Home » ਸੰਸਾਰ » ਜਰਮਨੀ » ਭਾਰਤ ਦੀ ਅਖੌਤੀ ਅਜ਼ਾਦੀ ਦੀ 77ਵੀਂ ਵਰ੍ਹੇਗੰਢ ਤੇ ਸਿੱਖ ਕੌਮ ਦੀ ਅਜ਼ਾਦੀ ਵਾਸਤੇ ਸੰਘਰਸ਼ਸ਼ੀਲ ਸਿੱਖਾਂ ਨੇ ਭਾਰਤੀ ਕੌਸਲੇਟ ਫਰੈਕਫੋਰਟ ਦੇ ਸਾਹਮਣੇ ਰੋਹ ਮੁਜ਼ਾਹਰਾ ਕਰਕੇ ਮਨਾਇਆ ਕਾਲਾ ਦਿਨ । ਜੰਗੇ ਅਜ਼ਾਦੀ ਦੇ ਸਮੂਹ ਸ਼ਹੀਦਾਂ ਨੂੰ ਸਿਜਦਾ ਕਰਦਿਆਂ ਹੋਇਆਂ ਖਾਲਿਸਤਾਨ ਦੀ ਅਜ਼ਾਦੀ ਤੱਕ ਸੰਘਰਸ਼ ਜਾਰੀ ਰੱਖਣ ਦਾ ਦੁਹਰਾਇਆ ਪ੍ਰਣ !

ਭਾਰਤ ਦੀ ਅਖੌਤੀ ਅਜ਼ਾਦੀ ਦੀ 77ਵੀਂ ਵਰ੍ਹੇਗੰਢ ਤੇ ਸਿੱਖ ਕੌਮ ਦੀ ਅਜ਼ਾਦੀ ਵਾਸਤੇ ਸੰਘਰਸ਼ਸ਼ੀਲ ਸਿੱਖਾਂ ਨੇ ਭਾਰਤੀ ਕੌਸਲੇਟ ਫਰੈਕਫੋਰਟ ਦੇ ਸਾਹਮਣੇ ਰੋਹ ਮੁਜ਼ਾਹਰਾ ਕਰਕੇ ਮਨਾਇਆ ਕਾਲਾ ਦਿਨ । ਜੰਗੇ ਅਜ਼ਾਦੀ ਦੇ ਸਮੂਹ ਸ਼ਹੀਦਾਂ ਨੂੰ ਸਿਜਦਾ ਕਰਦਿਆਂ ਹੋਇਆਂ ਖਾਲਿਸਤਾਨ ਦੀ ਅਜ਼ਾਦੀ ਤੱਕ ਸੰਘਰਸ਼ ਜਾਰੀ ਰੱਖਣ ਦਾ ਦੁਹਰਾਇਆ ਪ੍ਰਣ !

