ਪੱਟੀ ਸ਼ਹਿਰ ਵਿੱਚ ਨਸ਼ੇ ਨਾਲ ਮਰੇ ਨੋਜਵਾਨ ਦੀ ਲਾਸ਼ ਮਿਲੀ
ਪੱਟੀ 4 ਜੂਲਾਈ ( ਹੈਪੀ ਸਭਰਾ)
ਪੱਟੀ ਸ਼ਹਿਰ ਦੇ ਪੁਰਾਣੇ ਕਿਰਨ ਸਨੇਮਾ ਦੀ ਮਾਰਕੀਟ ਅੰਦਰ ਵੀਰਵਾਰ ਸਵੇਰ ਵੇਲੇ ਇੱਕ ਨੌਜਵਾਨ ਦੀ ਲਾਸ਼ ਮਿਲੀ ਹੈ। ਇਸ ਲਾਸ਼ ਦੇ ਕੋਲ ਟੀਕਾ ਲੱਗੀ ਸਰਿੰਜ ਮਿਲੀ। ਲਾਸ਼ ਨਜ਼ਦੀਕ ਇੱਕਠੇ ਹੋਏ ਕੁਝ ਲੋਕਾਂ ਨੇ ਦੱਸਿਆ ਕਿ ਉਕਤ ਨੌਜਵਾਨ ਵੱਲੋਂ ਨਸ਼ਾ ਦਾ ਟੀਕਾ ਲਗਾਇਆ ਸੀ ਅਤੇ ਨਸ਼ੇ ਓਵਰ ਡੋਜ ਨਾਲ ਮੌਤ ਹੋਈ ਹੋਈ ਹੈ । ਮਾਰਕੀਟ ਦੇ ਲੋਕਾਂ ਵੱਲੋਂ ਉਕਤ ਨੌਜਵਾਨ ਦੀ ਮੌਤ ਖ਼ਬਰ ਸਥਾਨਕ ਪੁਲੀਸ ਨੂੰ ਦਿੱਤੀ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਨੌਜਵਾਨ ਦੀ ਜੇਬ ਵਿੱਚੋਂ ਮਿਲੇ ਮੁਬਾਇਲ ਫੋਨ ਤੋਂ ਉਸ ਦੇ ਵਾਰਿਸਾਂ ਨੂੰ ਸੂਚਿਤ ਕੀਤਾ । ਮ੍ਰਿਤਕ ਨੌਜਵਾਨ ਦੀ ਪਹਿਚਾਣ ਪੱਟੀ ਨੇੜਲੇ ਪਿੰਡ ਮਨਿਆਲਾ ਜੈ ਸਿੰਘ ਦੇ ਪ੍ਰਭਜੀਤ ਸਿੰਘ ਪੁੱਤਰ ਅਜਮੇਰ ਸਿੰਘ ਵਜੋਂ ਹੋਈ ਹੈ ।ਇਸ ਮੌਕੇ ਪੁਲਿਸ ਥਾਣਾ ਸਿਟੀ ਪੱਟੀ ਦੇ ਥਾਣੇਦਾਰ ਦਲੇਰ ਸਿੰਘ ਨੇ ਕਿਹਾ ਕਿ ਮ੍ਰਿਤਕ ਨੌਜਵਾਨ ਦੇ ਪਿਤਾ ਅਜਮੇਰ ਸਿੰਘ ਪੁੱਤਰ ਦਰਸ਼ਨ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨ੍ਹਾਂ ਵਿੱਚ ਕਿਹਾ ਕਿ ਉਸਦਾ ਲੜਕਾ ਪ੍ਰਭਜੀਤ ਸਿੰਘ ਬਿਮਾਰੀ ਦੀ ਹਾਲਤ ਵਿੱਚ ਰਹਿੰਦਾ ਸੀ ਜਿਸ ਦੀ ਮੌਤ ਹੋ ਗਈ ਹੈ ।