Home » ਸੰਸਾਰ » ਯੂਰਪ » ਗੁਰਦੁਆਰਾ ਸਿੰਘ ਸਭਾ ਵਿਆਨਾ ਆਸਟਰੀਆ ਵਿਖੇ ਲਗਾਏ ਗਏ ਬੱਚਿਆਂ ਦੇ ਗੁਰਮਤਿ ਕੈਂਪ ਦਾ ਸਤਵਾਂ ਦਿਨ ।

ਗੁਰਦੁਆਰਾ ਸਿੰਘ ਸਭਾ ਵਿਆਨਾ ਆਸਟਰੀਆ ਵਿਖੇ ਲਗਾਏ ਗਏ ਬੱਚਿਆਂ ਦੇ ਗੁਰਮਤਿ ਕੈਂਪ ਦਾ ਸਤਵਾਂ ਦਿਨ ।

SHARE ARTICLE

245 Views

ਆਖਨ 7 ਜੁਲਾਈ (ਜਗਦੀਸ਼ ਸਿੰਘ) ਬੱਚਿਆਂ ਨੂੰ ਸਿੱਖੀ ਨਾਲ ਜੋੜਨ ਲਈ ਅਤੇ ਗੁਰਮਤਿ ਦੀ ਸਿੱਖਿਆਂ ਦੇਣ ਲਈ ਗੁਰਦੁਆਰਾ ਸਿੰਘ ਸਭਾ ਵਿਆਨਾ ਆਸਟਰੀਆ ਵਿਖੇਂ ਲਗੇ ਕੈਂਪ ਦੇ ਸਤਵਂਂੇ ਦਿਨ ਤੱਕ 124 ਬੱਚਿਆਂ ਦੀ ਗਿਣਤੀ ਹੋ ਗਈ ਹੈ। ਕੈਂਪ ਵਿੱਚ ਗੁਣਾ ਨਾਲ ਸਾਂਝ ਪਾਉਣ ਲਈ ਬੱਚੇ ਪੰਜਾਬੀ .ਗੁਰਬਾਣੀ, ਕੀਰਤਨ, ਤਬਲੇ ਅਤੇ ਗੱਤਕੇ ਦੀਆਂ ਜਮਾਤਾਂ ਵਿਚ ਭਾਗ ਲੈਕੇ ਗੁਰਮਤਿ ਦੀ ਸਿੱਖਿਆਂ ਲੈ ਰਹੇ ਹਨ।ਗੁਰਮਤਿ ਸਿੱਖਲਾਈ ਦੀਆ ਕਲਾਸਾਂ ਸਵੇਰੇ 9 ਵਜੇ ਤੋ ਸਾਮ 4 ਵਜੇ ਤਕ ਲਗ ਰਹੀਆਂ ਹਨ।ਗੁਰਦੁਆਰਾ ਸਾਹਿਬ ਦੇ ਗ੍ਰੰਥੀ ਭਾਈ ਕਰਨਬੀਰ ਸਿੰਘ ਵੀ ਬੱਚਿਆਂ ਦੀਆਂ ਕਲਾਸਾਂ ਲਗਾ ਰਹੇ ਹਨ। ਭਾਈ ਜਗਦੀਸ਼ ਸਿੰਘ ਸਿੱਖ ਸੰਦੇਸਾ ਜਰਮਨੀ ਵਾਲੇ ਗੁਰਮਤਿ ਦੀਆ ਤੇ ਗੁਰਬਾਣੀ ਅਤੇ ਇਤਿਹਾਸ ਦੀਆ ਕਲਾਸਾਂ ਲਗਾ ਰਹੇ ਹਨ॥ਗੱਤਕਾ ਸਿੱਖਾਉਣ ਦੀ ਸੇਵਾ ਵਿਆਨਾ ਗੱਤਕਾ ਗਰੁਪ ਵਾਲੇ ਨਿਭਾ ਰਹੇ ਹਨ।ਕੈਂਪ ਵਿਚ ਬੱੱਚਿਆਂ ਨੂੰ ਪੰਜਾਬੀ ਦੀ ਅਧੁਨਿਕ ਤਰੀਕੇ ਨਾਲ ਸਿੱਖਲਾਈ ਦਿਤੀ ਜਾ ਰਹੀ ਹੈ। ਪੰਜਾਬੀ ਪੜ੍ਹਾਾਉਣ ਦੀਆ ਸੇਵਾਵਾਂ ਭੈਣ ਕੁਲਦੀਪ ਕੌਰ, ਭੈਣ ਸੁਰਜੀਤ ਕੌਰ ਅਤੇ ਭੈਣ ਜਸਬੀਰ ਕੌਰ ਨਿਭਾ ਰਹੀਆਂ ਹਨ।ਕੈਂਪ ਵਿਚ ਬੱਚਿਆਂ ਨੂੰ ਲੰਗਰ ਵਿਚ ਸੇਵਾ ਕਰਨ ਦੀ ਸਿੱਖਲਾਈ ਦਿਤੀ ਜਾ ਰਹੀ ਹੈ। ਹਰ ਰੋਜ਼ ਸਵੇਰੇ ਨਾਸ਼ਤੇ ਅਤੇ ਦੁਪਿਹਰ ਦੇ ਲੰਗਰ ਵਿਚ 8 ਤੋਂ 10 ਬੱਚੇ ਹੀ ਸੇਵਾ ਕਰਦੇ ਹਨ। ਸੇਵਾਂ ਕਰਨ ਵਿਚ ਬੱਚਿਆਂ ਦਾ ਬਹੁਤ ਉਤਸ਼ਾਹ ਹੈ ਇਤਿਹਾਸਕ ਪ੍ਰਸ਼ਨ ਮੰਚ ਮੁਕਾਬਲੇ ਵਿਚ ਬਹੁਤ ਉਤਸ਼ਾਹ ਦਿਖਾ ਰਹੇ ਹਨ।ਗੁਦੁਆਰਾ ਪ੍ਰਬੰਧਕ ਕਮੇਟੀ ਨੇ ਅਤੇ ਸੰਗਤਾਂ ਨੇ ਕੈਂਪ ਵਿਚ ਪੂਰੀ ਨਿਗਰਾਨੀ ਰਖੀ ਹੋਈ ਹੈ ਅਤੇ ਕੈਂਪ ਦੋਰਾਨ ਕਿਸੇ ਚੀਜ ਦੀ ਘਾਟ ਨਹੀ ਹੋਣ ਦਿਤੀ।ਬੱਚਿਆਂ ਦੇ ਖਾਣ ਪੀਣ ਦਾ ਪੂਰਾ ਧਿਆਨ ਰਖਿਆ ਜਾਂ ਰਿਹਾ ਹੈ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News