ਜਰਮਨੀ 20 ਮਈ (ਸੰਦੀਪ ਸਿੰਘ ਖਾਲੜਾ) ਪੰਜਾਬ ਦੇ ਜਾਏ ਪੰਜਾਬੀ ਵਿਦੇਸ਼ਾਂ ਦੀ ਧਰਤੀ ਵਿੱਚ ਜਿੱਥੇ ਵੀ ਗਏ ਹਨ ਉਹਨਾਂ ਨੇ ਆਪਣੇ ਕਾਰੋਬਾਰ ਸੈਟ ਕੀਤੇ ਧਾਰਮਿਕ ਅਸਥਾਨਾਂ ਦੀ ਸਥਾਪਨਾ ਕੀਤੀ ਇਸੇ ਤਰ੍ਹਾਂ ਹੀ ਯੂਰਪ ਦੇ ਵਿੱਚ ਜਿੱਥੇ ਪੰਜਾਬੀਆਂ ਨੇ ਸਖਤ ਘਾਲਣਾ ਕੀਤੀ ਹੈ ਉਥੇ ਹੁਣ ਆਉਣ ਵਾਲੀ ਨਵੀਂ ਪੀੜੀ ਦਾ ਧਿਆਨ ਸਿਆਸਤ ਦੇ ਵਿੱਚ ਆ ਕੇ ਆਪਣੇ ਭਾਈਚਾਰੇ ਦੀਆਂ ਆ ਰਹੀਆਂ ਮੁਸ਼ਕਲਾਂ ਨੂੰ ਹੱਲ ਕਰਨ ਵੱਲ ਧਿਆਨ ਹੋ ਰਿਹਾ ਹੈ ਅਤੇ ਸਮੇਂ ਸਮੇਂ ਤੇ ਪੰਜਾਬੀਆਂ ਨੇ ਆਪਣੀ ਕਮਿਊਨਟੀ ਜਾਂ ਭਾਈਚਾਰੇ ਲਈ ਕੁਝ ਚੰਗਾ ਹੀ ਸੋਚਿਆ ਹੈ , ਇਨੀ ਦਿਨੀ ਜਰਮਨੀ ਦੇ ਵਿੱਚ ਯੂਰਪੀਅਨ ਪਾਰਲੀਮੈਂਟ ਵਾਸਤੇ ਚੋਣਾਂ ਹੋ ਰਹੀਆਂ ਹਨ ਇਹਨਾਂ ਚੋਣਾਂ ਦੇ ਵਿੱਚ ਜਿੱਥੇ ਵੱਖ ਵੱਖ ਪਾਰਟੀਆਂ ਦੇ ਉਮੀਦਵਾਰ ਖੜੇ ਹੋਏ ਹਨ ਉਥੇ ਹੀ ਪੰਜਾਬੀ ਭਾਈਚਾਰੇ ਦੀ ਨੌਜਵਾਨ ਲੜਕੀ ਜਨੀਨਾ ਮਾਲਾ ਸਿੰਘ ਜੀਗਨ ਸਟੇਟ ਵਿੱਚ ਗਰੂਨਨ ਪਾਰਟੀ ਵੱਲੋਂ ਯੂਰਪ ਪਾਰਲੀਮੈਂਟ ਦੀਆਂ ਚੋਣਾਂ ਵਾਸਤੇ ਉਮੀਦਵਾਰ ਉਤਰੇ ਹਨ, ਇਹ ਪੰਜਾਬੀਆਂ ਵਾਸਤੇ ਮਾਣ ਵਾਲੀ ਗੱਲ ਹੈ ਕਿ ਹੁਣ ਨੌਜਵਾਨ ਪੀੜੀ ਦੇ ਵਿੱਚੋਂ ਕੁਝ ਬੱਚੇ ਸਿਆਸਤ ਦੇ ਵਿੱਚ ਆਉਣ ਦਾ ਉਪਰਾਲਾ ਕਰ ਰਹੇ ਹਨ , ਇਥੇ ਇਹ ਵੀ ਗੱਲ ਦੱਸਣ ਵਾਲੀ ਹੈ ਕਿ ਅਗਰ ਇਹ ਬੱਚੀ ਵੋਟਾਂ ਪ੍ਰਾਪਤ ਕਰਕੇ ਆਪਣੇ ਮਕਸਦ ਵਿੱਚ ਕਾਮਯਾਬ ਹੁੰਦੀ ਹੈ ਤਾਂ ਜਿੱਥੇ ਇਹਨਾਂ ਨੇ ਹੋਰ ਕੰਮ ਕਰਨੇ ਹਨ ਉਥੇ ਸਿੱਖ ਪੰਜਾਬੀ ਭਾਈਚਾਰੇ ਦੀਆਂ ਜੋ ਕਈ ਪ੍ਰਕਾਰ ਦੀਆਂ ਮੁਸ਼ਕਲਾਂ ਹਨ ਉਹਨਾਂ ਨੂੰ ਵੀ ਹੱਲ ਕਰਨ ਦੇ ਵਿੱਚ ਸਮੁੱਚੇ ਪੰਜਾਬੀ ਭਾਈਚਾਰੇ ਨੂੰ ਬਹੁਤ ਵੱਡੀ ਸਹਾਇਤਾ ਸਹਿਯੋਗ ਮਿਲੇਗਾ । ਯੂਰਪੀਅਨ ਪਾਰਲੀਮੈਂਟ ਵਿੱਚ ਸਿੱਖ ਨੁਮਾਇੰਦੇ ਨੂੰ ਸ਼ਾਮਲ ਕਰਨ ਨਾਲ ਨਾ ਸਿਰਫ ਸਿੱਖ ਭਾਈਚਾਰੇ ਨੂੰ ਆਵਾਜ਼ ਮਿਲੇਗੀ ਬਲਕਿ ਸਮਾਜਿਕ ਨਿਆਂ ਤੋਂ ਲੈ ਕੇ ਆਰਥਿਕ ਨੀਤੀਆਂ ਤੱਕ ਦੇ ਵਿਆਪਕ ਮੁੱਦਿਆਂ ‘ਤੇ ਵਿਚਾਰ-ਵਟਾਂਦਰੇ ਨੂੰ ਵੀ ਵਧਾਇਆ ਜਾਵੇਗਾ। ਸਿੱਖ ਪ੍ਰਤੀਨਿਧਤਾ ਜੋ ਵਿਭਿੰਨ ਦ੍ਰਿਸ਼ਟੀਕੋਣ ਅਤੇ ਅਨੁਭਵ ਲਿਆਵੇਗੀ, ਉਹ ਵਧੇਰੇ ਵਿਆਪਕ ਅਤੇ ਸਮਾਵੇਸ਼ੀ ਨੀਤੀ ਨਿਰਮਾਣ ਵਿੱਚ ਯੋਗਦਾਨ ਪਾ ਸਕਦੀ ਹੈ, ਜਿਸ ਨਾਲ ਨਾ ਸਿਰਫ਼ ਸਿੱਖਾਂ ਨੂੰ ਬਲਕਿ ਸਮੁੱਚੀ ਯੂਰਪੀਅਨ ਆਬਾਦੀ ਨੂੰ ਲਾਭ ਹੋਵੇਗਾ। ਬੀਤੇ ਕੱਲ ਜਮੀਨਾਂ ਮਾਲਾ ਸਿੰਘ ਗੁਰਦੁਆਰਾ ਸਿੱਖ ਸੈਂਟਰ ਫਰੈਂਕਫੋਰਟ ਵਿਖੇ ਵੀ ਪਹੁੰਚੇ ਜਿੱਥੇ ਸਿੱਖ ਆਗੂਆਂ ਵੱਲੋਂ ਉਹਨਾਂ ਦਾ ਨਿੱਘਾ ਸਵਾਗਤ ਕੀਤਾ ।

Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।