Home » ਸੰਸਾਰ » ਜਰਮਨੀ » ਜੂਨ 84 ਦੇ ਖੂਨੀ ਘੱਲੂਘਾਰੇ ਦੇ 40ਵੇਂ ਵਰ੍ਹੇ ਨੂੰ ਸਮਰਪਿਤ ਦੇਸ਼ ਵਿਦੇਸ਼ ਰੱਖੇ ਗਏ ਸਮਾਗਮ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਕੇ ਸਿੱਖ ਕੌਮ ਨੂੰ ਭੁੱਲ ਜਾਣ ਦੀਆਂ ਸਲਾਹਾ ਦੇਣ ਵਾਲਿਆਂ ਦੇ ਨਾ ਪਾਕਿ ਇਰਾਦਿਆਂ ਨੂੰ ਪੈਣ ਨਾ ਦਈਏ ਬੂਰ । :- ਗੁਰਚਰਨ ਸਿੰਘ ਗੁਰਾਇਆ

ਜੂਨ 84 ਦੇ ਖੂਨੀ ਘੱਲੂਘਾਰੇ ਦੇ 40ਵੇਂ ਵਰ੍ਹੇ ਨੂੰ ਸਮਰਪਿਤ ਦੇਸ਼ ਵਿਦੇਸ਼ ਰੱਖੇ ਗਏ ਸਮਾਗਮ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਕੇ ਸਿੱਖ ਕੌਮ ਨੂੰ ਭੁੱਲ ਜਾਣ ਦੀਆਂ ਸਲਾਹਾ ਦੇਣ ਵਾਲਿਆਂ ਦੇ ਨਾ ਪਾਕਿ ਇਰਾਦਿਆਂ ਨੂੰ ਪੈਣ ਨਾ ਦਈਏ ਬੂਰ । :- ਗੁਰਚਰਨ ਸਿੰਘ ਗੁਰਾਇਆ

SHARE ARTICLE

138 Views

ਫਰੈਕਫੋਰਟ (31 ਮਈ) ਵਰਲਡ ਸਿੱਖ ਪਾਰਲੀਮੈਂਟ ਦੇ ਕੋ – ਕੋਆਰਡੀਨੇਟਰ ਭਾਈ ਗੁਰਚਰਨ ਸਿੰਘ ਗੁਰਾਇਆ ਨੇ ਪ੍ਰੈੱਸ ਦੇ ਨਾਂ ਜਾਰੀ ਬਿਆਨ ਵਿੱਚ ਭਾਰਤੀ ਹਕੂਮਤ ਵੱਲੋਂ ਜੂਨ 84 ਵਿੱਚ ਸ੍ਰੀ ਦਰਬਾਰ ਸਾਹਿਬ ਤੇ ਹੋਰ 37 ਗੁਰਦੁਆਰਿਆ ਤੇ ਫੌਜੀ ਹਮਲਾ ਕਰਕੇ ਵਰਤਾਏ ਖੂਨੀ ਘੱਲੂਘਾਰੇ ਦੀ 40 ਵੇ ਵਰ੍ਹੇ ਨੂੰ ਸਮਰਪਿਤ ਦੇਸ਼ ਵਿਦੇਸ਼ ਵਿੱਚ ਰੱਖੇ ਸਮਾਗਮਾਂ , ਸੈਮੀਨਾਰਾਂ ਤੇ ਰੋਹ ਮੁਜ਼ਾਹਰਿਆਂ ਵਿੱਚ ਵੱਧ ਤੋਂ ਵੱਧ ਸ਼ਾਮਲ ਹੋ ਕੇ ਅੱਜ ਜੋ ਇਸ ਘੱਲੂਘਾਰੇ ਨੂੰ ਭੁੱਲ ਗਏ ਜਾਂ ਭੁੱਲ ਜਾਣ ਦੀਆਂ ਸਲਾਹਾਂ ਦੇ ਰਹੇ ਹਨ ਉਹਨਾਂ ਲੋਕਾਂ ਦੇ ਨਾ ਪਾਕਿ ਇਰਾਦਿਆਂ ਨੂੰ ਸਿੱਖ ਕੌਮ ਨਕਾਮ ਕਰੇ । ਸਿੱਖ ਵਿਦਵਾਨ ਮਹਿਬੂਬ ਦੇ ਕਥਨ ਅਨੁਸਾਰ ਖਾਲਸਾ ਜੀਓ ! ਪੰਥਕ ਅਪਮਾਨ ਕਦੇ ਨਾਂਹ ਭੁੱਲਣਾ, ਕਿਉਕਿ ਅਣਖ ਨੂੰ ਪ੍ਰਚੰਡ ਕੀਤੇ ਬਿਨਾ ਨਹੀਂ ਹੋ ਸਕਦਾ । ਦੂਜੇ ਪਾਸੇ ਸਹੀ ਅਮਲ ਤੇਜ਼ ਬੁੱਧੀ ਜ਼ਿਹਨੀ ਗੁਲਾਮੀ ਤੋ ਅਜ਼ਾਦ ਚੇਤਨਾ ਨੂੰ ਕੇਵਲ ਅਣਖ ਦੇ ਪ੍ਰਚੰਡ ਰੂਪ ਹੀ ਜਨਮ ਦਿੰਦੇ ਹਨ ਦੋਖੀਆਂ ਨੂੰ ਮੁਆਫ ਕਰਨਾ ਸਾਡਾ ਧਰਮ ਹੈ, ਪਰ ਕੇਵਲ ਉਦੋਂ ਜਦੋਂ ਉਹ ਕਿਸੇ ਕਮਾਈ ਰਾਹੀਂ ਇਸ ਦੇ ਹੱਕਦਾਰ ਨਾ ਹੋ ਜਾਣ । ਬੇ ਮਤਲਬ ਖਿਮਾ ਜਿੱਥੇ ਹਾਊਮੈ ਤੇ ਅਨੇਕਾਂ ਰੋਗਾਂ ਨੂੰ ਜਨਮ ਦਿੰਦੀ ਹੈ । ਸੋ ਬ੍ਰਮਣਵਾਦੀ ਸੋਚ ਦੀ ਧਾਰਨੀ ਹਿੰਦੁਸਤਾਨ ਦੀ ਹਕੂਮਤ ਵੱਲੋਂ ਸ਼੍ਰੀ ਦਰਬਾਰ ਸਾਹਿਬ ਤੇ ਹਮਲਾ ਤੇ ਉਸ ਤੋ ਬਾਆਦ ਸਿੱਖ ਕੌਮ ਦੀ ਧਾਰਮਿਕ , ਆਰਥਿਕ , ਰਾਜਨੀਤਿਕ, ਸਮਾਜਿਕ ਤੇ ਸੱਭਿਆਚਰਿਕ ਤੌਰਤੇ ਤੇ ਕੀਤੀ ਜਾ ਰਿਹੀ ਨਸਲਕੁਸ਼ੀ ਰਾਹੀਂ ਜੋ ਘੋਰ ਅਪਮਾਨ ਕੀਤਾ ਜਾ ਰਿਹਾ ਹੈ ਇਹ ਨਾ ਭੁਲੱਣਯੋਗ ਤੇ ਨਾ ਬਖੱਸ਼ਣਯੋਗ ਬਜੱਰਗੁਨਾਹ ਹੈ ਬੇਸ਼ੱਕ ਸਿੱਖ ਕੌਮ ਦੇ ਸਿਧਾਂਤਹੀਣ ਇੱਕ ਵੱਡੇ ਹਿੱਸੇ ਤੇ ਅਖੌਤੀ ਲੀਡਰਾਂ ਨੇ ਕੁਰਸੀ ਤੇ ਨਿੱਜੀ ਹਿੱਤਾਂ ਦੀ ਖ਼ਾਤਰ ਇਸ ਬ੍ਰਹਮਵਾਦੀ ਹਿੰਦੁਸਤਾਨ ਦੀ ਹਕੂਮਤ ਦੇ ਬੱਜਰ ਗੁਨਾਹ ਨੂੰ ਭੁੱਲਾ ਦਿੱਤਾ ਹੈ ਤੇ ਪੂਰੀ ਕੌਮ ਨੂੰ ਭੁੱਲ ਜਾਣ ਦੀਆ ਨਸੀਹਤਾਂ ਕਰ ਰਹੇ ਹਨ ਪਰ ਗੁਰੂ ਗ੍ਰੰਥ ਤੇ ਪੰਥ ਨੂੰ ਸਮਰਪਿਤ ਗੁਰੂ ਦਾ ਨਿਰਾਲਾ ਖਾਲਸਾ ਪੰਥ ਸਿੱਖ ਕੌਮ ਦੇ ਸਵੈਮਾਣ ਨਾਲ ਜੀਉਣ ਦੇ ਆਪਣੇ ਹੱਕ ਅਜ਼ਾਦ ਦੇਸ਼ ਖਾਲਿਸਤਾਨ ਲਈ ਸੰਘਰਸ਼ਸ਼ੀਲ ਹੈ । ਜੂਨ 84 ਦੇ ਤੀਜੇ ਖੂਨੀ ਘਲੂਘਾਰੇ ਨੂੰ ਗੁਰੂ ਨਾਲ ਪਿਆਰ ਕਰਨ ਵਾਲੇ 39 ਸਾਲ ਬੀਤ ਜਾਣ ਦੇ ਬਾਅਦ ਵੀ ਭੁੱਲੇ ਨਹੀਂ ਚੜ੍ਹਦੇ ਜੂਨ ਉਹ ਮੰਨੂਵਾਦੀ ਹਿੰਦਸਾਨ ਦੀ ਹਕੂਮਤ ਵੱਲੋਂ ਦਿੱਤੇ ਜ਼ਖ਼ਮਾਂ ਨੂੰ ਅੱਲੇ ਤੇ ਤਾਜ਼ੇ ਸਮਝਦਾ ਹੋਇਆ ਦੇਸ਼ ਵਿਦੇਸ਼ ਵਿੱਚ ਆਪਣੇ ਰੋਹ ਦਾ ਪ੍ਰਗਟਾਵਾਂ ਕਰਦਾ ਹੈ ਇਸੇ ਸਦੰਰਭ ਵਿੱਚ 6 ਜੂਨ ਦਿਨ ਵੀਰਵਾਰ ਨੂੰ 13:00 ਵਜੇ ਤੋ 16:00 ਵਜੇ ਤੱਕ ਜਰਮਨ ਦੀਆਂ ਪੰਥਕ ਜਥੇਬੰਦੀਆਂ ਨੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਸਹਿਯੋਗ ਨਾਲ ਹਿੰਦੁਸਤਾਨ ਦੀ ਫਰੈਕਫੋਰਟ ਵਿੱਚ ਸਥਿਤ ਕੌਸਲੇਟ ਸਾਹਮਣੇ ਰੋਹ ਮੁਜ਼ਾਹਰਾ ਕੀਤਾ ਜਾ ਰਿਹਾ ਹੈ । ਵਰਲਡ ਸਿੱਖ ਪਾਰਲੀਮੈਂਟ ਦੇ ਜਰਮਨ ਦੇ ਨਮਿੰਦਿਆਂ ਵੱਲੋ ਸਿੱਖ ਕੌਮ ਨਾਲ ਵਰਤਾਏ ਖੂਨੀ ਘੱਲੂਘਾਰੇ ਦੇ ਕਹਿਰ ਦਾ ਤਸਵੀਰਾਂ ਤੇ ਜਰਮਨ ਭਾਸ਼ਾਂ ਵਿੱਚ ਪ੍ਰਦਰਸ਼ਨੀ ਲਗਾਕੇ ਹਿੰਦਸਤਾਨ ਦੀ ਹਕੂਮਤ ਦੇ ਧਰਮਨਿਰਪੱਖ ਤੇ ਲੋਕ-ਤੰਤਰ ਦੇ ਬੁਰਕੇ ਵਿੱਚ ਹਿੰਦੂਫਾਸ਼ੀਵਾਦੀ ਚੇਹਰੇ ਨੂੰ ਨੰਗਾ ਕੀਤਾ ਜਾਵੇਗਾ । ਗੁਰੂ ਦੇ ਖਾਲਸਾ ਪੰਥ ਜੀਓ ਆਉ ਜੂਨ 84 ਦੇ ਘਲੂਘਾਰੇ ਨੂੰ ਆਪਣੀ ਸੁਰਤ ਕਰਕੇ ਮਹਿਸੂਸ ਕਰਦੇ ਹੋਏ ਸਿੱਖ ਕੌਮ ਦੇ ਅਜ਼ਾਦ ਘਰ ਖਾਲਿਸਤਾਨ ਵਾਸਤੇ ਸ਼ਹੀਦ ਹੋਏ ਸਮੂਹ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਉਹਨਾਂ ਦੇ ਪਵਿੱਤਰ ਸੁਪਨੇ ਮਨੁੱਖਤਾ ਦੇ ਭਲੇ ਵਾਲੇ ਅਜ਼ਾਦ ਦੇਸ਼ ਦੀ ਸਿਰਜਣਾ ਲਈ ਆਪਣਾ ਬਣਦਾ ਯੋਗਦਾਨ ਪਾਈਏ ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

ਸ਼ਹੀਦ ਭਾਈ ਤਾਰੂ ਸਿੰਘ ਗੁਰਮਤਿ ਪ੍ਰਚਾਰ ਸੁਸਾਇਟੀ ਵੱਲੋਂ ਕਰਵਾਇਆ ਗਿਆ “ਊੜਾ ਜੂੜਾ ਸਿੱਖੀ ਸੰਭਾਲ ਪ੍ਰੋਗਰਾਮ” ਇਤਿਹਾਸਿਕ ਹੋ ਨਿਬੜਿਆ। ਬੱਚਿਆਂ ਨੂੰ ਨੈਤਿਕ ਕਦਰਾਂ ਕੀਮਤਾਂ ਸਿਖਾਉਣ ਤੇ ਭਾਈਚਾਰਕ ਸਾਂਝ ਨੂੰ ਮਜਬੂਤ ਕਰਨ ਲਈ ਮਾਤਾ ਪਿਤਾ ਨਿਭਾਉਣ ਆਪਣਾ ਅਹਿਮ ਰੋਲ : ਪ੍ਰੋ: ਦਦੇਹਰ।

ਸ਼ਹੀਦ ਭਾਈ ਅਮਰੀਕ ਸਿੰਘ ਜੀ ਦੀ ਸਪੁੱਤਰੀ ਬੀਬੀ ਸਤਵੰਤ ਕੌਰ ਦੇ ਖ਼ਿਲਾਫ਼ ਬਿਆਨਬਾਜ਼ੀ ਕਰਨ ਤੋਂ ਬਾਜ ਆਉਣ ਬਾਦਲ ਦਲੀਏ : ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਪੁਲਿਸ ਕਾਰਵਾਈ ‘ਤੇ ਸ਼੍ਰੋਮਣੀ ਕਮੇਟੀ ਤੇ ਪੁਰਾਣੇ ਫੈਡਰੇਸ਼ਨ ਆਗੂਆਂ ਦੀ ਚੁੱਪੀ ਨਮੋਸ਼ੀਜਨਕ ਗੱਲ