ਸਰਹੱਦ ਪਾਰ ਤੋਂ ਨਸ਼ਾ ਅਤੇ ਹਥਿਆਰ ਮੰਗਵਾਉਣ ਵਾਲੇ ਚਾਰ ਵਿਅਕਤੀ ਚੜੇ ਖਾਲੜਾ ਪੁਲਿਸ ਦੇ ਅੜਿੱਕੇ
ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ ਡੀਜੀਪੀ ਗੌਰਵ ਯਾਦਵ ਦੇ ਦਿਸਾ ਨਿਰਦੇਸ਼ਾਂ ਤਹਿਤ ਜ਼ਿਲਾ ਤਰਨ ਤਾਰਨ ਦੇ ਐਸਐਸਪੀ ਅਸ਼ਵਨੀ ਕਪੂਰ ਵੱਲੋਂ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਮੁਹਿਮ ਤਹਿਤ ਥਾਣਾ ਖਾਲੜਾ ਦੀ ਪੁਲਿਸ ਨੇ ਵੱਡੀ ਸਫਲਤਾ ਹਾਸਿਲ ਕੀਤੀ ਹੈ ।ਜਿਸ ਵਿੱਚ ਸਰਹੱਦ ਪਾਰ ਤੋਂ ਨਸ਼ਾ ਅਤੇ ਹਥਿਆਰ ਮੰਗਵਾਉਣ ਵਾਲੇ ਚਾਰ ਵਿਅਕਤੀ ਪੁਲਸ ਨੇ ਕਾਬੂ ਕੀਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਪ੍ਰੀਤਇੰਦਰ ਸਿੰਘ ਭਿੱਖੀਵਿੰਡ ਅਤੇ ਐਸ ਐਚ ਓ ਖਾਲੜਾ ਵਿਨੋਦ ਸ਼ਰਮਾ ਨੇ ਦੱਸਿਆ ਕਿ ਪਿਛਲੇ ਦਿਨੀ ਬੀਐਸਐਫ ਅਤੇ ਪੰਜਾਬ ਪੁਲਿਸ ਨੂੰ ਦੋ ਵੱਖ ਵੱਖ ਥਾਵਾਂ ਤੋਂ ਦੋ 9 ਐਮਐਮ ਦੇ ਪਿਸਟਲ ਬਰਾਮਦ ਹੋਏ ਸੀ। ਜਿਨਾਂ ਦਾ ਮੁਕਦਮਾ ਥਾਣਾ ਖਾਲੜਾ ਵਿਖੇ ਦਰਜ ਕੀਤਾ ਗਿਆ ਸੀ ਇਹ ਮੁਕਦਮਾ ਨੰਬਰ 51-5/01/2024 ਨੂੰ ਦਰਜ ਕੀਤਾ ਗਿਆ ਸੀ। ਇਸ ਕੇਸ ਵਿੱਚ ਜੋਬਨਜੀਤ ਸਿੰਘ ਰਾਜੋਕੇ ਨੂੰ ਨਾਮਜਦ ਕੀਤਾ ਗਿਆ ਜਿਸ ਤੇ ਸ਼ੱਕ ਸੀ ਕਿ ਇਹ ਕਾਰਵਾਈ ਕਰਕੇ ਵਿਦੇਸ਼ ਭੱਜਣ ਦੀ ਤਾਂਗ ਵਿੱਚ ਹੈ ਇਸ ਖਿਲਾਫ ਥਾਣਾ ਖਾਲੜਾ ਤੂੰ ਐਲਓ ਸੀ ਜਾਰੀ ਕਰਵਾਈ ਗਈ ਜਿਸ ਨੂੰ ਅੰਮ੍ਰਿਤਸਰ ਏਅਰਪੋਰਟ ਤੋਂ ਗ੍ਰਿਫਤਾਰ ਕੀਤਾ ਗਿਆ। ਇਸ ਵਿਅਕਤੀ ਦੀ ਪੁੱਛਗਿੱਛ ਤੋਂ ਤਿੰਨ ਵਿਅਕਤੀ ਹੋਰ ਨਾਮਜਦ ਹੋਏ ਜੋ ਲਵਪ੍ਰੀਤ ਸਿੰਘ ,ਵਿਸ਼ਾਲਜੀਤ ਸਿੰਘ ਵਾਸੀ ਰਾਜੋਕੇ ਅਤੇ ਸ਼ਿਵਰਾਜ ਸਿੰਘ ਮਧਰਾ ਭਾਗੀ ਇਹਨਾਂ ਕੋਲੋਂ ਵੀ ਪੁੱਛ ਕੇ ਹੋਈ ਜਿਸ ਦੌਰਾਨ ਇਹਨਾਂ ਕੋਲੋਂ 1 ਕਿਲੋ 840 ਗਰਾਮ ਹੈਰੋਇਨ ਬਰਾਮਦ ਕੀਤੀ ਗਈ ਇਸ ਮੁਕਦਮੇ ਵਿੱਚ ਵਾਧਾ ਕਰਦੇ ਹੋਏ ਐਨਡੀ ਪੀਐਸ ਤਹਿਤ ਮੁਕਦਮਾ ਦਰਜ ਕੀਤਾ ਗਿਆ। ਡੀਐਸਪੀ ਪ੍ਰੀਤ ਇੰਦਰ ਸਿੰਘ ਨੇ ਕਿਹਾ ਕਿ ਇਹ ਸਭ ਬੀਐਸਐਫ ਅਤੇ ਪੰਜਾਬ ਪੁਲਿਸ ਦੀਆਂ ਸਾਂਝੀ ਗਤੀਵਿਧੀਆਂ ਦਾ ਨਤੀਜਾ ਹੈ ਅਸੀਂ ਜਿੱਥੇ ਡਰੋਨ ਅਤੇ ਹੈਰਾਨ ਦੀ ਭਾਰੀ ਮਾਤਰਾ ਵਿੱਚ ਰਿਕਵਰੀ ਕਰ ਰਹੇ ਹਾਂ ਉੱਥੇ ਹੀ ਅਸੀਂ ਇਸ ਗਤੀਵਿਧੀਆਂ ਵਿੱਚ ਸ਼ਾਮਿਲ ਵਿਅਕਤੀਆਂ ਨੂੰ ਵੀ ਗ੍ਰਿਫਤਾਰ ਕਰ ਰਹੇ ਹਾਂ। ਉਹਨਾਂ ਕਿਹਾ ਕਿ ਇਸ ਰਿਕਵਰੀ ਵਿੱਚ ਹੋਰ ਵੀ ਵਿੱਤੀ ਸ਼ਾਮਿਲ ਹਨ ਜਿਨਾਂ ਦੀ ਅਜੇ ਗਿਰਫਤਾਰੀ ਹੋਣੀ ਬਾਕੀ ਹੈ। ਉਹਨਾਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।
2 Comments
Very good bro wmk best of luck for ur future have a safe journey❤️????
Thanks ji