ਜਿਸ ਤੇ ਪੁਲਿਸ ਨੇ 194 ਬੀ ਐਨ ਐਨ ਐਸ ਤਹਿਤ ਮਾਮਲਾ ਦਰਜ ਕਰ ਲਿਆ ਹੈ । ਜ਼ਿਕਰਯੋਗ ਹੈ ਕਿ ਬੀਤੇ ਤਿੰਨ ਦਿਨ ਪਹਿਲਾਂ ਪੱਟੀ ਸ਼ਹਿਰ ਦੀ ਫੌਜੀ ਛਾਉਣੀ ਨਜ਼ਦੀਕ ਪੱਟੀ ਦੇ ਨੇੜਲੇ ਪਿੰਡ ਕੁੱਲਾ ਦੇ ਇੱਕ ਨੌਜਵਾਨ ਦੀ ਲਾਸ਼ ਮਿਲੀ ਸੀ ਅਤੇ ਉਕਤ ਨੌਜਵਾਨ ਦੀ ਮੌਤ ਵੀ ਨਸ਼ੇ ਨਾਲ ਹੋਈ ਦੱਸਿਆ ਜਾ ਰਿਹਾ ਸੀ।ਇਸ ਤੋਂ ਇਲਾਵਾ ਕੁਝ ਦਿਨ ਪਹਿਲਾਂ ਇਲਾਕੇ ਦੇ ਪਿੰਡ ਸਭਰਾ ਅੰਦਰ ਨਸ਼ੇ ਨਾਲ ਨੋਜਵਾਨ ਦੀ ਮੌਤ ਹੋਈ ਸੀ। ਪਰ ਮ੍ਰਿਤਕਾਂ ਦੇ ਪਰਿਵਾਰਾਂ ਵੱਲੋਂ ਨਸ਼ਿਆਂ ਨਾਲ ਹੋਈਆਂ ਮੌਤਾਂ ਦੇ ਕਾਰਣਾਂ ਤੇ ਪੁਲੀਸ ਨੂੰ ਬਿਆਨ ਦਰਜ਼ ਕਰਵਾਉਂਦੇ ਸਮੇਂ ਬਿਆਨਾਂ ਨੂੰ ਬਦਲ ਦਿੱਤਾ ਗਿਆ ਹੈ। ਜਦੋਂ ਕਿ ਨਸ਼ੇ ਨਾਲ ਮੌਤਾਂ ਹੋਣ ਦੀ ਪੁਸ਼ਟੀ ਮ੍ਰਿਤਕਾਂ ਦੀਆਂ ਲਾਸ਼ਾਂ ਕੋਲ ਪਈਆਂ ਸਰਿੰਜਾਂ ਕਰਦੀਆਂ ਸਨ। ਪਰ ਇਲਾਕੇ ਅੰਦਰ ਤ੍ਰਾਸਦੀ ਇਹ ਹੈ ਕਿ ਪੀੜਤ ਪਰਿਵਾਰ ਹੁਣ ਪੁਲੀਸ ਕੋਲ ਨਸ਼ੇ ਨਾਲ ਹੋਣ ਵਾਲੀਆਂ ਮੌਤਾਂ ਸਬੰਧੀ ਬਿਆਨ ਦਰਜ਼ ਕਰਵਾਉਣ ਤੋਂ ਕੰਨੀ ਕਤਰਾਉਂਣ ਲੱਗ ਪਏ ਹਨ। ਦੇਖਣ ਵਿੱਚ ਆਇਆ ਹੈ ਕਿ ਮ੍ਰਿਤਕਾਂ ਦੇ ਪਰਿਵਾਰ ਗਰੀਬ ਹੋਣ ਕਰਕੇ ਪੁਲੀਸ ਕਾਰਵਾਈ ਤੋਂ ਬਚਣ ਲਈ ਹੁਣ ਨੌਜਵਾਨਾਂ ਦੀਆਂ ਮੌਤਾਂ ਤੇ ਸਬਰ ਸੰਤੋਖ ਕਰਨਾ ਮੁਨਾਸਿਬ ਸਮਝਣ ਲੱਗ ਪਏ ਹਨ। ਪੁਲੀਸ ਵਿਭਾਗ ਵੀ ਮ੍ਰਿਤਕਾਂ ਦੇ ਵਾਰਸਾਂ ਦੇ ਬਿਆਨਾਂ ਤੇ ਨਿਰਭਰ ਹੈ। ਜਿਸ ਕਰਕੇ ਇਲਾਕੇ ਅੰਦਰ ਨਸ਼ਿਆਂ ਨੂੰ ਰੋਕਣ ਵਾਲੀ ਸਰਕਾਰੀ ਮੁਹਿੰਮ ਨੂੰ ਬੂਰ ਪੈਂਦਾ ਨਹੀਂ ਲੱਗਦਾ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।









