ਲੁਧਿਆਣਾ 8 ਜੁਲਾਈ (ਖਿੜਿਆ ਪੰਜਾਬ) ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਵੱਲੋਂ ਜਿੱਥੇ ਪੜੇ ਲਿਖੇ ਪ੍ਰਚਾਰਕ ਡਿਪਲੋਮਾ ਕੋਰਸ ਕਰਵਾਉਣ ਤੋਂ ਬਾਅਦ ਸਿੱਖ ਕੌਮ ਦੀ ਝੋਲੀ ਵਿੱਚ ਪਾਏ ਜਾਂਦੇ ਹਨ ਜੋ ਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਥਾਂ ਪੁਰ ਥਾਂ ਗੁਰਮਤਿ ਸਿਧਾਂਤ, ਸਿੱਖ ਰਹਿਤ ਮਰਿਆਦਾ , ਗੁਰਬਾਣੀ ਦਾ ਪ੍ਰਚਾਰ ਕਰਦੇ ਹਨ ਉਥੇ ਹੀ ਮਿਸ਼ਨਰੀ ਕਾਲਜ ਦੇ ਵੱਲੋਂ ਹਰ ਸਾਲ ਛੁੱਟੀਆਂ ਦੇ ਦਿਨਾਂ ਦੇ ਵਿੱਚ ਸਿੱਖੀ ਲਹਿਰ ਦੇ ਤਹਿਤ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਜਾਂਦਾ ਹੈ ਜਿਸ ਰਾਹੀਂ ਪਿੰਡਾਂ ਥਾਵਾਂ ਤੇ ਹੋਰ ਇਲਾਕਿਆਂ ਦੇ ਵਿੱਚ ਪਹੁੰਚ ਕੇ ਜਮੀਨੀ ਪੱਧਰ ਤੇ ਸਕੂਲਾਂ ਜਾਂ ਹੋਰ ਗੁਰਦੁਆਰਿਆਂ ਵਿੱਚ ਬੱਚਿਆਂ ਨੂੰ ਗੁਰਮਤਿ ਦੇ ਕੈਂਪ ਲਗਾ ਕੇ ਗੁਰਬਾਣੀ, ਸਿੱਖ ਇਤਿਹਾਸ , ਰਹਿਤ ਮਰਿਆਦਾ ਤੋਂ ਜਾਣੂੰ ਕਰਵਾਇਆ ਜਾਂਦਾ ਹੈ ਜਿਸ ਦੇ ਨਾਲ ਬਹੁਤਾਤ ਬੱਚੇ ਪਤਿਤਪੁਣੇ, ਵਹਿਮ ਭਰਮ , ਕਰਮ ਕਾਂਡਾਂ ਨੂੰ ਛੱਡ ਕੇ ਗੁਰਸਿੱਖੀ ਦਾ ਓਟ ਆਸਰਾ ਲੈਂਦੇ ਹਨ ਇਸੇ ਤਹਿਤ ਹੀ ਇਸ ਸਾਲ ਵੀ
ਗਰਮੀਆਂ ਦੀਆਂ ਛੁੱਟੀਆਂ ਦੌਰਾਨ ਲਗਾਏ ਗਏ ਗੁਰਮਤਿ ਸਿਖਲਾਈ ਕੈਂਪ ਅਤੇ ਜੂਨ ਮਹੀਨੇ ਵਿੱਚ ਦੇਸ਼ ਦੇ ਅਲੱਗ-ਅਲੱਗ ਪਿੰਡਾਂ, ਸ਼ਹਿਰਾ ਅਤੇ ਸਕੂਲਾਂ ਵਿੱਚ ਗੁਰਮਤਿ ਸਿਖਲਾਈ ਕੈਂਪ ਲਗਾਏ ਗਏ l ਜਿਨ੍ਹਾਂ ਵਿੱਚ ਤਕਰੀਬਨ 15,000 ਵਿਦਿਆਰਥੀਆਂ ਅਤੇ 5000 ਆਮ ਸੰਗਤ ਨੇ ਹਿੱਸਾ ਲਿਆ, ਇਨ੍ਹਾਂ ਕੈਂਪਾਂ ਦੌਰਾਨ ਬੱਚਿਆਂ ਵਿੱਚ ਬਹੁਤ ਉਤਸ਼ਾਹ ਸੀ ਅਤੇ ਪ੍ਬੰਧਕ ਵੀਰਾਂ ਵਲੋਂ ਵੀ ਵੱਧ ਚੜ ਕੇ ਸੇਵਾ ਕੀਤੀ ਗਈ ਅਤੇ ਕਲਾਸਾਂ ਵਿੱਚ ਹਿੱਸਾ ਲਿਆ, ਕਾਲਜ ਵੱਲੋਂ ਕੀਤੇ ਜਾਂਦੇ ਅਜਿਹੇ ਉਪਰਾਲਿਆਂ ਦੀ ਹਰ ਪਾਸੇ ਹੀ ਭਰਵੀ ਪ੍ਰਸੰਸਾ ਹੋ ਰਹੀ ਹੈ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।