SHARE ARTICLE

192 Views

ਫਰੈਕਫੋਰਟ 15 ਅਗਸਤ (ਖਿੜਿਆ ਪੰਜਾਬ) ਭਾਰਤ ਦੀ ਅਖੌਤੀ ਅਜ਼ਾਦੀ ਦੀ 77 ਵੀਂ ਵਰੇ੍ਹਗੰਢ ਤੇ ਸਿੱਖ ਕੌਮ ਦੀ ਅੰਗਰੇਜ਼ਾਂ ਦੀ ਗੁਲਾਮੀ ਤੋਂ ਅਜ਼ਾਦੀ ਤੇ ਹਿੰਦੂਤਵੀਆਂ ਦੀ ਦੂਜੀ ਗੁਲਾਮੀ ਤੇ ਘੱਟਗਿਣਤੀ ਕੌਮਾਂ ਸਿੱਖ , ਮੁਲਮਾਨ ,ਦਲਿਤ ,ਈਸਾਈਆਂ ਤੇ ਹੋ ਰਹੇ ਜ਼ੁਲਮਾਂ ਮਨੀਪੁਰ ਵਿੱਚ ਔਰਤਾਂ ਨਾਲ ਹਿੰਦੂਤਵੀ ਮਾਨਸਿਕਤਾ ਵੱਲੋ ਸਮੂਹਿਕ ਬਲਾਤਕਾਰਾਂ ਦੇ ਖਿਲਾਫ ਭਾਰਤੀ ਕੌਸਲੇਟ ਫਰੈਕਫੋਰਟ ਦੇ ਸਾਹਮਣੇ ਸਿੱਖ ਕੌਮ ਦੇ ਅਜ਼ਾਦ ਘਰ ਖਾਲਿਸਤਾਨ ਦੀ ਅਜ਼ਾਦੀ ਵਾਸਤੇ ਸੰਘਰਸ਼ਸ਼ੀਲ ਵਰਲਡ ਸਿੱਖ ਪਾਰਲੀਮੈਂਟ ਦੀ ਸਵੈ ਨਿਰਣੈ ਦੀ ਕੌਂਸਲ ਤੇ ਦਲ ਖਾਲਸਾ ਜਰਮਨੀ ਨੇ ਰੋਹ ਮੁਜ਼ਾਹਰਾ ਕਰਕੇ ਕਾਲੇ ਦਿਵਸ ਦੇ ਤੌਰਤੇ ਮਨਾਇਆ ਤੇ ਜੰਗੇ ਅਜ਼ਾਦੀ ਦੇ ਸਮੂਹ ਸ਼ਹੀਦਾਂ ਨੂੰ ਸਿਜਦਾ ਕਰਦਿਆਂ ਹੋਇਆਂ ਉਹਨਾਂ ਦੇ ਪਵਿੱਤਰ ਸੁਪਨੇ ਨੂੰ ਸਾਕਾਰ ਤੇ ਉਸ ਉੱਪਰ ਪਹਿਰਾ ਦੇਣ ਦਾ ਪ੍ਰਣ ਦੁਹਰਾਇਆ ਪੰਥਕ ਆਗੂਆਂ ਨੇ ਭਾਰਤ ਦੇ ਹਾਕਮਾਂ ਨੂੰ ਇਹ ਵੀ ਸਨੇਹਾ ਦਿੱਤਾ ਕਿ ਤੁਸੀ ਆਪਣੀ ਚਾਣਕੀਆਂ ਨੀਤੀ ਰਾਹੀਂ ਕੁਝ ਕਮਜ਼ੋਰ ਜਮੀਰਾਂ, ਥੱਕ ਚੁੱਕੇ , ਜਾਂ ਲਾਲਸਾਵਾਂ ਵੱਸ ਕੁਝ ਖਾਲਿਸਤਾਨੀਆਂ ਨੂੰ ਆਪਣੀ ਬੋਲੀ ਬਲਾਉਣ ਦਾ ਭਰਮ ਪਾਲ ਕੇ ਜਾਂ ਅਜਾਦੀ ਦੀ ਲਹਿਰ ਦੇ ਆਗੂਆਂ ਨੂੰ ਆਪਣੇ ਭਾੜੇ ਦੇ ਕਾਤਲਾਂ ਤੋ ਸ਼ਹੀਦ ਕਰਾਕੇ ਸੰਘਰਸ਼ਕਾਰੀਆਂ ਦੇ ਮਨਾ ਅੰਦਰ ਡਰ ਸਹਿਮ ਪੈਦਾ ਕਰਕੇ ਅਜ਼ਾਦੀ ਦੀ ਅਵਾਜ ਜਾਂ ਰੋਹ ਮੁਜ਼ਾਹਰਿਆਂ ਨੂੰ ਬੰਦ ਕਰਾਉਣ ਦੇ ਭਰਮ ਤੋੜਨ ਲਈ ਇਹ ਜਰਮਨ ਵਿੱਚੋ ਅਜ਼ਾਦੀ ਤੇ ਹੱਕ ਸੱਚ ਨਿਆਂ ਦੇ ਰਾਜ ਲਈ ਹਮੇਸ਼ਾ ਅਵਾਜਾ ਉੱਠਦੀਆਂ ਰਹਿਣਗੀਆਂ । ਜੋ ਤੁਸੀ ਸਿੱਖ ਕੌਮ ਨਾਲ ਵਿਸ਼ਵਾਸ਼ਘਾਤ ਕਰਕੇ ਸਿੱਖਾਂ ਤੇ ਘੱਟ ਗਿਣਤੀਆਂ ਨਾਲ ਵਿਤਕਰੇ ਤੇ ਦੂਸਰੇ ਸ਼ਹਿਰੀਆਂ ਵਾਲ਼ਾ ਸਲੂਕ ਕਰਕੇ ਆਏ ਦਿਨ ਗੁਲਾਮੀ ਦਾ ਅਹਿਸਾਸ ਕਰਾ ਕੇ 82% ਕੁਰਬਾਨੀਆਂ ਕਰਨ ਵਾਲੀ ਕੌਮ ਨਾਲ ਕੀਤੇ ਵਾਇਦੇ ਭੁਲਾ ਕੇ ਅਕਿ੍ਰਤਘਣਤਾ ਦਾ ਸਬੂਤ ਦਿੱਤਾ ਹੈ ਇਸੇ ਕਰਕੇ ਸਿੱਖ ਕੌਮ ਦੇ ਅਜ਼ਾਦ ਘਰ ਦੇ ਚਾਹਵਾਨ ਤੁਹਾਡੇ ਅਜ਼ਾਦੀ ਦੇ ਦਿਹਾੜੇ ਨੂੰ ਕਾਲੇ ਦਿਵਸ ਦੇ ਤੌਰਤੇ ਮਨਾ ਰਹੇ ਹਨ ਤੇ ਤੂਹਾਨੂੰ ਲਾਹਣਤਾ ਪਾ ਰਹੇ ਹਨ ।ਉੱਥੇ ਤੁਹਾਡੇ ਡਰ ਸਹਿਮ ਪਾਉਣ ਦੇ ਭਰਮ ਨੂੰ ਵੀ ਤੁਹਾਡੇ ਸਾਹਮਣੇ ਖੜਕੇ ਤੋੜ ਰਹੇ ਹਾਂ ਇਹ ਸੰਘਰਸ਼ ਸਿੱਖ ਕੌਮ ਦੇ ਅਜ਼ਾਦ ਘਰ ਖਾਲਿਸਤਾਨ ਦੀ ਪ੍ਰਾਪਤੀ ਤੱਕ ਜਾਰੀ ਰਹੇਗਾ ।ਰੋਹ ਮੁਜ਼ਾਹਰੇ ਵਿੱਚ ਭਾਈ ਗੁਰਚਰਨ ਸਿੰਘ ਗੁਰਾਇਆ ਕੋ- ਕੋਅਰਡੀਨੇਟਰ ਵਰਲਡ ਸਿੱਖ ਪਾਰਲੀਮੈਂਟ , ਭਾਈ ਗੁਰਪਾਲ ਸਿੰਘ ਪਾਲਾ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਕਲੋਨ, ਭਾਈ ਹਰਮੀਤ ਸਿੰਘ , ਭਾਈ ਅੰਗਰੇਜ ਸਿੰਘ ਦਲ ਖਾਲਸਾ ਜਰਮਨੀ , ਭਾਈ ਜਤਿੰਦਰ ਸਿੰਘ , ਰਾਮਪਾਲ ਸਿੰਘ ,ਅਨਸਰ ਭੱਟ ਯੂਰਪੀਆਨ ਕੌਂਸਲ ਜਰਮਨੀ , ਨੇ ਆਪਣੇ ਵੀਚਾਰਾ ਦੀ ਸਾਂਝ ਪਾਈ ਭਾਰਤ ਦੀ ਅਖੌਤੀ ਅਜ਼ਾਦੀ ਤੇ ਸਿੱਖ ਕੌਮ , ਘੱਟ ਗਿਣਤੀ ਕੌਮਾਂ ਤੇ ਔਰਤਾਂ ਉਪੱਰ ਹਿੰਦੂਤਵੀ ਹਕੂਮਤ ਦੀ ਸ਼ਹਿ ਤ ਕੀਤੇ ਜਾ ਰਹੇ ਜ਼ੁਲਮਾਂ ਦੀਆਂ ਤਸਵੀਰਾਂ ਵਾਲੇ ਬੈਨਰ ਇਹਨਾਂ ਦੇ ਕਰੂਰ ਚੇਹਰੇ ਨੰਗਾ ਕਰ ਰਿਹੀਆਂ ਸੀ ਉੱਥੇ ਖਾਲਿਸਤਾਨੀ ਨਿਸ਼ਾਨ ਸਾਹਿਬ ਤੇ ਖਾਲਿਸਤਾਨ ਜ਼ਿੰਦਾਬਾਦ , ਸ਼ਹੀਦੋ ਤੁਹਾਡੀ ਸੋਚ ਤੇ ਪਹਿਰਾ ਦਿਅਗੇ ਠੋਕ ਦੇ ਨਾਹਰ ਗੂੰਜਦੇ ਰਹੇ ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

ਸਿੱਖ ਦੇਸ਼ ਦੀ ਸੁਪਰੀਮ ਕੋਰਟ ਅਤੇ ਪਾਰਲੀਮੈਂਟ ’ਚ ਕਕਾਰ ਧਾਰਣ ਕਰਕੇ ਜਾ ਸਕਦਾ ਫਿਰ ਪ੍ਰੀਖਿਆ ਕੇਂਦਰਾਂ ਵਲੋਂ ਬਚਿਆਂ ਨੂੰ ਕਿਸ ਤਾਕਤ ਅਤੇ ਆਦੇਸ਼ ਦੇ ਨਾਲ ਕਕਾਰ ਉਤਾਰਨ ਨੂੰ ਮਜਬੂਰ ਕੀਤਾ ਜਾਂਦਾ ਹੈ: ਪਰਮਜੀਤ ਸਿੰਘ ਵੀਰਜੀ 👉 ਕਕਾਰ ਅੰਮ੍ਰਿਤਧਾਰੀ ਸਿੱਖ ਪ੍ਰਾਣੀ ਲਈ ਧਾਰਮਿਕ ਵਿਸ਼ਵਾਸ ਦਾ ਪ੍ਰਤੀਕ ਅਤੇ ਸਿੱਖ ਦੀ ਰੋਜ਼ਾਨਾ ਜਿੰਦਗੀ ਦਾ ਹਨ ਅਨਖਿੜਵਾਂ ਅੰਗ

ਪੰਜਾਬ ਅੰਦਰ ਮੁੜ 90 ਦੇ ਦਹਾਕੇ ਵਾਂਗ ਜ਼ੁਲਮ, ਮਨੁੱਖੀ ਅਧਿਕਾਰਾਂ ਦਾ ਘਾਣ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਕੀਤਾ ਜਾ ਰਿਹਾ ਵਿਵਹਾਰ ਚਿੰਤਾਜਨਕ: ਪੰਥਕ ਜਥੇਬੰਦੀਆਂ ਜਰਮਨੀ 👉 ਝੂਠੇ ਪੁਲਿਸ ਮੁਕਾਬਲੇ ਵਿਚ ਮਾਰੇ ਗਏ ਰਣਜੀਤ ਸਿੰਘ ਦੇ ਪਰਿਵਾਰ ਨਾਲ ਕੀਤਾ ਹਮਦਰਦੀ ਦਾ ਇਜ਼ਹਾਰ