




ਖਾਲੜਾ 18 ਜੂਨ (ਗੁਰਪ੍ਰੀਤ ਸਿੰਘ) ਇਨਸਾਨ ਜਦੋਂ ਆਪਣੇ ਵਿਰਾਸਤੀ ਫਖਰ ਨਾਲ ਜੁੜਨ ਅਤੇ ਆਪਣੇ ਵੱਡਿਆਂ ਦੇ ਪਾਏ ਹੋਏ ਪੂਰਨਿਆਂ ਤੇ ਤੁਰਨ ਦਾ ਯਤਨ ਕਰਦਾ ਹੈ ਤਾਂ ਸਤਿਗੁਰਾਂ ਦੇ ਪਾਵਨ ਬਚਨ ‘ਬਾਬਾਣੀਆ ਕਹਾਣੀਆ ਪੁਤ ਸਪੁਤ ਕਰੇਨਿ’ ਇਸ ਮਾਰਗ ਦੀ ਤਾਈਦ ਕਰਦੇ ਬਖਸ਼ਿਸ਼ ਵਰਸਾਉਂਦੇ ਹਨ ਮਨੁੱਖ ਆਪਣੇ ਉਤਪਤੀ ਕਾਲ ਤੋਂ ਹੀ ਆਪਣੀ ਹੋਂਦ ਦੇ ਅਸਲ ਮਕਸਦ ਨੂੰ ਢੂੰਢਣ ਤੋਂ ਪ੍ਰਾਪਤ ਕਰਨ ਲਈ ਅਗਰਸਰ ਰਿਹਾ ਹੈ ਉਸਨੂੰ ਆਪਣੇ ਮੁਕਾਮ ਤਾਈਂ ਅਪੜਨ ਦੀ ਸੋਝੀ ਆਪਣੇ ਵਡੇਰਿਆਂ ਦੇ ਸਤ ਬਚਨ ਕਰਮ ਦੇ ਚੁਫੇਰੇ ਰਹਿ ਕੇ ਕਮਾਈ ਦੁਨਿਆਵੀ ਤੇ ਆਤਮਿਕ ਜੀਵਨ ਨੂੰ ਨਿਹਾਰਿਆਂ ਹੀ ਪ੍ਰਾਪਤ ਹੁੰਦੀ ਹੈ ਸਿਆਣਿਆਂ ਦਾ ਕਹਿਣਾ ਹੈ ਕਿ ਜੇਕਰ ਅਸੀਂ ਆਪਣੀ ਮਹਾਨ ਪੁਰਖਾਂ ਜਿਹੇ ਆਤਮਿਕ ਕਦ ਯਾਨੀ ਉਚੇਰੇ ਪਨ ਨੂੰ ਅਪੜ ਨਹੀਂ ਸਕਦੇ ਤਾਂ ਸਾਨੂੰ ਘੱਟੋ ਘੱਟ ਉਹਨਾਂ ਦੀਆਂ ਪੈੜਾਂ ਵਿੱਚ ਪੈਰ ਪਾ ਕੇ ਤੁਰਨ ਦੀ ਜਾਂਚ ਤਾਂ ਸਿੱਖਣੀ ਹੀ ਚਾਹੀਦੀ ਹੈ ਇਸ ਨਾਲ ਇਨਸਾਨ ਅੰਦਰ ਹਲਤ ਤੇ ਪਲਤ ਦੀ ਸੰਵਾਰਤਾ ਲਈ ਲੋੜੀਂਦੇ ਰੂਹਾਨੀ ਜੀਵਨ ਅਤੇ ਇਖਲਾਕ ਦੀ ਜੋਤ ਜਗਦੀ ਹੈ ਜੋ ਉਸਨੂੰ ਉਸ ਦੀ ਆਤਮਿਕ ਹੋਂਦ ਨਾਲ ਵਾਬਪਤਾ ਕਰਦੀ ਹੈ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਿੱਖ ਪੰਥ ਦੇ ਮਹਾਨ ਪ੍ਰਚਾਰਕ ਭਾਈ ਸੁਰਿੰਦਰ ਸਿੰਘ ਨੇ ਕੀਤਾ ਉਨਾਂ ਮਾਝੇ ਦੇ ਇਤਿਹਾਸਿਕ ਅਸਥਾਨਾਂ ਦੀ ਯਾਤਰਾ ਕਰਦੇ ਹੋਏ ਕਿਹਾ ਕਿ ਸਾਨੂੰ ਪੁਰਖਿਆਂ ਦੀਆਂ ਕਹਾਣੀਆਂ ਚਿਤਵਦੇ ਰਹਿਣਾ ਚਾਹੀਦਾ ਹੈ ਜਿਸ ਨਾਲ ਬੰਦਾ ਆਪਣੀਆਂ ਜੜਾਂ ਦੁਆਲੇ ਕੇਂਦਰਿਤ ਰਹਿੰਦਾ ਹੈ ਸਾਡੇ ਲਈ ਉਹਨਾਂ ਦੀਆਂ ਬਾਤਾਂ ਨੂੰ ਦੁਹਰਾਉਣਾ ਅਤੇ ਉਹਨਾਂ ਦੀ ਯਾਦ ਵਿੱਚ ਉਸਰੇ ਅਸਥਾਨਾਂ ਨੂੰ ਦੇਖਣਾ ਇੱਕ ਤਰਹਾਂ ਉਹਨਾਂ ਦੇ ਬਚਨਾਂ ਦੀ ਜਿਆਰਤ ਤੇ ਪਰਿਕਰਮਾ ਕਰਨ ਦੇ ਤੁਲ ਹੁੰਦਾ ਹੈ ਇਸੇ ਸੋਚ ਨੂੰ ਸਨਮੁਖ ਰੱਖਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਚਾਰ ਵਿਦਿਆਰਥੀਆਂ ਸੁਰਿੰਦਰ ਸਿੰਘ, ਗੁਰਪ੍ਰੀਤ ਸਿੰਘ, ਸਤਨਾਮ ਸਿੰਘ ਤੇ ਦਲਜੀਤ ਸਿੰਘ ਦੁਆਰਾ 15 ਜੂਨ 2024 ਦਿਨ ਸ਼ਨੀਵਾਰ ਨੂੰ ਮਾਝੇ ਦੇ ਇਤਿਹਾਸਿਕ ਸਥਾਨਾਂ ਦੀ ਯਾਤਰਾ ਤੇ ਦਰਸ਼ਨ ਦੀਦਾਰੇ ਕੀਤੇ ਗਏ ਇਸ ਯਾਤਰਾ ਦੀ ਸ਼ੁਰੂਆਤ ਗੁਰਦੁਆਰਾ ਸੰਨ ਸਾਹਿਬ ਬਾਸਰਕੇ ਤੋਂ ਹੋ ਕੇ ਗੁਰਦੁਆਰਾ ਛੇਵੀਂ ਪਾਤਸ਼ਾਹੀ ਢੰਡ, ਗੁਰਦੁਆਰਾ ਪਿੰਡ ਕਸੇਲ, ਸਰਾਏ ਅਮਾਨਤ ਖਾਂ, ਬੀੜ ਬਾਬਾ ਬੁੱਢਾ ਸਾਹਿਬ ਜੀ ਠੱਠਾ , ਡੇਰਾ ਕਾਰ ਸੇਵਾ ਬਾਬਾ ਖੜਕ ਸਿੰਘ ਜੀ ਠੱਠਾ, ਗੁਰਦੁਆਰਾ ਬੀਬੀ ਵੀਰੋ ਜੀ ਝਬਾਲ, ਗੁਰਦੁਆਰਾ ਮਾਤਾ ਭਾਗ ਕੌਰ ਜੀ ਝਬਾਲ , ਗੁਰਦੁਆਰਾ ਰੋੜੀ ਸਾਹਿਬ ਸੁਰ ਸਿੰਘ, ਗੁਰਦੁਆਰਾ ਪਾਤਸ਼ਾਹੀ ਛੇਵੀਂ ਸੁਰ ਸਿੰਘ, ਦਲ ਬਾਬਾ ਬਿਧੀ ਚੰਦ ਸੁਰ ਸਿੰਘ, ਗੁਰਦੁਆਰਾ ਸ਼ਹੀਦ ਭਾਈ ਤਾਰੂ ਸਿੰਘ ਜੀ ਪੂਹਲਾ, ਗੁਰਦੁਆਰਾ ਜਨਮ ਸਥਾਨ ਬਾਬਾ ਦੀਪ ਸਿੰਘ ਜੀ ਪਹੂਵਿੰਡ, ਗੁਰਦੁਆਰਾ ਗੁਰੂ ਨਾਨਕ ਸਾਹਿਬ ਅਮੀਸ਼ਾਹ, ਗੁਰਦੁਆਰਾ ਬਾਬਾ ਅਮੀਸ਼ਾਹਣਾ ਜੀ, ਗੁਰਦੁਆਰਾ ਪਹਿਲੀ ਪਾਤਸ਼ਾਹੀ ਖਾਲੜਾ, ਖਾਲੜਾ ਬਾਰਡਰ, ਗੁਰਦੁਆਰਾ ਸ਼ਹੀਦ ਭਾਈ ਤਾਰਾ ਸਿੰਘ ਪਿੰਡ ਵਾਂ , ਗੁਰਦੁਆਰਾ ਸ਼ਹੀਦ ਭਾਈ ਸੁੱਖਾ ਸਿੰਘ ਮਾੜੀ ਕੰਬੋਕੇ ਦੀ ਯਾਤਰਾ ਕਰਦਿਆਂ ਅੰਤ ਉਦਾਸੀਨ ਕੁਟੀਆ ਦੇ ਮੌਜੂਦਾ ਪ੍ਰਬੰਧਕ ਬਾਬਾ ਮੌਜੀ ਦਾਸ ਜੀ ਨਾਲ ਸਿੱਖ ਇਤਿਹਾਸ ਤੇ ਢਾਡੀ ਪਰੰਪਰਾ ਨੂੰ ਲੈ ਕੇ ਦੀਰਗਘ ਵਿਚਾਰ ਚਰਚਾ ਨਾਲ ਕੀਤੀ। ਇਸ ਯਾਤਰਾ ਦਾ ਮਕਸਦ ਜਿੱਥੇ ਵਡੇਰਿਆਂ ਦੀ ਚਰਨ ਧੂੜੀ ਪਰਸਨਾ ਸੀ ਉੱਥੇ ਨਾਲ ਹੀ ਧਾਰਮਿਕ ਅਤੇ ਇਤਿਹਾਸਿਕ ਖੋਜ ਦੇ ਤੱਥ ਇਕੱਠੇ ਕਰਨਾ ਵੀ ਸੀ ਜ਼ਿਕਰ ਯੋਗ ਹੈ ਕਿ ਸੁਰਿੰਦਰ ਸਿੰਘ ਯੂਨੀਵਰਸਿਟੀ ਦੇ ਫਾਰਸੀ ਵਿਭਾਗ ਵਿੱਚ ਡਿਪਲੋਮਾ ਫਾਰਸੀ ਤੇ ਸੰਸਕ੍ਰਿਤ ਵਿਭਾਗ ਵਿੱਚ ਐਮ.ਏ. ਸੰਸਕ੍ਰਿਤ ਦੇ ਵਿਦਿਆਰਥੀ ਹਨ, ਗੁਰਪ੍ਰੀਤ ਸਿੰਘ ਉਰਦੂ ਤੇ ਫਾਰਸੀ ਵਿਭਾਗ ਵਿੱਚ ਡਿਪਲੋਮਾ ਫਾਰਸੀ ਦੇ ਵਿਦਿਆਰਥੀ ਹਨ ਅਤੇ ਸਤਨਾਮ ਸਿੰਘ ਤੇ ਦਲਜੀਤ ਸਿੰਘ ਗੁਰੂ ਨਾਨਕ ਅਧਿਐਨ ਵਿਭਾਗ ਵਿੱਚ ਪੀਐਚਡੀ ਦੇ ਖੋਜ ਵਿਦਿਆਰਥੀ ਵਜੋਂ ਕਾਰਜਵਤ ਹਨ ਇਸ ਯਾਤਰਾ ਵਿੱਚ ਪੁੱਜੀਆਂ ਸ਼ਖਸੀਆਤਾਂ ਨੂੰ ਭਾਈ ਬਲਰਾਜ ਸਿੰਘ ਗਿੱਲ ਅਤੇ ਜਗਤਾਰ ਸਿੰਘ ਖਾਲੜਾ ਵੱਲੋਂ ਜਿੱਥੇ ਜੀ ਆਇਆ ਆਖਿਆ ਉੱਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦਾ ਧੰਨਵਾਦ ਕੀਤਾ ਜੋ ਅਜਿਹੇ ਸੂਝਵਾਨ ਸ਼ਖਸ਼ੀਅਤਾਂ ਨੂੰ ਸਿੱਖਿਅਤ ਕਰਕੇ ਸਿੱਖ ਇਤਿਹਾਸ ਵਿੱਚ ਵੱਡਾ ਯੋਗਦਾਨ ਪਾ ਰਹੇ ਹਨ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।









