਿੰਘ ਖਾਲੜਾ, ਵਾਈਸ ਕਨਵੀਨਰ ਭਾਈ ਹਰਜੀਤ ਸਿੰਘ ਆਸਟਰੇਲੀਆ, ਮੀਤ ਪ੍ਰਧਾਨ ਭਾਈ ਹੀਰਾ ਸਿੰਘ ਸੋਹਲ, ਸਕੱਤਰ ਭਾਈ ਨਿਰਮਲ ਸਿੰਘ ਸੁਰ ਸਿੰਘ, ਮੀਤ ਸਕੱਤਰ ਭਾਈ ਹਰਚਰਨ ਸਿੰਘ ਉਬੋਕੇ, ਜ਼ੋਨਲ ਇੰਚਾਰਜ ਭਿੱਖੀਵਿੰਡ ਭਾਈ ਗੁਰਜੰਟ ਸਿੰਘ, ਭਾਈ ਸੁਖਵਿੰਦਰ ਸਿੰਘ ਖਾਲੜਾ ਪ੍ਰਚਾਰਕ , ਦਿਲਬਾਗ ਸਿੰਘ ਡੱਲ, ਸਿੱਖ ਪ੍ਰਚਾਰਕ ਭਾਈ ਜਗਜੀਤ ਸਿੰਘ ਅਹਿਮਦਪੁਰ ਨੇ ਪ੍ਰਬੰਧਕ ਭਾਈ ਗੁਰਸਾਹਿਬ ਸਿੰਘ ਨਾਰਲੀ, ਬਾਬਾ ਤਰਸੇਮ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਮੰਜੀ ਸਾਹਿਬ ਨਾਲ ਮੀਟਿੰਗ ਕਰਨ ਤੋਂ ਬਾਅਦ ਪ੍ਰੈਸ ਨਾਲ ਗੱਲਬਾਤ ਦੌਰਾਨ ਕੀਤਾ। ਉਨਾਂ ਕਿਹਾ ਕਿ ਇੰਨਾ ਮੁਕਾਬਲਿਆਂ ਵਿੱਚ ਪੰਜਵੀਂ ਤੋਂ ਬਾਰ੍ਹਵੀਂ ਜਮਾਤ ਦੇ ਲੜਕੇ ਲੜਕੀਆਂ ਭਾਗ ਲੈ ਸਕਦੇ ਹਨ। ਦਸਤਾਰ ਦੁਮਾਲਾ ਮੁਕਾਬਲੇ ਦੇ ਚਾਰ ਗਰੁੱਪ ਹੋਣਗੇ ਜਿਸ ਵਿੱਚ ਬੱਚੇ ਦਸਤਾਰ ਦੁਮਾਲਾ, ਸ਼ੀਸ਼ਾ, ਬਾਜ ਪਿਨ ਆਪਣੀ ਲੈ ਕੇ ਆਉਣਗੇ। ਇੰਨਾ ਬੱਚਿਆਂ ਨੂੰ ਦਸਤਾਰਾਂ , ਦੁਮਾਲੇ ਸਜਾਉਣ ਦਾ ਸਮਾਂ ਦਸ ਤੋਂ 12 ਮਿੰਟ ਦਾ ਦਿੱਤਾ ਜਾਵੇਗਾ। ਗੁਰਬਾਣੀ ਕੰਠ ਦੋ ਗਰੁੱਪਾਂ ਵਿੱਚ ਕਰਵਾਇਆ ਜਾਵੇਗਾ ਜਿਸ ਵਿੱਚ ਪੰਜਵੀਂ ਤੋਂ ਸੱਤਵੀਂ ਤੱਕ ਦੇ ਬੱਚਿਆਂ ਨੂੰ ਜਪੁਜੀ ਸਾਹਿਬ, ਸੋਹਿਲਾ ਅਤੇ ਅਰਦਾਸ ਜੁਬਾਨੀ ਯਾਦ ਹੋਵੇ ਅਤੇ ਅੱਠਵੀਂ ਤੋਂ ਬਾਰ੍ਹਵੀਂ ਜਮਾਤ ਦੇ ਬੱਚਿਆਂ ਨੂੰ ਜਪੁਜੀ, ਰਹਰਾਸਿ, ਸੋਹਿਲਾ ਅਤੇ ਅਰਦਾਸ ਯਾਦ ਹੋਣੀਂ ਜਰੂਰੀ ਹੈ। ਵਧੇਰੇ ਬਾਣੀ ਯਾਦ ਕਰਨ ਵਾਲਿਆਂ ਦਾ ਵਿਸ਼ੇਸ਼ ਸਨਮਾਨ ਹੋਵੇਗਾ। ਸੁੰਦਰ ਲਿਖਾਈ ਮੁਕਾਬਲਾ ਵੀ ਪੰਜਵੀਂ ਤੋਂ ਸੱਤਵੀਂ ਅਤੇ ਅੱਠਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਬੱਚਿਆਂ ਵਿਚਕਾਰ ਹੋਵੇਗਾ ਜੋ ਡਰਾਇੰਗ ਸ਼ੀਟ, ਕਲਰ, ਜਮੈਟਰੀ ਬਾਕਸ, ਕਲਮ ਦਵਾਤ ਆਪਣਾ ਲੈ ਕੇ ਆਉਣਗੇ। ਇੰਨਾ ਬੱਚਿਆਂ ਦੁਆਰਾ ਪੰਜਾਬੀ ਭਾਸ਼ਾ ਵਿਚ ਚੰਗਾ ਵਿਚਾਰ, ਗੁਰਬਾਣੀ ਦੀ ਤੁਕ ਲਿਖਣੀ ਹੋਵੇਗੀ, ਜਿਸਦੀ ਬਣਤਰ ਬਿਲਕੁੱਲ ਪੰਜਾਬੀ ਵਰਗੀ ਹੋਵੇ। ਜੇਤੂ ਬੱਚਿਆਂ (ਦਸਤਾਰ ਤੇ ਦੁਮਾਲਾ) ਨੂੰ ਦਸਤਾਰਾਂ ਤੇ ਬਾਕੀ ਜੇਤੂ ਬੱਚਿਆਂ ਨੂੰ ਸੀਲਡਾਂ ਨਾਲ ਸਨਮਾਨਿਤ ਕੀਤਾ ਜਾਵੇਗਾ ਅਤੇ ਬਾਕੀ ਸਭਨਾਂ ਦਾ ਵਿਸ਼ੇਸ਼ ਸਨਮਾਨ ਹੋਵੇਗਾ। ਉਨਾਂ ਇਹ ਵੀ ਕਿਹਾ ਕਿ ਜੇ ਅਸੀਂ ਖ਼ੁਦ ਆਪਣੇ ਬੱਚਿਆਂ ਪ੍ਰਤੀ ਗੰਭੀਰ ਹਾਂ ਤਾਂ ਉਨ੍ਹਾਂ ਨੂੰ ੨੪ ਅਗਸਤ ਨੂੰ ਇੰਨਾ ਮੁਕਾਬਲਿਆਂ ਵਿੱਚ ਲੈ ਕੇ ਜਰੂਰ ਪਹੁੰਚੀਏ। ਆਪਣੇ ਪਿੰਡਾਂ ਦੇ ਬੱਚਿਆਂ ਨੂੰ ਅਨਾਊਂਸਮੈਂਟਾਂ ਦੇ ਰਾਹੀਂ ਇੰਨਾ ਮੁਕਾਬਲਿਆਂ ਲਈ ਜਾਗਰੂਕ ਕਰੀਏ। ਗੁਰਬਾਣੀ ਦੇ ਬਚਨਾਂ ਅਨੁਸਾਰ ਆਪ ਜੁੜੀਏ ਅਤੇ ਹੋਰਨਾਂ ਨੂੰ ਜੋੜਨ ਲਈ ਯਤਨ ਕਰੀਏ ਇਹ ਸਿੱਖ ਦਾ ਮੁੱਢਲਾ ਫਰਜ਼ ਹੈ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।